You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਰੂਸ 'ਚ ਇੱਕ ਦਿਨ ਅੰਦਰ ਹੀ ਆਏ 10 ਹਜ਼ਾਰ ਪੌਜ਼ਿਟਿਵ ਮਾਮਲੇ; ਪੰਜਾਬ 'ਚ ਲਾਗ ਦਾ ਅੰਕੜਾ 1100 ਤੋਂ ਪਾਰ

ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਸਾਢੇ 34 ਲੱਖ ਦੇ ਪਾਰ, 2.44 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ਵਿੱਚ ਵੀ ਲਾਗ ਦੇ ਮਾਮਲੇ 40 ਹਜ਼ਾਰ ਤੱਕ ਜਾ ਚੁੱਕੇ ਹਨ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

    ਗ੍ਰਾਫਿਕਸ ਰਾਹੀਂ ਜਾਣੋ, ਕੋਰੋਨਾਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

  2. ਕੋਰੋਨਾਵਾਇਰਸ: ਸਿਹਤਯਾਬੀ ’ਤੇ ਕੀ ਬੋਲੇ ਬਰਤਾਨੀਆ ਦੇ ਪ੍ਰਧਾਨ ਮੰਤਰੀ

    ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਲਾਜ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਾ ਰੱਖਣ ਲਈ ‘ਕਈ ਲੀਟਰ ਆਕਸੀਜਨ’ ਦਿੱਤੀ ਜਾ ਰਹੀ ਸੀ।

    ਉਨ੍ਹਾਂ ਨੇ ਕਿਹਾ ਹਸਪਤਾਲ ਦੇ ਤਜਰਬੇ ਨੇ ਉਨ੍ਹਾਂ ਨੂੰ ਦੂਜਿਆਂ ਦੀ ਤਕਲੀਫ਼ ਘਟਾਉਣ ਤੇ "ਬਰਤਾਨੀਆ ਨੂੰ ਮੁੜ ਆਪਣੇ ਪੈਰਾਂ ’ਤੇ ਲੈ ਕੇ" ਆਉਣ ਦੀ ਇੱਛਾ ਨਾਲ ਭਰਿਆ।

    ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 26 ਮਾਰਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ ਤੇ ਉਹ 10 ਦਿਨਾਂ ਬਾਅਦ ਹਸਪਤਾਲ ਵਿੱਚ ਭਰਤੀ ਹੋ ਗਏ ਸਨ।

    ਸੰਨ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ, "ਯਕੀਨ ਨਹੀਂ ਆਉਂਦਾ ਕਿ ਕੁਝ ਹੀ ਦਿਨਾਂ ’ਚ ਮੇਰੀ ਸਿਹਤ ਇਸ ਹਦ ਤੱਕ ਵਿਗੜ ਗਈ ਸੀ।"

    ਉਨ੍ਹਾਂ ਨੇ ਕਿਹਾ, "ਮੈਂ ਕਿਸਮਤ ਵਾਲਾ ਹਾਂ, ਜੇ ਵੀ ਬਹੁਤ ਸਾਰੇ ਲੋਕ ਪੀੜਤ ਹਨ ਤੇ ਤੁਸੀਂ ਪੁੱਛੋਗੇ ਕਿ ਮੈਂ ਹੋਰਨਾਂ ਲੋਕਾਂ ਦੇ ਠੀਕ ਹੋਣ ਦੀ ਇੱਛਾ ਨਾਲ ਪ੍ਰੇਰਿਤ ਹਾਂ ਤਾਂ ਹਾਂ ਸੱਚਮੁੱਚ ਮੈਂ ਪ੍ਰੇਰਿਤ ਹਾਂ।"

  3. ਪੰਜਾਬ 'ਚ ਕਰਫਿਊ ਦੀ ਢਿੱਲ ਦਾ ਬਦਲਿਆ ਸਮਾਂ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੀ ਸਹੂਲਤ ਲਈ ਕਰਫਿਊ ’ਚ ਢਿੱਲ ਦਾ ਸਮਾਂ ਬਦਲਿਆ ਹੈ।

    ਗ੍ਰੀਨ ਅਤੇ ਓਰੇਂਜ ਜ਼ੋਨ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ।

    ਹਾਲਾਂਕਿ ਰੈੱਡ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਢਿੱਲ ਨਹੀਂ ਹੋਵੇਗੀ।

    ਕਰਫਿਊ ਦੀ ਉਲੰਘਣਾ ਕਰ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਅਤੇ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ ਚਾਲਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

  4. ਲੰਡਨ: ਗਲ਼ ਲਗਾ ਕੇ ਕੀਤਾ ਲੌਕਡਾਊਨ ਖਿਲਾਫ਼ ਪ੍ਰਦਰਸ਼ਨ

    ਲੰਡਨ ਵਿੱਚ ਲੌਕਡਾਊਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਇੱਕ ਦੂਜੇ ਨੂੰ ਗਲ਼ ਲਗਾ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ।

    ਸ਼ਨੀਵਾਰ ਦੁਪਹਿਰ ਤਕਰੀਬਨ 20 ਲੋਕਾਂ ਨੇ ਮੈਟਰੋਪੋਲੀਟਨ ਪੁਲਿਸ ਹੈੱਡਕੁਆਰਟਰ ਵਿਖੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ, ਜਿਸ 'ਤੇ ਇੱਕ ਨੇ ਲਿਖਿਆ - "ਮੇਰਾ ਸਰੀਰ, ਮੇਰਾ ਫੈਸਲਾ।"

    ਬ੍ਰਿਟੇਨ ਵਿੱਚ,ਲੋਕਾਂ ਉੱਤੇ ਮਾਰਚ ਤੋਂ ਪਾਬੰਦੀ ਲਗਾਈ ਗਈ ਹੈ।

    ਉਸ ਸਮੇਂ ਤੋਂ ਲੰਦਨ ਵਿੱਚ ਜ਼ਿੰਦਗੀ ਬਦਲ ਗਈ ਹੈ, ਪਰ ਹੁਣ ਅਜਿਹਾ ਲਗਦਾ ਹੈ ਕਿ ਲੋਕ ਤਾਲਾਬੰਦੀ ਤੋਂ ਤੰਗ ਆ ਰਹੇ ਹਨ।

    ਇਸ ਦੇ ਨਾਲ ਹੀ ਆਮ ਲੋਕਾਂ ਨੇ ਪਾਰਕਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ.

  5. ਕੋਰੋਨਾਵਾਇਰਸ: ਹੁਣ ਤੱਕ ਕੀ ਹੈ ਅਪਡੇਟ

    ਕੋਰੋਨਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਹਰ ਅਹਿਮ ਖ਼ਬਰ ਦੱਸਾਂਗੇ। ਇਸ ਦੇ ਨਾਲ ਹੀ ਤੁਹਾਨੂੰ ਇਸ ਬੀਮਾਰੀ ਨਾਲ ਜੁੜੀ ਜ਼ਰੂਰੀ ਜਾਣਕਾਰੀ ਵੀ ਦੇਵਾਂਗੇ। ਤੁਸੀਂ 2 ਮਈ ਤੱਕ ਦੀ ਅਪਡੇਟ ਲਈ ਇੱਥੇ ਕਲਿੱਕ ਕਰ ਸਕਦੇ ਹੋ।ਹੁਣ ਜਾਣੋ ਕੋਰੋਨਾਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ:

    ਪੰਜਾਬ ਸਰਕਾਰ ਨੇ ਗਰੀਨ ਤੇ ਔਰੇਂਜ ਜ਼ੋਨਜ਼ ਵਿੱਚ ਸਵੇਰੇ 9 ਵਜੇ ਤੋਂ ਦੁੁਪਹਿਰ ਇੱਕ ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਰੈੱਡ ਤੇ ਕੰਨਟੇਨਮੈਂਟ ਜ਼ੋਨਜ਼ ਵਿੱਚ ਇਸ ਤਰੀਕੇ ਦੀ ਢਿੱਲ ਨਹੀਂ ਦਿੱਤੀ ਜਾਵੇਗੀ।

    ਯੂਰਪੀ ਨੇਤਾ ਕੋਰੋਨਾਵਾਇਰਸ ਦੇ ਟੀਕੇ ਅਤੇ ਇਲਾਜ ਲਈ ਅਰਬਾਂ ਪਾਊਂਡ ਇਕੱਠੇ ਕਰਨ ਦੇ ਕੰਮ ਵਿੱਚ ਲਗ ਗਏ ਹਨ। ਇਸ ਦੇ ਲਈ ਉਨ੍ਹਾਂ ਨੇ ਕੌਮਾਂਤਰੀ ਗਠਜੋੜ ਦੀ ਵੀ ਗੱਲ ਕੀਤੀ ਹੈ।

    ਬਰਤਾਨਵੀਂ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਕੋਈ ਵਿਅਕਤੀ ਮੁੜ ਕੋਰੋਨਾਵਾਇਰਸ ਤੋਂ ਸੰਕ੍ਰਮਿਤ ਨਹੀਂ ਹੋਵੇਗਾ।

    ਸਪੇਨ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਮਾਸਕ ਨੂੰ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

    ਮਲੇਸ਼ੀਆ ਵੱਲੋਂ ਕੋਰੋਨਾਵਾਇਰਸ ਨੂੰ ਰੋਕਣ ਵਾਸਤੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

    ਅਮਰੀਕਾ ਨੇ ਰੈਮੀਡੈਸਿਵੀਅਰ ਦਵਾਈ ਦੇ ਕੋਰੋਨਾਵਾਇਰਸ ਦੇ ਇਲਾਜ ਲਈ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

    ਮੈਕਸਿਕੋ ਵਿੱਚ ਲੋਕ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਉਹ ਆਪਣੇ ਪਰਿਵਾਰ ਵਾਲਿਆਂ ਦੀ ਜਾਣਕਾਰੀ ਨਾ ਮਿਲਣ ਕਰਕੇ ਪ੍ਰੇਸ਼ਾਨ ਹਨ।