You’re viewing a text-only version of this website that uses less data. View the main version of the website including all images and videos.

Take me to the main website

'ਪ੍ਰਧਾਨ ਮੰਤਰੀ ਦੀ ਅਪੀਲ ਪੱਖੇ, ਏਸੀ ਬੰਦ ਕਰਨ ਲਈ ਨਹੀਂ ਹੈ'

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ 'ਚ ਤਕਰੀਬਨ 11 ਲੱਖ ਕੇਸ, ਮੌਤਾਂ ਦਾ ਅੰਕੜਾ 62 ਹਜ਼ਾਰ ਤੋਂ ਪਾਰ।

ਲਾਈਵ ਕਵਰੇਜ

  1. ਅਕਾਲ ਤਖ਼ਤ ਵੱਲੋਂ ਵਿਸਾਖੀ ਮੌਕੇ ਸਮਾਗਮ ਨਾ ਕਰਨ ਦਾ ਕੈਪਟਨ ਨੇ ਕੀਤਾ ਸਵਾਗਤ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਸਾਖੀ ਮੌਕੇ ਜਨ ਸਮਾਗਮ ਨਾ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ।

    ਉਨ੍ਹਾਂ ਨੇ ਟਵੀਟ ਵਿੱਚ ਕਿਹਾ, “ਮੈਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਸਾਖੀ ਮੌਕੇ ਜਨ ਸਮਾਗਮ ਨਾ ਕਰਨ ਦੇ ਫੈਸਲੇ ਦਾ ਜੋਰਦਾਰ ਸਵਾਗਤ ਕਰਦਾ ਹਾਂ। ਚਲੋਂ ਇਸ ਧਾਰਮਿਕ ਸਮਾਗਮ ਨੂੰ ਆਪਣੇ ਘਰਾਂ ਅੰਦਰ ਹੀ ਮਨਾਈਏ ਅਤੇ ਸਮੁੱਚੀ ਮਨੁੱਖਤਾ ਦੀ ਸੁਰੱਖਿਆ ਲਈ ਅਰਦਾਸ ਕਰੀਏ।”

  2. ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾਵਾਇਰਸ ਰਿਪੋਰਟ ਨੈਗੇਟਿਵ

    ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤੇ ਗਏ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਤੇ ਪੰਜ ਸੇਵਾਦਾਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

    ਭਾਈ ਨਿਰਮਲ ਸਿੰਘ ਖਾਲਸਾ ਨੇ 13 ਮਾਰਚ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਸੀ ।

  3. ਆਗਰਾ ਵਿੱਚ 25 ਲੋਕਾਂ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ

    ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ 25 ਹੋਰ ਲੋਕਾਂ ਵਿੱਚ ਕੋਰੋਨਾਵਾਇਰਸ ਪੌਜੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਜਿਲ੍ਹੇ ਵਿੱਚ ਕੁੱਲ 45 ਲੋਕਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਹੈ। ਇਹ ਜਾਣਕਾਰੀ ਜਿਲ੍ਹਾ ਅਧਿਕਾਰੀ ਪ੍ਰਭੂ ਐੱਨ ਸਿੰਘ ਨੇ ਦਿੱਤੀ ਹੈ।

    ਕੱਲ੍ਹ ਆਗਰਾ ਵਿੱਚ 228 ਲੋਕਾਂ ਦਾ ਸੈਂਪਲ ਲਿਆ ਗਿਆ ਸੀ। ਜਿਲ੍ਹਾ ਅਧਿਕਾਰੀ ਮੁਤਾਬਕ ਸ਼ਹਿਰ ਦੇ ਐੱਸਐੱਨ ਮੈਡੀਕਲ ਕਾਲਜ ਵਿੱਚ ਜਲਦੀ ਹੀ ਕੋਰੋਨਾਵਾਇਰਸ ਟੈਸਟ ਸ਼ੁਰੂ ਕੀਤੇ ਜਾਣਗੇ।

  4. ਚੀਨ ਵਿੱਚ ਕੋਰੋਨਾਵਾਇਰਸ ਪੀੜਤਾਂ ਦੇ ਲਈ ਤਿੰਨ ਮਿੰਟ ਦਾ ਮੌਨ

    ਚੀਨ ਦੇ ਵਿੱਚ ਕੋਰੋਨਾਵਾਇਰਸ ਪੀੜਤਾਂ ਦੇ ਲਈ ਤਿੰਨ ਮਿੰਟ ਦਾ ਮੌਨ ਰੱਖਿਆ ਗਿਆ।

    10 ਵਜੇ ਪੂਰੇ ਦੇਸ ਨੇ ਤਿੰਨ ਮਿੰਟ ਲਈ ਮੌਨ ਧਾਰਿਆ ਸੀ।

    ਵੁਹਾਨ, ਜਿੱਥੋਂ ਕੋਰੋਨਾਵਾਇਰਸ ਫੈਲਿਆ, ਉੱਥੇ 10 ਵਜੇ ਸ਼ਹਿਰੀ ਖੇਤਰਾਂ ਵਿੱਚ ਟਰੈਫਿਕ ਲਾਈਟਾਂ ਤਿੰਨ ਮਿੰਟ ਲਈ ਲਾਲ ਸਨ।

  5. ਤਬਲੀਗ਼ੀ ਜਮਾਤ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ, ਜਾਣੋ

  6. ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ - ਫੈਕਟ ਚੈੱਕ

    ਤਬਲੀਗ਼ੀ ਜਮਾਤ ਦੇ ਮਾਰਚ ਮਹੀਨੇ ਵਿੱਚ ਦਿੱਲੀ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ ਲੋਕਾਂ ਵਿੱਚ ਕੋਵਿਡ-19 ਦੇ ਇਨਫੈਕਸ਼ਨ ਤੋਂ ਬਾਅਦ ਦੇਸ ਵਿੱਚ ਕੁੱਲ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।

    ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ 62 ਲੋਕਾਂ ਵਿਚੋਂ 15 ਲੋਕ ਜਮਾਤ ਨਾਲ ਸਬੰਧਤ ਸਨ। ਕੁੱਲ 2300 ਕੋਵਿਡ-19 ਨਾਲ ਪੀੜਤ ਲੋਕਾਂ ਵਿਚੋਂ 400 ਲੋਕ ਤਕਬੀਗ਼ੀ ਜਮਾਤ ਜੁੜੇ ਹੋਏ ਹਨ।

    ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਹੋਰ ਦਾਅਵੇ ਵੀ ਕੀਤਾ ਜਾ ਰਹੇ ਹਨ।

  7. U-17 ਵੁਮੈਨ ਫੁੱਟਬਾਲ ਕੱਪ ਟਲਿਆ

    ਕੋਰੋਨਾਵਾਇਰਸ ਕਾਰਨ ਕੌਮਾਂਤਰੀ ਫੁੱਟਬਾਲ ਐਸੋਸੀਏਸ਼ਨ ਫੀਫਾ ਨੇ ਨਵੰਬਰ ਮਹੀਨੇ ਵਿੱਚ ਭਾਰਤ 'ਚ ਹੋਣ ਵਾਲੇ U-17 ਫੁੱਟਬਾਲ ਕੱਪ ਟਲ ਦਿੱਤਾ ਹੈ।

  8. ਵੀਡੀਓ ਕਾਲ ’ਤੇ ਨਿਕਾਹ

    ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਲੌਕਡਾਊਨ ਕਰ ਕੇ ਮੁਸਲਮਾਨ ਜੋੜੇ ਦਾ ਨਿਕਾਹ ਵੀਡੀਓ ਕਾਲ ਕਰਵਾਇਆ।

  9. ਚੀਨ ਨੇ ਤਕਨੀਕ ਦਾ ਸਹਾਰਾ ਲੈ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ’ਤੇ ਨਜ਼ਰ ਰੱਖਣ ਦਾ ਤਰੀਕਾ ਅਪਣਾਇਆ ਹੈ

  10. ਕੀ ਕੋਰੋਨਾਵਾਇਰਸ ਦਾ ਵਾਤਾਵਰਣ ’ਤੇ ਚੰਗਾ ਅਸਰ ਪਵੇਗਾ?

  11. ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਇਆ ਅਜਿਹਾ ਆਰਥਿਕ ਸੰਕਟ ਪਹਿਲਾਂ ਕਦੇ ਨਹੀਂ ਦੇਖਿਆ- IMF

    ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਮੁਖੀ ਕ੍ਰਿਸਟਲੀਨਾ ਜੋਰਜੀਵਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਅਜਿਹਾ ਆਰਥਿਕ ਸੰਕਟ ਪੈਦਾ ਕੀਤਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ।