ਲੋਕ ਸਭਾ ਚੋਣਾਂ 2024: 21 ਸੂਬਿਆਂ ਦੀਆਂ 102 ਸੀਟਾਂ ਉੱਤੇ ਵੋਟਿੰਗ, ਕਿਹੜੇ ਦਿੱਗਜ ਹਨ ਚੋਣ ਮੈਦਾਨ 'ਚ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਉੱਤੇ ਵੋਟਿੰਗ ਹੋਈ ਹੈ। ਜਾਣੋ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਕੀ ਕੁਝ ਸਰਗਰਮੀਆਂ ਰਹੀਆਂ।

ਸਾਰ

  • ਲੋਕ ਸਭਾ ਚੋਣਾਂ 2024 ਦੇ ਲਈ ਪਹਿਲੇ ਗੇੜ ਲਈ ਵੋਟਿੰਗ ਖ਼ਤਮ ਹੋਈ।
  • 18ਵੀਂ ਲੋਕ ਸਭਾ ਲਈ 21 ਸੂਬਿਆਂ ਦੀਆਂ 102 ਸੀਟਾਂ ਲਈ ਵੋਟਾਂ ਪਈਆਂ ਹਨ।
  • 7 ਗੇੜਾਂ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਲਈ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
  • ਪਹਿਲੇ ਗੇੜ ਵਿੱਚ 102 ਸੀਟਾਂ ਲਈ ਵੋਟ ਪਈ ਹੈ। ਦੂਜੇ ਗੇੜ ਵਿੱਚ 89 ਸੀਟਾਂ, ਤੀਜੇ ਗੇੜ ਵਿੱਚ 94 ਸੀਟਾਂ, ਚੌਥੇ ਗੇੜ ਵਿੱਚ 96 ਸੀਟਾਂ, ਪੰਜਵੇਂ ਗੇੜ ਵਿੱਚ 49 ਸੀਟਾਂ, ਛੇਵੇਂ ਗੇੜ ਵਿੱਚ 57 ਸੀਟਾਂ ਅਤੇ ਸੱਤਵੇਂ ਗੇੜ ਵਿੱਚ 57 ਸੀਟਾਂ ਉੱਤੇ ਚੋਣਾਂ ਹੋਣਗੀਆਂ।

ਲਾਈਵ ਕਵਰੇਜ

ਲਾਈਵ ਰਿਪੋਰਟਿੰਗ- ਪ੍ਰਿਅੰਕਾ ਧੀਮਾਨ ਤੇ ਗੁਰਕਿਰਪਾਲ ਸਿੰਘ

  1. ਬੀਬੀਸੀ ਪੰਜਾਬੀ ਵੱਲੋਂ ਲੋਕ ਸਭਾ ਚੋਣਾਂ 2024 ਦੀ ਪਹਿਲੇ ਗੇੜ ਦੀ ਵੋਟਿੰਗ ਦੀ ਕਵਰੇਜ਼ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪਹਿਲੀ ਗੇੜ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਇਸ ਪ੍ਰਕਾਰ ਹਨ:

    • ਲੋਕ ਸਭਾ ਚੋਣਾਂ 2024 ਦੇ ਪਹਿਲੇ ਗੇੜ ਵਿੱਚ ਸ਼ੁਕਰਵਾਰ ਸ਼ਾਮ 5 ਵਜੇ ਤੱਕ 59.66 ਫ਼ੀਸਦ ਵੋਟਾਂ ਪਈਆਂ
    • 18ਵੀਂ ਲੋਕ ਸਭਾ ਲਈ 21 ਸੂਬਿਆਂ ਦੀਆਂ 102 ਸੀਟਾਂ ਲਈ ਵੋਟਿੰਗ ਹੋਈ
    • ਪਹਿਲੇ ਗੇੜ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿੱਚ 77.57 ਫ਼ੀਸਦ ਵੋਟਿੰਗ ਹੋਈ ਜਦਕਿ ਤ੍ਰਿਪੁਰਾ ਵਿੱਚ ਸਭ ਤੋਂ ਵੱਧ 76.10 ਫੀਸਦ ਵੋਟਾਂ ਪਈਆਂ ਹਨ ਜਦਕਿ ਬਿਹਾਰ ਵਿੱਚ ਮਹਿਜ਼ 46.32 ਫ਼ੀਸਦ ਵੋਟਾਂ ਪਈਆਂ ਹਨ।
    • 7 ਗੇੜਾਂ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਲਈ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
  2. ਪਹਿਲੇ ਗੇੜ ਵਿੱਚ ਸ਼ਾਮ 5 ਵਜੇ ਤੱਕ 59.66 ਫ਼ੀਸਦ ਵੋਟਾਂ ਪਈਆਂ

    ਚੋਣਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਹਿਲੇ ਗੇੜ ਦੇ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਹਨ।

    ਸ਼ੁੱਕਰਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ 'ਚ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਈ।

    ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸ਼ਾਮ 5 ਵਜੇ ਤੱਕ 59.66 ਫ਼ੀਸਦੀ ਵੋਟਿੰਗ ਹੋਈ।

    ਹੁਣ ਤੱਕ ਦੇ ਅੰਕੜਿਆਂ ਮੁਤਾਬਕ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਹਨ।

    ਪੱਛਮੀ ਬੰਗਾਲ ਵਿੱਚ 77.57 ਫ਼ੀਸਦ ਅਤੇ ਤ੍ਰਿਪੁਰਾ ਵਿੱਚ 76.10 ਫ਼ੀਸਦ ਵੋਟਾਂ ਪਈਆਂ।

    ਉੱਤਰ ਪ੍ਰਦੇਸ਼ 'ਚ 53.56 ਫ਼ੀਸਦ ਵੋਟਿੰਗ ਹੋਈ, ਜੰਮੂ-ਕਸ਼ਮੀਰ ਦੀ ਊਧਮਪੁਰ ਸੀਟ 'ਤੇ 65.08 ਫ਼ੀਸਦ ਅਤੇ ਮੱਧ ਪ੍ਰਦੇਸ਼ 'ਚ 63.25 ਫ਼ੀਸਦੀ ਵੋਟਿੰਗ ਹੋਈ।

    ਬਿਹਾਰ ਵਿੱਚ ਸ਼ਾਮ 5 ਵਜੇ ਤੱਕ ਮਹਿਜ਼ 46.32 ਫ਼ੀਸਦੀ ਵੋਟਾਂ ਪਈਆਂ ਸਨ।

  3. ਮਣੀਪੁਰ 'ਚ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਪੋਲਿੰਗ ਬੂਥਾਂ 'ਤੇ ਹਿੰਸਾ ਦੀਆਂ ਖਬਰਾਂ

    ਮਣੀਪੁਰ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੋਲਿੰਗ ਅਫ਼ਸਰ ਵਲੋਂ ਹੰਗਾਮੇ ਤੋਂ ਬਾਅਦ ਮਤਦਾਨ ਬੰਦ ਕਰਵਾ ਦਿੱਤਾ ਸੀ

    ਮਣੀਪੁਰ ਦੀ ਇਨਰ ਮਣੀਪੁਰ ਸੀਟ 'ਤੇ ਸ਼ੁੱਕਰਵਾਰ ਨੂੰ ਵੋਟਿੰਗ ਦੌਰਾਨ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇੰਫਾਲ ਪੱਛਮੀ ਦੇ ਇਰੋਇਸੇਂਬਾ ਪੋਲਿੰਗ ਸਟੇਸ਼ਨ 'ਤੇ ਈਵੀਐੱਮ ਮਸ਼ੀਨਾਂ ਤੋੜੀਆਂ ਗਈਆਂ।

    ਖ਼ਬਰ ਏਜੰਸੀ ਏਐੱਨਆਈ ਨੇ ਮਣੀਪੁਰ ਦੇ ਪੋਲਿੰਗ ਬੂਥ ਦਾ ਵੀਡੀਓ ਸਾਂਝਾ ਕਰਦੇ ਹੋਏ ਇੰਫਾਲ ਪੂਰਬੀ ਦੇ ਡੀਸੀ ਦੇ ਹਵਾਲੇ ਨਾਲ ਕਿਹਾ ਹੈ, "ਕੁਝ ਔਰਤਾਂ ਵੱਲੋਂ ਚੋਣਾਂ ਵਿੱਚ ਕਥਿਤ ਬੇਨਿਯਮੀਆਂ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਇੰਫਾਲ ਦੇ 5 ਥੋਂਗਜੂ, 31 ਖੋਂਗਮਾਨ ਜ਼ੋਨਾਂ ਵਿੱਚ ਮਤਦਾਨ ਰੋਕ ਦਿੱਤਾ ਗਿਆ। ਪੋਲਿੰਗ ਅਫਸਰ ਨੇ ਪੋਲਿੰਗ ਸਟੇਸ਼ਨ ਬੰਦ ਕਰ ਦਿੱਤਾ।"

    ਮਣੀਪੁਰ ਵਿੱਚ ਪਿਛਲੇ ਸਾਲ ਮਈ ਤੋਂ ਕੁਕੀ ਅਤੇ ਮੈਤੇਈ ਭਾਈਚਾਰਿਆਂ ਦਰਮਿਆਨ ਹਿੰਸਾ ਚੱਲ ਰਹੀ ਹੈ।

  4. ਲੋਕ ਸਭਾ ਚੋਣਾਂ 2024 ਬਾਰੇ ਕੁਝ ਦਿਲਚਸਪ ਤੱਥ

    ਲੋਕ ਸਭਾ ਚੋਣਾਂ 2024 ਵਿੱਚ ਅਜ਼ਾਦ ਭਾਰਤ ਦੀ 18ਵੀਂ ਲੋਕ ਸਭਾ ਲਈ ਨੁਮਾਇੰਦੇ ਚੁਣੇ ਜਾਣੇ ਹਨ
    ਤਸਵੀਰ ਕੈਪਸ਼ਨ, ਲੋਕ ਸਭਾ ਚੋਣਾਂ 2024 ਵਿੱਚ ਅਜ਼ਾਦ ਭਾਰਤ ਦੀ 18ਵੀਂ ਲੋਕ ਸਭਾ ਲਈ ਨੁਮਾਇੰਦੇ ਚੁਣੇ ਜਾਣੇ ਹਨ
    ਲੋਕ ਸਭਾ ਚੋਣਾਂ ਵਿੱਚ 2,660 ਰਜਿਸਟਰਡ ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ
    ਤਸਵੀਰ ਕੈਪਸ਼ਨ, ਲੋਕ ਸਭਾ ਚੋਣਾਂ 2024 ਵਿੱਚ 2,660 ਰਜਿਸਟਰਡ ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ
    ਇਸ ਵਾਰ ਦੀਆਂ ਚੋਣਾਂ ਵਿੱਚ 47.1 ਕਰੋੜ ਬੀਬੀਆਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੀਆਂ
    ਤਸਵੀਰ ਕੈਪਸ਼ਨ, ਇਸ ਵਾਰ ਦੀਆਂ ਚੋਣਾਂ ਵਿੱਚ 47.1 ਕਰੋੜ ਬੀਬੀਆਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੀਆਂ
    ਚੋਣਾਂ ਵਿੱਚ 49.7 ਕਰੋੜ ਪੁਰਸ਼ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ
    ਤਸਵੀਰ ਕੈਪਸ਼ਨ, ਚੋਣਾਂ ਵਿੱਚ 49.7 ਕਰੋੜ ਪੁਰਸ਼ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ
    ਦੇਸ ਭਰ ਵਿੱਚ 1.50 ਕਰੋੜ ਪੋਲਿੰਗ ਅਮਲਾ ਅਤੇ ਸੁਰੱਖਿਆ ਕਰਮੀ ਇੰਤਜ਼ਾਮ ਵਿੱਚ ਮੁਸਤੈਦ ਹਨ
    ਤਸਵੀਰ ਕੈਪਸ਼ਨ, ਦੇਸ ਭਰ ਵਿੱਚ 1.50 ਕਰੋੜ ਪੋਲਿੰਗ ਅਮਲਾ ਅਤੇ ਸੁਰੱਖਿਆ ਕਰਮੀ ਇੰਤਜ਼ਾਮ ਵਿੱਚ ਮੁਸਤੈਦ ਹਨ
    ਇਸ ਵਾਰ ਦੀਆਂ ਚੋਣਾਂ ਵਿੱਚ 1.8 ਕਰੋੜ ਵੋਟਰ ਅਜਿਹੇ ਵੀ ਹਨ ਜੋ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ
    ਤਸਵੀਰ ਕੈਪਸ਼ਨ, ਇਸ ਵਾਰ ਦੀਆਂ ਚੋਣਾਂ ਵਿੱਚ 1.8 ਕਰੋੜ ਵੋਟਰ ਅਜਿਹੇ ਵੀ ਹਨ ਜੋ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ
  5. ਅਮਿਤ ਸ਼ਾਹ ਨੇ ਗਾਂਧੀ ਨਗਰ ਸੀਟ ਤੋਂ ਨਾਮਜ਼ਦਗੀ ਭਰ ਕੇ ਕੀ ਕਿਹਾ

