You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਵਿਚੋਂ ਰੂਸ ਨੂੰ ਕੱਢਣ ਲਈ ਨਾਟੋ ਦੇਸ ਕਿਸ ਰਣਨੀਤੀ ਉੱਤੇ ਕਰ ਰਹੇ ਹਨ ਕੰਮ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ

ਲਾਈਵ ਕਵਰੇਜ

  1. ਉਹ ਸ਼ਹਿਰ ਜਿੱਥੇ ਔਰਤਾਂ, ਦੁਕਾਨਦਾਰਾਂ ਤੇ ਨੌਜਵਾਨਾਂ ਨੇ ਮਿਲ ਕੇ ਰੂਸੀ ਫ਼ੌਜ ਨੂੰ ਖਦੇੜਿਆ

    ਯੂਕਰੇਨ ਉੱਪਰ ਰੂਸ ਦੇ ਹਮਲੇ ਜਾਰੀ ਹਨ ਅਤੇ ਅਜਿਹੇ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ ਰੂਸ ਦੀ ਫੌਜ ਨੂੰ ਆਪਣੀ ਜ਼ਮੀਨ ਤੋਂ ਖਦੇੜ ਦਿੱਤਾ ਹੈ।

    ਇਹ ਲੜਾਈ ਇਸ ਜੰਗ ਦੀ ਸਭ ਤੋਂ ਨਿਰਣਾਇਕ ਲੜਾਈਆਂ ਵਿੱਚੋਂ ਇੱਕ ਸੀ।

    ਜੇਕਰ ਰੂਸ ਦੀਆਂ ਫ਼ੌਜਾਂ ਇੱਥੇ ਜਿੱਤ ਜਾਂਦੀਆਂ ਤਾਂ ਕਾਲਾ ਸਾਗਰ ਤੱਟ ਦੇ ਨਾਲ ਹੁਣ ਐਸਾ ਦੀ ਵੱਡੀ ਬੰਦਰਗਾਹ ਅਤੇ ਇੱਕ ਮੁੱਖ ਪਰਮਾਣੂ ਊਰਜਾ ਕੇਂਦਰ ਉਤੇ ਵੀ ਰੂਸ ਦਾ ਕਬਜ਼ਾ ਸੌਖਾ ਹੋ ਜਾਂਦਾ ਪਰ ਅਜਿਹਾ ਨਹੀਂ ਹੋਇਆ।

    ਇਸ ਤੋਂ ਉਲਟ ਸਥਾਨਕ ਲੋਕਾਂ ਦੀ ਇੱਕ ਟੁਕੜੀ ਦੇ ਸਮਰਥਨ ਨਾਲ ਯੂਕਰੇਨ ਦੀ ਫੌਜ ਨੇ ਰੂਸ ਦੀ ਫੌਜ ਦੇ ਇਰਾਦਿਆਂ ਉੱਤੇ ਪਾਣੀ ਫੇਰ ਦਿੱਤਾ। ਪੜ੍ਹੋ ਪੂਰੀ ਰਿਪੋਰਟ

  2. ਨਿਰਾਸ਼ ਰੂਸੀ ਸੈਨਿਕਾਂ ਦੀ ਘੇਰਾਬੰਦੀ ਹੋ ਸਕਦੀ ਹੈ- ਬ੍ਰਿਟੇਨ

    ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਨਵੇਂ ਖੂਫ਼ੀਆ ਰਿਪੋਰਟ ਅਨੁਸਾਰ, ਯੂਕਰੇਨ ਦੀਆਂ ਫੌਜਾਂ ਕੀਵ ਦੇ ਉੱਤਰ-ਪੂਰਬ ਖੇਤਰ 'ਤੇ ਕਬਜ਼ਾ ਕਰ ਰਹੇ ਰੂਸੀ ਸੈਨਿਕਾਂ 'ਤੇ "ਦਬਾਅ ਵਧਾ ਰਹੀਆਂ ਹਨ"।

