You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੀ ਲਾਤੀਨੀ ਅਮਰੀਕਾ ਬਿਮਾਰੀ ਦਾ ਅਗਲਾ ਕੇਂਦਰ ਹੈ, ਬ੍ਰਾਜ਼ੀਲ ਹੁਣ ਦੁਨੀਆਂ ਵਿੱਚ ਤੀਜੇ ਨੰਬਰ 'ਤੇ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 51 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 3.32 ਲੱਖ ਤੋਂ ਵੱਧ ਹੋ ਗਈ ਹੈ।

ਲਾਈਵ ਕਵਰੇਜ

  1. ਅਫ਼ਗਾਨਿਸਤਾਨ ਵਿੱਚ ਮੋਟਰਸਾਈਕਲਾਂ ਤੇ ਕਾਰਾਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ ਇਹ ਕੁੜੀਆਂ

    ਅਫ਼ਗਾਨਿਸਤਾਨ ਦੀ ਆਲ-ਗਰਲ ਰੋਬੋਟਿਕਸ ਟੀਮ ਨੇ ਕਾਰ ਦੇ ਪੁਰਜਿਆਂ ਤੋਂ ਕਿਫ਼ਾਇਤੀ ਵੈਂਟੀਲੇਟਰ ਬਣਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।

    ਇਹ ਅੱਲ੍ਹੜ ਉਮਰ ਦੀਆਂ ਕੁੜੀਆਂ ਉਦੋਂ ਸੁਰਖੀਆਂ ਵਿੱਚ ਆਈਆਂ ਜਦੋਂ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਿਸ਼ੇਸ਼ ਪੁਰਸਕਾਰ ਜਿੱਤਿਆ ਸੀ।

    ਹੁਣ ਇਹ ਕੁੜੀਆਂ ਮਈ ਦੇ ਅੰਤ ਤੱਕ ਬਾਜ਼ਾਰ ਤੋਂ ਘੱਟ ਕੀਮਤ 'ਤੇ ਵੈਂਟੀਲੇਟਰ ਦੇਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ।

    ਕਈ ਸਾਲਾਂ ਤੱਕ ਜੰਗ ਦਾ ਮੈਦਾਨ ਰਹੇ ਅਫ਼ਗਾਨਿਸਤਾਨ ਵਿੱਚ ਸਿਰਫ਼ 400 ਵੈਂਟੀਲੇਟਰ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  2. ਪੰਜਾਬ ਦੇ ਚਾਰ ਜ਼ਿਲ੍ਹੇ ਕੋਰੋਨਾਵਾਇਰਸ ਮੁਕਤ-ਕਾਂਗਰਸ

    ਪੰਜਾਬ ਕਾਂਗਰਸ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਮੋਹਾਲੀ, ਸੰਗਰੂਰ, ਮੋਗਾ ਅਤੇ ਫਿਰੋਜ਼ਪੁਰ ਹੁਣ ਕੋਰੋਨਾਵਾਇਰਸ ਮੁਕਤ ਹੋ ਚੁੱਕੇ ਹਨ।

  3. ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  4. ਯੂਕੇ ਪਹੁੰਚਣ 'ਤੇ ਕੁਆਰੰਟੀਨ ਨਾ ਕਰਨ 'ਤੇ ਲੱਗ ਸਕਦਾ ਹੈ ਜੁਰਮਾਨਾ

    ਯੂਕੇ ਵਿੱਚ ਪਹੁੰਚਣ ਵਾਲੇ ਲੋਕ ਜੇ 14 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਨਹੀਂ ਕਰਦੇ ਤਾਂ 1000 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।

    ਸਰਕਾਰ ਇਸ ਦਾ ਜਲਦੀ ਐਲਾਨ ਕਰ ਸਕਦੀ ਹੈ।

    ਯੂਕੇ ਪਹੁੰਚਣ ਵਾਲੇ ਲੋਕਾਂ ਨੂੰ ਇੱਕ ਫਾਰਮ ਭਰਨਾ ਪਏਗਾ ਜਿਸ ਵਿੱਚ ਆਪਣਾ ਪਤਾ ਅਤੇ ਸੰਪਰਕ ਨੰਬਰ ਦੇਣਾ ਪਏਗਾ।

    ਕੋਈ ਵੀ ਮੁਸਾਫ਼ਰ ਚਾਹੇ ਉਹ ਉਡਾਣ ਜਾਂ ਟਰੇਨ ਰਾਹੀਂ ਯੂਕੇ ਆਉਂਦਾ ਹੈ ਤਾਂ ਉਸ ਨੂੰ ਯੂਕੇ ਬਾਰਡਰ ਫੋਰਸ ਅਧਿਕਾਰੀਆਂ ਨੂੰ ਆਪਣਾ ਪਤਾ ਦੇਣਾ ਪਏਗਾ ਜਿੱਥੇ ਉਹ ਸੈਲਫ਼ ਆਈਸੋਲੇਟ ਯਾਨਿ ਕਿ ਖੁਦ ਨੂੰ ਵੱਖ ਰੱਖਣਗੇ।

    ਨਹੀਂ ਤਾਂ ਸਰਕਾਰ ਉਨ੍ਹਾਂ ਲਈ ਪ੍ਰਬੰਧ ਕਰੇਗੀ।

  5. ਪਿਛਲੇ ਹਫ਼ਤੇ 2.4 ਮਿਲੀਅਨ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤੇ ਲਈ ਦਾਇਰ ਕੀਤਾ

    ਪਿਛਲੇ ਹਫ਼ਤੇ ਅਮਰੀਕਾ ਦੇ ਲਗਭਗ 2.4 ਮਿਲੀਅਨ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਹੈ।

    ਇਸ ਤਰ੍ਹਾਂ ਮਾਰਚ ਦੇ ਅੱਧ ਤੋਂ ਹੁਣ ਤੱਕ ਕੁੱਲ ਮਿਲਾ ਕੇ ਲਗਭਗ 38.6 ਮਿਲੀਅਨ ਯਾਨਿ ਕਿ 3.86 ਕਰੋੜ ਲੋਕ ਬੇਰੁਜ਼ਗਾਰੀ ਭੱਤੇ ਦੀ ਅਰਜ਼ੀ ਦੇ ਚੁੱਕੇ ਹਨ।

    ਇਹ ਕੰਮ ਕਰਨ ਵਾਲੇ ਲੋਕਾਂ ਦਾ ਲਗਭਗ ਇੱਕ ਚੌਥਾਈ ਹੈ।

    ਬੇਰੁਜ਼ਗਾਰੀ ਦੇ ਅੰਕੜੇ 6.9 ਮਿਲੀਅਨ ਸਿਖਰ 'ਤੇ ਪਹੁੰਚਣ ਤੋਂ ਬਾਅਦ ਗਿਰਾਵਟ ਆਈ ਹੈ। ਫਿਰ ਵੀ ਇਹ ਕਾਫੀ ਵੱਧ ਹਨ।

  6. ਆਰਬੀਆਈ ਨੇ ਕਰਜ਼ਾ ਚੁਕਾਉਣ ਦੀ ਮਿਆਦ ਤਿੰਨ ਮਹੀਨੇ ਹੋਰ ਵਧਾਈ

    ਆਰਬੀਆਈ ਨੇ ਤੈਅ ਸਮੇਂ ਵਿੱਚ ਕਰਜ਼ਾ ਚੁਕਾਉਣ ਦੀ ਮਿਆਦ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ।

    ਯਾਨਿ ਕਿ ਈਐੱਮਆਈ ਜਾਂ ਕਿਸ਼ਤ ਚੁਕਾਉਣ ਵਿੱਚ ਤਿੰਨ ਹੋਰ ਮਹੀਨੇ ਦੀ ਛੋਟ ਦਿੱਤੀ ਗਈ ਹੈ।

    ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹੁਣ ਇਸ ਮਿਆਦ ਨੂੰ ਵਧਾ ਕੇ 31 ਅਗਸਤ ਕੀਤਾ ਜਾਂਦਾ ਹੈ।

  7. ਆਸਟਰੇਲੀਆ ਯੂਕੇ 'ਚ ਕੁਆਰੰਟੀਨ ਨਿਯਮ ਤੋਂ ਚਾਹੁੰਦਾ ਹੈ ਛੋਟ

    ਆਸਟਰੇਲੀਆ ਚਾਹੁੰਦਾ ਹੈ ਕਿ ਯੂਕੇ ਵਿੱਚ ਦਾਖਲ ਹੋਣ ਵਾਲੇ ਉਨ੍ਹਾਂ ਦੇ ਨਾਗਰਿਕਾਂ ਨੂੰ ਕੁਆਰੰਟੀਨ ਨਿਯਮ ਤੋਂ ਛੋਟ ਦਿੱਤੀ ਜਾਵੇ।

    ਟਰੇਡ ਮੰਤਰੀ ਸੀਮੋਨ ਬਰਮਿੰਘਮ ਦਾ ਕਹਿਣਾ ਹੈ,“ਆਸਟਰੇਲੀਆ ਕੋਰੋਨਾਵਾਇਰਸ ਉੱਤੇ ਕਾਬੂ ਪਾਉਣ ਵਿੱਚ ਮੋਹਰੀ ਰਿਹਾ ਹੈ।

    ਇਸ ਦਾ ਸਪਸ਼ਟ ਮਤਲਬ ਹੈ ਕਿ ਆਸਟਰੇਲੀਆ ਤੋਂ ਆਉਣ ਵਾਲੇ ਲੋਕ ਦੁਨੀਆਂ ਦੇ ਹੋਰਨਾਂ ਲੋਕਾਂ ਨੂੰ ਘੱਟ ਨੁਕਸਾਨ ਪਹੁੰਚਾ ਸਕਦੇ ਹਨ।”

    ਇਸ ਵੇਲੇ ਆਸਟਰੇਲੀਆ ਵਿੱਚ 600 ਤੋਂ ਕੁਝ ਵੱਧ ਕੋਰੋਨਾਵਾਇਰਸ ਦੇ ਐਕਟਿਵ ਕੇਸ ਹਨ।

  8. ਅੱਜ ਤੋਂ ਰੇਲਵੇ ਕਾਊਂਟਰ ਅਤੇ ਏਜੰਟਾਂ ਰਾਹੀਂ ਹੋ ਸਕੇਗੀ ਟਿਕਟਾਂ ਦੀ ਬੁਕਿੰਗ

    ਰੇਲਵੇ ਵੱਲੋਂ ਇੱਕ ਨੋਟਿਫਿਕੇਸ਼ਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਅੱਜ ਤੋਂ ਕਾਉਂਟਰ ਅਤੇ ਏਜੰਟਾਂ ਰਾਹੀਂ ਵੀ ਟਿਕਟਾਂ ਦੀ ਬੁਕਿੰਗ ਹੋ ਸਕੇਗੀ।

    ਇਸ ਦੇ ਨਾਲ ਹੀ ਡਾਕ ਖਾਨੇ ਅਤੇ ਯਾਤਰੀ ਸੇਵਾ ਕੇਂਦਰਾਂ ਤੋਂ ਟਿਕਟਾਂ ਬੁੱਕ ਅਤੇ ਕੈਂਸਲ ਕੀਤੀਆਂ ਜਾ ਸਕਦੀਆਂ ਹਨ।

    ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕੱਲ੍ਹ ਰਾਤ ਟਵੀਟ ਕਰਕੇ ਕਿਹਾ ਕਿ ਰੇਲਵੇ ਨੇ ਇੱਕ ਅਹਿਮ ਕਦਮ ਦੇ ਤੌਰ 'ਤੇ ਟਿਕਟਾਂ ਦੀ ਬੁਕਿੰਗ ਰੇਲਵੇ ਕਾਉਂਟਰ ਤੋਂ ਫੇਜ਼ਾਂ ਵਿੱਚ ਸ਼ੁਰੂ ਕਰਨ ਨੂੰ ਇਜਾਜ਼ਤ ਦੇ ਦਿੱਤੀ ਹੈ।

    ਜ਼ੋਨਲ ਰੇਲਵੇ ਨੂੰ ਸਥਾਨਕ ਲੋੜਾਂ ਦੇ ਹਿਸਾਬ ਨਾਲ ਇਹ ਫੈਸਲਾ ਕਰਨ ਦਾ ਨਿਰਦੇਸ਼ ਦੇ ਦਿੱਤਾ ਗਿਆ ਹੈ।

    ਇਸ ਦੇ ਨਾਲ ਹੀ ਕੌਮਨ ਸਰਵਿਸ ਸੈਂਟਰਾਂ ਅਤੇ ਏਜੰਟਾਂ ਰਾਹੀਂ ਟਿਕਟਾਂ ਦੀ ਬੁਕਿੰਗ ਦੀ ਇਜਾਜ਼ਤ ਹੋਵੇਗੀ।

