You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਪਰਵਾਸੀ ਮਜ਼ਦੂਰਾਂ ਨੂੰ ਸੜਕ ਜਾਂ ਰੇਲਵੇ ਟਰੈਕ 'ਤੇ ਨਾ ਤੁਰਨ ਦੋ, ਨਿਊਯਾਰਕ ਵਿੱਚ ਲੌਕਡਾਊਨ 28 ਮਈ ਤੱਕ ਵਧਾਇਆ ਗਿਆ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਦਾ ਨਵਾਂ ਰਿਕਾਰਡ, ਕੁੱਲ ਮਾਮਲੇ 44 ਲੱਖ ਤੋਂ ਪਾਰ

ਲਾਈਵ ਕਵਰੇਜ

  1. ਕੋਰੋਨਾਵਾਇਰਸ ਤੇ ਲੌਕਡਾਊਨ 'ਚ ਵੀ ਨਹੀਂ ਵਧਾਏ ਇਸ ਬੇਬੇ ਨੇ ਇਡਲੀ ਦੇ ਰੇਟ

    ਸਿਰਫ਼ 1 ਰੁਪਏ ’ਚ ਇਡਲੀ ਵੇਚਣ ਵਾਲੀ ਕਮਲਾਥਲ ਇੰਟਰਨੈੱਟ ’ਤੇ ਛਾ ਗਏ ਨੇ ਅਤੇ ਉਹ ਇੱਕ ਵਾਰ ਮੁੜ ਚਰਚਾ ਵਿੱਚ ਹਨ। ਲੌਕਡਾਊਨ ਦੇ ਦੌਰ ਵਿੱਚ ਵੀ ਉਨ੍ਹਾਂ ਨੇ ਇਡਲੀ ਦੀਆਂ ਕੀਮਤਾਂ ਨਹੀਂ ਵਧਾਈਆਂ ਅਤੇ ਆਪਣੇ ਘਰ ਨਾ ਪਰਤ ਸਕਣ ਵਾਲੇ ਲੋਕਾਂ ਦਾ ਢਿੱਡ ਭਰ ਰਹੇ ਹਨ।

  2. ਲੌਕਡਾਊਨ ਵਿੱਚ ਇਮਰਾਨ ਪਾਕਿਸਤਾਨੀ ਨੌਜਵਾਨਾਂ ਨੂੰ ਇਹ ਕਿਤਾਬ ਸੁਝਾਅ ਰਹੇ ਹਨ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਦੀ ਸ਼ੁਰੂਆਤ ਅਤੇ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ।

    ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ।

    ਇਸੇ ਦੌਰਾਨ ਇਮਰਾਨ ਖ਼ਾਨ ਨੇ ਟਵੀਟ ਕਰ ਕੇ ਨੌਜਵਾਨਾਂ ਨੂੰ ਇੱਕ ਕਿਤਾਬ ਪੜ੍ਹਨ ਲਈ ਕਿਹਾ। ਜਿਸ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੋਲੋਅਰਜ਼ ਨੇ ਇਹ ਕਿਤਾਬ ਪੜ੍ਹਨ ਵਿੱਚ ਦਿਲਚਸਪੀ ਦਿਖਆਈ। ਪੜ੍ਹੋ ਕੀ ਹੈ ਉਸ ਕਿਤਾਬ ਵਿੱਚ ਖ਼ਾਸ।

  3. ਕੀ ਅਸੀਂ ਕਦੇ ਮੁੜ ਨੌਕਰੀਆਂ 'ਤੇ ਜਾ ਸਕਾਂਗੇ?

    ਕੋਰੋਨਾਵਾਇਰਸ ਸੰਕਟ ਕਰਕੇ ਦੁਨੀਆਂ ਦੇ ਬਹੁਤੇ ਹਿੱਸੇ ’ਚ ਲੱਗੇ ਲੌਕਡਾਊਨ ਵਿੱਚ ਕੁਝ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ।

    1930ਵਿਆਂ ਦੀ ਮੰਦੀ ਤੋਂ ਬਾਅਦ, ਦੁਨੀਆਂ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ।

    ਪਰ ਆਖ਼ਰ ਇਹ ਕਦੋਂ ਤੱਕ ਚੱਲੇਗਾ ਤੇ ਇਹ ਠੀਕ ਕਦੋਂ ਤੱਕ ਹੋਵੇਗਾ? ਕੀ ਆਰਥਿਕ ਹਾਲਾਤ ਠੀਕ ਹੋਣ ਮਗਰੋਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਾਪਸ ਮਿਲ ਸਕਣਗੀਆਂ? ਪੜ੍ਹੋ ਪੂਰੀ ਖ਼ਬਰ।

  4. ਕਿਰਤ ਕਾਨੂੰਨਾਂ ਬਾਰੇ ILO ਦੀ ਭਾਰਤ ਨੂੰ ਚੇਤਾਵਨੀ

    ਸੰਯੁਕਤ ਰਾਸ਼ਟਰ ਦੀ ਕਿਰਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਏਜੰਸੀ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ILO) ਨੇ ਕੋਵਿਡ-19 ਦੌਰਾਨ ਕਿਰਤ ਕਾਨੂੰਨ ਸਸਪੈਂਡ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕ ਖੋਹੇ ਜਾਣ ਬਾਰੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ।

    ਉੱਤਰ ਪ੍ਰਦੇਸ਼ ਨੇ ਤਿੰਨ ਸਾਲਾਂ ਲਈ ਕਿਰਤ ਕਾਨੂੰਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਜਦ ਕਿ ਗੁਜਰਾਤ ਵਿੱਚ ਵੀ ਕਿਰਤ ਕਾਨੂੰਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਲੰਘੀ ਅਪ੍ਰੈਲ ਮਹੀਨੇ ਵਿੱਚ ਹੀ ਗੁਜਰਾਤ ਦੀਆਂ ਫੈਕਟਰੀਆਂ ਵਿੱਚ ਕੰਮ ਦੇ ਘੰਟਿਆਂ ਨੂੰ ਵਧਾ ਕੇ 12 ਘੰਟੇ ਰੋਜ਼ਾਨਾ ਕਰ ਦਿੱਤਾ ਗਿਆ।

    ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਹੁਣ ਤੱਕ ਭਾਰਤ ਦੇ 6 ਸੂਬਿਆਂ ਵੱਲੋਂ ਅਜਿਹਾ ਕਰਨ ਦੀਆਂ ਖ਼ਬਰਾਂ ਆ ਚੁੱਕੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸੂਬੇ ਆਰਥਿਕਤਾ ਨੂੰ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ।

    ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਦਮ ਸਰਕਾਰ, ਮਜ਼ਦੂਰਾਂ ਤੇ ਨੌਕਰੀ ਦਾਤਿਆਂ ਦੀ ਆਪਸੀ ਗੱਲਬਾਤ ਤੋਂ ਬਾਅਦ ਹੀ ਲਿਆਜਾ ਸਕਦਾਹੈ।

    ਅਜਿਹਾ ਕੀਤੇ ਬਿਨਾਂ ਕਿਰਤ ਕਾਨੂੰਨਾਂ ਵਿੱਚ ਕਿਸੇ ਵੀ ਕਿਸਮ ਦਾ ਬਦਲਾਅ ਕਿਰਤ ਦੇ ਕੌਮਾਂਤਰੀ ਸਟੈਂਡਰਡਾਂ ਦਾ ਉਲੰਘਣ ਹੋਵੇਗਾ।

  5. LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

    ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

    ਦੇਸ-ਵਿਦੇਸ਼ਾਂ ਦੀ ਕੋਰੋਨਾਵਾਇਰਸ ਨੂੰ ਲੈ ਕੇ ਸਥਿਤੀ ਨੂੰ ਜਾਣਨ ਲਈ ਇਸ ਲਿੰਕ ‘ਤੇਕਲਿੱਕ ਕਰੋ।

  6. ਕੋਰੋਨਾਵਾਇਰਸ ਨੇ ਲਈਆਂ 3 ਲੱਖ ਤੋਂ ਵੱਧ ਜਾਨਾਂ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।

    ਜੌਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਦੇ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 44 ਲੱਖ ਤੋਂ ਵੱਧ ਹੋ ਚੁੱਕੀ ਹੈ।

    ਭਾਵਿਤ ਮੁਲਕਾਂ ਵਿੱਚ ਪਹਿਲਾ ਨੰਬਰ ਹੈ ਅਮਰੀਕਾ ਦਾ। ਅਮਰੀਕਾ ਵਿੱਚ ਪੀੜਤਾਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 85 ਹਜ਼ਾਰ ਤੋਂ ਪਾਰ ਹੋ ਗਈ ਹੈ।

    ਮੌਤਾਂ ਦੇ ਲਿਹਾਜ ਨਾਲ ਦੂਜਾ ਨੰਬਰ ਹੈ ਯੂਕੇ ਦਾ। ਇੱਥੇ ਮਰਨ ਵਾਲਿਆਂ ਦੀ ਗਿਣਤੀ 33 ਹਜ਼ਾਰ ਤੋਂ ਵੱਧ ਹੈ ਅਤੇ 2 ਲੱਖ 34 ਹਜ਼ਾਰ ਲੋਕ ਪੀੜਤ ਹਨ।

    ਸਭ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਰੂਸ ਦੂਜੇ ਨੰਬਰ ਤੇ ਹੈ ਜਿੱਥੇ ਢਾਈ ਲੱਖ ਤੋਂ ਜ਼ਿਆਦਾ ਮਾਮਲੇ ਹਨ ਅਤੇ ਮੌਤਾਂ 2300 ਤੋਂ ਜ਼ਿਆਦਾ ਹਨ।

    ਇਟਲੀ ਵਿੱਚ ਹੁਣ ਤੱਖ 31 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਸਪੇਨ ਅਤੇ ਫਰਾਂਸ ਵਿੱਚ 27-27 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ।

    ਭਾਰਤ ਵਿੱਚ ਕੋਰੋਨਾਵਾਇਰਸ ਦੇ 78, 000 ਤੋਂ ਵੱਧ ਮਾਮਲੇ ਹਨ ਅਤੇ 2549 ਮੌਤਾਂ ਹੋ ਚੁੱਕੀਆਂ ਹਨ।

    ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1930 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ।