You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਪੰਜਾਬ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ, WHO ਨੇ ਦਿੱਤੀ ਚੇਤਾਵਨੀ ਕਿ ਅਫਰੀਕਾ ਹੋ ਸਕਦਾ ਹੈ ਵਾਇਰਸ ਦਾ ਅਗਲਾ ਕੇਂਦਰ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਤੱਕ 21 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1.5 ਲੱਖ ਦੇ ਅੰਕੜੇ ਵੱਲ ਵੱਧ ਰਹੀ ਹੈ।

ਲਾਈਵ ਕਵਰੇਜ

  1. ASI ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਬਣਾਇਆ ਸਬ-ਇੰਸਪੈਕਟਰ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਐੱਸਆਈ ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ ਹੈ।

    ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਹੋਏ ਹਮਲੇ ਦੌਰਾਨ ਦਿਖਾਏ ਗਏ ਜਜ਼ਬੇ ਲਈ ਮੁੱਖ ਮੰਤਰੀ ਨੇ ਇਹ ਫੈਸਲਾ ਲੈਣ ਦਾ ਦਾਅਵਾ ਕੀਤਾ।

    ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ ਜੋ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਮੁੜ ਜੋੜ ਦਿੱਤਾ ਗਿਆ।

  2. ਚੀਨ ਵਿੱਚ 'ਰੁਜ਼ਗਾਰ ਸਥਿਰ'

    ਚੀਨ ਦੇ ਅਧਿਕਾਰੀਆਂ ਮੁਤਾਬਕ ਚਾਹੇ ਅਰਥਚਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਰੁਜ਼ਗਾਰ 'ਸਥਿਰ' ਹੈ, ਜ਼ਿਆਦਾ ਨੌਕਰੀਆਂ ਨਹੀਂ ਗਈਆਂ।

    ਚੀਨ ਵਿੱਚ ਹਾਲ ਹੀ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਕੇ 6.2% ਹੋ ਗਈ ਸੀ ਜੋ ਕਿ ਪਹਿਲਾਂ 5.2% ਸੀ।

  3. ਚੀਨ ਦੀ ਜੀਡੀਪੀ ਵਿੱਚ ਤਕਰੀਬਨ 7% ਗਿਰਾਵਟ ਦਰਜ

    ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਚੀਨ ਦੇ ਅਰਥਚਾਰੇ ਵਿੱਚ 6.8% ਦੀ ਗਿਰਾਵਟ ਆਈ ਹੈ।ਸ਼ੁੱਕਰਵਾਰ ਨੂੰ ਅਧਿਕਾਰਤ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਹੈ।

    ਲਗਭਗ ਤਿੰਨ ਦਹਾਕੇ ਪਹਿਲਾਂ ਚੀਨ ਵਿੱਚ ਜੀਡੀਪੀ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਅਰਥਵਿਵਸਥਾ ਵਿੱਚ ਪਹਿਲੀ ਵਾਰ ਗਿਰਾਵਟ ਆਈ ਹੈ।

    ਅੰਕੜੇ ਦਰਸਾਉਂਦੇ ਹਨ ਕਿ ਕੋਰੋਨਾਵਾਇਰਸ ਦਾ ਚੀਨ ਦੇ ਅਰਥਚਾਰੇ ’ਤੇ ਕਿੰਨਾ ਅਸਰ ਪਿਆ ਹੈ।

  4. ਸਿੰਗਾਪੁਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਦੁਗਣੇ ਹੋਏ

    ਸਿੰਗਾਪੁਰ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਲਗਭਗ ਦੁਗਣੇ ਹੋ ਗਏ ਹਨ।

    ਅਧਿਕਾਰੀਆਂ ਮੁਤਾਬਕ ਇੱਕ ਦਿਨ ਵਿੱਚ 728 ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ ਹੁਣ ਕੁੱਲ ਮਾਮਲੇ 4,427 ਹੋ ਗਏ ਹਨ।

    ਲਗਭਗ 90% ਨਵੇਂ ਕੇਸ ਸ਼ਹਿਰ ਵਿੱਚ ਰਹਿ ਰਹੇ ਵਿਦੇਸ਼ੀ ਵਰਕਰਾਂ ਦੇ ਹਨ, ਜਿਨ੍ਹਾਂ ਨੂੰ ਵੱਡੇ-ਵੱਡੇ ਕਮਰਿਆਂ ਵਿੱਚ ਠਹਿਰਾਇਆ ਜਾਂਦਾ ਹੈ ਅਤੇ ਜਿੱਥੇ ਗਿਣਤੀ ਲਗਾਤਾਰ ਵੱਧ ਰਹੀ ਹੈ।

    ਤਕਰੀਬਨ 3,00,000 ਕਾਮੇ ਜੋ ਕਿ ਅਕਸਰ ਦੱਖਣੀ ਏਸ਼ੀਆ ਤੋਂ ਆਉਂਦੇ ਹਨ, ਸ਼ਹਿਰ ਵਿੱਚ ਉਸਾਰੀ ਦਾ ਕੰਮ ਕਰਦੇ ਹਨ।

  5. ਮਤਭੇਦਾਂ ਵਿਚਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਸਿਹਤ ਮੰਤਰੀ ਨੂੰ ਹਟਾਇਆ

    ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਮਤਭੇਦਾਂ ਵਿਚਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਨੇ ਸਿਹਤ ਮੰਤਰੀ ਲੁਇਜ਼ ਹੈਨਰਿਕ ਮਨਡੇਟਾ ਨੂੰ ਬਰਖਾਸਤ ਕਰ ਦਿੱਤਾ ਹੈ।

    ਹੈਨਰਿਕ ਨੇ ਬਰਖਾਸਤ ਕੀਤੇ ਜਾਣ ਦੀ ਖ਼ਬਰ ਟਵਿੱਟਰ 'ਤੇ ਸ਼ੇਅਰ ਕੀਤੀ ਅਤੇ ਲਿਖਿਆ, “ਕੋਰੋਨਾ ਦੇ ਰੂਪ ਵਿੱਚ ਸਾਡੀਆਂ ਸਿਹਤ ਸੇਵਾਵਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਰਹਿੰਦੇ ਨਾ ਸੰਭਲੇ ਤਾਂ ਸਿਹਤ ਪ੍ਰਬੰਧ ਮਾੜੇ ਹੋ ਸਕਦੇ ਹਨ।”

    ਇਹ ਜਾਣਕਾਰੀ ਮਿਲਣ 'ਤੇ ਲੋਕਾਂ ਨੇ ਘਰਾਂ ਦੀਆਂ ਬਾਲਕਨੀਆਂ ਵਿੱਚੋਂ ਨਿਕਲ ਕੇ ਭਾਂਡੇ ਵਜਾ ਕੇ ਰਾਸ਼ਟਰਪਤੀ ਪ੍ਰਤੀ ਆਪਣਾ ਵਿਰੋਧ ਪ੍ਰਗਟਾਇਆ।

  6. ਕੀ ਹਨ ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ ਦੇ ਤਰੀਕੇ

    ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੂਹ ਲਓ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  7. ਟਰੰਪ ਨੇ ਤਿੰਨ ਗੇੜਾਂ ਵਿੱਚ ਸੂਬਿਆਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਿੰਨ ਪੜਾਅ ਵਿੱਚ ਅਮਰੀਕੀ ਸੂਬਿਆਂ ਵਿੱਚੋਂ ਪਾਬੰਦੀਆਂ ਹਟਾਉਣ ਲਈ ਗਰਵਰਨਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ।

    ਟਰੰਪ ਨੇ ਕਿਹਾ ਕਿ ਇਸੇ ਮਹੀਨੇ ਕੁਝ ਸੂਬੇ ਖੋਲ੍ਹੇ ਜਾ ਸਕਦੇ ਹਨ

    ਉਨ੍ਹਾਂ ਕਿਹਾ, "ਅਮਰੀਕਾ ਖੁਲ੍ਹਣਾ ਚਾਹੁੰਦਾ ਹੈ, ਅਮਰੀਕੀ ਖੁਲ੍ਹਣਾ ਚਾਹੁੰਦੇ ਹਨ। ਦੇਸ ਭਰ ਵਿੱਚ ਲੌਕਡਾਊਨ ਲੰਬੇ ਸਮੇਂ ਤੱਕ ਸਥਾਈ ਹੱਲ ਨਹੀਂ ਹੈ।"

    ਪਹਿਲੇ ਗੇੜ ਵਿੱਚ ਪਾਬੰਦੀਆਂ ਜਾਰੀ ਰਹਿਣਗੀਆਂ ਪਰ ਰੈਸਟੋਰੈਂਟ, ਧਾਰਮਿਕ ਅਸਥਾਨ ਤੇ ਖੇਡ ਮੈਦਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦਿਆਂ ਖੁੱਲ੍ਹਣਗੇ।

    ਜੇ ਕੋਰੋਨਾਵਾਇਰਸ ਦੇ ਮੁੜ ਆਉਣ ਦਾ ਕੋਈ ਸਬੂਤ ਨਹੀਂ ਹੈ ਤਾਂ ਦੂਜਾ ਗੇੜ ਗੈਰ-ਜ਼ਰੂਰੀ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤਹਿਤ ਸਕੂਲ ਦੁਬਾਰਾ ਖੁੱਲ੍ਹ ਸਕਦੇ ਹਨ ਅਤੇ ਬਾਰ ਵੀ ਚਲਾ ਸਕਦੇ ਹਨ।

    ਤੀਜੇ ਗੇੜ ਤਹਿਤ ਉਹ ਸੂਬੇ ਜਿੱਥੇ ਮਾਮਲੇ ਅਤੇ ਲੱਛਣ ਘੱਟ ਰਹੇ ਹਨ, ਸਮਾਜਕ ਦੂਰੀ ਨਾਲ "ਜਨਤਕ ਗੱਲਬਾਤ" ਦੀ ਇਜਾਜ਼ਤ ਹੈ। ਕੇਅਰ ਹੋਮਜ਼ ਅਤੇ ਹਸਪਤਾਲਾਂ ਵਿੱਚ ਆ-ਜਾ ਸਕਦੇ ਹੋ।

    ਹਰੇਕ ਗੇੜ 14 ਦਿਨਾਂ ਲਈ ਰਹੇਗਾ।

  8. ਕੋਰੋਨਾਵਾਇਰਸ ਨਾਲ ਸਬੰਧਤ ਦੇਸ ਤੇ ਦੁਨੀਆਂ ਵਿੱਚ ਹੁਣ ਤੱਕ ਕੀ ਹੋਇਆ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ।ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਕੀ ਹੈ ਹੁਣ ਤੱਕ ਕੀ ਹੋਇਆ :

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ ਗਿਣਤੀ 21.51 ਲੱਖ ਹੋ ਗਈ ਹੈ ਜਦੋਂਕਿ 1.43 ਮੌਤਾਂ ਹੋ ਚੁੱਕੀਆਂ ਹਨ।
    • ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ 12,759 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 420 ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 197 ਹੋ ਗਈ ਹੈ। ਮੌਤਾਂ ਦੀ ਗਿਣਤੀ 14 ਹੋ ਗਈ ਹੈ।
    • ਪੰਜਾਬ ਸਰਕਾਰ ਮੁਤਾਬਕ ਚਾਲੂ ਵਿੱਤੀ ਵਰ੍ਹੇ ਵਿਚ ਸੂਬੇ ਨੂੰ 22 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।
    • ਲੌਕਡਾਊਨ ਦੌਰਾਨ (25 ਮਾਰਚ -14 ਅਪ੍ਰੈਲ)ਬੁੱਕ ਕੀਤੀਆਂ ਹਵਾਈ ਟਿਕਟਾਂ ਦੇ ਪੂਰੇ ਪੈਸੇ ਰਿਫੰਡ ਹੋਣਗੇ
    • ਯੂਕੇ ਵਿੱਚ ਤਿੰਨ ਹਫ਼ਤਿਆਂ ਲਈ ਲੌਕਡਾਊਨ ਵਧਾਇਆ ਗਿਆ।
    • ਫਰਾਂਸ ਵਿੱਚ ਬੀਤੇ 24 ਘੰਟਿਆਂ ਵਿੱਚ 753 ਲੋਕਾਂ ਦੀ ਮੌਤ ਹੋਈ। ਫਰਾਂਸ ਵਿੱਚ ਕੁੱਲ 17,920 ਮੌਤਾਂ ਹੋ ਚੁੱਕੀਆਂ ਹਨ।
    • ਅਮਰੀਕਾ ਵਿੱਚ 32 ਹਜਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 6.5 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਪੌਜਿਟਿਵ ਹਨ।
    • ਕੋਰੋਨਾਵਾਇਰਸ ਦੀ ਮੰਦੀ ਦੇ ਮਾਰੇ 5 ਕਰੋੜ 25 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
    • ਯੂਰਪੀ ਯੂਨੀਅਨ ਦੇ ਕਮਿਸ਼ਨਰ ਨੇ ਸ਼ੁਰੂਆਤੀ ਹਾਲਾਤ ਵਿਚ ਇਟਲੀ ਦੀ ਮਦਦ ਨਾ ਕਰਨ ਲਈ ਮਾਫ਼ੀ ਮੰਗੀ ਹੈ।