ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਰਿਪੋਰਟ:
ਗੁਲਸ਼ਨ
ਈਵਿੰਗ, ਇੱਕ ਮਸ਼ਹੂਰ ਭਾਰਤੀ ਪੱਤਰਕਾਰ, ਜਿਸ ਨੇ
ਦੁਨੀਆਂ ਦੀਆਂ ਕੁਝ ਵੱਡੀਆਂ ਹਸਤੀਆਂ ਦਾ ਇੰਟਰਵਿਊ ਕੀਤਾ, ਕੋਵਿਡ -19 ਕਾਰਨ ਲੰਡਨ ਵਿੱਚ ਬਜ਼ੁਰਗਾਂ ਲਈ ਬਣੇ
ਕੇਅਰਹੋਮ ਵਿੱਚ ਮੌਤ ਹੋ ਗਈ।
ਉਹ 92 ਸਾਲਾਂ
ਦੀ ਸੀ। ਉਨ੍ਹਾਂ ਦੀ ਮੌਤ ਕਾਰਨ ਚਿੰਤਾ ਵਧੀ ਹੈ ਕਿ ਯੂਕੇ ਦੇ ਕੇਅਰ ਹੋਮਜ਼ ਵਿੱਚ ਕੋਰੋਨਾਵਾਇਰਸ
ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਮੌਤ ਹੋ ਚੁੱਕੀ ਹੈ।
ਈਵਿੰਗ ਜਿਨ੍ਹਾਂ ਨੇ 1966 ਤੋਂ 1989 ਤੱਕ ਦੋ ਮਸ਼ਹੂਰ
ਭਾਰਤੀ ਮੈਗਜ਼ੀਨਾਂ 'ਈਵਜ਼ ਵੀਕਲੀ' ਅਤੇ 'ਸਟਾਰ ਐਂਡ ਸਟਾਈਲ' ਦੀ ਸੰਪਾਦਕ ਸੀ।
ਉਨ੍ਹਾਂ ਨੂੰ
ਇੱਕ ਵਾਰ ਨੋਬਲ ਪੁਰਸਕਾਰ ਜੇਤੂ ਵੀਐਸ ਨਾਇਪਾਲ ਨੇ "ਭਾਰਤ ਦੀ ਸਭ ਤੋਂ ਮਸ਼ਹੂਰ ਮਹਿਲਾ
ਸੰਪਾਦਕ" ਵਜੋਂ ਕਰਾਰ ਦਿੱਤਾ ਸੀ।
ਉਨ੍ਹਾਂ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਭ ਤੋਂ ਲੰਮਾ ਇੰਟਰਵਿਊ ਕਰਨ ਦਾ ਰਿਕਾਰਡ ਬਣਾਇਆ ਸੀ।
ਉਹ 1990
ਵਿੱਚ ਲੰਡਨ ਚਲੇ ਗਏ ਅਤੇ ਯੂਕੇ ਦੇ ਪੱਤਰਕਾਰ ਗਾਈ ਈਵਿੰਗ ਨਾਲ 1955 ਵਿੱਚ ਵਿਆਹ ਕਰਵਾਇਆ।
ਉਨ੍ਹਾਂ ਦੇ ਦੋ ਬੱਚੇ ਹਨ – ਧੀ ਅੰਜਲੀ ਅਤੇ ਪੁੱਤਰ ਰੌਏ।
ਈਵਿੰਗ ਇੱਕ ਹਫ਼ਤੇ ਤੋਂ ਬੀਮਾਰ ਸੀ ਤੇ 18 ਅਪ੍ਰੈਲ ਨੂੰ ਮੌਤ ਹੋ ਗਈ।
ਉਨ੍ਹਾਂ ਦੇ ਟੈਸਟ ਦੇ ਨਤੀਜੇ ਇੱਕ ਦਿਨ ਬਾਅਦ ਵਿੱਚ ਆਏ ਜਿਸ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਹੋਣ
ਦੀ ਪੁਸ਼ਟੀ ਹੋਈ।
ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਦਾ ਇੰਟਰਵਿਊ ਕੀਤਾ।
ਉਹ ਅਕਸਰ
ਦਿਲੀਪ ਕੁਮਾਰ, ਸ਼ੰਮੀ ਕਪੂਰ ਅਤੇ ਨਰਗਿਸ ਨਾਲ ਪਾਰਟੀ ਕਰਦਿਆਂ ਦੇਖੇ ਗਏ ਸੀ।