ਵਿਸ਼ਵ ਸਿਹਤ
ਸੰਗਠਨ ਦੇ ਇੱਕ ਵਿਗਿਆਨੀ ਨੇ ਸਪਸ਼ਟ ਕੀਤਾ ਹੈ ਕਿ ਬਿਨਾ ਲੱਛਣ ਵਾਲੇ ਲੋਕਾਂ ਤੋਂ ਕੋਰੋਨਾਵਾਇਰਸ ਕਿੰਨਾ
ਫੈਲਦਾ ਹੈ, ਇਸ ਬਾਰੇ ਅਜੇ ਵੀ ‘ਵੱਡੀ ਅਣਜਾਣਤਾ’ ਹੈ।
ਡਾ. ਮਾਰੀਆ
ਵੈਨ ਕੇਰਖੋਵ ਨੇ ਸੋਮਵਾਰ ਨੂੰ ਕਿਹਾ ਸੀ ਕਿ ਬਿਨਾ ਲੱਛਣ ਵਾਲੇ ਲੋਕਾਂ ਵਿੱਚ ਬਿਮਾਰੀ ਨੂੰ ਫੈਲਾਉਣ
ਦੀ ਸੰਭਾਵਨਾ 'ਬਹੁਤ ਹੀ ਘੱਟ' ਹੈ।
ਪਰ ਉਨ੍ਹਾਂ
ਨੇ ਹੁਣ ਜ਼ੋਰ ਦਿੱਤਾ ਹੈ ਕਿ ਇਹ ਨਿਰੀਖਣ ਇੱਕ ਕਾਫੀ ਛੋਟੇ ਅਧਿਐਨਾਂ 'ਤੇ ਅਧਾਰਿਤ ਸੀ।
ਸਬੂਤ ਤੋਂ ਪਤਾ ਲਗਦਾ ਹੈ ਕਿ ਲੱਛਣ ਵਾਲੇ ਲੋਕ ਸਭ ਤੋਂ ਵੱਧ ਲਾਗ
ਫੈਲਾਉਣ ਵਾਲੇ ਹੁੰਦੇ ਹਨ ਪਰ ਬਿਮਾਰੀ ਵਧਣ
ਤੋਂ ਕਾਫੀ ਪਹਿਲਾਂ ਹੀ ਇਸ ਦੀ ਲਾਗ ਫੈਲ ਸਕਦੀ ਹੈ।
ਹਾਲਾਂਕਿ
ਲੋਕਾਂ ਦਾ ਇੱਕ ਅਨੁਪਾਤ ਬਿਨਾਂ ਲੱਛਣਾਂ ਦੇ ਪੌਜ਼ਿਟਿਵ ਪਾਇਆ ਗਿਆ ਹੈ ਪਰ ਇਹ ਪਤਾ ਨਹੀਂ ਹੈ ਕਿ ਇਹਨਾਂ ਵਿੱਚੋਂ ਕਿੰਨੇ ਲੋਕ ਦੂਜਿਆਂ ਨੂੰ ਲਾਗ
ਦਿੰਦੇ ਹਨ।
ਵੱਖ-ਵੱਖ ਦੇਸਾਂ
ਦੇ ਲਾਗ ਦੇ ਸਮੂਹਾਂ ਦੀ ਜਾਂਚ ਨੂੰ ਦੇਖਦੇ ਹੋਏ, ਉਨ੍ਹਾਂ ਨੇ
ਕਿਹਾ ਕਿ ਜਿੱਥੇ ਕਿਸੇ ਬਿਨਾ ਲੱਛਣ ਵਾਲੇ ਕੇਸ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਦੇ ਸੰਪਰਕਾਂ ਵਿੱਚ ਕਿਸੇ ਹੋਰ ਨੂੰ ਲਾਗ ਲੱਗਣ ਦੇ ਮਾਮਲੇ “ਬਹੁਤ ਹੀ ਘੱਟ” ਸੀ।
ਪਰ ਉਨ੍ਹਾਂ
ਕਿਹਾ ਕਿ ਅਜੇ ਵੀ ਇੱਕ "ਵੱਡਾ ਖੁੱਲ੍ਹਾ ਸਵਾਲ" ਹੈ ਕਿ ਕੀ ਇਹ ਵਿਸ਼ਵਵਿਆਪੀ ਤੌਰ ’ਤੇ ਅਜਿਹਾ ਹੈ।