ਸੂਬਾ ਪੱਧਰ 'ਤੇ ਜ਼ੋਨ ਦਾ ਫੈਸਲਾ ਹੋਵੇ: ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਤੋਂ ਵਾਪਸੀ ਦੇ ਪਲਾਨ ਲਈ ਪਾਰਦਰਸ਼ਿਤਾ ਦਿਖਾਉਣੀ ਚਾਹੀਦੀ ਹੈ।
ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਕੇਂਦਰ ਦੇ ਪੱਧਰ 'ਤੇ ਤੈਅ ਕੀਤੇ ਗਏ ਹਨ।"
"ਪਰ ਜ਼ੋਨ ਦਾ ਫੈਸਲਾ ਸੂਬਾ ਪੱਧਰ 'ਤੇ ਹੋਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਾਡੇ ਮੁੱਖ ਮੰਤਰੀ ਦੱਸ ਰਹੇ ਹਨ ਕਿ ਕੇਂਦਰ ਨੇ ਜਿਨ੍ਹਾਂ ਨੂੰ ਰੈੱਡ ਜ਼ੋਨ ਕਰਾਰ ਦਿੱਤਾ ਹੈ ਉਹ ਅਸਲ ਵਿੱਚ ਗ੍ਰੀਨ ਜ਼ੋਨ ਹਨ।”