You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੁਤਿਨ ਨੇ ਕਿਸ ਅਧਾਰ ’ਤੇ ਕਿਹਾ, ‘ਅਸੀਂ ਅਮਰੀਕਾ ਤੋਂ ਬਿਹਤਰ ਤਰੀਕੇ ਨਾਲ ਮਹਾਂਮਾਰੀ ਸਾਂਭੀ’

ਕੋਵਿਡ-19 ਕਾਰਨ ਪ੍ਰਭਾਵਿਤ ਰਹੇ ਦੇਸਾਂ ਵਿੱਚ ਮੁੜ ਤੋਂ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਬ੍ਰਾਜ਼ੀਲ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਲੋਕਾਂ ਨੂੰ ਬਲੀਚ ਖਾਣ ਦੀ ਸਲਾਹ ਦੇਣ 'ਤੇ ਡਾਕਟਰ ਹੋਇਆ ਖਾਰਜ

    ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਕਲੋਰੀਨ ਡਾਈਆਕਸਾਈਡ ਖਾਣ ਦੀ ਸਲਾਹ ਦੇਣ ਤੋਂ ਬਾਅਦ ਪੇਰੂ ਦੇ ਇਕ ਡਾਕਟਰ ਨੂੰ ਉਸ ਦੇ ਅਹੁਦੇ ਤੋਂ ਖਾਰਜ ਕਰ ਦਿੱਤਾ ਗਿਆ ਹੈ।

    ਡਾ. ਅਮਿਲਕਾਰ ਵਨਕਾਵਰੀ ਦੱਖਣੀ ਪ੍ਰਾਂਤ ਆਈਚੋ ਦੇ ਕੋਰੋਨਾ ਦੇ ਨਾਲ ਨਜਿੱਠਣ ਲਈ ਬਣਾਈ ਗਈ ਰਿਸਪੋਂਸ ਟੀਮ ਦੇ ਮੁਖੀ ਸੀ।

    ਕਲੋਰੀਨ ਡਾਈਆਕਸਾਈਡ ਬਲੀਚ ਵਰਗਾ ਇੱਕ ਕੀਟਾਣੂਨਾਸ਼ਕ ਹੈ ਜੋ ਉਦਯੋਗ ਵਿੱਚ ਵਰਤਿਆ ਜਾਂਦਾ ਹੈ।ਇਹ ਰਸਾਇਣ ਮਨੁੱਖਾਂ ਲਈ ਘਾਤਕ ਸਿੱਧ ਹੋ ਸਕਦਾ ਹੈ।

    ਡਾ. ਵਨਕਾਵਰੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਇਹ ਰਸਾਇਣ ਦਿੱਤਾ ਜਾਣਾ ਚਾਹੀਦਾ ਹੈ।

  2. ਭਾਰਤ ਕੋਰੋਨਾਵਾਇਰਸ: 24 ਘੰਟਿਆਂ ’ਚ ਪਹਿਲੀ ਵਾਰ ਮੌਤਾਂ ਦਾ ਵੱਡਾ ਅੰਕੜਾ ਸਾਹਮਣੇ ਆਇਆ, 11 ਮੌਤਾਂ

    ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,929 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਹਿਲੀ ਵਾਰ ਇੱਕ ਦਿਨ ਵਿੱਚ ਮੌਤਾਂ ਦਾ ਵੱਡਾ ਅੰਕੜਾ 311 ਵੀ ਦਰਜ ਕੀਤਾ ਗਿਆ ਹੈ।

    ਇਸ ਦੇ ਨਾਲ ਭਾਰਤ ਵਿੱਚ ਕੁੱਲ ਕੇਸਾਂ ਦਾ ਅੰਕੜਾ 3,20,922 ਹੋ ਗਿਆ ਹੈ ਅਤੇ ਹੁਣ ਤੱਕ 9195 ਮੌਤਾਂ ਦਰਜ ਹੋਈਆਂ ਹਨ।

    ਹਾਲਾਂਕਿ, ਇਨ੍ਹਾਂ ਵਿਚੋਂ 1,62,379 ਲੋਕ ਠੀਕ ਵੀ ਹੋਏ ਹਨ ਅਤੇ 1,49,348 ਐਕਟਿਵ ਕੇਸ ਹਨ।

  3. ਲੁਧਿਆਣਾ ’ਚ ਐਤਵਾਰ ਨੂੰ ਲੌਕਡਾਊਨ ਦਾ ਅਸਰ

    ਪੰਜਾਬ ਵਿੱਚ ਹਫ਼ਤੇ ਦੇ ਅਖੀਰ ਯਾਨਿ ਸ਼ਨੀਵਾਰ ਤੇ ਐਤਵਾਰ ਨੂੰ ਲਗਾਏ ਗਏ ਲੌਕਡਾਊਨ ਦੌਰਾਨ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਖੁੱਲ੍ਹਣ ਦੀ ਮਨਜ਼ੂਰੀ ਹੈ।

    ਇਸ ਦੌਰਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਅੰਤਰ-ਰਾਜੀ ਆਵਾਜਾਈ ’ਤੇ ਵੀ ਪਾਬੰਦੀਆਂ ਲਗਾਈਆਂ ਹਨ। ਸਿਰਫ਼ ਈ-ਪਾਸ ਵਾਲਿਆਂ ਨੂੰ ਹੀ ਇਜਾਜ਼ਤ ਹੋਵੇਗੀ।

  4. ਚੀਨ ਕੋਰੋਨਾਵਾਇਰਸ: ਮਹਾਂਮਾਰੀ ਦੀ ਦੂਜੀ ਲਹਿਰ, ਬੀਜਿੰਗ ’ਚ ਮਿਲੇ ਨਵੇਂ ਕੇਸ

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 50 ਦਿਨਾਂ ਬਾਅਦ ਮਿਲੇ ਪਹਿਲੇ ਕੋਰੋਨਾਵਾਇਰਸ ਪੌਜ਼ੀਟਿਵ ਕੇਸਾਂ ਤੋਂ ਬਾਅਦ ਇੱਕ ਵਾਰ ਫਿਰ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ।

    ਕੇਸ ਮਿਲਣ ਦਾ ਤਾਅਲੁਕ ਸ਼ਹਿਰ ਦੇ ਵੱਡੇ ਬਾਜ਼ਾਰ ਨਾਲ ਜੋੜਿਆ ਜਾ ਰਿਹਾ ਹੈ।

    ਜ਼ਿਲ੍ਹਾ ਅਧਿਕਾਰੀ ਮੁਤਾਬਕ, ਜ਼ਿੰਗਫਾਡੀ ਮਾਰਕੀਟ ਦੇ 517 ਲੋਕਾਂ ਵਿਚੋਂ 45 ਲੋਕ ਕੋਵਿਡ-19 ਟੈਸਟ ਵਿੱਚ ਪੌਜ਼ੀਟਿਵ ਆਏ ਅਤੇ ਇਨ੍ਹਾਂ ਵਿਚੋਂ ਕਿਸੇ ’ਚ ਵੀ ਕੋਈ ਲੱਛਣ ਨਜ਼ਰ ਨਹੀਂ ਆਇਆ।

    ਇਸ ਬਾਜ਼ਾਰ ਤੋਂ ਇਲਾਵਾ ਨੇੜਲੀਆਂ 11 ਹੋਰ ਥਾਵਾਂ ’ਤੇ ਵੀ ਲੌਕਡਾਊਨ ਕਰ ਦਿੱਤਾ ਹੈ ਅਤੇ ਬਾਜ਼ਾਰ ਦੇ 10 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਜਾਵੇਗਾ।

    ਇਸ ਤੋਂ ਇਲਾਵਾ ਉਨ੍ਹਾਂ ਦਾ ਟੈਸਟ ਵੀ ਕੀਤਾ ਜਾਵੇਗਾ ਜੋ ਹਾਲ ਹੀ ਵਿੱਚ ਉਸ ਬਾਜ਼ਾਰ ਵਿੱਚ ਗਏ ਸਨ ਅਤੇ ਜੋ ਇਸ ਨੇ ਆਲੇ-ਦੁਆਲੇ ਰਹਿੰਦੇ ਹਨ।

    ਬੀਜਿੰਗ ਵਿੱਚ ਪਿਛਲੇ 50 ਦਿਨਾਂ ਦੌਰਾਨ ਪਹਿਲੀ ਪਹਿਲੀ ਵਾਰ ਨਵੇਂ ਕੇਸ ਸਾਹਮਣੇ ਆਏ ਹਨ।

  5. ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ, ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।

  6. ਦਿੱਲੀ: ਕੋਵਿਡ ਨਰਸਿੰਗ ਹੋਮਜ਼

    ਦਿੱਲੀ ਵਿੱਚ 10 ਤੋਂ 49 ਬੈੱਡਾਂ ਵਾਲੇ ਸਾਰੇ ਨਰਸਿੰਗ ਹੋਮਜ਼ ਨੂੰ ਕੋਵਿਡ ਨਰਸਿੰਗ ਹੋਮਜ਼ ਬਣਾਉਣ ਦਾ ਐਲਾਨ ਕੀਤਾ।

  7. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ। ਪੂਰੀ ਖ਼ਬਰ ਪੜ੍ਹੋ।

  8. ਯੂਰਪ ਨੂੰ ʻਮਿਲਣਗੇ ਕੋਰੋਨਾਵਾਇਰਸ ਵੈਕਸੀਨ ਦੇ 40 ਕਰੋੜ ਡੋਜ਼’

    ਕੋਰੋਨਾਵਾਇਰਸ ਵੈਕਸੀਨ ਬਣਦਿਆਂ ਹੀ ਇਸ ਨੂੰ ਹਾਸਿਲ ਕਰਨ ਲਈ ਯੂਰਪ ਦੇ ਇਨਕਲੂਸਿਵ ਵੈਕਸੀਮ ਅਲਾਇੰਸ ਨੇ ਦਵਾਈ ਬਣਾਉਣ ਵਾਲੀ ਕੰਪਨੀ ਐਸਟਰਾਜ਼ੈਨੇਕਾ ਨਾਲ ਇੱਕ ਕਰਾਰ ਕੀਤਾ ਹੈ। ਇਸ ਅਲਾਇੰਸ ਦੀ ਆਗਵਾਈ ਜਰਮਨੀ, ਫਰਾਂਸ, ਇਟਲੀ ਅਤੇ ਨੀਦਰਲੈਂਡ ਕਰ ਰਹੇ ਹਨ।

    ਸ਼ਨੀਵਾਰ ਨੂੰ ਜਰਮਨ ਸਰਕਾਰ ਨੇ ਕਿਹਾ ਹੈ ਕਿ ਇਸ ਕਰਾਰ ਦੇ ਤਹਿਤ ਕੰਪਨੀ ਵੈਕਸੀਨ ਬਣਦਿਆਂ ਹੀ ਇਸ ਦੇ 40 ਕਰੋੜ ਡੋਜ਼ ਯੂਰਪ ਨੂੰ ਦੇਵੇਗੀ। ਇਹ ਵੈਕਸੀਨ ਯੂਰਪੀ ਸੰਘ ਦੇ ਮੈਂਬਰ ਦੇਸਾਂ ਨੂੰ ਦਿੱਤੀ ਜਾਵੇਗੀ।

    ਕੰਪਨੀ ਨੇ ਕਿਹਾ ਹੈ ਕਿ ਉਹ ਵੈਕਸੀਨ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਉਹ ਇਹ ਵੈਕਸੀਨ ਬਿਨਾਂ ਕਿਸੇ ਲਾਹੇ ਦੇ ਸਪਲਾਈ ਕਰੇਗੀ।

    ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ।

    ਕੰਪਨੀ ਦੇ ਚੀਫ਼ ਐਗਜ਼ੈਕੇਟਿਵ ਪਾਸਕਲ ਸੋਰੀਓ ਨੇ ਕਿਹਾ, "ਇਸ ਨਾਲ ਇਹ ਤੈਅ ਹੋ ਗਿਆ ਹੈ ਜੇਕਰ ਸਭ ਕੁਝ ਸਹੀ ਰਿਹਾ ਤਾਂ ਯੂਰਪ ਦੇ ਕਰੋੜਾਂ ਨਾਗਰਿਕਾਂ ਨੂੰ ਇਹ ਵੈਕਸੀਨ ਮਿਲ ਸਕੇਗੀ। ਗਰਮੀਆਂ ਖ਼ਤਮ ਹੋਣ ਤੱਕ ਇਸ ਦਾ ਵੀ ਪਤਾ ਲੱਗ ਜਾਵੇਗਾ।

    ਪਾਸਕਲ ਸੋਰੀਓ ਨੇ ਕਿਹਾ ਹੈ ਕਿ ਵੈਕਸੀਨ ਬਣਾਉਣ ਨਾਲ ਜੁੜੇ ਸ਼ੁਰੂਆਤੀ ਡਾਟਾ ਮੁਤਾਬਤ ਉਹ ਕਹਿ ਸਕਦੇ ਹਨ ਕਿ ਇਸ ਦੀ ਆਸ ਹੈ ਕਿ ਵੈਕਸੀਨ ਕਾਰਗਰ ਸਾਬਿਤ ਹੋਵੇਗੀ।

  9. ਕੋਰੋਨਾਵਾਇਰਸ : ਭਾਰਤ ਸਣੇ ਵਿਸ਼ਵ ਦਾ ਕੀ ਹੈ ਹਾਲ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੇ ਮਾਮਲੇ ਵਧ ਕੇ 77.15 ਲੱਖ ਤੋਂ ਵੱਧ ਹੋ ਗਏ ਹਨ ਅਤੇ ਹੁਣ ਤੱਕ 4.27 ਲੱਖ ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਗਈ ਹੈ।

    ਕੋਰੋਨਾਵਾਇਰਸ ਵੈਕਸੀਨ ਲਈ ਇਟਲੀ, ਜਰਮਨੀ, ਫਰਾਂਸ ਤੇ ਨੀਦਰਲੈਂਡ ਨੇ ਫਾਰਮਾ ਕੰਪਨੀ ਐਸਟਰਾਜ਼ੈਨੇਕਾ ਦੇ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਯੂਰਪ ਨੂੰ ਵੈਕਸੀਨ ਦੇ 40 ਕਰੋੜ ਡੋਜ਼ ਦੇਵੇਗੀ।

    ਕੋਰੋਨਾਵਾਇਰਸ ਲਾਗ ਦੇ ਸਭ ਤੋਂ ਮਾਮਲੇ ਅਮਰੀਕਾ ਵਿੱਚ ਹਨ, ਜਿੱਥੇ 20 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ। ਇੱਥੇ ਮਰਨ ਵਾਲਿਆਂ ਦਾ ਅੰਕੜਾ 1.15 ਲੱਖ ਤੋਂ ਪਾਰ ਹੋ ਗਿਆ ਹੈ।

    ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਬੁਰੀ ਤਰ੍ਹਾਂ ਇਸ ਵਾਇਰਲ ਦੀ ਪਕੜ ਵਿੱਚ ਹੈ, ਜਿੱਥੇ 8.28 ਲੱਖ ਤੋਂ ਵੱਧ ਮਾਮਲੇ ਹਨ ਅਤੇ 41,828 ਮੌਤਾਂ ਦਰਜ ਹੋਈਆਂ ਹਨ।

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 11,458 ਤਾਜ਼ਾ ਮਾਮਲੇ ਦਰਜ ਕੀਤੇ ਗਏ ਹਨ। ਦੇਸ ਵਿੱਚ ਹੁਣ ਤੱਕ ਕੁੱਲ ਲਾਗ ਵਾਲੇ ਮਾਮਲਿਆਂ ਦੀ ਗਿਣਤੀ 3,08,993 ਹੋ ਗਈ ਹੈ। ਹਾਲਾਂਕਿ ਇਸ 1,45,779 ਐਕਟਿਵ ਮਾਮਲੇ ਹਨ।

    ਤੁਰਕੀ ਵਿੱਚ ਪਿਛਲੇ 24 ਘੰਟਿਆਂ ਵਿਚ 1,459 ਨਵੇਂ ਮਾਮਲੇ ਦਰਜ ਹੋਏ ਹਨ। ਇੱਥੇ ਹਾਲ ਹੀ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ।

    ਇਰਾਨ ਦੇ ਰਾਸ਼ਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਲਾਗ ਦੇ ਮਾਮਲੇ ਵਧਦੇ ਰਹੇ ਤਾਂ ਇੱਕ ਵਾਰ ਫਿਰ ਲੌਕਡਾਊਨ ਲਗਾਇਆ ਜਾ ਸਕਦਾ ਹੈ। ਸ਼ਨੀਵਾਰ ਨੂੰ ਇੱਥੇ ਲਾਗ ਦੇ 2,400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

  10. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਸ ਨਾਲ ਸਬੰਧਤ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਡੇ ਲਈ ਇਸ ਸਮੇੰ ਅਪਡੇਟ ਦੇ ਰਹੇ ਹਨ।13 ਜੂਨ ਦੀਆਂ ਅਪਡੇਟ ਦੇਖਣ ਲਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ।