ਥਾਈਲੈਂਡ ਵਿੱਚ ਨਵਜਨਮੇ ਬੱਚਿਆਂ ਲਈ ਸ਼ੀਲਡ
ਥਾਈਲੈਂਡ ਵਿੱਚ ਕੋਰੋਨਾਵਾਇਰਸ ਤੋਂ ਬਚਾਉਣ ਲਈ ਨਵਜਨਮੇ ਬੱਚਿਆਂ ਲਈ ਚਿਹਰਾ ਢਕਣ ਵਾਸਤੇ ਛੋਟੀ ਸ਼ੀਲਡ ਲਾਈ ਜਾ ਰਹੀ ਹੈ।
ਬੈਂਕਾਕ ਦੇ ਪਰਾਰਮ ਹਸਪਤਾਲ ਦੀਆਂ ਇਹ ਤਸਵੀਰਾਂ ਹਨ। ਨਰਸਾਂ ਨਵਜਨਮੇ ਬੱਚੇ ਦੇ ਪਲਾਸਟਿਕ ਸ਼ੀਲਡ ਲਗਾ ਰਹੀਆਂ ਹਨ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਤੋਂ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਅਤੇ ਪੂਰੀ ਦੁਨੀਆਂ 'ਚ ਮ੍ਰਿਤਕਾਂ ਦੀ ਗਿਣਤੀ 95 ਹਜ਼ਾਰ ਟੱਪੀ
ਥਾਈਲੈਂਡ ਵਿੱਚ ਕੋਰੋਨਾਵਾਇਰਸ ਤੋਂ ਬਚਾਉਣ ਲਈ ਨਵਜਨਮੇ ਬੱਚਿਆਂ ਲਈ ਚਿਹਰਾ ਢਕਣ ਵਾਸਤੇ ਛੋਟੀ ਸ਼ੀਲਡ ਲਾਈ ਜਾ ਰਹੀ ਹੈ।
ਬੈਂਕਾਕ ਦੇ ਪਰਾਰਮ ਹਸਪਤਾਲ ਦੀਆਂ ਇਹ ਤਸਵੀਰਾਂ ਹਨ। ਨਰਸਾਂ ਨਵਜਨਮੇ ਬੱਚੇ ਦੇ ਪਲਾਸਟਿਕ ਸ਼ੀਲਡ ਲਗਾ ਰਹੀਆਂ ਹਨ।
ਮੰਡੀ ਖਰੜ ਤੋਂ ਇੱਕ ਮਰੀਜ਼ ਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀਅਤੇ 7 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ।
ਮੌਤ ਤੋਂ ਬਾਅਦ ਟੈਸਟ ਕੀਤਾ ਗਿਆ ਤਾਂ ਕੋਰੋਨਾਵਾਇਰਸ ਪੌਜਿਟਿਵ ਪਾਇਆ ਗਿਆ। ਪ੍ਰੋਟੋਕੋਲ ਦੇ ਅਨੁਸਾਰ ਸਰੀਰ ਦਾ ਪਹਿਲਾਂ ਹੀ ਸਸਕਾਰ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪ੍ਰਾਇਮਰੀ ਸੰਪਰਕ ਟਰੇਸ ਕੀਤੇ ਗਏ ਹਨ ਅਤੇ ਟੈਸਟ ਕੀਤੇ ਜਾਣਗੇ।
ਮੁਹਾਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 38 ਮਾਮਲੇ ਪੌਜਿਟਿਵ ਆ ਚੁੱਕੇ ਹਨ ਜਦੋਂਕਿ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5 ਠੀਕ ਹੋਏ ਹਨ।
ਪੰਜਾਬ ਦੇ ਵਿੱਚ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਵੀ ਕੋਈ ਜ਼ਰੂਰੀ ਸਮਾਨ ਖਰੀਦਣ ਲਈ ਘਰੋਂ ਬਾਹਰ ਨਿਕਲੋ ਤਾਂ ਮਾਸਕ ਪਾਓ।
ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ, ਜੋ ਮੁਬੰਈ ਵਿੱਚ ਹੈ, 'ਚ 5 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਅੰਕੜੇ ਨੇ ਪ੍ਰਸ਼ਾਸਨ ਨੂੰ ਭਾਜੜਾ ਪਾ ਦਿੱਤੀਆਂ ਹਨ। ਇਸ ਇਲਾਕੇ ਵਿੱਚ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਕਾਰਨ ਵੀਰਵਾਰ ਰਾਤ ਤੋਂ ਹੁਣ ਤੱਕ 30 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਬਾਅਦ ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਕੁੱਲ ਸੰਖਿਆ ਹੁਣ 199 ਹੋ ਗਈ ਹੈ।
ਇਸ ਦੇ ਨਾਲ ਹੀ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6412 ਤੱਕ ਪਹੁੰਚ ਗਈ ਹੈ ਅਤੇ ਇਲਾਜ ਤੋਂ ਬਾਅਦ 504 ਵੀ ਠੀਕ ਹੋ ਚੁੱਕੇ ਹਨ।
ਭਾਰਤ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਦਿੱਲੀ ਵਿੱਚ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿੱਚ ਸੰਕਰਮਿਤ ਸੰਕਰਮਣ ਦੀ ਗਿਣਤੀ 1364 ਹੈ, ਜਦੋਂ ਕਿ ਤਾਮਿਲਨਾਡੂ ਵਿੱਚ ਸੰਕਰਮਣ ਦੀ ਗਿਣਤੀ 834 ਅਤੇ ਦਿੱਲੀ ਵਿੱਚ 720 ਹੈ।
ਮਹਾਰਾਸ਼ਟਰ ਵਿਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇੱਥੇ ਇਸ ਵਾਇਰਸ ਕਾਰਨ 97 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਿਹਤ ਕਰਮਚਾਰੀਆਂ ਲਈ ਵੱਡਾ ਬਿਆਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਵਿਡ-19 ਲਈ ਕੰਮ ਕਰ ਰਹੇ ਸਾਰੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਹਸਪਤਾਲਾਂ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦੀ ਸੈਲਰੀ ਦੁਗਨੀ ਕਰਨ ਦਾ ਵੱਡਾ ਫੈਸਲਾ ਲਿਆ ਹੈ।
ਕੋਰੋਨਾਵਾਇਰਸ ਨਾਲ ਜੁੜੇ ਕੌਮਾਂਤਰੀ ਅਪਡੇਟ: (9 ਅਪ੍ਰੈਲ)
ਨਿਊਯਾਰਕ ਵਿੱਚ ਕੋਵਿਡ -19 ਨਾਲ ਇਕ ਹੀ ਦਿਨ ਵਿੱਚ 799 ਮੌਤਾਂ ਦਰਜ ਕੀਤੀਆਂ ਗਈਆਂ ਹਨ। ਯੂਐਸ ਵਿੱਚ ਵਾਇਰਸ ਦੇ ਫੈਲਣ ਤੋਂ ਬਾਅਦ ਇਕ ਦਿਨ ਵਿੱਚ ਹੋਣ ਵਾਲੀਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਕੋਰੋਨਾਵਾਇਰਸ ਦਾ ਅਮਰੀਕਾ ਵਿੱਚ ਹੁਣ ਤੱਕ ਸਭ ਤੋਂ ਵੱਧ ਪ੍ਰਭਾਵ ਨਿਊਯਾਰਕ ਵਿੱਚ ਹੀ ਵੇਖਣ ਨੂੰ ਮਿਲਿਆ।
ਪਰ ਰਾਜ ਦੇ ਇਕ ਹਸਪਤਾਲ ਵਿੱਚ ਨਵੇਂ ਦਾਖਲ ਮਰੀਜ਼ਾਂ ਦੀ ਗਿਣਤੀ ਦੂਜੇ ਦਿਨ ਘਟ ਕੇ 200 ਹੋ ਗਈ।
ਹੁਣ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ 16,500 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਵੇਲੇ ਲਾਗ ਦੀ ਪੁਸ਼ਟੀ ਦੇ ਮਾਮਲੇ 4,30,000 ਤੋਂ ਵੀ ਵੱਧ ਹੈ।
ਕੋਰੋਨਾਵਾਇਰਸ ਵਿਸ਼ਵ-ਵਿਆਪੀ ਮੌਤਾਂ ਦਾ ਕਾਰਨ ਬਣਿਆ ਹੋਇਆ ਹੈ। ਇਸ ਮਹਾਂਮਾਰੀ ਦੇ ਕਾਰਨ ਵਿਸ਼ਵ ਭਰ ਵਿੱਚ ਹੁਣ ਤੱਕ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਡੈਸ਼ਬੋਰਡ ਦੇ ਅਨੁਸਾਰ, ਵੀਰਵਾਰ ਦੀ ਰਾਤ ਤੱਕ, 184 ਦੇਸ਼ਾਂ ਵਿੱਚ 15.9 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਅਮਰੀਕਾ ਵਿੱਚ, ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,60,000 ਨੂੰ ਪਾਰ ਕਰ ਗਈ ਹੈ, ਜਦੋਂ ਕਿ 16.5 ਹਜ਼ਾਰ ਤੋਂ ਵੱਧ ਲੋਕ ਉਥੇ ਮਰ ਚੁੱਕੇ ਹਨ।
ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਦੂਜੇ ਪਾਸੇ, ਭਾਰਤ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਈ ਹੌਟਸਪਾਟ ਇਲਾਕਿਆਂ ਨੂੰ ਵੀਰਵਾਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦੇਸ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5800 ਨੂੰ ਪਾਰ ਕਰ ਗਈ ਹੈ। ਵਾਇਰਸ ਨਾਲ ਦੇਸ਼ ਭਰ ਵਿੱਚ 169 ਮੌਤਾਂ ਹੋ ਚੁੱਕੀਆਂ ਹਨ।
ਇਟਲੀ ਅਜੇ ਵੀ ਮੌਤ ਦੇ ਅੰਕੜਿਆਂ ਦੀ ਬੁਰੀ ਸਥਿਤੀ ਵਿੱਚ ਹੈ। ਇਟਲੀ ਵਿੱਚ ਕੋਰੋਨਾ ਦੀ ਲਾਗ ਦੇ ਕੁਲ ਕੇਸ 143,626 ਹਨ। ਹੁਣ ਤੱਕ ਇੱਥੇ 18,279 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨਾਲ ਸੰਕਰਮਿਤ 28,470 ਵਿਅਕਤੀਆਂ ਦਾ ਇਲਾਜ ਵੀ ਕੀਤਾ ਗਿਆ ਹੈ। ਜਦਕਿ ਸਪੇਨ ਵਿਚ ਕੋਰੋਨਾ ਦੀ ਲਾਗ ਕਾਰਨ 153,222 ਲੋਕ ਸਕਾਰਾਤਮਕ ਪਾਏ ਗਏ ਹਨ। ਹੁਣ ਤਕ ਇਥੇ 15.4 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਤੋਂ ਪੀੜਤ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਈਸੀਯੂ ਤੋਂ ਬਾਹਰ ਕੱਢਿਆ ਗਿਆ। ਦੂਜੇ ਪਾਸੇ ਅਮਰੀਕਾ ਵਿੱਚ ਹਰ ਰੋਜ਼ ਹੋ ਰਹੇ ਹਨ ਇੱਕ ਲੱਖ ਟੈਸਟ। ਅਸੀਂ ਮੁੜ ਆਪਣਾ LIVE ਪੇਜ ਸ਼ੁਰੂ ਕਰ ਰਹੇ ਹਾਂ। ਪੇਸ਼ ਹਨ ਹੁਣ ਤੱਕ ਦੇ ਕੋਰੋਨਾਵਾਇਰਸ ਨਾਲ ਜੁੜੇ ਕੌਮਾਂਤਰੀ ਅਪਡੇਟ: