You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ ਭਾਰਤ ਸਰਕਾਰ, ਮੰਗਲਵਾਰ ਨੂੰ ਪਰਵਾਸੀਆਂ ਨੂੰ ਲੈ ਕੇ ਜਲੰਧਰ ਤੋਂ ਰਵਾਨਾ ਹੋਏਗੀ ਟਰੇਨ

ਰੂਸ 'ਚ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾਈ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ।

ਲਾਈਵ ਕਵਰੇਜ

  1. ਕੋਰੋਨਾਵਾਇਰਸ: ਕੀ AC ਚਲਾਉਣਾ ਖ਼ਤਰਨਾਕ ਹੈ

    ਪਿਛਲੇ ਕੁਝ ਦਿਨਾਂ ਤੋਂ, ਗਰਮੀ ਅਚਾਨਕ ਵਧੀ ਹੈ ਅਤੇ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਜ਼ਰੂਰਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।

    ਪਰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਅਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ?

  2. ਕੋੋਰੋਨਾਵਾਇਰਸ : ਮਾਸਕ ਪਾਉਣ ਬਾਰੇ ਕੀ ਕਹਿੰਦੀ ਹੈ ਰਿਸਰਚ

    ਕੀ ਮਾਸਕ ਪਾਉਣ ਨਾਲ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ। ਮਾਸਕ ਕਿਸ ਨੂੰ ਪਾਉਣਾ ਚਾਹੀਦਾ ਹੈ ਕਿਸਨੂੰ ਨਹੀਂ , ਇਸ ਬਾਰੇ ਕਾਫ਼ੀ ਵਿਵਾਦ ਹੈ। WHO ਦੀ ਇਸ ਬਾਰੇ ਕੀ ਦਲੀਲ ਹੈ ਉਹੀ ਸਭ ਤੋਂ ਅਹਿਮ ਹੈ।

  3. ਸਾਲ ਦੇ ਅੰਤ ਤੱਕ, ਕੋਰੋਨਾ ਦਾ ਵੈਕਸੀਨ ਬਣ ਜਾਵੇਗਾ: ਟਰੰਪ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਬਣ ਜਾਵੇਗੀ।

    ਟਰੰਪ ਨੇ ਇਹ ਗੱਲ ਟੈਲੀਵਿਜ਼ਨ ਚੈਨਲ ਫੌਕਸ ਨਿਊਜ਼ 'ਤੇ ਇੱਕ ਇੰਟਰਵਿਊ ਦੌਰਾਨ ਕਹੀ।

    ਕੋਵਿਡ -19 ਟੀਕੇ ਬਾਰੇ ਪੁੱਛੇ ਗਏ ਸਵਾਲ 'ਤੇ ਟਰੰਪ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਬਣ ਜਾਵੇਗੀ।"

    ਉਨ੍ਹਾਂ ਨੇ ਇੰਟਰਵਿਊ ਦੌਰਾਨ ਹਾਈਡਰੋਕਸੀਕਲੋਰੋਕਵਿਨ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਸ ਦੇ ਇਸਤੇਮਾਲ ਨਾਲ ਕੋਈ ਨੁਕਸਾਨ ਨਹੀਂ ਹੁੰਦਾ ... ਘੱਟੋ ਘੱਟ ਇਸ ਨਾਲ ਲੋਕਾਂ ਦੀ ਮੌਤ ਨਹੀਂ ਹੋ ਰਹੀ।"

  4. ਕੋਰੋਨਾਵਾਇਰਸ: ਚੀਨ ਵਿੱਚ ਐਤਵਾਰ ਨੂੰ ਸਿਰਫ਼ 3 ਮਾਮਲੇ ਆਏ

    ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੇਸ ਵਿੱਚ 3 ਮਈ ਨੂੰ ਕੋਰੋਨਾਵਾਇਰਸ ਦੇ ਕੁਲ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਇੱਕ ਦਿਨ ਪਹਿਲਾਂ, 2 ਮਈ ਨੂੰ ਇੱਥੇ ਵਾਇਰਸ ਦੇ ਸਿਰਫ਼ ਦੋ ਕੇਸ ਸਾਹਮਣੇ ਆਏ ਸਨ।

    ਕਮਿਸ਼ਨ ਦੇ ਅਨੁਸਾਰ ਹੁਣ ਵੀ 450 ਤੋਂ ਵੱਧ ਮਾਮਲੇ ਐਕਟਿਵ ਹਨ।

    ਕਮਿਸ਼ਨ ਅਨੁਸਾਰ ਇਹ ਸਾਰੇ ਨਵੇਂ ਮਾਮਲੇ ਵਿਦੇਸ਼ ਤੋਂ ਆਏ ਲੋਕਾਂ ਦੇ ਹਨ। ਕਮਿਸ਼ਨ ਅਨੁਸਾਰ ਕੋਰੋਨਾ ਦੀ ਲਾਗ ਦੇ ਬਿਨਾਂ ਲੱਛਣਾਂ ਵਾਲੇ 13 ਮਾਮਲੇ ਐਤਵਾਰ ਨੂੰ ਦਰਜ ਕੀਤੇ ਗਏ ਹਨ।

    ਇਸ ਦੇ ਨਾਲ, ਚੀਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 82,880 ਪਹੁੰਚ ਗਈ ਹੈ ਤੇ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 4,633 ਹੋ ਗਈ ਹੈ।

  5. ਦਵਾਈ ਜਿਸ ਬਾਰੇ ਦਾਅਵਾ ਹੈ ‘ਇਸ ਦੇ ਨਤੀਜੇ ਬਹੁਤ ਵਧੀਆ' ਹਨ

    ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ “ਬਹੁਤ ਵਧੀਆ” ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।

    ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

    ਇੱਥੇ ਕਲਿੱਕ ਕਰੋ ਅਤੇ ਇਸ ਬਾਰੇ ਹੋਰ ਪੜ੍ਹੋ

  6. ‘ਕੋਰੋਨਾਵਾਇਰਸ ਦੇ ਲੈਬ ਵਿੱਚ ਤਿਆਰ ਹੋਣ ਦੇ ਪੱਕੇ ਸਬੂਤ’

    ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਇੱਕ ਟੀਵੀ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਇਸ ਬਾਰੇ ‘ਪੱਕੇ ਸਬੂਤ’ ਹਨ ਕਿ ਕੋਰੋਨਾਵਾਇਰਸ ਇੱਕ ਲੈਬ ਵਿੱਚ ਪੈਦਾ ਹੋਇਆ ਹੈ। ਹਾਲਾਂਕਿ ਮਾਈਕ ਪੋਮਪਿਓ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਦਿੱਤੇ ਹਨ।

    ਗਾਰਡੀਅਨ ਅਖ਼ਬਾਰ ਦੇ ਜੂਲੀਅਨ ਬੌਗੇਰ ਨੇ ਲਿਖਿਆ ਹੈ, “ ਜਦੋਂ ਮਾਈਕ ਪੋਮਪਿਓ ਨੂੰ ਪੁੱਛਿਆ ਗਿਆ ਕਿ ਅਮਰੀਕੀ ਖ਼ੂਫ਼ੀਆ ਵਿਭਾਗ ਨੇ ਹਾਲ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਨਾ ਤਾਂ ਇਨਸਾਨਾਂ ਨੇ ਬਣਾਇਆ ਹੈ ਤੇ ਨਾ ਹੀ ਇਸ ਨੂੰ ਜੈਨੇਟੀਕਲੀ ਮੋਡੀਫ਼ਾਈ ਕੀਤਾ ਗਿਆ ਹੈ ਤਾਂ, ਉਨ੍ਹਾਂ ਨੇ ਕਿਹਾ, ਹਾਂ ਇਹ ਸਹੀ ਹੈ, “ਮੈਂ ਇਸ ਨਾਲ ਸਹਿਮਤ ਹਾਂ।”

  7. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੇ ਦੇਸ-ਵਿਦੇਸ਼ ਦੇ ਹਾਲਾਤ ਬਾਰੇ ਦੱਸਾਂਗੇ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਜੁੜੀ ਸਿਹਤ ਸਬੰਧ ਜਾਣਕਾਰੀ ਵੀ ਦੇਵਾਂਗੇ। 3 ਮਈ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।

    ਪੇਸ਼ ਹੈ ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਅਹਿਮ ਅਪਡੇਟ:

    ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 35 ਲੱਖ ਤੋਂ ਪਾਰ ਹੋ ਚੁੱਕੀ ਹੈ ਤੇ 2 ਲੱਖ 47 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਅਮਰੀਕਾ ਨੇ ਚੀਨ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਚੀਨ ਨੇ ਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ ਲੁਕਾਈ ਹੈ ਅਤੇ ਇਸ ਬਾਰੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

    ਦੁਨੀਆਂ ਵਿੱਚ ਕੁਝ ਏਅਰਲਾਈਂਜ਼ ਕੰਪਨੀਆਂ ਫਲਾਈਟਸ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਪਰ ਇਸ ਹਵਾਈ ਸਫ਼ਰ ਲਈ ਮਾਸਕ ਜ਼ਰੂਰੀ ਕਰਨ ਵਰਗੀਆਂ ਗਾਈਡਲਾਈਂਜ਼ ਵੀ ਲਾਜ਼ਮੀ ਕਰਨ ਜਾ ਰਹੀਆਂ ਹਨ।

    ਰੂਸ ਵਿੱਚ ਅਚਾਨਕ ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਇੱਕੋ ਦਿਨ ਵਿੱਚ ਰੂਸ ਵਿੱਚ 10 ਹਜ਼ਾਰ ਮਾਮਲੇ ਸਾਹਮਣੇ ਆਏ ਹਨ।

    ਫ਼ਰਾਂਸ, ਇਟਲੀ ਅਤੇ ਸਪੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।

    ਯੂਕੇ ਦੇ ਵਿਗਿਆਨੀਆਂ ਵੱਲੋਂ ਕੋਰੋਨਾਵਾਇਰਸ ਲਈ ਬਣਾਈ ਗਈ ਦਵਾਈ ਦਾ ਟ੍ਰਾਇਲ ਦਾ ਸ਼ੁਰੂ ਕਰ ਦਿੱਤਾ ਗਿਆ ਹੈ।

    ਦਿੱਲੀ ਵਿੱਚ ਸਰਕਾਰ ਦਫ਼ਤਰ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ। ਇੱਥੇ ਹਾਜਰੀ 100 ਫੀਸਦੀ ਰਹੇਗੀ। ਦਿੱਲੀ ਵਿੱਚ ਨਿੱਜੀ ਦਫ਼ਤਰ ਵੀ ਅੱਜ ਤੋਂ ਖੁੱਲ੍ਹ ਰਹੇ ਹਨ ਜਿੱਥੇ ਹਾਜਰੀ 33 ਫ਼ੀਸਦ ਰਹੇਗੀ।

    ਈਸਾਈਆਂ ਦੇ ਧਰਮ ਗੁਰੂ ਪੋਪ ਨੇ ਕਿਹਾ ਹੈ ਕਿ ਜੇ ਕੋਰੋਨਵਾਇਰਸ ਦਾ ਟੀਕਾ ਤਿਆਰ ਹੋ ਜਾਂਦਾ ਹੈ ਤਾਂ ਪੂਰੀ ਦੁਨੀਆਂ ਨਾਲ ਟੀਕਾ ਸਾਂਝਾ ਕੀਤਾ ਜਾਣਾ ਚਾਹੀਦਾ ਹੈ।