ਪੰਜਾਬ ਦੇ ਬੇਰੁਜ਼ਗਾਰ TET ਪਾਸ ਅਧਿਆਪਕ, ਝੋਨਾ ਲਾਉਣ ਨੂੰ ਮਜਬੂਰ
ਪੰਜਾਬ ਆਰਥਿਕ ਸਰਵੇਖਣ 2019-20 ਦੀ ਰਿਪੋਰਟ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਮੌਜੂਦ ਨੌਕਰੀਆਂ ਦੇ ਮੌਕਿਆਂ ਦਰਮਿਆਨ ਅਸੰਤੁਲਨ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਦਾ ਕਾਰਨ ਹੈ।
ਸੂਬੇ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਘਰ ਘਰ ਰੋਜ਼ਗਾਰ ਦਾ ਨਾਅਰਾ ਵੋਟਾਂ ਸਮੇਂ ਦਿੱਤਾ ਸੀ।
ਇਸ ਤਹਿਤ ਸਰਕਾਰ ਨੇ ਸੂਬੇ ਵਿਚ ਨੌਕਰੀਆਂ ਮੇਲੇ ਅਤੇ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮਾਂ ਲਾਗੂ ਕੀਤੀਆਂ ਸਨ।