ਭਾਜਪਾ ਦੇ ਸਟਾਰ ਚਿਹਰੇ ਵੀ ਪਿੱਛੇ
ਭਾਜਪਾ ਨੇ ਆਦਮਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਬਿਸ਼ਨੋਈ ਦੇ ਮੁਕਾਬਲੇ ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਉਨ੍ਹਾਂ ਦਾ ਜਾਦੂ ਚਲਦਾ ਨਹੀਂ ਦਿਖ ਰਿਹਾ।
ਸੋਨਾਲੀ ਫੋਗਾਟ ਨੂੰ 13933 ਅਤੇ ਕੁਲਦੀਪ ਬਿਸ਼ਨੋਈ ਨੂੰ ਹੁਣ ਤੱਕ 34725 ਵੋਟਾਂ ਮਿਲੀਆਂ ਹਨ।
ਬਰੋਡਾ ਸੀਟ ਤੋਂ ਭਾਜਪਾ ਨੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਟਿਕਟ ਦਿੱਤੀ ਹੈ ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਕ੍ਰਿਸ਼ਨ ਮੂਰਤੀ ਹੁੱਡਾ ਨਾਲ ਹੈ। ਪਰ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਯੋਗੇਸ਼ਵਰ ਦੱਤ ਕ੍ਰਿਸ਼ਨ ਮੂਰਤੀ ਹੁੱਡਾ ਤੋਂ ਪਿੱਛੇ ਚੱਲ ਰਹੇ ਹਨ।
ਯੋਗੇਸ਼ਵਰ ਦੱਤ ਨੂੰ 10413 ਅਤੇ ਕ੍ਰਿਸ਼ਨ ਮੂਰਤੀ ਹੁੱਡਾ ਨੂੰ ਹੁਣ ਤੱਕ 11089 ਵੋਟਾਂ ਮਿਲੀਆਂ ਹਨ।