ਕੀ ਮਾਹਰ ਕੋਰੋਨਾ ਵੈਕਸੀਨ ਬਣਾਉਣ ਦੇ ਨੇੜੇ ਪਹੁੰਚ ਗਏ ਹਨ?
ਔਕਸਫੌਰਡ ਯੂਨੀਵਰਸਿਟੀ ਦੇ ਵੈਕਸੀਲੌਜ਼ੀ ਵਿਭਾਗ ਦੀ ਪ੍ਰੋਫ਼ੈਸਰ ਮੁਤਾਬਕ ਸਿਤੰਬਰ ਮਹੀਨੇ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਆਮ ਲੋਕਾਂ ਲਈ ਉਪਲੱਬਧ ਹੋ ਜਾਵੇਗੀ।
ਪ੍ਰੋਫੈਸਰ ਸਾਰਾਹ ਗਿਲਬਰਟ ਨੇ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਵਿਚ ਦੱਸਿਆ ਕਿ ਵੈਕਸੀਨ ਦੇ ਕਲੀਨਿਕਲ ਟਰਾਇਲ ‘‘ਬਹੁਤ ਜਲਦ’’ ਹੀ ਸ਼ੁਰੂ ਹੋ ਰਹੇ ਹਨ ਅਤੇ ਇਸ ਦੇ ਉਤਪਾਦਨ ਲਈ ਫੌਰੀ ਇੰਤਜ਼ਾਮ ਕਰਨੇ ਪੈਣਗੇ।
ਉਨ੍ਹਾਂ ਕਿਹਾ, ‘‘ਸਾਨੂੰ ਵੈਕਸੀਨ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਬਣਾਉਣੀ ਪਵੇਗੀ’’।
ਇਹ ਕੰਪਨੀਆਂ ਲਈ ਕੋਈ ਆਮ ਜਿਹਾ ਕੰਮ ਨਹੀਂ ਹੈ, ਜਿਸ ਨੂੰ ਉਹ ਪਹਿਲਾਂ ਤੋਂ ਕਰਦੇ ਆ ਰਹੇ ਹੋਣ ਜਾਂ ਇਸ ਬਾਰੇ ਜਾਣਦੇ ਹੋਣ।
ਕੋਈ ਅਜਿਹਾ ਨਹੀਂ ਚਾਹੇਗਾ ਕਿ ਤੁਹਾਡੇ ਕੋਲ ਅਜਿਹੀ ਵੈਕਸੀਨ ਤਾਂ ਹੈ ਜੋ ਅਸਰਦਾਇਕ ਹੈ, ਅਤੇ ਕੋਈ ਵੈਕਸੀਨ ਵਰਤੋਂ ਵਾਲਾ ਨਹੀਂ ਹੈ।
ਜਦੋਂ ਇਸ ਦੀ ਪੈਦਾਵਾਰ ਸ਼ੁਰੂ ਹੋਈ ਤਾਂ ਇਹ ਕਰੋੜਾਂ ਦੀ ਮਾਤਰਾ ਵਿਚ ਕਰਨੀ ਪਵੇਗੀ।
"ਭਾਵੇਂ ਕਿ ਇਹ ਇਸ ਸਾਲ ਸੰਭਵ ਨਹੀਂ ਪਰ ਜੇਕਰ ਹੁਣੇ ਇਸ ਸਾਲ ਨਹੀਂ ਕੀਤੀ ਤਾਂ ਅਗਲੇ ਸਾਲ ਵੀ ਨਹੀਂ ਹੋ ਸਕੇਗੀ।"