You’re viewing a text-only version of this website that uses less data. View the main version of the website including all images and videos.

Take me to the main website

ਦਿੱਲੀ ਚੋਣ ਨਤੀਜੇ: ਦਿੱਲੀ ਚੋਣ ਨਤੀਜੇ: ਬੀਜੇਪੀ ਨੇ ਜਿੱਤੀਆਂ 48 ਸੀਟਾਂ, ਆਮ ਆਦਮੀ ਪਾਰਟੀ 22 ’ਤੇ ਸਿਮਟੀ

5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ, ਜਿਸਦੇ ਅੱਜ ਨਤੀਜੇ ਐਲਾਨੇ ਜਾ ਚੁੱਕੇ ਹਨ

ਸਾਰ

  • ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।
  • ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।
  • 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਈਆਂ ਸਨ।
  • ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਮੁੱਖ ਪਾਰਟੀਆਂ ਹਨ।

ਲਾਈਵ ਕਵਰੇਜ

ਜਸਪਾਲ ਸਿੰਘ ਤੇ ਬਰਿੰਦਰ ਸਿੰਘ

  1. ਦਿੱਲੀ ਚੋਣ ਨਤੀਜੇ: ਕਾਲਕਾਜੀ ਤੋਂ ਉਮੀਦਵਾਰ ਮੁੱਖ-ਮੰਤਰੀ ਆਤਿਸ਼ੀ ਅਤੇ ਅਲਕਾ ਲਾਂਬਾ ਨੇ ਕੀ ਕਿਹਾ?

    ਦਿੱਲੀ ਦੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਅਤੇ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਆਪੋ-ਆਪਣੀ ਜਿੱਤ ਦੀ ਉਮੀਦ ਜਤਾਈ ਹੈ।

    ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, "ਇਹ ਚੰਗਿਆਈ ਅਤੇ ਬੁਰਾਈ ਵਿਚਕਾਰ ਲੜਾਈ ਰਹੀ ਹੈ। ਇਹ ਕੰਮ ਅਤੇ ਗੁੰਡਾਗਰਦੀ ਵਿਚਕਾਰ ਲੜਾਈ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਕਾਲਕਾਜੀ ਅਤੇ ਦਿੱਲੀ ਦੇ ਲੋਕ ਚੰਗਿਆਈ ਨਾਲ ਖੜ੍ਹੇ ਹੋਣਗੇ। ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹੇ ਹੋਣਗੇ।"

    "ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ।"

    ਅਲਕਾ ਲਾਂਬਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕਾਲਕਾਜੀ ਦੇ ਲੋਕਾਂ ਨੇ ਰਮੇਸ਼ ਬਿਧੂੜੀ ਬਿਲਕੁਲ ਪਸੰਦ ਕੀਤਾ ਸੀ।"

    ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚੋਣਾਂ ਹਾਰ ਰਹੇ ਹਨ।

    ਅਲਕਾ ਲਾਂਬਾ ਨੇ ਕਿਹਾ, "ਆਤਿਸ਼ੀ ਨੇ ਮੁੱਖ ਮੰਤਰੀ ਰਹਿੰਦੇ ਹੋਏ ਕੋਈ ਕੰਮ ਨਹੀਂ ਕੀਤਾ।"

  2. ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

    ਦਿੱਲੀ ਵਿੱਚ ਵਿਧਾਨ ਸਭਾ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

    ਰਾਜਧਾਨੀ ਵਿੱਚ ਮੁੱਖ ਮੁਕਾਬਲਾ 'ਆਪ', ਭਾਜਪਾ ਅਤੇ ਕਾਂਗਰਸ ਵਿਚਕਾਰ ਮੰਨਿਆ ਜਾ ਰਿਹਾ ਹੈ।

    ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਜਪਾ ਨੂੰ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।

    ਇਸ 'ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਗ਼ਲਤ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ 50 ਤੋਂ ਵੱਧ ਸੀਟਾਂ ਮਿਲਣਗੀਆਂ।

    ਜਦੋਂ ਕਿ ਕਾਂਗਰਸ ਵਾਪਸੀ ਦੀ ਉਮੀਦ ਕਰ ਰਹੀ ਹੈ।

    2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਅਰਵਿੰਦ ਕੇਜਰੀਵਾਲ ਦੀ 'ਆਪ' ਨੇ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਆਪਣੀ ਪਹਿਲੀ ਹੀ ਚੋਣ ਵਿੱਚ, ਇਸਨੇ 70 ਵਿੱਚੋਂ 28 ਸੀਟਾਂ ਜਿੱਤੀਆਂ।

    2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਆਮ ਆਦਮੀ ਪਾਰਟੀ ਨੂੰ ਆਪਣੇ ਦਮ 'ਤੇ ਬਹੁਮਤ ਮਿਲਿਆ।

  3. ਦਿੱਲੀ ਚੋਣ ਨਤੀਜਿਆਂ ਬਾਰੇ ਮਨੀਸ਼ ਸਿਸੋਦੀਆ ਅਤੇ ਕਾਂਗਰਸ ਪ੍ਰਧਾਨ ਨੇ ਕੀਤੇ ਦਾਅਵੇ

    ਦਿੱਲੀ ਦੀ ਜੰਗਪੁਰਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਆਪਣੀ-ਆਪਣੀ ਪਾਰਟੀ ਦੀ ਜਿੱਤ ਦੀ ਉਮੀਦ ਜਤਾਈ ਹੈ।

    ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, "ਸਾਨੂੰ ਭਰੋਸਾ ਹੈ ਕਿ ਸਾਡੀ ਸਰਕਾਰ ਬਣੇਗੀ। ਦਿੱਲੀ ਲਈ ਹਾਲੇ ਹੋਰ ਵੀ ਬਹੁਤ ਕੰਮ ਕਰਨਾ ਹੈ। ਬੱਚਿਆਂ ਦੀ ਸਿੱਖਿਆ ਲਈ ਹੋਰ ਕੰਮ ਕਰਨ ਦੀ ਲੋੜ ਹੈ।"

    ਜਦੋਂ ਕਿ ਦੇਵੇਂਦਰ ਯਾਦਵ ਨੇ ਕਿਹਾ, "ਅਸੀਂ ਸਖ਼ਤ ਮਿਹਨਤ ਕੀਤੀ ਹੈ ਅਤੇ ਜਿੱਤਾਂਗੇ। ਦਿੱਲੀ ਦੇ ਲੋਕ ਚਾਹੁੰਦੇ ਹਨ ਕਿ ਕਾਂਗਰਸ ਜਿੱਤੇ।"

    "ਬਹੁਤ ਸਾਰੇ ਐਗਜ਼ਿਟ ਪੋਲ ਸਾਡੇ ਹੱਕ ਵਿੱਚ ਨਹੀਂ ਰਹੇ ਹਨ, ਪਰ ਮੈਨੂੰ ਸਾਡੀ ਮਿਹਨਤ 'ਤੇ ਭਰੋਸਾ ਹੈ। ਮੈਨੂੰ ਭਰੋਸਾ ਹੈ ਕਿ ਦਿੱਲੀ ਦੇ ਲੋਕ ਇੱਕ ਵਾਰ ਫ਼ਿਰ ਕਾਂਗਰਸ ਨੂੰ ਮੌਕਾ ਦੇਣਗੇ।"

    ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਜਪਾ ਨੂੰ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।

    ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਹ ਐਗਜ਼ਿਟ ਪੋਲ ਗ਼ਲਤ ਸਾਬਤ ਹੋਣਗੇ।

  4. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਲਾਈਵ ਪੇਜ ਉੱਤੇ ਤੁਹਾਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਜਾਣਕਾਰੀ ਮਿਲਦੀ ਰਹੇਗੀ। ਦਿਨ ਭਰ ਦੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ।