You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਮੋਦੀ ਸਰਕਾਰ-2 ਦਾ ਇੱਕ ਸਾਲ ਪੂਰਾ ਹੋਣ ’ਤੇ 750 ਵਰਚੂਅਲ ਰੈਲੀਆਂ; ਅਮਰੀਕਾ ’ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ

ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 54 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

ਲਾਈਵ ਕਵਰੇਜ

  1. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਤੋਂ ਆਉਂਦੇ ਵਿਦੇਸ਼ੀਆਂ ’ਤੇ ਅਮਰੀਕਾ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ।

    ਦੱਖਣੀਅਫ਼ਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਜੁੜੇ ਹਾਲਾਤ ਭਵਿੱਖ ਵਿੱਚ ਹੋਰ ਵਿਗੜਨਗੇ।

    ਆਸਟ੍ਰੀਆ ਦੇ ਰਾਸ਼ਟਰਪਤੀ ਐਲੇਕਸ ਵਨ ਦੇਰ ਬੈਲੇਨ ਨੇ ਕੋਰੋਨਾਵਾਇਰਸ ਦਾ ਲੌਕਡਾਊਨ ਤੋੜਨ ’ਤੇ ਮਾਫੀ ਮੰਗੀ ਹੈ। ਉਹ ਇਕ ਰੈਸਟੋਰੈਂਟ ਵਿੱਚ ਤੈਅ ਵਕਤ ਤੋਂ ਵੱਧ ਬੈਠੇ ਸਨ।

    ਚੀਨ ਦੇ ਵੂਹਾਨ ਸ਼ਹਿਰ ਵਿੱਚ ਐਤਵਾਰ ਨੂੰ 10 ਲੱਖ ਲੋਕਾਂ ਦਾ ਕੋਰੋਨਾਵਾਇਰਸ ਲਈ ਟੈਸਟ ਕੀਤਾ ਗਿਆ।

    ਲੌਕਡਾਊਨ ਦੌਰਾਨ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ ਪਰ ਇਸ ਦਾ ਰੰਗ ਫਿੱਕਾ ਨਜ਼ਰ ਆਇਆ।

    ਸ਼੍ਰੀ ਲੰਕਾ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਮੰਗਲਵਾਰ ਤੋਂ ਲੌਕਡਾਊਨ ਵਿੱਚ ਕੁਝ ਰਿਆਇਤਾਂ ਦੇਣ ਜਾ ਰਹੀ ਹੈ।

    ਥਾਈਲੈਂਡ ਵਿੱਚ ਕੋਰੋਨਾਵਾਇਰਸ ਦੀ ਦਵਾਈ ਦੇ ਚੂਹਿਆਂ ’ਤੇ ਸਫ਼ਲ ਪ੍ਰੀਖਣ ਮਗਰੋਂ ਹੁਣ ਬਾਂਦਰਾਂ ’ਤੇ ਪ੍ਰੀਖਣ ਕੀਤੇ ਜਾ ਰਹੇ ਹਨ।

    ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਭਾਰਤ 10 ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲਿਆਂ ਵਾਲੇ ਦੇਸ ਵਿੱਚ ਸ਼ਾਮਿਲ ਹੋ ਗਿਆ ਹੈ।

    ਭਾਰਤ ਵਿੱਚ ਲਗਾਤਾਰ ਤੀਜੇ ਦਿਨ 6 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

    ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਮੌਤ ਦੇ ਅੰਕੜੇ 54 ਲੱਖ ਤੋਂ ਪਾਰ ਹੋ ਗਏ ਹਨ ਤੇ 3 ਲੱਖ 44 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

  2. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਦੇ ਲਾਈਵ ਪੇਜ ’ਤੇੇ ਤੁਹਾਡਾ ਸਵਾਗਤ ਹੈ। ਤੁਸੀਂ ਇਸ ਪੇਜ ਰਾਹੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਜਾਣ ਸਕਦੇ ਹੋ। 24 ਮਈ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।