ਬੀਬੀਸੀ ਪੰਜਾਬੀ
ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤਾ ਹੈ। ਤੁਸੀਂ ਕੋਰੋਨਵਾਇਰਸ ਨਾਲ ਜੁੜੀ
ਹਰ ਅਹਿਮ ਖ਼ਬਰ ਇਸ ਪੇਜ ਰਾਹੀਂ ਜਾਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਵਾਇਰਸ ਬਾਰੇ ਫੈਲੇ ਭਰਮ
ਤੋਂ ਵੀ ਇਸ ਪੇਜ ਰਾਹੀਂ ਜਾਗਰੂਕ ਹੋ ਸਕਦੇ ਹੋ।
ਭਾਰਤ ਵਿੱਚ ਅੱਜ
ਤੋਂ ਕੁਝ ਸਨਅਤੀ ਖੇਤਰਾਂ ਵਿੱਚ ਸ਼ਰਤਾਂ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਪੰਜਾਬ ਨੇ ਲੌਕਡਾਊਨ
ਵਿੱਚ ਕਿਸੇ ਵੀ ਤਰੀਕੇ ਦੀ ਰਿਆਇਤ ਦੇਣ ਤੋਂ ਇਨਕਾਰ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਰਮਜ਼ਾਨ
ਵਿੱਚ ਵੀ ਕਿਸੇ ਤਰੀਕੇ ਦੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।
ਜੌਨ ਹੌਪਕਿੰਗਸ
ਯੂਨੀਵਰਸਿਟੀ ਅਨੁਸਾਰ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਮੌਤਾਂ ਦਾ ਅੰਕੜਾ 1 ਲੱਖ 64
ਹਜ਼ਾਰ ਤੋਂ ਪਾਰ ਹੋ ਗਿਆ ਹੈ।
ਤੁਰਕੀ ਵਿੱਚ
ਮੌਤਾਂ ਦਾ ਅੰਕੜਾ ਕਾਫੀ ਤੇਜ਼ੀ ਨਾਲ ਵਧਿਆ ਹੈ ਤੇ ਉੱਥੇ 2,000 ਤੋਂ ਵੱਧ ਮੌਤਾਂ ਹੋ ਗਈਆਂ ਹਨ।
ਤੁਰਕੀ ਤੇ
ਅਮਰੀਕਾ ਨੇ ਕੋਰਨਾਵਾਇਰਸ ਦੀ ਚੁਣੌਤੀ ਲਈ ਇਕੱਠੇ ਕੰਮ ਕਰਨ ਲਈ ਵਚਨਬਧਤਾ ਜ਼ਾਹਿਰ ਕੀਤੀ ਹੈ।
ਅਮਰੀਕਾ ਦੇ ਰਾਸ਼ਟਰਤੀ ਡੌਨਲਡ ਟਰੰਪ ਨਾਲ ਤੁਰੀਕੇ ਦੇ ਰਾਸ਼ਟਰਪਤੀ ਰੇਚੇਪ ਅਰਦੋਆਨ ਨੇ ਫੋਨ ਉੱਤੇ
ਆਪਸੀ ਸਹਿਯੋਗ ਨੂੰ ਵਧਾਉਣ ਬਾਰੇ ਗੱਲ ਕੀਤੀ।
ਫਰਾਂਸ ਨੇ ਫੇਸਕ
ਮਾਸਕ ਦਾ ਉਤਪਾਦਨ ਦੋਗੁਣਾ ਕਰ ਦਿੱਤਾ ਹੈ। ਹੁਣ ਉੱਥੇ ਹਰ ਹਫ਼ਤੇ 80 ਲੱਖ ਮਾਸਕ ਬਣਾਏ ਜਾਣਗੇ।
ਅਮਰੀਕਾ ਵਿੱਚ ਸੂਬਿਆਂ ਦੇ ਗਵਰਨਰਾਂ ਨੇ ਟਰੰਪ
ਉੱਤੇ ਭਰਮ ਫੈਲਾਉਣ ਵਾਲੇ ਅਤੇ ਖ਼ਤਰਨਾਕ ਬਿਆਨ ਦੇਣ ਦਾ ਇਲਜ਼ਾਮ ਲਗਾਇਆ ਹੈ।
ਭਾਰਤ ਵਿੱਚ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਕੋਰੋਨਵਾਇਰਸ ਦੇ
ਮਾਮਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ 500 ਤੋਂ ਵੱਧ ਮੌਤਾਂ ਹੋ
ਚੁੱਕੀਆਂ ਹਨ।