    ਰਿਪੋਰਟ ਮੁਤਾਬਕ, ਰਾਜਧਾਨੀ ਦੇ ਬਾਹਰ ਰੂਸੀ ਸੈਨਿਕਾਂ 'ਤੇ ਯੂਕਰੇਨ ਦੇ ਜਵਾਬੀ ਹਮਲੇ ਸਫਲ ਹੋ ਰਹੇ ਹਨ ਅਤੇ ਸੰਭਾਵੀ ਤੌਰ 'ਤੇ ਯੂਕਰੇਨੀਆਂ ਮਾਕਾਰਿਵ ਅਤੇ ਮੋਸਚੁਨ ਦੇ ਕਸਬਿਆਂ 'ਤੇ ਕਬਜ਼ਾ ਕਰ ਲਿਆ ਹੈ।

    ਮੰਤਰਾਲੇ ਦੀ ਰਿਪੋਰਟ ਅਨੁਸਾਰ, ''ਸੰਭਾਵਨਾ ਹੈ ਕਿ ਯੂਕਰੇਨੀ ਬਲ ਹੁਣ ਬੁਚਾ ਅਤੇ ਇਰਪਿਨ ਵਿੱਚ ਰੂਸੀ ਬਲਾਂ ਨੂੰ ਘੇਰਣ ਦੇ ਯੋਗ ਹਨ"।

  3. ਜੰਗ ਸ਼ੁਰੂ ਹੋਣ ਤੋਂ ਬਾਅਦ 15,000 ਤੱਕ ਰੂਸੀ ਸੈਨਿਕ ਮਾਰੇ ਗਏ ਹਨ- ਨਾਟੋ

    ਨਾਟੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਖ਼ਬਰ ਏਜੰਸੀ ਏਪੀ ਨੂੰ ਦੱਸਿਆ ਕਿ ਯੂਕਰੇਨ 'ਤੇ ਹਮਲੇ ਦੇਇੱਕ ਮਹੀਨੇ ਵਿੱਚ 7,000 ਤੋਂ 15,000 ਰੂਸੀ ਸੈਨਿਕਾਂ ਦੀ ਮੌਤ ਹੋ ਗਈ ਹੈ।

    ਅਧਿਕਾਰੀ ਨੇ ਅੱਗੇ ਕਿਹਾ ਕਿ ਲੜਾਈ ਵਿਚ 30,000 ਤੋਂ 40,000 ਰੂਸੀ ਮਾਰੇ ਜਾਂ ਜ਼ਖਮੀ ਹੋਏ ਹਨ।

    ਰੂਸ ਨੇ 2 ਮਾਰਚ ਤੋਂ ਬਾਅਦ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਅੰਕੜੇ ਨਹੀਂ ਦਿੱਤੇ ਹਨ।

    ਰੂਸ ਨੇ ਅਫਗਾਨਿਸਤਾਨ 'ਤੇ ਆਪਣੇ 10 ਸਾਲਾਂ ਦੇ ਕਬਜ਼ੇ ਵਿਚ ਲਗਭਗ 15,000 ਸੈਨਿਕਾਂ ਗੁਆਏ ਸਨ, ਉਸ ਹਿਸਾਬ ਨਾਲ ਯੂਕਰੇਨ ਜੰਗ 'ਚ ਮਾਰੇ ਗਏ ਸੈਨਿਕਾਂ ਦੀ ਸੰਖਿਆ ਬਹੁਤ ਵੱਡੀ ਹੈ।

  4. ਕਾਮੇਡੀਅਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣਨ ਵਾਲੇ ਵੋਲੋਦੀਮੀਰ ਜ਼ੇਲੇਂਸਕੀ ਨੂੰ ਜਾਣੋ ਜੋ ਰੂਸ ਨਾਲ ਟੱਕਰ ਲੈ ਰਹੇ ਹਨ

    ਇੱਕ ਸਮਾਂ ਸੀ ਜਦੋਂ ਵੋਲਦੀਮੀਰ ਜ਼ੇਲੇਂਸਕੀ ਯੂਕਰੇਨ ਦੀ ਇੱਕ ਮਸ਼ਹੂਰ ਕਾਮੇਡੀ ਸੀਰੀਜ਼ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਵਿੱਚ ਦੇਸ ਦੇ ਲੋਕਾਂ ਦੇ ਸਾਹਮਣੇ ਆਏ ਸਨ।

    ਫਿਰ ਅਪ੍ਰੈਲ 2019 ਵਿੱਚ ਉਹ ਸਮਾਂ ਆਇਆ ਜਦੋਂ ਉਹ ਸੱਚ ਵਿੱਚ ਹੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ। ਹੁਣ ਉਹ 4.4 ਕਰੋੜ ਲੋਕਾਂ ਦੀ ਰੂਸੀ ਹਮਲੇ ਦੇ ਸਾਹਮਣੇ ਅਗਵਾਈ ਕਰ ਰਹੇ ਹਨ। ਉਨ੍ਹਾਂ ਬਾਰੇ ਹੋਰ ਜਾਣਕਾਰੀ ਵਾਸਤੇ ਪੜ੍ਹੋ ਇਹ ਰਿਪੋਰਟ

  5. ਰੂਸ-ਯੂਕਰੇਨ ਜੰਗ ਨੂੰ ਇੱਕ ਮਹੀਨਾ ਪੂਰਾ

    • ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਨਿਰਾਸ਼ ਰੂਸੀ ਫੌਜ ਕੀਵ ਵਿੱਚ 'ਘਿਰ ਸਕਦੀ ਹੈ'
    • ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਵੀਰਵਾਰ ਨੂੰ ਇੱਕ ਮਹੀਨਾ ਹੋ ਗਿਆ। ਪੈਂਟਾਗਨ ਦੇ ਬੁਲਾਰੇ ਵੱਲੋਂ ਕਿਹਾ ਗਿਆ ਹੈ ਕਿ ਯੂਕਰੇਨ ਦੀ ਫ਼ੌਜ ਬਹੁਤ ਹੁਸ਼ਿਆਰੀ ਨਾਲ ਰੂਸ ਦਾ ਸਾਹਮਣਾ ਕਰ ਰਹੀ ਹੈ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਗੈਰ ਸਹਿਯੋਗੀ ਮੁਲਕਾਂ ਨੂੰ ਰੂਸ ਤੋਂ ਗੈਸ ਲੈਣ ਲਈ ਰੂਬਲ ਵਿੱਚ ਹੀ ਅਦਾਇਗੀ ਕਰਨੀ ਪੈ ਸਕਦੀ ਹੈ।
    • ਪੋਲੈਂਡ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ 45 ਰੂਸੀ ਕੂਟਨੀਤਕਾਂ ਨੂੰ ਜਾਸੂਸੀ ਦੇ ਸ਼ੱਕ ਕਰਕੇ ਕੱਢਿਆ ਜਾ ਰਿਹਾ ਹੈ।
    • ਅਮਰੀਕਾ ਦਾ ਦਾਅਵਾ- ਰੂਸੀ ਫੌਜਾਂ ਤੋਂ ਆਪਣੀ ਜ਼ਮੀਨ ਦਾ ਕਬਜ਼ਾ ਮੁੜ ਲੈਣ ਲਈ ਲੜ ਰਹੀ ਹੈ ਯੂਕਰੇਨੀ ਫੌਜ
    • ਇੱਕ ਰੂਸੀ ਬੁਲਾਰੇ ਨੇ ਕਿਹਾ ਕਿ ਜੇਕਰ 'ਗੱਲ ਹੋਂਦ 'ਤੇ ਆ ਗਈ' ਤਾਂ ਪੁਤਿਨ ਪਰਮਾਣੂ ਹਥਿਆਰ ਦੀ ਵਰਤੋਂ ਕਰਨਗੇ
    • ਪੱਛਮੀ ਮੁਲਕਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫੌਜ ਠੰਡ, ਖਾਣੇ ਦੀ ਘਾਟ ਤੇ ਤੇਲ ਦੀ ਕਮੀ ਤੋਂ ਜੂਝ ਰਹੀ ਹੈ
    • ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਦਾਅਵਾ- 24 ਫਰਵਰੀ ਤੋਂ ਹੁਣ ਤੱਕ 15000 ਰੂਸੀ ਫੌਜੀਆਂ ਦੀ ਮੌਤ ਹੋਈ
  6. ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ 'ਤੇ ਤੁਹਾਡਾ ਸਵਾਗਤ ਹੈ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।

    ਇਸ ਵੇਲੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਅਨੁਰੀਤ ਸ਼ਰਮਾ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਨ।

    ਮੰਗਲਵਾਰ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕਕਰ ਸਕਦੇਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।