ਧਾਰਮਿਕ ਥਾਵਾਂ ਖੁੱਲ੍ਹੀਆਂ: ਸ਼ਰਧਾਲੂ ਕਹਿੰਦੇ, 'ਪਹਿਲਾਂ ਵਾਂਗ ਰੌਣਕਾਂ ਵਧਣ'
ਅੱਜ ਤੋਂ ਦੇਸ ਭਰ ਵਿੱਚ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ। ਸਰਕਾਰ ਤੇ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।
ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੋਂ ਲੈ ਕੇ ਨਾਢਾ ਸਾਹਿਬ ਤੱਕ ਸੰਗਤਾਂ ਨੇ ਮੱਥਾ ਟੇਕਿਆ ਹੈ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 70 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ ਵੀ 4 ਲੱਖ ਤੋਂ ਟੱਪੀ
ਅੱਜ ਤੋਂ ਦੇਸ ਭਰ ਵਿੱਚ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ। ਸਰਕਾਰ ਤੇ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।
ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੋਂ ਲੈ ਕੇ ਨਾਢਾ ਸਾਹਿਬ ਤੱਕ ਸੰਗਤਾਂ ਨੇ ਮੱਥਾ ਟੇਕਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੁਖਾਰ ਅਤੇ ਗਲ਼ੇ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।
ਅਜਿਹੀਆਂ ਖਬਰਾਂ ਹਨ ਕਿ ਉਨ੍ਹਾਂ ਨੇ ਘਰ ਵਿੱਚ ਸੈਲਫ਼ ਆਈਸੋਲੇਟ ਕਰ ਲਿਆ ਹੈ।
ਮੁੱਖ ਮੰਤਰੀ ਦੀਆਂ ਸਾਰੀਆਂ ਤੈਅ ਬੈਠਕਾਂ ਮੰਗਲਵਾਰ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਹਾਲਾਂਕਿ ਦਿੱਲੀ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਸਿਹਤ ਬਾਰੇ ਕੋਈ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਸਿੰਗਾਪੁਰ ਵਿੱਚ ਸੰਭਾਵੀ ਟ੍ਰੈਕਿੰਗ ਡਿਵਾਇਸ ਪਹਿਣਨ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਇੱਕ ਆਨਲਾਈਨ ਪਟੀਸ਼ਨ ਦੁਆਰਾ ਸੋਸ਼ਲ ਡਿਸਟੈਂਸਿੰਗ ਰਾਹੀਂ ਵਿਰੋਧ ਕੀਤਾ ਜਾ ਰਿਹਾ ਹੈ।
ਪਿਛਲੇ ਸ਼ੁੱਕਰਵਾਰ ਨੂੰ ਦੇਸ ਦੀ ਸੰਸਦ ਵਿੱਚ ਅਜਿਹੀ ਟ੍ਰੈਕਿੰਗ ਡਿਵਾਇਸ ਬਾਰੇ ਚਰਚਾ ਹੋਈ ਸੀ, ਜਦੋਂ ਇੱਕ ਟ੍ਰੈਕਿੰਗ ਐਪ ਉਮੀਦ ਅਨੁਸਾਰ ਕੰਮ ਨਹੀਂ ਸਕੀ।
ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਇਹ ਡਿਵਾਇਸ ਲਾਜ਼ਮੀ ਹੋਵੇਗੀ ਜਾਂ ਨਹੀਂ ਪਰ ਇਸ ਆਈਡੀਆ ਕਾਰਨ ਇੱਕ ਆਨਲਾਈਨ ਪਟੀਸ਼ਨ ਜ਼ਰੂਰ ਪਾ ਦਿੱਤੀ ਗਈ ਹੈ ਜਿਸ 'ਤੇ ਹਫਤੇ ਦੇ ਅਖੀਰ ਵਿੱਚ ਕਰੀਬ 30,000 ਦਸਤਖਤ ਇਕੱਠੇ ਕੀਤੇ ਗਏ ਹਨ।
ਆਨਲਾਈਨ ਪਟੀਸ਼ਨ ਵਿੱਚ ਕਿਹਾ ਗਿਆ ਹੈ, “ਅਸੀਂ - ਸਿੰਗਾਪੁਰ ਦੇ ਆਜ਼ਾਦ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ।
ਇਸ ਡਿਵਾਇਸ ਦੀ ਨਿੰਦਾ ਕਰਦੇ ਹਾਂ ਜੋ ਕਿ ਸਾਡੀ ਨਿੱਜਤਾ, ਨਿੱਜੀ ਜਗ੍ਹਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਆਜ਼ਾਦੀ ਦੇ ਸਾਡੇ ਅਧਿਕਾਰਾਂ ਦੀ ਉਲੰਘਣਾ ਹੈ।”
ਸਿੰਗਾਪੁਰ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ ਵਿੱਚੋਂ ਇੱਕ ਹੈ ਜਿੱਥੇ 37,000 ਤੋਂ ਵੱਧ ਲਾਗ ਮਾਮਲੇ ਸਾਹਮਣੇ ਆ ਚੁੱਕੇ ਹਨ।
ਅਮਰੀਕਾ ਦਾ ਨਿਊਯਾਰਕ ਸ਼ਹਿਰ ਸੋਮਵਾਰ ਤੋਂ ਗੈਰ-ਜ਼ਰੂਰੀ ਸਮਾਨ ਦੇ ਵਪਾਰ ਲਈ ਖੁੱਲ੍ਹ ਰਿਹਾ ਹੈ।
ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦਾ ਹੌਟਸਪੌਟ ਰਹੇ ਨਿਊਯਾਰਕ ਸ਼ਹਿਰ ਵਿੱਚ ਹਾਲਾਤ ਹੁਣ ਆਮ ਵਾਂਗ ਦਿਖਾਈ ਦੇ ਰਹੇ ਹਨ।
ਨਿਊਯਾਰਕ ਸਹਿਰ 'ਫੇਜ਼ -1' ਵਿੱਚ ਕੁਝ ਤਬਦੀਲੀਆਂ ਦੇ ਨਾਲ ਖੋਲ੍ਹਣ ਦਾ ਮਤਲਬ ਹੈ ਕਿ ਉਸਾਰੀ, ਨਿਰਮਾਣ ਅਤੇ ਪ੍ਰਚੂਨ ਖੇਤਰ ਵਿੱਚ ਲਗਭਗ 4 ਮਿਲੀਅਨ ਲੋਕ ਕੰਮ 'ਤੇ ਪਹੁੰਚਣਗੇ।
ਸ਼ਹਿਰ ਦੇ ਸਬਵੇਅ ਰੇਲਵੇ ਸਿਸਟਮ ਦੁਆਰਾ ਯਾਤਰਾ ਕਰਨ ਵਾਲੇ ਲਗਭਗ 95 ਫੀਸਦ ਲੋਕ ਕੰਮ 'ਤੇ ਪਰਤਣਗੇ। ਹਾਲਾਂਕਿ ਸਭ ਨੂੰ ਕੁਝ ਸਾਵਧਾਨੀਆਂ ਰੱਖਣ ਲਈ ਕਿਹਾ ਗਿਆ ਹੈ।
ਨਿਊਯਾਰਕ ਵਿੱਚ ਕੋਰੋਨਾਵਾਇਰਸ ਦੇ 2 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ 21,844 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।
ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਰਾਜਧਾਨੀ ਦੇ ਹਸਪਤਾਲਾਂ ਨੂੰ ਦਿੱਲੀਵਾਸੀਆਂ ਲਈ ਰਾਖਵੇਂ ਕਰਨ ਲਈ ਸਫਾਈ ਦਿੱਤੀ ਹੈ।
ਉਨ੍ਹਾਂ ਕਿਹਾ, “ਜੇਕਰ ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਨੂੰ ਸਮੇਂ ਸਿਰ ਭਾਰਤ ਆਉਣ ਤੋਂ ਰੋਕ ਦਿੱਤਾ ਹੁੰਦਾ ਤਾਂ ਸਥਿਤੀ ਬਿਹਤਰ ਹੁੰਦੀ। ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਵਾਸੀਆਂ ਨੂੰ ਹਸਪਤਾਲ ਦੀ ਜ਼ਰੂਰਤ ਹੈ। ਗੁਆਂਢੀ ਸੂਬਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੇਸ ਘੱਟ ਹਨ।