    ਅਮਿਤ ਸ਼ਾਹ

    ਤਸਵੀਰ ਸਰੋਤ, ANI

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

    ਨਾਮਜ਼ਦਗੀ ਭਰਨ ਤੋਂ ਬਾਅਦ ਅਮਿਤ ਸ਼ਾਹ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, "ਇਸ ਸੀਟ ਤੋਂ ਮੈਂ ਇੱਕ ਬੂਥ ਵਰਕਰ ਤੋਂ ਸੰਸਦ ਤੱਕ ਦਾ ਸਫ਼ਰ ਕੀਤਾ ਹੈ।"

    ''ਜਿਸ ਸੀਟ ਤੋਂ ਇਸ ਖੇਤਰ ਦੀ ਨੁਮਾਇੰਦਗੀ ਅਡਵਾਨੀ ਨੇ ਕੀਤੀ, ਅਟਲ ਜੀ ਨੇ ਕੀਤੀ ਸੀ। ਪੀਐੱਮ ਮੋਦੀ ਖ਼ੁਦ ਇਸ ਸੀਟ ਦੇ ਵੋਟਰ ਹਨ। ਮੈਨੂੰ ਇਸ ਸੀਟ ਦੀ ਨੁਮਾਇੰਦਗੀ ਕਰਨ 'ਤੇ ਮਾਣ ਹੈ।"

    ਅਮਿਤ ਸ਼ਾਹ ਗਾਂਧੀਨਗਰ ਸੀਟ ਤੋਂ ਦੂਜੀ ਵਾਰ ਚੋਣ ਲੜ ਰਹੇ ਹਨ।

    ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਮਿਤ ਸ਼ਾਹ ਗਾਂਧੀਨਗਰ ਸੀਟ ਤੋਂ ਪੰਜ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ।

    ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਲਈ ਤੀਜੇ ਪੜਾਅ ਵਿੱਚ 7 ​​ਮਈ ਨੂੰ ਵੋਟਿੰਗ ਹੋਵੇਗੀ।

  6. ਦੁਪਹਿਰ 1 ਵਜੇ ਤੱਕ ਕੀ ਰਿਹਾ ਵੋਟਰ ਟਰਨ-ਆਊਟ

    ਲੋਕ ਸਭਾ ਚੋਣਾ 2024

    ਤਸਵੀਰ ਸਰੋਤ, ANI

    ਖ਼ਬਰ ਏਜੰਸੀ ਏਐੱਨਆਈ ਮੁਤਾਬਕ 18ਵੀਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਦੁਪਹਿਰ 1 ਵਜੇ ਤੱਕ ਸਾਰੇ ਦੇਸ ਵਿੱਚ ਵੀ ਵੋਟਿੰਗ ਪ੍ਰਤੀਸ਼ਤ ਵਿੱਚ ਵਾਧਾ ਹੋਇਆ ਹੈ।

    ਚੋਣ ਕਮਿਸ਼ਨ ਵੱਲੋਂ ਜਾਰੀ ਡੇਟਾ ਮੁਤਾਬਕ ਉੱਤਰ ਪੂਰਬੀ ਸੂਬੇ ਤ੍ਰਿਪੁਰਾ ਵਿੱਚ ਸਭ ਤੋਂ ਜ਼ਿਆਦਾ 53.04 ਫੀਸਦੀ ਵੋਟਿੰਗ ਹੋਈ ਹੈ।

    ਦੂਜੇ ਉੱਤਰ ਪੂਰਬੀ ਸੂਬਿਆਂ ਜਿਵੇਂ ਮੇਘਾਲਿਆ (48.91) ਅਤੇ ਮਣੀਪੁਰ (46.92) ਵਿੱਚ ਵੀ ਵੱਡੀ ਸੰਖਿਆ ਵਿੱਚ ਵੋਟਰਾਂ ਘਰੋਂ ਬਾਹਰ ਆ ਕੇ ਵੋਟਿੰਗ ਕੀਤੀ ਹੈ।

    ਤ੍ਰਿਪੁਰਾ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਵੋਟਰ ਟਰਨਆਊਟ 50.96 ਫੀਸਦ ਰਿਹਾ।

    ਚੋਣ ਕਮਿਸ਼ਨ ਮੁਤਾਬਕ ਸਭ ਤੋਂ ਨੀਵਾਂ ਵੋਟਰ ਟਰਨਆਊਟ ਲਕਸ਼ਦੀਪ ਵਿੱਚ 29.91 ਪ੍ਰਤੀਸ਼ਤ ਰਿਹਾ।

    ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ- 35.70%

    ਅਰੁਣਾਚਲ ਪ੍ਰਦੇਸ਼- 37.39%

    ਅਸਾਮ- 45.12%

    ਬਿਹਾਰ- 32.41%

    ਛੱਤੀਸਗੜ੍ਹ- 42.57%

    ਜੰਮੂ ਅਤੇ ਕਸ਼ਮੀਰ- 43.11%

    ਮੱਧ ਪ੍ਰਦੇਸ਼- 44.43%

    ਮਹਾਰਾਸ਼ਟਰ-32.36%

    ਮਿਜ਼ੋਰਮ-39.71%

    ਨਾਗਾਲੈਂਡ- 43.62%

    ਪੁਡੂਚੇਰੀ-44.95%

    ਰਾਜਸਥਾਨ-33.73%

    ਸਿੱਕਮ-36.82%

    ਤਾਮਿਲਨਾਡੂ-39.51%

    ਤ੍ਰਿਪੁਰਾ-53.04%

    ਉੱਤਰ ਪ੍ਰਦੇਸ਼- 36.96%

    ਉਤਰਾਖੰਡ-37.33%

  7. ਤਾਮਿਲਨਾਡੂ ਵਿੱਚ ਸਿੱਖ ਬਣ ਕੇ ਪਾਰਟੀ ਬਣਾਉਣ ਵਾਲੇ ਕਿਹੜੇ ਮੁੱਦਿਆਂ ਉੱਤੇ ਵੋਟ ਮੰਗ ਰਹੇ ਹਨ

    ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਰਹੀ ਹੈ।

    ਇੱਥੇ ਹਾਲ ਹੀ ਵਿੱਚ ਸਿੱਖ ਧਰਮ ਅਪਣਾ ਚੁੱਕੇ ਕੁਝ ਲੋਕਾਂ ਨੇ ਇੱਕ ਖੇਤਰੀ ਪਾਰਟੀ ਬਣਾ ਲਈ ਹੈ ਜਿਸ ਦਾ ਨਾਮ ਹੈ ਬਹੁਜਨ ਦ੍ਰਵਿੜ ਪਾਰਟੀ।

    ਕਈ ਪ੍ਰਮੁੱਖ ਪਾਰਟੀਆਂ ਦੇ ਨਾਲ-ਨਾਲ ਬਹੁਜਨ ਦ੍ਰਵਿੜ ਪਾਰਟੀ ਨਾਮ ਦੀ ਇਹ ਪਾਰਟੀ ਵੀ ਤਾਮਿਲਨਾਡੂ ਦੇ ਸੱਤ ਹਲਕਿਆਂ ਤੋਂ ਚੋਣ ਲੜ ਰਹੀ ਹੈ।

    ਸਿੱਖ ਧਰਮ ਅਪਣਾਉਣ ਦਾ ਦਾਅਵਾ ਕਰਨ ਵਾਲੇ ਸੱਤ ਤਾਮਿਲ ਮੂਲ ਦੇ ਲੋਕ ਇਸ ਪਾਰਟੀ ਵੱਲੋਂ ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਹਨ। ਇਹ ਸੱਤੇ ਉਮੀਦਵਾਰ ਦਲਿਤ ਭਾਈਚਾਰੇ ਨਾਲ ਸਬੰਧਤ ਸਨ।

    ਰਿਪੋਰਟ- ਥੰਗਾਦੁਰਾਈ ਕੁਮਾਰਾਪਾਂਡੀਅਨ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  8. ਵੋਟਾਂ ਦੀਆਂ ਕੁਝ ਝਲਕੀਆਂ

    ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ
    ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ
    ਮਹਾਰਾਸ਼ਟਰ ਸੂਬਾ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲ
    ਤਸਵੀਰ ਕੈਪਸ਼ਨ, ਮਹਾਰਾਸ਼ਟਰ ਸੂਬਾ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲ
    ਚੋਣਾਂ 2024
    ਮੁਜ਼ੱਫਰ ਨਗਰ ਉੱਤਰ ਪ੍ਰਦੇਸ਼
    ਤਸਵੀਰ ਕੈਪਸ਼ਨ, ਮੁਜ਼ੱਫਰ ਨਗਰ ਉੱਤਰ ਪ੍ਰਦੇਸ਼
    ਮੁਜ਼ੱਫਰ ਨਗਰ ਉੱਤਰ ਪ੍ਰਦੇਸ਼
    ਤਸਵੀਰ ਕੈਪਸ਼ਨ, ਮੁਜ਼ੱਫਰ ਨਗਰ ਉੱਤਰ ਪ੍ਰਦੇਸ਼
  9. ਕਿਹੜੇ ਕੇਂਦਰੀ ਮੰਤਰੀਆਂ ਦੀ ਕਿਸਮਤ ਲਿਖਣਗੇ ਵੋਟਰ

    ਨਿਤਿਨ ਗਡਕਰੀ: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਮਹਾਰਾਸ਼ਟਰ ਦੀ ਨਾਗਪੁਰ ਸੀਟ ਤੋਂ ਚੋਣ ਲੜ ਰਹੇ ਹਨ। ਗਡਕਰੀ ਇੱਥੋਂ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ 2014 ਵਿੱਚ ਪਹਿਲੀ ਵਾਰ ਇਹ ਸੀਟ ਜਿੱਤੀ ਸੀ।

    2019 ਦੀਆਂ ਚੋਣਾਂ ਵਿੱਚ ਗਡਕਰੀ ਨੇ ਕਾਂਗਰਸ ਉਮੀਦਵਾਰ ਨਾਨਾ ਪਟੋਲੇ ਨੂੰ ਹਰਾਇਆ ਸੀ। ਇਸ ਵਾਰ ਕਾਂਗਰਸ ਨੇ ਵਿਕਾਸ ਠਾਕਰੇ ਨੂੰ ਮੈਦਾਨ 'ਚ ਉਤਾਰਿਆ ਹੈ। ਉਹ ਨਾਗਪੁਰ ਪੱਛਮੀ ਦੇ ਵਿਧਾਇਕ ਹਨ।

    ਨਿਤਿਨ ਗਡਕਰੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਿਤਿਨ ਗਡਕਰੀ

    ਕਿਰਨ ਰਿਜਿਜੂ: ਕੇਂਦਰੀ ਧਰਤੀ ਵਿਗਿਆਨ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਲੜ ਰਹੇ ਹਨ। ਰਿਜਿਜੂ ਪਹਿਲੀ ਵਾਰ 2004 ਵਿੱਚ ਇਸ ਸੀਟ ਤੋਂ ਜਿੱਤੇ ਸਨ।

    ਹਾਲਾਂਕਿ 2009 ਉਹ ਹਾਰ ਗਏ ਸਨ। ਇਸ ਤੋਂ ਬਾਅਦ ਰਿਜਿਜੂ ਨੇ 2014 ਦੀਆਂ ਚੋਣਾਂ ਜਿੱਤੀਆਂ। ਉਨ੍ਹਾਂ ਨੇ 2019 ਵਿੱਚ ਵੀ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਜਿੱਤੀ ਸੀ।

    ਇਸ ਵਾਰ ਉਨ੍ਹਾਂ ਦਾ ਸਾਹਮਣਾ ਸਾਬਕਾ ਮੁੱਖ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਨਬਾਮ ਤੁਕੀ ਨਾਲ ਹੈ।

    ਕਿਰਣ ਰਿਜਿਜੂ

    ਤਸਵੀਰ ਸਰੋਤ, SONU MEHTA/HT VIA GETTY IMAGES

    ਸਰਬਾਨੰਦ ਸੋਨੇਵਾਲ: ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ, ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਅਸਾਮ ਦੀ ਡਿਬਰੂਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਹਨ।

    ਭਾਜਪਾ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਦੀ ਟਿਕਟ ਰੱਦ ਕਰਕੇ ਇਸ ਸੀਟ ਤੋਂ ਸੋਨੋਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

    ਸੋਨੋਵਾਲ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਉਹ ਅਸਾਮ ਦੇ ਸਾਬਕਾ ਮੁੱਖ ਮੰਤਰੀ ਵੀ ਹਨ।

    ਉਹ ਲਖੀਮਪੁਰ ਸੀਟ ਤੋਂ 2014 ਦੀਆਂ ਚੋਣਾਂ ਜਿੱਤੇ ਸਨ। ਸੋਨੋਵਾਲ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ।

    ਪਹਿਲੀ ਵਾਰ ਚੋਣ ਲੜ ਰਹੇ ਕੇਂਦਰੀ ਮੰਤਰੀ

    ਭੁਪੇਂਦਰ ਯਾਦਵ

    ਤਸਵੀਰ ਸਰੋਤ, @BYADAVBJP/X

    ਭੂਪੇਂਦਰ ਯਾਦਵ: ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰੀ ਭੂਪੇਂਦਰ ਯਾਦਵ ਰਾਜਸਥਾਨ ਦੀ ਅਲਵਰ ਸੀਟ ਤੋਂ ਚੋਣ ਲੜ ਰਹੇ ਹਨ।

    ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਲਲਿਤ ਯਾਦਵ ਨਾਲ ਹੈ। ਉਹ ਅਲਵਰ ਤੋਂ ਮੁੰਡਾਵਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।

    ਬਾਬਾ ਬਾਲਕ ਨਾਥ ਨੇ 2019 ਵਿੱਚ ਅਲਵਰ ਤੋਂ ਲੋਕ ਸਭਾ ਚੋਣ ਜਿੱਤੀ ਸੀ।

    ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਾਬਾ ਬਾਲਕ ਨਾਥ ਵਿਧਾਇਕ ਚੁਣੇ ਗਏ ਹਨ। ਭੂਪੇਂਦਰ ਯਾਦਵ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ। ਉਹ 2012 ਤੋਂ ਰਾਜ ਸਭਾ ਦੇ ਮੈਂਬਰ ਹਨ।

    ਅਰਜੁਨ ਰਾਮ ਮੇਘਵਾਲ: ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਰਾਜਸਥਾਨ ਦੀ ਬੀਕਾਨੇਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਨਾਲ ਹੈ।

    ਬਹੁਜਨ ਸਮਾਜ ਪਾਰਟੀ ਨੇ ਖੇਤ ਰਾਮ ਮੇਘਵਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਰਜੁਨ ਰਾਮ ਮੇਘਵਾਲ ਨੇ 2009 ਵਿੱਚ ਪਹਿਲੀ ਵਾਰ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਸ ਨੇ 2014 ਅਤੇ 2019 ਦੀਆਂ ਚੋਣਾਂ ਵੀ ਜਿੱਤੀਆਂ ਸਨ।

    ਡਾ਼ ਸੰਜੀਵ ਬਲਿਆਨ

    ਤਸਵੀਰ ਸਰੋਤ, DRSANJEEVBALYAN

    ਤਸਵੀਰ ਕੈਪਸ਼ਨ, ਡਾ਼ ਸੰਜੀਵ ਬਲਿਆਨ (ਵਿਚਕਾਰ)

    ਡਾ਼ ਸੰਜੀਵ ਬਲਿਆਨ: ਨਰਿੰਦਰ ਮੋਦੀ ਸਰਕਾਰ ਵਿੱਚ ਮੱਛੀ ਪਾਲਣ, ਵੈਟਰਨਰੀ ਅਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ ਰਹੇ ਡਾਕਟਰ ਸੰਜੀਵ ਬਾਲਿਆਨ ਮੁਜ਼ੱਫਰਨਗਰ ਸੀਟ ਤੋਂ ਚੋਣ ਲੜ ਰਹੇ ਹਨ।

    ਡਾ. ਬਾਲਿਆਨ ਪਹਿਲੀ ਵਾਰ 2014 ਵਿੱਚ ਇਸ ਸੀਟ ਤੋਂ ਚੁਣੇ ਗਏ ਸਨ।

    ਉਹ 2019 ਵਿੱਚ ਵੀ ਇਸ ਸੀਟ ਤੋਂ ਜਿੱਤੇ ਸਨ। ਉਸ ਚੋਣ ਵਿੱਚ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ ਦੇ ਚੌਧਰੀ ਅਜੀਤ ਸਿੰਘ ਨੂੰ ਹਰਾਇਆ ਸੀ।

    ਇਸ ਵਾਰ ਉਹ ਇੰਡੀਆ ਅਲਾਇੰਸ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹਰਿੰਦਰ ਮਲਿਕ ਅਤੇ ਬਸਪਾ ਦੇ ਦਾਰਾ ਸਿੰਘ ਪ੍ਰਜਾਪਤੀ ਨਾਲ ਭਿੜ ਰਹੇ ਹਨ।

    ਜਤਿੰਦਰ ਸਿੰਘ: ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਜੰਮੂ-ਕਸ਼ਮੀਰ ਦੀ ਊਧਮਪੁਰ ਤੋਂ ਚੋਣ ਲੜ ਰਹੇ

    ਇਹ ਸੀਟ ਪੰਜ ਜ਼ਿਲ੍ਹਿਆਂ ਨੂੰ ਕਵਰ ਕਰਦੀ ਹੈ- ਕਠੂਆ, ਕਿਸ਼ਤਵਾੜ, ਰਾਮਬਨ, ਊਧਮਪੁਰ ਅਤੇ ਡੋਡਾ ਜ਼ਿਲ੍ਹੇ।

    ਡਾ: ਸਿੰਘ ਤੀਜੀ ਵਾਰ ਇਹ ਸੀਟ ਜਿੱਤ ਕੇ ਹੈਟ੍ਰਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

    ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਚੌਧਰੀ ਲਾਲ ਸਿੰਘ ਨਾਲ ਹੈ। ਉਹ 2004 ਅਤੇ 2009 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ।

  10. ਸਵੇਰੇ 11 ਵਜੇ ਤੱਕ ਕਿੱਥੇ ਕਿੰਨੀ ਪੋਲਿੰਗ

    ਚੇਨਈ ਵਿੱਚ ਇੱਕ ਵੋਟਰ ਪੋਲਿੰਗ ਬੂਥ ਉਤੇ ਤਸਵੀਰ ਖਿਚਵਾਉਂਦੀ ਹੋਈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੇਨਈ ਵਿੱਚ ਇੱਕ ਵੋਟਰ ਪੋਲਿੰਗ ਬੂਥ ਉਤੇ ਤਸਵੀਰ ਖਿਚਵਾਉਂਦੀ ਹੋਈ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ 18ਵੀਂ ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ ਸਵੇਰੇ 11 ਵਜੇ ਤੱਕ ਵੋਟਿੰਗ ਦੇ ਰੁਝਾਨ ਇਸ ਤਰ੍ਹਾਂ ਰਹੇ--

    ਲਕਸ਼ਦੀਪ ਵਿੱਚ ਸਭ ਤੋਂ ਘੱਟ - 16.33%

    ਤ੍ਰਿਪੁਰਾ ਵਿੱਚ ਸਭ ਤੋਂ ਜ਼ਿਆਦਾ- 33.28 %ਇਨ੍ਹਾਂ ਤੋਂ ਇਲਾਵਾ ਸਵੇਰੇ 11 ਵਜੇ ਤੱਕ ਵੋਟਿੰਗ ਰੁਝਾਨ ਹੇਠ ਲਿਖੇ ਅਨੁਸਾਰ ਰਹੇ-

    ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ- 21.82%

    ਅਰੁਣਾਚਲ ਪ੍ਰਦੇਸ਼- 18.26%

    ਅਸਾਮ- 27.22%

    ਬਿਹਾਰ- 20.42%

    ਛੱਤੀਸਗੜ੍ਹ- 28.12%

    ਜੰਮੂ ਅਤੇ ਕਸ਼ਮੀਰ- 22.60%

    ਮੱਧ ਪ੍ਰਦੇਸ਼- 30.46%

    ਮਹਾਰਾਸ਼ਟਰ-19.17%

    ਮਣੀਪੁਰ-27.64%

    ਮੇਘਾਲਿਆ- 31.65%

    ਮਿਜ਼ੋਰਮ-26.23%

    ਨਾਗਾਲੈਂਡ- 22.50%

    ਪੁਡੂਚੇਰੀ-27.63%

    ਰਾਜਸਥਾਨ-22.51%

    ਸਿੱਕਮ-21.20%

    ਤਾਮਿਲਨਾਡੂ-23.72%

    ਤ੍ਰਿਪੁਰਾ-23.72%

    ਉੱਤਰ ਪ੍ਰਦੇਸ਼- 25.20%

    ਉਤਰਾਖੰਡ-24.83%

  11. ਅਮਰੀਕਾ ਨੇ ਭਾਰਤੀ ਚੋਣਾਂ ਬਾਰੇ ਟਿੱਪਣੀ ਤੋਂ ਟਾਲਾ ਵੱਟਿਆ

    ਅਮਰੀਕੀ ਵਿਦੇਸ਼ ਵਿਭਾਗ ਦੇ ਸਹਾਇਕ ਪ੍ਰੈੱਸ ਸਕੱਤਰ ਵੇਦਾਂਤ ਪਟੇਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਵਿਦੇਸ਼ ਵਿਭਾਗ ਦੇ ਸਹਾਇਕ ਪ੍ਰੈੱਸ ਸਕੱਤਰ ਵੇਦਾਂਤ ਪਟੇਲ

    ਅਮਰੀਕੀ ਵਿਦੇਸ਼ ਵਿਭਾਗ ਦੇ ਸਹਾਇਕ ਪ੍ਰੈੱਸ ਸਕੱਤਰ ਵੇਦਾਂਤ ਪਟੇਲ ਨੇ ਕਿਹਾ ਹੈ ਕਿ ਭਾਰਤ ਵਰਗੇ ਵਿਕਸਿਤ ਲੋਕਤੰਤਰੀ ਦੇਸ਼ 'ਚ ਚੋਣਾਂ ਦੌਰਾਨ ਅਮਰੀਕਾ ਆਬਜ਼ਰਵਰ ਨਹੀਂ ਭੇਜਦਾ।

    ਵੇਦਾਂਤ ਪਟੇਲ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਕਿ ਕੀ ਅਮਰੀਕਾ ਭਾਰਤ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਬਜ਼ਰਵਰ ਭੇਜੇਗਾ?

    ਜਿਸ ਦੇ ਜਵਾਬ ਵਿੱਚ ਵੇਦਾਂਤ ਪਟੇਲ ਨੇ ਕਿਹਾ, 'ਭਾਰਤ ਵਰਗੇ ਵਿਕਸਿਤ ਲੋਕਤੰਤਰ 'ਚ ਅਬਜ਼ਰਵਰ ਨਹੀਂ ਭੇਜੇ ਜਾਂਦੇ।'

    ਅਸੀਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਹਾਂ। "ਅਸੀਂ ਭਾਰਤ ਦੀਆਂ ਚੋਣਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ।"

  12. ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਦੀਆਂ ਕੁਝ ਝਲਕੀਆਂ

    ਵੋਟਿੰਗ

    ਤਸਵੀਰ ਸਰੋਤ, ANTRIKSH JAIN

    ਤਸਵੀਰ ਕੈਪਸ਼ਨ, ਭਾਰਤ 'ਚ 18ਵੀਂ ਲੋਕ ਸਭਾ ਲਈ ਅੱਜ ਪਹਿਲੇ ਪੜਾਅ 'ਚ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
    ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਦਾ ਇੱਕ ਪੋਲਿੰਗ ਬੂਥ

    ਤਸਵੀਰ ਸਰੋਤ, SALMAN RAVI

    ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਦਾ ਇੱਕ ਪੋਲਿੰਗ ਬੂਥ। ਇਸ ਸੀਟ ਨੂੰ ਸਾਬਕਾ ਮੁੱਖ ਮੰਤਰੀ ਕਮਲ ਨਾਥ ਦਾ ਗੜ੍ਹ ਮੰਨਿਆ ਜਾਂਦਾ ਹੈ।
    ਉੱਤਰ ਪ੍ਰਦੇਸ਼ ਦੇ ਕੈਰਾਨਾ 'ਚ ਔਰਤਾਂ ਦੀ ਲਾਈਨ

    ਤਸਵੀਰ ਸਰੋਤ, ANTRIKSH JAIN

    ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਦੇ ਕੈਰਾਨਾ 'ਚ ਔਰਤਾਂ ਨੇ ਸਵੇਰ ਤੋਂ ਹੀ ਆਪਣੀ ਵੋਟ ਪਾਉਣ ਲਈ ਲਾਈਨ 'ਚ ਖੜ੍ਹਨਾ ਸ਼ੁਰੂ ਕਰ ਦਿੱਤਾ ਹੈ।
    ਵੋਟਿੰਗ

    ਤਸਵੀਰ ਸਰੋਤ, ANTRIKSH JAIN

    ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਦੀਆਂ 80 'ਚੋਂ 8 ਲੋਕ ਸਭਾ ਸੀਟਾਂ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਰਹੀ ਹੈ। ਇਹ ਤਸਵੀਰ ਕੈਰਾਨਾ ਦੀ ਹੈ।
    ਲਾਈਨ ਵਿੱਚ ਖੜ੍ਹੇ ਵੋਟਰ

    ਤਸਵੀਰ ਸਰੋਤ, ANTRIKSH JAIN

    ਤਸਵੀਰ ਕੈਪਸ਼ਨ, ਪਹਿਲੇ ਪੜਾਅ ਲਈ ਵੋਟਿੰਗ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਚੱਲੇਗੀ।
  13. ਬਜ਼ੁਰਗ ਅਤੇ ਅਪਾਹਜ ਨਾਗਰਿਕ ਪਹਿਲੀ ਵਾਰ ਘਰੋਂ ਹੀ ਪਾਉਣਗੇ ਵੋਟ

    ਬਜ਼ੁਰਗ ਵੋਟਰ

    ਤਸਵੀਰ ਸਰੋਤ, Getty Images

    ਭਾਰਤੀ ਚੋਣ ਕਮਿਸ਼ਨ ਨੇ ਪਹਿਲੀ ਵਾਰ ਬਜ਼ੁਰਗ ਅਤੇ ਅਪਾਹਜ ਨਾਗਰਿਕਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ।

    ਪਿਛਲੇ ਕਈ ਹਫ਼ਤਿਆਂ ਤੋਂ ਚੋਣ ਕਮਿਸ਼ਨ ਦੇ ਅਧਿਕਾਰੀ ਬਜ਼ੁਰਗਾਂ ਅਤੇ ਅਪਾਹਜਾਂ ਦੇ ਘਰ ਜਾ ਕੇ ਬੈਲਟ ਪੇਪਰ ਇਕੱਠੇ ਕਰ ਰਹੇ ਹਨ।

    ਭਾਰਤ ਵਿੱਚ 85 ਤੋਂ 99 ਸਾਲ ਦੀ ਉਮਰ ਦੇ 82 ਲੱਖ ਵੋਟਰ ਹਨ।

  14. ਕਿਹੜੇ ਸੂਬੇ ਦੀਆਂ ਕਿੰਨੀਆਂ ਲੋਕ ਸਭਾ ਸੀਟਾਂ ਉੱਤੇ ਵੋਟਿੰਗ?

    ਉਂਗਲ ਉੱਤੇ ਵੋਟ ਦੀ ਸਿਆਹੀ ਦਾ ਨਿਸਾਨ ਦਿਖਾਉਂਦੀ ਬੀਬੀ

    ਤਸਵੀਰ ਸਰੋਤ, Getty Images

    ਆਓ ਦੇਖਦੇ ਹਾਂ ਕਿ ਪਹਿਲੇ ਪੜਾਅ 'ਚ ਕਿਹੜੇ-ਕਿਹੜੇ ਸੂਬਿਆਂ ਦੀਆਂ ਕਿਹੜੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ।

    • ਰਾਜਸਥਾਨ ਦੀਆਂ 12 ਸੀਟਾਂ - ਗੰਗਾਨਗਰ, ਬੀਕਾਨੇਰ, ਚੁਰੂ, ਝੁੰਝੁਨੂ, ਸੀਕਰ, ਜੈਪੁਰ ਪੇਂਡੂ, ਜੈਪੁਰ, ਅਲਵਰ, ਭਰਤਪੁਰ, ਕਰੌਲੀ-ਧੌਲਪੁਰ, ਦੌਸਾ, ਨਾਗੌਰ।
    • ਉੱਤਰ ਪ੍ਰਦੇਸ਼ ਦੀਆਂ ਅੱਠ ਸੀਟਾਂ- ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ।
    • ਬਿਹਾਰ ਦੀਆਂ ਚਾਰ ਸੀਟਾਂ - ਔਰੰਗਾਬਾਦ, ਗਯਾ, ਨਵਾਦਾ ਅਤੇ ਜਮੁਈ।
    • ਪੱਛਮੀ ਬੰਗਾਲ ਦੀਆਂ ਤਿੰਨ ਸੀਟਾਂ - ਕੂਚਬਿਹਾਰ, ਅਲੀਪੁਰਦੁਆਰ ਅਤੇ ਜਲਪਾਈਗੁੜੀ।
    • ਮਹਾਰਾਸ਼ਟਰ ਵਿੱਚ ਪੰਜ ਸੀਟਾਂ - ਰਾਮਟੇਕ, ਨਾਗਪੁਰ, ਭੰਡਾਰਾ-ਗੋਂਦੀਆ, ਗੜ੍ਹਚਿਰੌਲੀ-ਚੀਮੂਰ, ਚੰਦਰਪੁਰ।
    • ਮੱਧ ਪ੍ਰਦੇਸ਼ ਦੀਆਂ ਛੇ ਸੀਟਾਂ - ਸਿੱਧੀ, ਸ਼ਾਹਡੋਲ, ਜਬਲਪੁਰ, ਮੰਡਲਾ, ਬਾਲਾਘਾਟ, ਛਿੰਦਵਾੜਾ।
    • ਛੱਤੀਸਗੜ੍ਹ ਦੀ ਇੱਕ ਸੀਟ - ਬਸਤਰ।
    • ਤਾਮਿਲਨਾਡੂ 39 ਸੀਟਾਂ-- ਤਿਰੂਵੱਲੁਰ, ਚੇਨਈ ਸਾਊਥ, ਚੇਨਈ ਸੈਂਟਰਲ, ਸ਼੍ਰੀਪੇਰੰਬਦੁਰ, ਕਾਂਚੀਪੁਰਮ, ਅਰਾਕੋਨਮ, ਵੇਲੋਰ, ਕ੍ਰਿਸ਼ਨਾਗਿਰੀ, ਧਰਮਪੁਰੀ, ਤਿਰੂਵੰਨਮਲਾਈ, ਅਰਾਨੀ, ਵਿਲੁਪੁਰਮ, ਕਲਕੁਰੁਚੀ, ਸੇਲ ਐਮ, ਨਮੱਕਲ, ਇਰੋਡ, ਤਿਰੂਪੁਰ, ਨੀਲਗਿਰੀਸ, ਪੋਲੀਗੁਲਦੀ, ਡੀ. , ਕਰੂਰ, ਤਿਰੂਚਿਰਾਪੱਲੀ, ਪੇਰੰਬਲੁਰ, ਕੁੱਡਲੋਰ, ਚਿਦੰਬਰਮ, ਮਾਈਲਾਦੁਤੁਰਾਈ, ਨਾਗਪੱਟੀਨਮ, ਤੰਜਾਵੁਰ, ਸ਼ਿਵਗੰਗਾ, ਮਦੁਰਾਈ, ਟੇਨੀ, ਵਿਰੂਧੁਨਗਰ, ਰਾਮਨਾਥਪੁਰਮ, ਥੁਟੁਕੜੀ, ਟੇਨਕਸੀ, ਤਿਰੂਨੇਲਵੇਲੀ ਅਤੇ ਕੰਨਿਆਕੁਮਾਰੀ।
    ਚੋਣ ਸਮੱਗਰੀ ਦੇ ਨਾਲ ਚੋਣ ਅਫ਼ਸਰ

    ਤਸਵੀਰ ਸਰੋਤ, Getty Images

    ਉੱਤਰ ਪੂਰਬੀ ਸੂਬੇ:

    • ਤ੍ਰਿਪੁਰਾ ਦੀ ਇੱਕ ਸੀਟ - ਤ੍ਰਿਪੁਰਾ ਪੱਛਮੀ।
    • ਅਸਾਮ ਦੀਆਂ ਪੰਜ ਸੀਟਾਂ - ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ, ਡਿਬਰੂਗੜ੍ਹ, ਜੋਰਹਾਟ
    • ਮਨੀਪੁਰ ਇੱਕ ਸੀਟ - ਅੰਦਰੂਨੀ ਮਨੀਪੁਰ
    • ਅਰੁਣਾਚਲ ਪ੍ਰਦੇਸ਼ ਦੀਆਂ ਦੋ ਸੀਟਾਂ - ਅਰੁਣਾਚਲ ਪੂਰਬੀ, ਅਰੁਣਾਚਲ ਪੱਛਮੀ
    • ਮੇਘਾਲਿਆ ਦੀਆਂ ਦੋ ਸੀਟਾਂ- ਸ਼ਿਲਾਂਗ, ਤੁਰਾ
    • ਮਿਜ਼ੋਰਮ ਇੱਕ ਸੀਟ- ਮਿਜ਼ੋਰਮ।
    • ਨਾਗਾਲੈਂਡ ਇਕ ਸੀਟ- ਨਾਗਾਲੈਂਡ
    • ਸਿੱਕਮ ਇੱਕ ਸੀਟ- ਸਿੱਕਮ
    ਤਾਮਿਲ ਨਾਡੂ ਵਿੱਚ ਇੰਡੀ ਗਠਜੋੜ ਦੀ ਰੈਲੀ

    ਤਸਵੀਰ ਸਰੋਤ, Getty Images

    ਕੇਂਦਰ ਸ਼ਾਸ਼ਿਤ ਇਲਾਕੇ

    • ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ – ਊਧਮਪੁਰ-ਕਠੂਆ-ਡੋਡਾ ਜੋ ਊਧਮਪੁਰ ਵਜੋਂ ਜਾਣੀ ਜਾਂਦੀ ਹੈ।
    • ਪੁਡੂਚੇਰੀ ਇੱਕ ਸੀਟ-ਪੁਡੂਚੇਰੀ।
    • ਅੰਡੇਮਾਨ ਦੀ ਇੱਕ ਸੀਟ - ਅੰਡੇਮਾਨ ਨਿਕੋਬਾਰ ਟਾਪੂ।
    • ਲਕਸ਼ਦੀਪ-ਇਕ ਸੀਟ- ਲਕਸ਼ਦੀਪ।
  15. ਰਾਹੁਲ ਅਤੇ ਮੋਦੀ ਨੇ ਕੀ ਕਿਹਾ?

    ਮੋਦੀ- ਰਾਹੁਲ

    ਤਸਵੀਰ ਸਰੋਤ, ANI

    18ਵੀਂ ਲੋਕ ਸਭਾ ਲਈ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

    ਪੀਐੱਮ ਮੋਦੀ ਨੇ ਕਿਹਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਸ਼ੁਰੂ ਹੋ ਰਿਹਾ ਹੈ।

    ਰਾਹੁਲ ਗਾਂਧੀ ਨੇ ਕਿਹਾ, "ਯਾਦ ਰੱਖੋ, ਤੁਹਾਡੀ ਹਰ ਵੋਟ ਭਾਰਤ ਦੇ ਲੋਕਤੰਤਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤੈਅ ਕਰਨ ਵਾਲੀ ਹੈ।"

    ਪੀਐੱਮ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, "ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਾਂ ਪੈਣਗੀਆਂ। ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ।

    “ਮੇਰੀ ਆਪਣੇ ਨੌਜਵਾਨ ਦੋਸਤਾਂ ਨੂੰ ਵਿਸ਼ੇਸ਼ ਅਪੀਲ ਹੈ ਜੋ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ ਕਿ ਉਹ ਵੱਡੀ ਗਿਣਤੀ ਵਿੱਚ ਵੋਟ ਪਾਉਣ। ਲੋਕਤੰਤਰ ਵਿੱਚ ਹਰ ਵੋਟ ਕੀਮਤੀ ਹੁੰਦੀ ਹੈ ਅਤੇ ਹਰ ਆਵਾਜ਼ ਦਾ ਮਹੱਤਵ ਹੁੰਦਾ ਹੈ।''

    ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ, ''ਅੱਜ ਵੋਟਿੰਗ ਦਾ ਪਹਿਲਾ ਪੜਾਅ ਹੈ। ਯਾਦ ਰੱਖੋ, ਤੁਹਾਡੀ ਹਰ ਵੋਟ ਭਾਰਤ ਦੇ ਲੋਕਤੰਤਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤੈਅ ਕਰਨ ਵਾਲੀ ਹੈ। ਇਸ ਲਈ ਬਾਹਰ ਜਾਓ ਅਤੇ ਪਿਛਲੇ 10 ਸਾਲਾਂ ਵਿੱਚ ਦੇਸ ਦੀ ਆਤਮਾ ਨੂੰ ਲੱਗੇ ਜ਼ਖਮਾਂ ਨੂੰ ਭਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ​​ਕਰੋ। ਨਫ਼ਰਤ ਨੂੰ ਹਰਾਓ ਅਤੇ ਹਰ ਕੋਨੇ 'ਤੇ ਪਿਆਰ ਦੀ ਦੁਕਾਨ ਖੋਲ੍ਹੋ।''

    18ਵੀਂ ਲੋਕ ਸਭਾ ਲਈ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

  16. ਸਤਿ ਸ੍ਰੀ ਅਕਾਲ... ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦਾ ਸਾਡਾ ਇਹ ਲਾਈਵ ਪੇਜ ਲੋਕ ਸਭ ਚੋਣਾਂ 2024 ਬਾਰੇ ਹੈ। ਲੋਕ ਸਭਾ ਚੋਣਾਂ 2024 ਦੇ ਲਈ ਪਹਿਲੇ ਗੇੜ ਦੀ ਵੋਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। 21 ਸੂਬਿਆਂ ਦੀਆਂ 102 ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਬਾਰੇ ਤੁਹਾਨੂੰ ਅੱਜ ਦਾ ਸਾਰਾ ਅਪਡੇਟ ਇਸ ਲਾਈਵ ਪੇਜ ਜ਼ਰੀਏ ਮਿਲਦਾ ਰਹੇਗਾ। ਦਿਨ ਭਰ ਸਾਡੇ ਨਾਲ ਜੁੜੇ ਰਹੋ।