ਅਮ੍ਰਿਤਪਾਲ ਸਿੰਘ ਮਾਮਲੇ’ਚ ਹੁਣ ਤੱਕ ਕੀ-ਕੀ ਹੋਇਆ
ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਜਾਣੋ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਕੀ-ਕੀ ਹੋਇਆ।
- ਹਰਿਆਣਾ ਵਿੱਚ ਜਿੱਥੇ ਅਮ੍ਰਿਤਪਾਲ ਸਿੰਘ ਰੁਕਿਆ ਸੀ ਉੱਥੋਂ ਇੱਕ ਔਰਤ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਨਕੋਦਰ ਅਦਾਲਤ ਨੇ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ।
- ·ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਲਾਈਵ ਹੋ ਕੇ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਯਕੀਨ ਮੈਂ ਨਹੀਂ ਟੁੱਟਣ ਦੇਣਾ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਫ਼ਗਾਨਿਸਤਾਨ ਨਹੀਂ।
- ·ਖੰਨਾ ਪੁਲਿਸ ਨੇ ਤੇਜਿੰਦਰ ਸਿੰਘ ਗਿੱਲ ਉਰਫ਼ ਗੋਰਖ਼ਾ ਬਾਬਾ ਨਾਮ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮ੍ਰਿਤਪਾਲ ਦੇ ਇਸ ਸਾਥੀ ਨੂੰ ਆਨੰਦਪੁਰ ਖ਼ਾਲਸਾ ਫੌਜ਼ (ਏਕੇਐੱਫ) ਦਾ ਮੈਂਬਰ ਦੱਸਿਆ ਗਿਆ ਹੈ। ਗੋਰਖ਼ਾ ਬਾਬਾ ਦੇ ਫੋਨ ਵਿੱਚੋਂ ਮਿਲੀਆਂ ਫੋਟੋਆਂ ਅਤੇ ਵੀਡੀਓਜ਼ ਦੇ ਅਧਾਰ ’ਤੇ ਪੁਲਿਸ ਨੇ ਕਈ ਤਰ੍ਹਾਂ ਦੀ ਸਮੱਗਰੀ ਪ੍ਰਾਪਤ ਹੋਣ ਦਾ ਦਾਅਵਾ ਕੀਤਾ।
- ·ਪੁਲਿਸ ਵੱਲੋਂ ਏਕੇਐੱਫ ਯਾਨੀ ਅਨੰਦਪੁਰ ਖਾਲਸਾ ਫੌਜ ਬਾਰੇ ਕੀਤੇ ਦਾਅਵਿਆਂ ਨੂੰ ਅਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਵੱਲੋਂ ਖਾਰਿਜ ਕੀਤਾ ਗਿਆ ਹੈ। ਇਮਾਨ ਸਿੰਘ ਅਨੁਸਾਰ, ‘‘ਪੁਲਿਸ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ ਵਿੱਚ ਏਕੇਐੱਫ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ ਤੇ ਉਹ ਮੀਡੀਆ ਤੋਂ ਹੀ ਇਸ ਬਾਰੇ ਸੁਣ ਰਹੇ ਹਨ।’’
- ·‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰਾਖੰਡ ਸੂਬੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਪੰਜਾਬ ਤੋਂ ਬਾਹਰ ਜਾ ਚੁੱਕਿਆ ਹੈ। ਪੁਲਿਸ ਦੀ ਆਖਰੀ ਸੂਚਨਾ ਮੁਤਾਬਕ ਉਸ ਨੂੰ ਆਖਰੀ ਵਾਰ ਹਰਿਆਣਾ ਵਿੱਚ ਵੇਖਿਆ ਗਿਆ।