ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਕੋਰੋਨਾਵਾਇਰਸ
ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਊਦੀ ਅਰਬ ਨੇ ਹਾਜੀਆਂ ਦੀ ਸੰਖਿਆ ਵਿੱਚ ਭਾਰੀ ਕਟੌਤੀ ਕਰਨ ਬਾਰੇ
ਵਿਚਾਰ ਕਰ ਰਿਹਾ ਹੈ।
ਇਸ ਸਾਲ ਜੁਲਾਈ ਦੇ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣੀ ਹੈ। ਹਰ ਸਾਲ ਲਗਭਗ
25 ਲੱਖ ਮੁਸਲਮਾਨ ਹੱਜ ਲਈ ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਪਹੁੰਚਦੇ ਹਨ। ਜਿਸ ਨਾਲ ਸਾਊਦੀ ਅਰਬ
ਦੇ ਸਰਕਾਰੀ ਖ਼ਜਾਨੇ ਵਿੱਚ ਸਾਲਾਨਾ 12 ਅਰਬ ਜੁੜਦੇ ਹਨ।
ਸਾਊਦੀ ਨੇ ਮਾਰਚ ਵਿੱਚ ਹੀ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ
ਸੁਚੇਤ ਕਰ ਦਿੱਤਾ ਸੀ ਕਿ ਉਹ ਅਗਲੇ ਨੋਟਿਸ ਤੱਕ ਆਪਣੀ ਹੱਜ ਯਾਤਰਾ ਮੁਲਤਵੀ ਰੱਖਣ। ਏਜੰਸੀ ਮੁਤਾਬਕ
ਜੇ ਇਸ ਵਾਰ ਹੱਜ ਹੋਇਆ ਵੀ ਤਾਂ ਇਹ ਸੰਕੇਤਕ ਹੀ ਹੋਵੇਗਾ।
ਉਸ ਦੌਰਾਨ ਬਜ਼ੁਰਗਾਂ ਉੱਪਰ ਪਾਬੰਦੀ
ਰਹੇਗੀ ਤੇ ਸਖ਼ਤ ਸਿਹਤ ਜਾਂਚ ਹੋਵੇਗੀ। ਕਈ ਅਧਿਕਾਰੀ ਹਾਲੇ ਵੀ ਇਸ ਨੂੰ ਮੁਲਤਵੀ ਕਰਨ ਉੱਪਰ ਜ਼ੋਰ
ਦੇ ਰਹੇ ਹਨ।
ਹਾਜੀਆਂ ਦੀ ਗਿਣਤੀ ਵਿੱਚ ਕੀਤੀ ਜਾਣ ਵਾਲੀ ਕਟੌਤੀ ਸਾਊਦੀ ਅਰਬ
ਲਈ ਤੇਲ ਦੀਆਂ ਕੀਮਤਾਂ ਦੇ ਡਿੱਗਣ ਤੋਂ ਬਾਅਦ ਮਿਲਿਆ ਦੂਜਾ ਵੱਡਾ ਝਟਕਾ ਹੋਵੇਗਾ।
ਇਸੇ ਸਾਲ ਦੇ
ਮਾਰਚ ਵਿੱਚ ਸਾਊਦੀ ਅਰਬ ਨੇ ਕੌਮਾਂਤੀਰ ਉਡਾਣਾਂ ਬੰਦ ਕਰ ਰੱਖੀਆਂ ਹਨ।
ਜੇਦਾ ਵਿੱਚ ਜਿੱਥੇ ਹਾਜੀਆਂ ਦੀਆਂ ਉਡਾਣਾਂ ਉਤਰਦੀਆਂ ਹਨ ਉੱਥੇ ਹਾਲੇ
ਵੀ ਕਰਫ਼ਿਊ ਹੈ। ਸਖ਼ਤ ਜਾਂਚ ਪ੍ਰਕਿਰਿਆ ਕਾਰਨ ਕਿਹਾ ਜਾ ਰਿਹਾ ਹੈ ਕਿ ਦੁਨੀਆਂ ਭਰ ਦੇ ਦੇਸ਼ਾਂ ਨੂੰ
ਹੱਜ ਲਈ ਜੋ ਕੋਟਾ ਮਿਲਦਾ ਹੈ ਇਸ ਵਾਰ ਸ਼ਾਇਦ ਉਸ ਦਾ 20 ਫ਼ੀਸਦੀ ਹੀ ਮਿਲ ਸਕੇਗਾ।
ਜ਼ਿਕਰਯੋਗ ਹੈ ਕਿ ਕਈ ਦੇਸ਼ ਖ਼ੁਦ ਹੀ ਆਪਣੇ ਨਾਗਰਿਕਾਂ ਨੂੰ ਹੱਜ
ਤੋਂ ਵਰਜ ਰਹੇ ਹਨ। ਤਾਜ਼ਾ ਮਿਸਾਲ ਮਲੇਸ਼ੀਆ ਦੀ ਹੈ। ਜਿੱਥੇ ਕਈ ਲੋਕ ਕਈ ਸਾਲ ਹੱਜ ਜਾਣ ਦੀ ਉਡੀਕ ਕਰਦੇ ਰਹਿੰਦੇ ਹਨ।
ਇਸ
ਤੋਂ ਪਹਿਲਾਂ ਦੁਨੀਆਂ ਵਿੱਚ ਸਭ ਤੋਂ ਵਧੇਰੇ ਮੁਸਲਿਮ ਅਬਾਦੀ ਵਾਲੇ ਇੰਡੋਨੇਸ਼ੀਆ ਨੇ ਵੀ ਹੱਜ ਉੱਪਰ
ਜਾਣ ਦੀ ਪਾਬੰਦੀ ਲਾ ਦਿੱਤੀ ਹੋਈ ਹੈ।