  9. ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਦੇਸ, ਦੁਨੀਆਂ ਤੇ ਪੰਜਾਬ ਦੇ ਹਾਲਾਤ 'ਤੇ ਇੱਕ ਨਜ਼ਰ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 51 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ ਮੌਤਾਂ 3.32 ਲੱਖ ਤੋਂ ਵੱਧ ਹੋ ਚੁੱਕੀਆਂ ਹਨ।
    • ਚੀਨ ਇਸ ਸਾਲ ਆਪਣਾ ਆਰਥਿਕ ਵਿਕਾਸ ਦਾ ਟੀਚਾ ਨਿਰਧਾਰਤ ਨਹੀਂ ਕਰੇਗਾ। ਚੀਨ ਮੁਤਾਬਕ ਅਨਿਸ਼ਚਿਤ ਸਮੇਂ ਵਿੱਚ ਤਰੱਕੀ ਦੀ ਭਵਿੱਖਵਾਣੀ ਕਰਨਾ ਮੁਸ਼ਕਲ ਹੈ।
    • ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 20 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਕੋਰੋਨਾਵਾਇਰਸ ਕਰਕੇ ਇਟਲੀ ਵਿੱਚ ਹੁਣ ਤੱਕ 32,000 ਮੌਤਾਂ ਉੱਤੇ ਸਵਾਲ ਚੁੱਕਿਆ ਜਾ ਰਿਹਾ ਹੈ। ਇਟਲੀ ਦੀ ਨੈਸ਼ਨਲ ਸੋਸ਼ਲ ਸਿਕਿਓਰਟੀ ਏਜੰਸੀ ਅਸਲ ਵਿੱਚ 51,000 ਮੌਤਾਂ ਹੋਣ ਦਾ ਦਾਅਵਾ ਕਰ ਰਹੀ ਹੈ।
    • ਬ੍ਰਿਟਿਸ਼ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਲੰਡਨ ਵਿੱਚ ਹਰ ਛੇ ਲੋਕਾਂ ਵਿਚੋਂ ਇੱਕ ਵਿਅਕਤੀ ਨੂੰ ਅਤੇ ਇੰਗਲੈਂਡ 'ਚ 20 ਵਿੱਚੋਂ ਇੱਕ ਵਿਅਕਤੀ ਨੂੰ ਕੋਰੋਨਾਵਾਇਰਸ ਹੋਇਆ ਹੈ।
    • ਭਾਰਤ ਵਿੱਚ ਇੱਕ ਦਿਨ ਵਿੱਚ 6,088 ਪੌਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਕੁੱਲ ਪੌਜ਼ਿਟਿਵ ਮਾਮਲੇ 1,18,447 ਹੋ ਗਏ ਹਨ।
    • ਆਰਬੀਆਈ ਨੇ ਰੈਪੋ ਰੇਟ 4.4 ਫੀਸਦ ਤੋਂ ਘਟਾ ਕੇ ਚਾਰ ਫੀਸਦ ਕਰ ਦਿੱਤਾ ਗਿਆ ਹੈ, ਇਸ ਦਾ ਅਸਰ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ 'ਤੇ ਪੈਂਦਾ ਯਾਨਿ ਲੋਨ ਸਸਤਾ ਹੋ ਸਕਦਾ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2028 ਹੋ ਗਏ ਹਨ ਮੌਤਾਂ ਦੀ ਗਿਣਤੀ 39 ਹੋ ਗਈ ਹੈ।
  10. ਸੰਸਦ ਦੀ ਬੈਠਕ ਦੌਰਾਨ ਚੀਨ ਦੇ ਰਾਸ਼ਟਰਪਤੀ ਨੇ ਨਹੀਂ ਪਾਇਆ ਮਾਸਕ

    ਚੀਨ ਦੇ ਚੋਟੀ ਦੇ ਆਗੂਆਂ ਜਿਸ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਤੋਂ ਬਾਅਦ ਅਹੁਦੇ 'ਤੇ ਦੂਜੇ ਨੰਬਰ ਵਾਲੇ ਲੀ ਕੇਕਿਯਾਂਗ ਵੀ ਸ਼ਾਮਲ ਹਨ ਜਿਨ੍ਹਾਂ ਨੇ ਬੈਠਕ ਵਿੱਚ ਮਾਸਕ ਨਹੀਂ ਪਾਇਆ ਸੀ।

    ਦਰਅਸਲ ਪਹਿਲੀਆਂ ਦੀਆਂ ਦੋ ਕਤਾਰਾਂ ਵਿੱਚ ਉੱਚ ਅਹੁਦੇਦਾਰ ਬੈਠੇ ਹਨ ਪਰ ਸਭ ਬਿਨਾ ਮਾਸਕ ਦੇ ਹਨ।

    ਹਾਲਾਂਕਿ ਚੀਨ ਦੀ ਸੰਸਦੀ ਕਮੇਟੀ ਦੇ ਬਾਕੀ ਮੈਂਬਰਾਂ ਨੇ ਮਾਸਕ ਪਾਏ ਹੋਏ ਸਨ।

    ਇਸ ਸਾਲ ਸੰਸਦੀ ਕਮੇਟੀ ਨੂੰ ਪਹਿਲਾਂ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਕੋਰੋਨਾਵਾਇਰਸ ਫੈਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

  11. ਭਾਰਤ ਵਿੱਚ ਇੱਕ ਦਿਨ ਵਿੱਚ 6,088 ਪੌਜ਼ਿਟਿਵ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1,18,447 ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ 6,088 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਜੋ ਕਿ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

    ਪਿਛਲੇ 24 ਘੰਟਿਆਂ ਵਿੱਚ 148 ਲੋਕਾਂ ਦੀ ਮੌਤ ਹੋੀ ਹੈ।

    ਸਿਹਤ ਮੰਤਰਾਲੇ ਮੁਤਾਬਕ 3583 ਲੋਕਾਂ ਦੀ ਮੌਤ ਹੋ ਚੁੱਕੀ ਹੈ।

  12. ਰੈਪੋ ਰੇਟ ਘਟਾਉਣ ਦਾ ਫੈਸਲਾ

    ਆਰਬੀਆਈ ਨੇ ਰੈਪੋ ਰੇਟ 4.4 ਫੀਸਦ ਤੋਂ ਘਟਾ ਕੇ ਚਾਰ ਫੀਸਦ ਕਰ ਦਿੱਤਾ ਗਿਆ ਹੈ।

    ਰਿਜ਼ਰਵ ਬੈਂਕ ਨੇ ਲੌਕਡਾਊਨ ਤੋਂ ਬਾਅਦ ਲਗਾਤਾਰ ਤੀਜੀ ਵਾਰੀ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ।

    ਰੈਪੋ ਰੇਟ ਵਿੱਚ ਕਟੌਤੀ ਨਾਲ ਬੈਂਕਾਂ ਤੋਂ ਮਿਲਣ ਵਾਲਾ ਕਰਜ਼ੇ 'ਤੇ ਅਸਰ ਪੈਂਦਾ ਹੈ। ਇਸ ਦਾ ਅਸਰ ਵਿਆਜ ਦਰਾਂ 'ਤੇ ਪੈਂਦਾ।

  13. ਕੋਰੋਨਾ ਲੌਕਡਾਊਨ ਕਰਕੇ ਅਮਰੀਕਾ ਫਸੇ ਭਾਰਤੀਆਂ 'ਤੇ ਕੀ ਬੀਤ ਰਹੀ ਹੈ?

    ਅਮਰੀਕਾ ਵਿੱਚ ਫਸੇ ਭਾਰਤੀਆਂ ਗੇ ਪਰਿਵਾਰਾੰ ਦਾ ਭਾਰਚ ਵਿੱਚ ਕੀ ਹਾਲ, ਸੁਣੋ ਉਨ੍ਹਾਂ ਦੀ ਜ਼ੁਬਾਨੀ।

  14. ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਇਸ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।

    ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਪਰ ਹੁਣ ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।

    ਪਰ ਨਵੀਂ ਰਿਸਰਚ ਕੁਝ ਹੋਰ ਹੀ ਕਹਿੰਦੀ ਹੈ, ਦੇਖੋ ਇਹ ਵੀਡੀਓ

  15. ਚੀਨ ਨਹੀਂ ਕਰੇਗਾ ਆਰਥਿਕ ਵਿਕਾਸ ਦਾ ਟੀਚਾ ਨਿਰਧਾਰਤ

    ਚੀਨ ਇਸ ਸਾਲ ਆਪਣਾ ਆਰਥਿਕ ਵਿਕਾਸ ਦਾ ਟੀਚਾ ਨਿਰਧਾਰਤ ਨਹੀਂ ਕਰੇਗਾ।

    ਸ਼ੁੱਕਰਵਾਰ ਸਵੇਰੇ ਨੈਸ਼ਨਲ ਪੀਪਲਜ਼ ਕਾਂਗਰਸ, ਚੀਨ ਦੀ ਸਾਲਾਨਾ ਸੰਸਦੀ ਬੈਠਕ ਵਿੱਚ ਤਕਰੀਬਨ ਤਿੰਨ ਹਜ਼ਾਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

    ਐਨਪੀਸੀ ਦੀ ਬੈਠਕ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ, ਅਰਥਚਾਰੇ ਦੇ ਵਾਧੇ ਦਾ ਟੀਚਾ ਵੀ ਤੈਅ ਕੀਤਾ ਜਾਂਦਾ ਹੈ।

    ਪਰ ਇਸ ਵਾਰ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਆਰਥਿਕ ਵਿਕਾਸ ਦਰ ਲਈ ਕੋਈ ਟੀਚਾ ਨਿਰਧਾਰਤ ਨਹੀਂ ਕਰੇਗਾ।

    ਚੀਨ ਦੇ ਪ੍ਰਧਾਨਮੰਤਰੀ ਲੀ ਕੇਚਿਯਾਂਗ ਨੇ ਕਿਹਾ ਹੈ, "ਇਹ ਇਸ ਲਈ ਹੈ ਕਿਉਂਕਿ ਸਾਡਾ ਦੇਸ਼ ਇਸ ਵੇਲੇ ਬਹੁਤ ਚੀਜ਼ਾਂ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਅਨਿਸ਼ਚਿਤ ਸਮੇਂ ਵਿੱਚ ਤਰੱਕੀ ਦੀ ਭਵਿੱਖਵਾਣੀ ਕਰਨਾ ਮੁਸ਼ਕਲ ਹੈ।"

    "ਇਹ ਅਨਿਸ਼ਚਿਤਤਾ ਕੋਵਿਡ-19 ਦੇ ਕਾਰਨ ਹੈ ਕਿਉਂਕਿ ਇਸ ਨਾਲ ਦੁਨੀਆਂ ਭਰ ਦੀ ਅਰਥ ਵਿਵਸਥਾ ਪ੍ਰਭਾਵਤ ਹੋਈ ਹੈ ਅਤੇ ਕਾਰੋਬਾਰ 'ਤੇ ਵੀ ਮਾੜਾ ਅਸਰ ਪਿਆ ਹੈ।"

    ਇਹ ਪਹਿਲੀ ਵਾਰ ਹੈ ਕਿ ਚੀਨ ਨੇ ਆਪਣੀ ਜੀਡੀਪੀ ਲਈ ਕੋਈ ਟੀਚਾ ਨਿਰਧਾਰਤ ਨਹੀਂ ਕੀਤਾ।

  16. ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ 20,000 ਤੋਂ ਵੱਧ ਮੌਤਾਂ

    ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 20 ਹਜ਼ਾਰ ਤੋਂ ਪਾਰ ਹੋ ਗਈ ਹੈ।

    ਬੁੱਧਵਾਰ ਨੂੰ ਇਸ ਵਾਇਰਸ ਕਾਰਨ 1,188 ਲੋਕਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 20,047 ਹੋ ਗਈ ਹੈ।

    ਲਾਗ ਨਾਲ ਪੀੜਤ ਵਿਅਕਤੀਆਂ ਦੀ ਕੁਲ ਗਿਣਤੀ ਹੁਣ 310,087 ਹੋ ਗਈ ਹੈ।

    ਇਸ ਮਾਮਲੇ ਵਿਚ ਅਮਰੀਕਾ ਅਤੇ ਰੂਸ ਤੋਂ ਬਾਅਦ ਬ੍ਰਾਜ਼ੀਲ ਤੀਜੇ ਨੰਬਰ 'ਤੇ ਹੈ।

    ਦੇਸ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ 'ਤੇ ਵਾਇਰਸ ਦੇ ਖ਼ਤਰੇ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।

    ਵੀਰਵਾਰ ਨੂੰ ਕੋਰੋਨਾਵਾਇਰਸ ਕਰਕੇ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਜਾਰੀ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਬੋਲਸੋਨਾਰੋ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਖ਼ਤਰੇ ਨੂੰ 'ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ।'

  17. ਕੋਰੋਨਾਵਾਇਰਸ: ਇਟਲੀ ਵਿੱਚ ਹੁਣ ਤੱਕ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਉੱਠੇ ਸਵਾਲ

    ਕੋਰੋਨਾਵਾਇਰਸ ਕਰਕੇ ਇਟਲੀ ਵਿੱਚ ਹੁਣ ਤੱਕ 32,000 ਮੌਤਾਂ ਦੇ ਅੰਕੜਿਆਂ ਉੱਤੇ ਸਵਾਲ ਚੁੱਕਦੇ ਹੋਏ, ਮੌਤਾਂ ਦਾ ਸਹੀ ਅੰਕੜਾ 51,000 ਦੱਸਿਆ ਜਾ ਰਿਹਾ ਹੈ।

    ਸ਼ੁਰੂਆਤ ਵਿੱਚ ਚੀਨ ਤੋਂ ਬਾਅਦ, ਇਟਲੀ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਦੇਸ ਸੀ। ਪਰ ਤੇਜ਼ੀ ਨਾਲ ਵਧ ਰਹੀ ਲਾਗ ਕਰਕੇ ਹੋ ਰਹੀਆਂ ਮੌਤਾਂ ਦੇ ਕਾਰਨ, ਇਟਲੀ ਚੀਨ ਨੂੰ ਪਛਾੜ ਕੇ ਪਹਿਲੇ ਨੰਬਰ ਉੱਤੇ ਰਿਹਾ।

    ਪਰ ਹੁਣ ਅਮਰੀਕਾ ਸਭ ਤੋਂ ਅੱਗੇ ਚਲ ਰਿਹਾ ਹੈ ਜਿੱਥੇ 95 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਵੀਰਵਾਰ ਨੂੰ ਇਟਲੀ ਦੀ ਨੈਸ਼ਨਲ ਸੋਸ਼ਲ ਸਿਕਿਓਰਟੀ ਏਜੰਸੀ ਨੇ ਕਿਹਾ ਹੈ ਕਿ ਮਾਰਚ ਤੇ ਅਪ੍ਰੈਲ ਦੇ ਮਹੀਨੇ ਵਿੱਚ ਕੋਵਿਡ-19 ਕਰਕੇ ਦੱਸੀਆਂ ਗਈਆਂ ਮੌਤਾਂ, ਅੰਕੜਿਆਂ ਤੋਂ 19 ਹਜ਼ਾਰ ਜ਼ਿਆਦਾ ਹੋ ਸਕਦੀਆਂ ਹਨ।

    INPS ਇਟਲੀ ਦੀ ਸਭ ਤੋਂ ਵੱਡੀ ਸਮਾਜਿਕ ਸੁਰੱਖਿਆ ਅਤੇ ਭਲਾਈ ਏਜੰਸੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਅੰਕੜਿਆਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

    ਇਸ ਅਧਿਐਨ ਵਿੱਚ ਦੱਸਿਆ ਗਿਆ ਕਿ ਮਾਰਚ-ਅਪ੍ਰੈਲ ਵਿੱਚ ਇਟਲੀ ਵਿੱਚ ਕੁੱਲ 156,429 ਮੌਤਾਂ ਹੋਈਆਂ। ਇਹ ਗਿਣਤੀ 2015 ਤੋਂ 2019 ਦੇ ਵਿਚਕਾਰ ਇਨ੍ਹਾਂ ਮਹੀਨਿਆਂ ਵਿੱਚ ਇਟਲੀ ਵਿੱਚ ਹੋਈਆਂ ਮੌਤ ਦੀ ਔਸਤ ਨਾਲੋਂ 46,909 ਵਧੇਰੇ ਹੈ।

    ਪਰ ਇਨ੍ਹਾਂ ਵਿੱਚੋਂ ਸਿਰਫ਼ 27,938 ਮੌਤਾਂ ਹੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੁਆਰਾ ਕੋਰੋਨਾਵਾਇਰਸ ਨਾਲ ਜੋੜੀਆਂ ਗਈਆਂ।

    INPS ਦਾ ਕਹਿਣਾ ਹੈ ਕਿ ਵਧੇ ਹੋਏ ਮੌਤਾਂ ਦੇ ਅੰਕੜਿਆਂ ਨੂੰ ਸਿਰਫ਼ ਕੋਰੋਨਾਵਾਇਰਸ ਨਾਲ ਨਹੀਂ ਜੋੜਿਆ ਜਾ ਸਕਦਾ। ਪਰ ਕੋਵਿਡ-19 ਦੇ ਮਰੀਜ਼ਾਂ ਕਾਰਨ ਲੋਕ ਸਿਹਤ ਸੇਵਾਵਾਂ ਨਹੀਂ ਲੈ ਪਾ ਰਹੇ ਸਨ ਕਿਉਂਕਿ ਉਨ੍ਹਾਂ ਕਰਕੇ ਹਸਪਤਾਲਾਂ ਵਿੱਚ ਕੋਈ ਜਗ੍ਹਾ ਨਹੀਂ ਸੀ।

  18. ਕੋਰੋਨਾਵਾਇਰਸ ਸਾਡੀ ਨੀਂਦ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ

    ਦੁਨੀਆਂ ਸਾਹਮਣੇ ਅਚਾਨਕ ਆਈ ਇਸ ਮਹਾਂਮਾਰੀ ਨੇ ਬਹੁਤ ਕੁਝ ਬਦਲ ਦਿੱਤਾ ਹੈ, ਅਜਿਹੇ ਵਿੱਚ ਜਾਣੋ ਸਾਡੀ ਨੀਂਦ 'ਤੇ ਕਿਵੇਂ ਦਾ ਅਸਰ ਪਿਆ ਹੈ- ਪੰਜ ਅਹਿਮ ਖ਼ਬਰਾਂ ਪੜ੍ਹੋ

  19. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਦੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਜਾਣਕਾਰੀ ਲਈ ਕਲਿਕ ਕਰੋ।

  20. ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀਆਂ ਮੁੱਖ ਅਪਡੇਟ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 51 ਲੱਖ ਪਾਰ ਕਰ ਚੁੱਕੀ ਹੈ।ਇਸ ਤੋਂ ਇਲਾਵਾ ਕੋਵਿਡ -19 ਕਾਰਨ ਹੁਣ ਤੱਕ 3.32 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਆਓ ਜਾਣਦੇ ਹਾਂ, ਕੋਵਿਡ -19 ਦੇ ਕਾਰਨ ਦੁਨੀਆਂ ਭਰ ਵਿੱਚ ਕੀ ਕੁਝ ਹੋਇਆ ...

    • ਬ੍ਰਿਟਿਸ਼ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਲੰਡਨ ਵਿੱਚ ਹਰ ਛੇ ਲੋਕਾਂ ਵਿਚੋਂ ਇੱਕ ਵਿਅਕਤੀ ਨੂੰ ਅਤੇ ਇੰਗਲੈਂਡ 'ਚ 20 ਵਿੱਚੋਂ ਇੱਕ ਵਿਅਕਤੀ ਨੂੰ ਕੋਰੋਨਾਵਾਇਰਸ ਹੋਇਆ ਹੈ।
    • ਬ੍ਰਿਟਿਸ਼ ਸਰਕਾਰ ਨੇ ਪਰਵਾਸੀ ਸਿਹਤ ਕਰਮਚਾਰੀਆਂ ਤੋਂ NHS ਸੇਵਾਵਾਂ ਦੀ ਵਰਤੋਂ 'ਤੇ ਭਾਰੀ ਟੈਕਸ ਲਗਾਉਣ ਦੇ ਫੈਸਲੇ 'ਤੇ ਲਿਆ ਯੂ-ਟਰਨ
    • ਦੱਖਣੀ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਕਰਕੇ ਦੋ ਦਿਨਾਂ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਹ ਦੁਨੀਆ ਦੇ ਸਭ ਤੋਂ ਘੱਟ ਉਮਰ ਵਾਲੇ ਪੀੜਤਾਂ ਵਿੱਚੋਂ ਇੱਕ ਹੈ।
    • ਦੱਖਣੀ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਬ੍ਰਾਜ਼ੀਲ, ਪੇਰੂ ਅਤੇ ਮੈਕਸੀਕੋ ਉਨ੍ਹਾਂ ਚਾਰ ਦੇਸ਼ਾਂ ਵਿਚੋਂ ਹਨ ਜਿੱਥੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
    • ਯਮਨ ਵਿੱਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਉੱਥੇ ਇਕ ਸੈਂਟਰ ਵਿਚ 173 ਮਰੀਜ਼ਾਂ ਵਿਚੋਂ 68 ਦੀ ਮੌਤ ਹੋ ਗਈ ਹੈ।
    • ਤਾਪਮਾਨ ਵਧਣ ਸਾਰ ਫਰਾਂਸ, ਨੀਦਰਲੈਂਡਜ਼ ਅਤੇ ਇੰਗਲੈਂਡ ਦੇ ਸਮੁੰਦਰੀ ਤਟਾਂ 'ਤੇ ਲੋਕ ਭਾਰੀ ਗਿਣਤੀ ਵਿੱਚ ਪਹੁੰਚੇ ਜਿਸ ਕਰਕੇ ਅਧਿਕਾਰੀ ਅਤੇ ਮਾਹਰ ਚਿੰਤਾ ਵਿੱਚ ਹਨ।
    • ਸਪੇਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਘੱਟ 48 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ।
    • ਭਾਰਤ ਵਿੱਚ ਮਾਮਲੇ 1.12 ਲੱਖ ਪਾਰ, 3435 ਮੌਤਾਂ
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2028 ਹੋ ਗਏ ਹਨ ਮੌਤਾਂ ਦੀ ਗਿਣਤੀ 39 ਹੋ ਗਈ ਹੈ।

    ਤੁਸੀਂ 21 ਮਈ ਦਿਨ ਵੀਰਵਾਰ ਦੀਆਂ ਅਪਡੇਟ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