ਇਸ ਲਈ ਇਹ ਕੋਈ ਵੱਡਾ ਮੁੱਦਾ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਇਸ ਵੇਲੇ 8500-9000 ਬੈੱਡ ਹਨ। ਅਸੀਂ ਇਸਨੂੰ ਅਗਲੇ 15 ਦਿਨਾਂ ਵਿੱਚ 15 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਕਰਨਾ ਚਾਹੁੰਦੇ ਹਾਂ। ਕਿਉਂਕਿ ਲਾਗ ਦੇ ਮਾਮਲੇ ਹਰ ਦੋ ਹਫ਼ਤਿਆਂ ਵਿੱਚ ਦੁਗਣੇ ਹੋ ਰਹੇ ਹਨ ਇਸ ਲਈ ਸਾਨੂੰ ਅਜਿਹਾ ਲੱਗਦਾ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ 56 ਹਜ਼ਾਰ ਕੇਸ ਹੋਣਗੇ।”
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦਾ ਕਹਿਣਾ ਹੈ ਕਿ ਦੇਸ ਦੇ ਬਾਰਡਰ ਫਿਲਹਾਲ ਬੰਦ ਰਹਿਣਗੇ।
ਉਨ੍ਹਾਂ ਨੇ ਕਿਹਾ, "ਸਾਡੀਆਂ ਸਰਹੱਦਾਂ ਸਾਡੀ ਰੱਖਿਆ ਦੀ ਪਹਿਲੀ ਲਾਈਨ ਬਣੀਆਂ ਹੋਈਆਂ ਹਨ ਕਿਉਂਕਿ ਸਾਡਾ ਮਕਸਦ ਹੈ ਵਾਇਰਸ ਨੂੰ ਨਾ ਲਿਆਉਣਾ।"
“ਬਾਰਡਰ ਬੰਦ ਰਹਿਣਗੇ, ਸਰਹੱਦ ‘ਤੇ ਸਾਡੀ ਪ੍ਰਬੰਧਿਤ ਆਈਸੋਲੇਸ਼ਨ ਜਾਰੀ ਰਹੇਗੀ ਅਤੇ ਇਹ ਸਾਡੇ ਲਈ ਹਮੇਸ਼ਾ ਵਾਂਗ ਮਹੱਤਵਪੂਰਣ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸੰਭਾਵੀ ਰਾਹ ਹੈ।
"ਅਤੇ ਇਹ ਮਹੱਤਵਪੂਰਣ ਹੈ ਕਿਉਂਕਿ ਅਸੀਂ ਪਹਿਲੇ ਪੱਧਰ 'ਤੇ ਨਹੀਂ ਜਾਣਾ ਚਾਹੁੰਦੇ, ਅਸੀਂ ਉੱਥੇ ਹੀ ਰਹਿਣਾ ਚਾਹੁੰਦੇ ਹਾਂ।"
ਨਿਊਜੀਲੈਂਡ "ਟਰੈਵਲ ਬਬਲ" ਖੋਲ੍ਹਣ ਬਾਰੇ ਆਸਟਰੇਲੀਆ ਨਾਲ ਚਰਚਾ ਕਰ ਰਿਹਾ ਹੈ, ਜਿੱਥੇ ਬਹੁਤ ਘੱਟ ਕੇਸ ਹਨ।
ਮਾਹਿਰਾਂ ਨੇ ਇੱਕ ਅਧਿਐਨ ਕੀਤਾ ਹੈ ਕਿ ਨਵੀਆਂ ਮਹਾਂਮਾਰੀਆਂ ਕਿਵੇਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇਹ ਰਾਇ ਪੇਸ਼ ਕੀਤੀ ਹੈ।
ਇਸ ਅਧਿਐਨ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ ਇੱਕ ਪੈਟਰਨ ਦੀ ਪਛਾਣ ਕਰਨ ਦੀ ਵਿਧੀ ਵਿਕਸਿਤ ਕਰ ਲਈ ਹੈ, ਜਿਸ ਨਾਲ ਮਨੁੱਖਾਂ ਲਈ ਸੰਭਾਵੀ ਖ਼ਤਰਾ ਬਣ ਸਕਣ ਵਾਲੀਆਂ ਬੀਮਾਰੀਆਂ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ।
ਇਸ ਰਿਸਰਚ ਦੀ ਅਗਵਾਈ ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ਦੇ ਸਾਇੰਸਦਾਨ ਕਰ ਰਹੇ ਹਨ।
ਲਿਵਰਪੂਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੈਥਿਊ ਬਾਇਲਸ ਨੇ ਬੀਬੀਸੀ ਨੂੰ ਦੱਸਿਆ, "ਪਿਛਲੇ ਵੀਹ ਸਾਲਾਂ ਦੌਰਾਨ ਸਾਨੂੰ 6 ਮਹੱਤਵਪੂਰਨ ਖ਼ਤਰੇ ਸਨ- ਸਾਰਸ, ਮਾਰਸ, ਈਬੋਲਾ, ਏਵੀਅਨ ਫਲੂ ਅਤੇ ਸਵਾਈਨ ਫਲੂ। ਅਸੀਂ ਪੰਜ ਗੋਲੀਆਂ ਤੋਂ ਤਾਂ ਬਚ ਲਏ ਪਰ ਛੇਵੀ ਨੇ ਸਾਨੂੰ ਦਬੋਚ ਲਿਆ।”
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪਾਕਿਸਤਾਨ ਵਿੱਚ ਲਗਾਤਾਰ ਦੂਜੇ ਦਿਨ 5000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਇਸ ਕਾਰਨ ਦੇਸ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 1,00,000 ਤੋਂ ਵੱਧ ਹੋ ਗਈ ਹੈ।
ਸਿੰਧ ਅਤੇ ਪੰਜਾਬ ਹਰੇਕ ਪ੍ਰਾਂਤ ਵਿੱਚ 37,000 ਤੋਂ ਵੱਧ ਕੇਸ ਹਨ ਜੋ ਕਿ ਦੇਸ ਦੇ ਤਿੰਨ-ਚੌਥਾਈ ਕੇਸਾਂ ਦਾ ਹਿੱਸਾ ਹੈ।
ਮੌਤਾਂ ਦੀ ਵੱਧ ਰਹੀ ਗਿਣਤੀ ਕਾਰਨ ਡਰ ਹੈ ਕਿ ਹਸਪਤਾਲਾਂ ਉੱਤੇ ਵਾਧੂ ਭਾਰ ਪੈ ਸਕਦਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੇਸ ਵਿੱਚ ਹੁਣ ਤੱਕ 2,032 ਮੌਤਾਂ ਹੋਈਆਂ ਹਨ।
ਪਿਛਲੇ ਮਹੀਨੇ ਪਾਕਿਸਤਾਨ ਨੇ ਜਿਆਦਾਤਰ ਲੌਕਡਾਊਨ ਪਾਬੰਦੀਆਂ ਨੂੰ ਹਟਾ ਦਿੱਤਾ ਸੀ।
ਚੰਡੀਗੜ੍ਹ ਨੇੜੇ ਪੰਚਕੂਲਾ ਵਿਖੇ ਮਨਸਾ ਦੇਵੀ ਮੰਦਰ ਵਿੱਚ ਪ੍ਰਵੇਸ਼ ਦੁਆਰ ਕੋਲ ਸੈਨੇਟਾਈਜਰ ਦਾ ਟਨਲ ਲਾ ਦਿੱਤਾ ਗਿਆ ਹੈ। ਸਫਾਈ ਅਭਿਆਨ ਵੀ ਕੀਤਾ ਗਿਆ ਹੈ।
8 ਜੂਨ ਤੋਂ ਧਾਰਿਮਕ ਸਥਾਨ, ਮੌਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ 'ਤੇ ਤਿਆਰੀ ਕੀਤੀ ਗਈ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤੋਂ ਸਾਰੀਆਂ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ।
ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਮਐੱਸ ਯਾਦਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੰਦਰ ਖੁੱਲ੍ਹਣ ਤੋਂ ਬਾਅਦ ਸਿਰਫ਼ ਲੋਕਾਂ ਨੂੰ ਆਨ ਲਾਈਨ ਰਜਿਸਟਰੇਸ਼ਨ ਕਰਾ ਕੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।
ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।
ਦੁਨੀਆਂ ਅਜੇ ਵੀ ਇਸ ਵਾਇਰਸ ਬਾਰੇ ਬਹੁਤ ਘੱਟ ਜਾਣਦੀ ਹੈ। ਸਿਰਫ਼ ਵਿਗਿਆਨੀ ਜਾਂ ਖੋਜਕਰਤਾ ਇਨ੍ਹਾਂ ਜਵਾਬਾਂ ਨੂੰ ਲੱਭਣ ਲਈ ਕੰਮ ਨਹੀਂ ਕਰ ਰਹੇ, ਘਰ ਬੈਠਾ ਹਰ ਵਿਅਕਤੀ ਆਪਣੇ ਪੱਧਰ 'ਤੇ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਸਵਾਗਤ ਹੈ ਤੁਹਾਡਾ, ਇਸ ਵੇਲੇ ਤੁਹਾਡੇ ਨਾਲ ਮੈਂ, ਇੰਦਰਜੀਤ ਕੌਰ ਜੁੜ ਚੁੱਕੀ ਹਾਂ। ਖੁਸ਼ਹਾਲ ਲਾਲੀ ਨਾਲ ਮਿਲ ਕੇ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਦੀ ਅਪਡੇਟ ਦੇਵਾਂਗੇ।
ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ।
ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਲਾਗ ਦੇ 9,983 ਮਾਮਲੇ ਸਾਹਮਣੇ ਆਏ।
ਭਾਰਤ ਵਿੱਚ ਲਾਗ ਦੇ ਕੁਲ 2,56,611 ਪੌਜ਼ਿਟਿਵ ਮਾਮਲੇ ਹੋ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 7,135 ਤੱਕ ਪਹੁੰਚ ਗਈ ਹੈ।
ਇਸ ਤੋਂ ਇਲਾਵਾ 1,24,095 ਕੋਰੋਨਾਵਾਇਰਸ ਦੇ ਮਰੀਜ਼ ਠੀਕ ਹੋ ਚੁੱਕੇ ਹਨ।
ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਲਾਗ ਦੇ 9,971 ਮਾਮਲੇ ਸਾਹਮਣੇ ਆਏ ਸਨ।
ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਤੋਂ ਸਾਰੇ ਧਾਰਮਿਕ ਅਸਥਾਨ ਮੁੜ ਤੋਂ ਖੁੱਲ੍ਹ ਰਹੇ ਹਨ।
ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਥਰਮਲ (ਤਾਪਮਾਨ) ਚੈੱਕਅਪ ਕੀਤਾ ਜਾ ਰਿਹਾ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਇੱਕ ਸ਼ਰਧਾਲੂ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਮਾਸਕ ਪਾ ਕੇ ਰੱਖੋ ਤੇ ਵਾਰ-ਵਾਰ ਹੱਥ ਸੈਨੇਟਾਈਜ਼ ਕਰਦੇ ਰਹੋ। "
ਕੋਰੋਨਾਵਾਇਰਸ ਕਾਰਨ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਯਾਤਰਾ ’ਤੇ ਪਾਬੰਦੀ ਲੱਗ ਗਈ ਹੈ।
ਅੰਕੜਿਆਂ ਦੇ ਮੁਤਾਬਕ ਦੁਨੀਆਂ ਭਰ ਵਿੱਚ ਸੈਰ-ਸਪਾਟਾ ਇੰਡਸਟਰੀ ਨਾਲ ਜੁੜੇ ਲਗਭਗ ਸਾਢੇ ਸੱਤ ਕਰੋੜ ਨੌਕਰੀਆਂ ਜਾ ਸਕਦੀਆਂ ਹਨ।
ਭਾਰਤ ਵਿੱਚ ਵੀ ਇਸ ਉਦਯੋਗ ’ਤੇ ਕੋਰੋਨਾਵਾਇਰਸ ਕਰਕੇ ਭਾਰੀ ਖ਼ਤਰਾ ਹੈ। ਦੇਸ ਦੀ ਟੂਰਿਜ਼ਮ ਇੰਡਸਟਰੀ ਨੂੰ ਲਗਭਗ 8500 ਕਰੋੜ ਦਾ ਨੁਕਸਾਨ ਹੋ ਸਕਦਾ ਹੈ।
ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 1,10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਵੀ ਜਾਰੀ ਹਨ, ਜਿਸ ਕਾਰਨ ਵਾਇਰਸ ਦੇ ਵਧਣ ਦਾ ਡਰ ਬਣਿਆ ਹੋਇਆ ਹੈ। ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 20 ਲੱਖ ਤੱਕ ਪਹੁੰਚਣ ਵਾਲੇ ਹਨ। ਬ੍ਰਾਜ਼ੀਲ ਵਿਚ ਕੋਰੋਨਾ ਦਾ ਅੰਕੜਾ 6.72 ਲੱਖ ਅਤੇ ਰੂਸ ਵਿਚ 4.67 ਲੱਖ ਮਾਮਲੇ ਹਨ।
ਇਨ੍ਹਾਂ ਤੋਂ ਇਲਾਵਾ ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਵੀ ਕੋਵਿਡ -19 ਦੇ ਮਾਮਲੇ ਵੱਧ ਰਹੇ ਹਨ।
ਸੋਮਵਾਰ ਨੂੰ ਨਿਊਜ਼ੀਲੈਂਡ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਦੇਸ ਵਿਚ ਕੋਈ ਵੀ ਕੋਵਿਡ -19 ਦਾ ਮਾਮਲਾ ਨਹੀਂ ਹੈ।
ਬਿਮਾਰੀ ਨਾਲ ਪੀੜਤ ਆਖਰੀ ਮਰੀਜ਼ ਵੀ ਠੀਕ ਹੋ ਗਿਆ ਹੈ।
ਦੇਸ਼ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਕੋਈ ਵੀ ਲੱਗ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੁਆਰਾ ਸਮਾਜਿਕ ਦੂਰੀਆਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਸਬੰਧੀ ਘੋਸ਼ਣਾ ਕੀਤੀ ਜਾ ਸਕਦੀ ਹੈ।
ਨਿਊਜ਼ੀਲੈਂਡ ਨੇ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਲਾਇਆ ਗਿਆ ਸੀ ਜਿਸ ਮਗਰੋਂ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ।
ਦੇਸ ਵਿੱਚ ਕੋਰੋਨਾ ਦੇ 1,504 ਮਾਮਲੇ ਦਰਜ ਹੋਏ ਸੀ ਤੇ 22 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾਵਾਇਰਸ ਮਹਾਮਾਰੀ ਦੇ ਚਲਦਿਆਂ ਮੁਹਾਲੀ ਤੋਂ ਆਈ ਇੱਕ ਹੋਰ ਖ਼ਬਰ।
ਕੱਲ੍ਹ ਦੇਰ ਰਾਤ ਮੁਹਾਲੀ ਵਿੱਚ ਕਲੋਰੀਨ ਗੈਸ ਹੋਈ ਲੀਕ।
ਇਸ ਹਾਦਸੇ ਵਿੱਚ 10 ਕਿਲੋ ਸਿਲੰਡਰ ਦੇ ਲੀਕ ਹੋਣ ਦੀ ਖ਼ਬਰ ਆਈ।
ਹਾਦਸੇ ਵਿੱਚ ਪ੍ਰਭਾਵਤ 32 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਹੁਣ 15 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਜੇਸੀਬੀ ਦੀ ਮਦਦ ਨਾਲ ਸਿਲੰਡਰ ਨੂੰ ਹਾਦਸੇ ਦੀ ਥਾਂ ਤੋਂ ਹਟਾਇਆ ਜਾ ਰਿਹਾ ਹੈ ਤੇ ਲੀਕ ਹੋਈ ਗੈਸ 'ਤੇ ਕਾਬੂ ਪਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਨੇ ਕਿਹਾ ਕਿ ਹੁਣ ਹਾਲਾਤ ਕਾਬੂ ਵਿੱਚ ਹਨ।
"ਆਸ ਪਾਸ ਦਾ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ ਤੇ ਮੌਕੇ 'ਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੰਮ ਜਾਰੀ ਹੈ। ਹਾਦਸੇ ਵਿੱਚ ਪੀੜਤ 32 ਲੋਕਾਂ ਵਿੱਚੋਂ 15 ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੋਈ ਵੀ ਗੰਭੀਰ ਹਾਲਾਤ ਵਿੱਚ ਨਹੀਂ ਹੈ।"
ਪਿਛਲੇ 24 ਘੰਟਿਆਂ ਵਿੱਚ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਭਰ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 2.5 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਚੰਡੀਗੜ੍ਹ ਦਾ ਐਲਾਂਟੇ ਮੌਲ ਖੇਤਰ ਦੇ ਵੱਡਾ ਮੌਲਜ਼ ਵਿੱਚ ਸ਼ੁਮਾਰ ਹੈ ਅਤੇ ਸਰਕਾਰ ਨੇ 8 ਜੂਨ ਤੋਂ ਮੌਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਰ ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਜੇ ਰੈਸਟੋਰੈਂਟ ਖੋਲ੍ਹ ਵੀ ਲਈਏ ਤਾਂ ਕਿਰਾਇਆ ਵੀ ਨਹੀਂ ਨਿਕਲਣਾ।
ਰਿਪੋਰਟ- ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ ਕੁਮਾਰ