ਨਿਤਿਨ ਗਡਕਰੀ: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਮਹਾਰਾਸ਼ਟਰ ਦੀ ਨਾਗਪੁਰ ਸੀਟ ਤੋਂ ਚੋਣ ਲੜ ਰਹੇ ਹਨ। ਗਡਕਰੀ ਇੱਥੋਂ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ 2014 ਵਿੱਚ ਪਹਿਲੀ ਵਾਰ ਇਹ ਸੀਟ ਜਿੱਤੀ ਸੀ।
2019 ਦੀਆਂ ਚੋਣਾਂ ਵਿੱਚ ਗਡਕਰੀ ਨੇ ਕਾਂਗਰਸ ਉਮੀਦਵਾਰ ਨਾਨਾ ਪਟੋਲੇ ਨੂੰ ਹਰਾਇਆ ਸੀ। ਇਸ ਵਾਰ ਕਾਂਗਰਸ ਨੇ ਵਿਕਾਸ ਠਾਕਰੇ ਨੂੰ ਮੈਦਾਨ 'ਚ ਉਤਾਰਿਆ ਹੈ। ਉਹ ਨਾਗਪੁਰ ਪੱਛਮੀ ਦੇ ਵਿਧਾਇਕ ਹਨ।
ਕਿਰਨ ਰਿਜਿਜੂ: ਕੇਂਦਰੀ ਧਰਤੀ ਵਿਗਿਆਨ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਲੜ ਰਹੇ ਹਨ। ਰਿਜਿਜੂ ਪਹਿਲੀ ਵਾਰ 2004 ਵਿੱਚ ਇਸ ਸੀਟ ਤੋਂ ਜਿੱਤੇ ਸਨ।
ਹਾਲਾਂਕਿ 2009 ਉਹ ਹਾਰ ਗਏ ਸਨ। ਇਸ ਤੋਂ ਬਾਅਦ ਰਿਜਿਜੂ ਨੇ 2014 ਦੀਆਂ ਚੋਣਾਂ ਜਿੱਤੀਆਂ। ਉਨ੍ਹਾਂ ਨੇ 2019 ਵਿੱਚ ਵੀ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਜਿੱਤੀ ਸੀ।
ਇਸ ਵਾਰ ਉਨ੍ਹਾਂ ਦਾ ਸਾਹਮਣਾ ਸਾਬਕਾ ਮੁੱਖ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਨਬਾਮ ਤੁਕੀ ਨਾਲ ਹੈ।
ਸਰਬਾਨੰਦ ਸੋਨੇਵਾਲ: ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ, ਆਯੂਸ਼
ਮੰਤਰੀ ਸਰਬਾਨੰਦ ਸੋਨੋਵਾਲ ਅਸਾਮ ਦੀ ਡਿਬਰੂਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਹਨ।
ਭਾਜਪਾ ਨੇ ਕੇਂਦਰੀ
ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਦੀ ਟਿਕਟ ਰੱਦ ਕਰਕੇ ਇਸ ਸੀਟ ਤੋਂ
ਸੋਨੋਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਸੋਨੋਵਾਲ ਇਸ ਸਮੇਂ
ਰਾਜ ਸਭਾ ਦੇ ਮੈਂਬਰ ਹਨ। ਉਹ ਅਸਾਮ ਦੇ ਸਾਬਕਾ ਮੁੱਖ ਮੰਤਰੀ ਵੀ ਹਨ।
ਉਹ ਲਖੀਮਪੁਰ ਸੀਟ
ਤੋਂ 2014 ਦੀਆਂ ਚੋਣਾਂ ਜਿੱਤੇ ਸਨ। ਸੋਨੋਵਾਲ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਵਿੱਚ ਵੀ ਮੰਤਰੀ
ਰਹਿ ਚੁੱਕੇ ਹਨ।
ਪਹਿਲੀ ਵਾਰ ਚੋਣ
ਲੜ ਰਹੇ ਕੇਂਦਰੀ ਮੰਤਰੀ
ਭੂਪੇਂਦਰ ਯਾਦਵ: ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰੀ ਭੂਪੇਂਦਰ ਯਾਦਵ ਰਾਜਸਥਾਨ ਦੀ ਅਲਵਰ ਸੀਟ ਤੋਂ ਚੋਣ ਲੜ ਰਹੇ ਹਨ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਲਲਿਤ ਯਾਦਵ ਨਾਲ ਹੈ। ਉਹ ਅਲਵਰ ਤੋਂ ਮੁੰਡਾਵਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।
ਬਾਬਾ ਬਾਲਕ ਨਾਥ ਨੇ 2019 ਵਿੱਚ ਅਲਵਰ ਤੋਂ ਲੋਕ ਸਭਾ ਚੋਣ ਜਿੱਤੀ ਸੀ।
ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਾਬਾ ਬਾਲਕ ਨਾਥ ਵਿਧਾਇਕ ਚੁਣੇ ਗਏ ਹਨ। ਭੂਪੇਂਦਰ ਯਾਦਵ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ। ਉਹ 2012 ਤੋਂ ਰਾਜ ਸਭਾ ਦੇ ਮੈਂਬਰ ਹਨ।
ਅਰਜੁਨ ਰਾਮ ਮੇਘਵਾਲ: ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਰਾਜਸਥਾਨ ਦੀ ਬੀਕਾਨੇਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਨਾਲ ਹੈ।
ਬਹੁਜਨ ਸਮਾਜ ਪਾਰਟੀ ਨੇ ਖੇਤ ਰਾਮ ਮੇਘਵਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਰਜੁਨ ਰਾਮ ਮੇਘਵਾਲ ਨੇ 2009 ਵਿੱਚ ਪਹਿਲੀ ਵਾਰ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਸ ਨੇ 2014 ਅਤੇ 2019 ਦੀਆਂ ਚੋਣਾਂ ਵੀ ਜਿੱਤੀਆਂ ਸਨ।
ਡਾ਼ ਸੰਜੀਵ ਬਲਿਆਨ: ਨਰਿੰਦਰ ਮੋਦੀ ਸਰਕਾਰ ਵਿੱਚ ਮੱਛੀ ਪਾਲਣ, ਵੈਟਰਨਰੀ ਅਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ ਰਹੇ ਡਾਕਟਰ ਸੰਜੀਵ ਬਾਲਿਆਨ ਮੁਜ਼ੱਫਰਨਗਰ ਸੀਟ ਤੋਂ ਚੋਣ ਲੜ ਰਹੇ ਹਨ।
ਡਾ. ਬਾਲਿਆਨ ਪਹਿਲੀ ਵਾਰ 2014 ਵਿੱਚ ਇਸ ਸੀਟ ਤੋਂ ਚੁਣੇ ਗਏ ਸਨ।
ਉਹ 2019 ਵਿੱਚ ਵੀ ਇਸ ਸੀਟ ਤੋਂ ਜਿੱਤੇ ਸਨ। ਉਸ ਚੋਣ ਵਿੱਚ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ ਦੇ ਚੌਧਰੀ ਅਜੀਤ ਸਿੰਘ ਨੂੰ ਹਰਾਇਆ ਸੀ।
ਇਸ ਵਾਰ ਉਹ ਇੰਡੀਆ ਅਲਾਇੰਸ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹਰਿੰਦਰ ਮਲਿਕ ਅਤੇ ਬਸਪਾ ਦੇ ਦਾਰਾ ਸਿੰਘ ਪ੍ਰਜਾਪਤੀ ਨਾਲ ਭਿੜ ਰਹੇ ਹਨ।
ਜਤਿੰਦਰ ਸਿੰਘ: ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਜੰਮੂ-ਕਸ਼ਮੀਰ ਦੀ ਊਧਮਪੁਰ ਤੋਂ ਚੋਣ ਲੜ ਰਹੇ
ਇਹ ਸੀਟ ਪੰਜ ਜ਼ਿਲ੍ਹਿਆਂ ਨੂੰ ਕਵਰ ਕਰਦੀ ਹੈ- ਕਠੂਆ, ਕਿਸ਼ਤਵਾੜ, ਰਾਮਬਨ, ਊਧਮਪੁਰ ਅਤੇ ਡੋਡਾ ਜ਼ਿਲ੍ਹੇ।
ਡਾ: ਸਿੰਘ ਤੀਜੀ ਵਾਰ ਇਹ ਸੀਟ ਜਿੱਤ ਕੇ ਹੈਟ੍ਰਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਚੌਧਰੀ ਲਾਲ ਸਿੰਘ ਨਾਲ ਹੈ। ਉਹ 2004 ਅਤੇ 2009 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ।