You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪਰਵਾਸੀ ਮਜ਼ਦੂਰ ਦੀ ਲਾਸ਼ 4 ਦਿਨ ਰੇਲ ਗੱਡੀ 'ਚ ਸੜ੍ਹਦੀ ਰਹੀ , ਯੂਕੇ 'ਚ ਏਸ਼ੀਆਈ ਲੋਕਾਂ ਨੂੰ ਕੋਰੋਨਾ ਦਾ ਵੱਧ ਖ਼ਤਰਾ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 62 ਲੱਖ ਤੋਂ ਪਾਰ ਅਤੇ 3.70 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਰਾਹੁਲ ਗਾਂਧੀ ਨੇ ਕਿਹਾ- 'ਮੋਦੀ ਸਰਕਾਰ ਦੀ ਬਦੌਲਤ ਮਿਲੀ ਕਬਾੜ ਤੋਂ ਇਕ ਨੰਬਰ ਉੱਤੇ ਦੀ ਰੇਟਿੰਗ'

    ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੇਟਿੰਗ ਏਜੰਸੀ ‘ਮੂਡੀਜ਼ ਇਨਵੈਸਟਰ ਸਰਵਿਸ’ ਵੱਲੋਂ ਭਾਰਤ ਦੀ ਰੇਟਿੰਗ ਨੂੰ ‘ਬੀਏਏ -2’ ਤੋਂ ਘਟਾ ਕੇ ‘ਬੀਏਏ -3’ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

    ਇਸ ਸਬੰਧ ਵਿੱਚ, ਮੰਗਲਵਾਰ ਨੂੰ, ਉਨ੍ਹਾਂ ਨੇ ਇੱਕ ਟਵੀਟ ਕਰਕੇ ਦਾਅਵਾ ਕੀਤਾ ਕਿ ਅਰਥ ਵਿਵਸਥਾ ਦੇ ਸੰਦਰਭ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ।

    ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਮੂਡੀਜ਼ ਨੇ ਮੋਦੀ ਦੀ ਅਗਵਾਈ ਵਾਲੀ ਭਾਰਤੀ ਆਰਥਿਕਤਾ ਦੀ ਸਥਿਤੀ ਨੂੰ ਕਬਾੜ ਤੋਂ ਇੱਕ ਕਦਮ ਉੱਚਾ ਦਰਜਾ ਦਿੱਤਾ ਹੈ। ਗਰੀਬਾਂ ਅਤੇ ਐਮਐਸਐਮਈ ਸੈਕਟਰ ਦੀ ਸਹਾਇਤਾ ਦੀ ਘਾਟ ਦਾ ਅਰਥ ਇਹ ਹੈ ਕਿ ਸਥਿਤੀ ਹੋਰ ਵਿਗੜਦੀ ਜਾਵੇਗੀ।“

    ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰ, ਭਾਰਤ ਦੀ ਰੇਟਿੰਗ 'ਬੀ.ਏ.ਏ.-2' ਤੋਂ ਘਟਾ ਕੇ 'ਬੀ.ਏ.ਏ.-3' ਕੀਤੀ ਗਈ ਹੈ ਅਤੇ 'ਬੀ.ਏ.ਏ.-3' ਨਿਵੇਸ਼ ਦਰਜੇ ਦੀ ਸਭ ਤੋਂ ਘੱਟ ਦਰਜਾਬੰਦੀ ਹੈ।

  2. CII ਨੂੰ ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਕੀ ਕਿਹਾ?, ਮੇਕ ਇਨ ਇੰਡੀਆ, ਮੇਕ ਫਾਰ ਵਰਲਡ ਦਾ ਟੀਚਾ - ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ:-

    • ਦੇਸ਼ ਵਿਕਾਸ ਦੀ ਉਡਾਣ ਲਈ ਤਿਆਰ ਹੈ
    • ਸਿਸਟਮ 'ਚ ਸਰਕਾਰ ਦਖ਼ਲ ਘੱਟ ਕਰ ਰਹੀ ਹੈ
    • ਕਾਮਿਆਂ ਲਈ ਲੇਬਰ ਰਿਫਾਰਮ ਹੋ ਰਹੇ ਹਨ
    • ਸੁਨੋਯਿਜਤ ਢੰਗ ਨਾਲ ਸਾਰੇ ਕੰਮ ਹੋ ਰਹੇ ਹਨ
    • ਈ-ਟ੍ਰੇਡਿੰਗ ਦੇ ਜ਼ਰਿਏ ਉਤਪਾਦ ਵੇਚੇ ਜਾ ਸਕਦੇ ਹਨ
    • ਕੋਲਾ ਸੈਕਟਰ ਨੂੰ ਬੰਧਨ ਮੁਕਤ ਕੀਤਾ ਗਿਆ ਹੈ
    • ਐਮਐਸਐਮਈ ਦੇਸ਼ ਦੇ ਇੰਜਨ ਦੀ ਤਰ੍ਹਾਂ ਹੈ
    • ਕੋਲਾ ਸੈਕਟਨ 'ਚ ਮਾਈਨਿੰਗ ਦੀ ਇਜਾਜ਼ਤ
    • ਛੋਟੇ ਉਦਯੋਗਾਂ ਨੂੰ ਜ਼ਿਆਦਾ ਅਵਸਰ ਮਿਲਣਗੇ
    • ਹੁਣ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਹਾਸਲ ਹੋਣਗੇ
    • ਕਿਸਾਨ ਆਪਣੀ ਸ਼ਰਤਾਂ 'ਤੇ ਫਸਲ ਵੇਚ ਸਕਦੇ ਹਨ
    • 200 ਕਰੋੜ ਤੱਕ ਦੀ ਖਰੀਦ ਤੱਕ ਗਲੋਬਲ ਟੈਂਡਰ ਨਹੀਂ ਹੋਣਗੇ
    • ਕੋਲ ਸੈਕਟਰ 'ਚ ਕਮਰਸ਼ਿਅਲ ਮਾਈਨਿੰਗ ਦੀ ਇਜਾਜ਼ਤ ਹੋਵੇਗੀ
    • ਛੋਟੇ ਉਦਯੋਗਾਂ ਵਿੱਚ ਜੀਡੀਪੀ ਦੀ ਹਿੱਸੇਦਾਰੀ 30 ਫੀਸਦ ਹੋਵੇਗੀ
    • ਦੁਨੀਆ ਦਾ ਭਰੋਸਾ ਭਾਰਤ 'ਤੇ ਵਧਿਆ ਹੈ
    • ਅਨਲੌਕ ਫੇਜ਼-1 'ਚ ਆਰਥਿਕ ਗਤੀਵਿਧੀਆਂ ਖੋਲ੍ਹੀਆਂ ਗਈਆਂ ਹਨ
    • ਸਰਕਾਰ ਉਦਯੋਗ ਜਗਤ ਦੇ ਨਾਲ ਖੜੀ ਹੈ
    • ਲੋਕਲ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਹੈ
    • ਮੇਕ ਇਨ ਇੰਡੀਆ, ਮੇਕ ਫਾਰ ਵਰਲਡ ਦਾ ਟੀਚਾ
  3. ਅਸੀਂ ਇਸ ਵਾਇਰਸ ਨਾਲ ਜਿਉਣਾ ਸਿੱਖ ਲਵਾਂਗੇ – ਪਾਕ ਪੀਐੱਮ ਇਮਰਾਨ ਖਾਨ

    ਪਾਕਿਸਤਾਨ ਵਿੱਚ ਚੱਲ ਰਹੇ ਲੌਕਡਾਊਨ ਨੂੰ ਢਿੱਲ ਦੇਣ ਦੀ ਯੋਜਨਾ ‘ਤੇ ਕੰਮ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਹ ਵਾਇਰਸ ਕਿਧਰੇ ਨਹੀਂ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਨਾਲ ਜਿਉਣਾ ਸਿੱਖਣਾ ਪਏਗਾ।

    ਉਨ੍ਹਾਂ ਕਿਹਾ ਕਿ ਲੌਕਡਾਊਨ ਦਾ ਦੇਸ਼ ਦੀ ਆਰਥਿਕਤਾ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

    ਇਮਰਾਨ ਖਾਨ ਨੇ ਕਿਹਾ ਕਿ "ਇਹ ਵਾਇਰਸ ਹੋਰ ਫੈਲ ਜਾਵੇਗਾ ਅਤੇ ਮੈਨੂੰ ਦੁਖ਼ ਨਾਲ ਕਹਿਣਾ ਪਏਗਾ ਕਿ ਇਸ ਕਾਰਨ ਜਾਨਾਂ ਵੀ ਜਾ ਸਕਦੀਆਂ ਹਨ, ਪਰ ਜੇ ਅਸੀਂ ਵਧੇਰੇ ਸਾਵਧਾਨੀ ਰੱਖਦੇ ਹਾਂ ਤਾਂ ਅਸੀਂ ਇਸ ਨਾਲ ਜਿਉਣਾ ਸਿੱਖ ਲਵਾਂਗੇ"।

  4. ਕੋਰੋਨਾ ਨਾਲ ਵਿਸ਼ਵ ਭਰ ਵਿਚ ਹੁਣ ਤੱਕ 375,513 ਮੌਤਾਂ, 62 ਲੱਖ ਤੋਂ ਵੱਧ ਕੇਸ, ਅਮਰੀਕਾ ਵਿਚ ਕੋਰੋਨਾ ਕਾਰਨ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ

    • ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 375,513 ਹੋ ਗਈ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਡੈਸ਼ਬੋਰਡ ਦੇ ਅਨੁਸਾਰ, ਦੁਨੀਆ ਭਰ ਵਿੱਚ 62.64 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ।
    • ਅਮਰੀਕਾ ਅਜੇ ਵੀ ਕੋਰੋਨਾ ਦੁਆਰਾ ਸਭ ਤੋਂ ਪ੍ਰਭਾਵਤ ਦੇਸ਼ ਹੈ ਜਿਥੇ 18 ਲੱਖ ਤੋਂ ਵੱਧ ਸੰਕਰਮਿਤ ਹਨ ਜਦੋਂ ਕਿ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਇਸ ਦੇ ਨਾਲ ਹੀ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਤ ਬ੍ਰਾਜ਼ੀਲ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 30 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਇੱਥੇ ਪੰਜ ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਹਨ।
    • ਭਾਰਤ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਕਾਰਨ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਆ ਗਿਆ ਹੈ। ਇੱਥੇ ਕੋਰੋਨਾ ਦੀ ਲਾਗ ਦੇ 8,392 ਤਾਜ਼ਾ ਕੇਸ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਸੰਖਿਆ 1 ਲੱਖ 90 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ।
    • ਭਾਰਤੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹੁਣ ਤੱਕ 91,819 ਲੋਕ ਕੋਵਿਡ -19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਜਦੋਂ ਕਿ ਸਿਰਫ 5,394 ਮੌਤਾਂ ਹੀ ਇਸ ਕਾਰਨ ਹੋਈਆਂ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਵਿਡ -19 ਦੀ ਰਿਕਵਰੀ ਦਰ ਵਿੱਚ 48.19 ਪ੍ਰਤੀਸ਼ਤ ਤੱਕ ਸੁਧਾਰ ਹੋਇਆ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਯੁੱਧ ਤੋਂ ਬਾਅਦ ਕੋਰੋਨਾ ਮਹਾਂਮਾਰੀ ਸਭ ਤੋਂ ਵੱਡਾ ਸੰਕਟ ਹੈ। ਉਨ੍ਹਾਂ ਕਿਹਾ, "ਜਿਸ ਤਰ੍ਹਾਂ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਬਦਲ ਗਈ, ਉਸੇ ਤਰ੍ਹਾਂ ਕੋਰੋਨਾ ਤੋਂ ਬਾਅਦ ਵੀ ਦੁਨੀਆਂ ਪੂਰੀ ਤਰ੍ਹਾਂ ਬਦਲ ਜਾਵੇਗੀ।"
  5. ਦੱਖਣੀ ਅਮਰੀਕਾ ਵਿੱਚ ਹਾਲਾਤ ਗੰਭੀਰ: WHO

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਂਮਾਰੀ ਅਜੇ ਤਕ ਕੇਂਦਰੀ ਅਤੇ ਦੱਖਣੀ ਅਮਰੀਕਾ ਵਿੱਚ ਆਪਣੇ ਸਿਖ਼ਰ 'ਤੇ ਨਹੀਂ ਪਹੁੰਚੀ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਲੌਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

    ਵਿਸ਼ਵ ਸਿਹਤ ਸੰਗਠਨ ਦੇ ਡਾ. ਮਾਈਕ ਰਿਆਨ ਨੇ ਕਿਹਾ ਕਿ ਕੇਂਦਰੀ ਅਤੇ ਦੱਖਣੀ ਅਮਰੀਕਾ ਵਿੱਚ ਕੋਵਿਡ -19 ਨੂੰ ਲੈ ਕੇ ਹਾਲਾਤ ਨਾਜ਼ੁਕ ਬਣੇ ਹੋਏ ਹਨ।

    ਮੈਕਸੀਕੋ ਵਿੱਚ ਕੋਰੋਨਾਵਾਇਰਸ ਕਰਕੇ ਹੁਣ ਤੱਕ 10,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ, ਇੱਥੇ ਖਨਨ ਸਬੰਧੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।

    ਦੋ ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ, ਸੋਮਵਾਰ ਤੋਂ ਇੱਥੇ ਕਾਰ ਉਤਪਾਦਨ ਅਤੇ ਨਿਰਮਾਣ ਦਾ ਕੰਮ ਦੁਬਾਰਾ ਸ਼ੁਰੂ ਹੋਇਆ।

  6. ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ

    ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਸਸਕਾਰ ਨੂੰ ਲੈ ਕੇ ਕਈ ਥਾਂ ਵਿਵਾਦ ਹੋਇਆ। ਪੰਜਾਬ ਵਿੱਚ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਪਿੰਡ ਵਾਲਿਆਂ ਵਲੋਂ ਰੋਕੇ ਜਾਣ ਕਾਰਨ ਇਹ ਮਸਲਾ ਕਾਫ਼ੀ ਚਰਚਾ ਵਿੱਚ ਆਇਆ।

    ਹੋਰ ਵੀ ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਹੀਂ ਹੋਏ। ਇਸ ਨੂੰ ਮਹਾਂਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ।

    ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ, ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

  7. ਰੈਮਡੈਸੇਵੀਅਰ ਬਹੁਤੀ ਪ੍ਰਭਾਵਸ਼ਾਲੀ ਨਹੀਂ, ਹਾਈਡਰੋਕਸੀਕਲੋਰੋਕਵਿਨ 'ਤੇ ਫੈਸਲਾ ਅੱਜ

    ਕੋਰੋਨਾਵਾਇਰਸ ਦਾ ਇੱਕ ਸੰਭਵ ਇਲਾਜ ਮੰਨੀ ਜਾਣ ਵਾਲੀ ਦਵਾਈ ਰੈਮਡੈਸੇਵੀਅਰ 'ਤੇ ਹੋਏ ਟ੍ਰਾਇਲਾਂ ਅਨੁਸਾਰ ਇਹ ਦਵਾਈ ਦਰਮਿਆਨੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੁਝ ਰਾਹਤ ਪ੍ਰਦਾਨ ਕਰਦੀ ਹੈ।

    ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਥੋੜ੍ਹੇ ਸਮੇਂ ਲਈ ਇਹ ਦਵਾਈ ਲਈ ਸੀ, ਉਨ੍ਹਾਂ ਦੇ ਵਧੀਆ ਨਤੀਜੇ ਆਏ ਹਨ। ਇਸ ਐਲਾਨ ਤੋਂ ਬਾਅਦ, ਕੰਪਨੀ ਦੇ ਸ਼ੇਅਰਾਂ ਦੀ ਕੀਮਤ 4% ਗਿਰ ਗਏ।

    ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਹਾਈਡਰੋਕਸੀਕਲੋਰੋਕਵਿਨ ਦੇ ਟ੍ਰਾਇਲ ਨੂੰ ਰੋਕਣ ਲਈ ਲਏ ਆਪਣੇ ਫੈਸਲੇ ਉੱਤੇ ਵਿਚਾਰ ਕਰੇਗਾ। ਮੈਡੀਕਲ ਜਰਨਲ ਲੈਂਸੇਟ ਵਿੱਚ ਪ੍ਰਕਾਸ਼ਤ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਵਿੱਚ ਮੌਤ ਦਾ ਦਰ ਜ਼ਿਆਦਾ ਹੈ। ਇਸ ਮਗਰੋਂ ਵਿਸ਼ਵ ਸਿਹਤ ਸੰਗਠਨ ਨੇ ਹਾਈਡਰੋਕਸੀਕਲੋਰੋਕਵਿਨ ਦੀ ਟ੍ਰਾਇਲ 'ਤੇ ਰੋਕ ਲਾ ਦਿੱਤੀ ਸੀ।

  8. ਦੁਨੀਆਂ ਭਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਸੁਰਖੀਆਂ

    • ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ 62 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਹੁਣ ਤੱਕ 3 ਲੱਖ 73 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
    • ਭਾਰਤ ਹੁਣ ਬਿਮਾਰੀ ਦੇ ਮਾਮਲੇ ਵਿੱਚ ਦੁਨੀਆਂ ਭਰ ਵਿੱਚ ਸੱਤਵੇਂ ਨੰਬਰ 'ਤੇ ਹੈ।
    • ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਉਪਰ ਹੋ ਗਈ ਹੈ। ਆਸ ਪਾਸ ਦੇ ਜ਼ਿਲ੍ਹਿਆਂ ਨੇ ਵੀ ਦਿੱਲੀ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।
    • ਜੋਹਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਬ੍ਰਾਜ਼ੀਲ ਵਿੱਚ ਲਾਗ ਦੇ ਮਾਮਲੇ 5 ਲੱਖ ਤੋਂ ਵੱਧ ਹੋ ਗਏ ਹਨ। ਇਸ ਦੇ ਨਾਲ ਹੀ, ਅਮਰੀਕਾ ਵਿੱਚ ਲਾਗ ਦੇ ਮਾਮਲਿਆਂ ਦੀ ਗਿਣਤੀ 18 ਲੱਖ ਦੇ ਨੇੜੇ ਪਹੁੰਚ ਗਈ ਹੈ।
    • ਯੂਰੋਪ ਦੇ ਕਈ ਦੇਸ਼ਾਂ ਵਿੱਚ ਲੌਕਡਾਊਨ ਕਰਕੇ ਲੱਗੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਕੁਝ ਦੇਸ਼ਾਂ ਵਿੱਚ ਕੈਫੇ, ਸਿਨੇਮਾਘਰ ਅਤੇ ਅਜਾਇਬ ਘਰ ਖੋਲ੍ਹ ਦਿੱਤੇ ਗਏ ਹਨ।
    • ਸਪੇਨ ਵਿੱਚ, ਸੋਮਵਾਰ ਨੂੰ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ। ਸਪੇਨ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪੀੜਤ ਹੋਣ ਵਾਲਾ ਦੇਸ ਸੀ। ਇੱਥੇ, ਮਾਰਚ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਮਰ ਰਹੇ ਸਨ।
  9. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ ਤੇ ਦੁਨੀਆਂ ਦੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। 1 ਜੂਨ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