ਕੈਨੇਡਾ: 10 ਵਿਅਕਤੀਆਂ ਦੇ ਕਤਲ ਕਰਕੇ ਭੱਜੇ ਸ਼ੱਕੀ ਦੀ ਮੌਤ, ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

ਸ਼ੱਕੀਆਂ ਦੀ ਤਸਵੀਰ

ਤਸਵੀਰ ਸਰੋਤ, RCMP SASKATCHEWAN

ਤਸਵੀਰ ਕੈਪਸ਼ਨ, ਪੁਲਿਸ ਮੁਤਾਬਿਕ ਸ਼ੱਕੀਆਂ ਦੀ ਉਮਰ 30 ਅਤੇ 31 ਸਾਲ ਦੱਸੀ ਜਾ ਰਹੀ ਹੈ (ਸ਼ੱਕੀਆਂ ਦੀ ਤਸਵੀਰ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਕੈਨੇਡਾ ਵਿੱਚ ਹੋਈ ਛੁਰੇਬਾਜ਼ੀ ਅਤੇ 10 ਵਿਅਕਤੀਆਂ ਦੇ ਕਤਲ ਦੇ ਦੋ ਸ਼ੱਕੀ ਵਿਅਕਤੀਆਂ ਵਿੱਚੋਂ ਦੂਜੇ ਵਿਅਕਤੀ, ਮਾਈਲਸ ਸੈਂਡਰਸਨ ਦੀ ਮੌਤ ਹੋ ਗਈ ਹੈ।

ਇਸ ਤੋਂ ਪਹਿਲਾਂ, ਮਾਈਲਸ ਦਾ ਭਰਾ ਡੈਮਿਨ ਸੈਂਡਰਸਨ ਵੀ ਮ੍ਰਿਤਕ ਹਾਲਾਤ ਵਿੱਚ ਪਾਇਆ ਗਿਆ ਸੀ।

ਲੰਘੇ ਬੁੱਧਵਾਰ ਪੁਲਿਸ ਨੇ ਮਾਈਲਸ ਸੈਂਡਰਸਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ।

ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸ ਦੀ 'ਸਿਹਤ ਵਿਗੜ ਗਈ' ਅਤੇ ਉਸ ਦੀ ਮੌਤ ਹੋ ਗਈ।

ਹਾਲਾਂਕਿ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਅਸਿਸਟੈਂਟ ਕਮਿਸ਼ਨਰ ਰੌਂਡਾ ਬਲਿਕਮੋਰੇ ਨੇ ਮਾਈਲਸ ਦੀ ਮੌਤ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਸਿਰਫ਼ ਇੰਨਾ ਦੱਸਿਆ ਕਿ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਜਾਨ ਬਚਾਉਣ ਲਈ ਪੁਲਿਸ ਅਤੇ ਐਂਬੂਲੈਂਸ ਵਰਕਰਾਂ ਨੇ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਬਚ ਸਕਿਆ।

ਪੁਲਿਸ ਨੇ ਹੋਰ ਕੀ ਦੱਸਿਆ

  • ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਮਾਈਲਸ ਨੇ ''ਮੌਖਿਕ ਤੌਰ 'ਤੇ'' ਪੁਲਿਸ ਅੱਗੇ ਇਹ ਸਵੀਕਾਰ ਕੀਤਾ ਹੈ ਕਿ ਉਹੀ ਉਹ ਭਗੌੜਾ ਸੀ, ਜਿਸ ਦੀ ਪੁਲਿਸ ਭਾਲ਼ ਕਰ ਰਹੀ ਸੀ।
  • ਮਾਈਲਸ ਕੋਲ ਚੋਰੀ ਦੀ ਇੱਕ ਸਫ਼ੇਦ ਗੱਡੀ ਸੀ, ਜਿਸ ਵਿੱਚੋਂ ਇੱਕ ਚਾਕੂ ਵੀ ਮਿਲਿਆ ਹੈ।
  • ਮਾਈਲਸ ਦੇ ਭਰਾ ਡੈਮਿਨ ਦੀ ਵੀ ਮੌਤ ਹੋ ਚੁੱਕੀ ਹੈ। ਪੁਲਿਸ ਨੂੰ ਉਸ ਦੀ ਲਾਸ਼ ਲੰਘੇ ਸੋਮਵਾਰ ਨੂੰ ਮਿਲੀ ਸੀ ਅਤੇ ਇਹ ਇਹ ਮੰਨਿਆ ਜਾ ਰਿਹਾ ਹੈ ਕਿ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ ਉਹ ਵੀ ਸ਼ਾਮਿਲ ਸੀ।
  • ਪੁਲਿਸ ਨੇ ਹੁਣ ਤੱਕ ਲਗਭਗ 120 ਚਸ਼ਮਦੀਦਾਂ ਨਾਲ ਗੱਲਬਾਤ ਕੀਤੀ ਹੈ, ਪਰ ਅਜੇ ਤੱਕ ਹਮਲਿਆਂ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਅਸਿਸਟੈਂਟ ਕਮਿਸ਼ਨਰ ਰੌਂਡਾ ਬਲਿਕਮੋਰੇ

ਤਸਵੀਰ ਸਰੋਤ, Facebook/ RCMP

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਮਾਈਲਸ ਨੇ ''ਮੌਖਿਕ ਤੌਰ 'ਤੇ'' ਪੁਲਿਸ ਅੱਗੇ ਇਹ ਸਵੀਕਾਰ ਕੀਤਾ ਹੈ ਕਿ ਉਹੀ ਉਹ ਭਗੌੜਾ ਸੀ, ਜਿਸ ਦੀ ਪੁਲਿਸ ਨੂੰ ਭਾਲ਼ ਸੀ

ਪਹਿਲਾਂ ਡੈਮਿਨ ਸੈਂਡਰਸਨ ਦੀ ਲਾਸ਼ ਮਿਲੀ ਸੀ

ਕੈਨੇਡੀਅਨ ਪੁਲਿਸ ਮੁਤਾਬਕ ਐਤਵਾਰ ਨੂੰ ਛੁਰੇਬਾਜੀ ਨਾਲ 10 ਜਣਿਆਂ ਦਾ ਕਤਲ ਕਰਨ ਵਾਲੇ ਦੋ ਸ਼ੱਕੀਆਂ ਵਿਚੋਂ ਇੱਕ ਮਰਿਆ ਹੋਇਆ ਮਿਲਿਆ ਸੀ।

ਐਤਵਾਰ ਨੂੰ ਦੋ ਸ਼ੱਕੀਆਂ ਨੇ ਸਸਕੈੱਚਵਨ ਸੂਬੇ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਫੇਰ ਫਰਾਰ ਹੋ ਗਏ ਸਨ।

ਪੁਲਿਸ ਅਫ਼ਸਰ ਮੁਤਾਬਕ, ਮ੍ਰਿਤਕ ਪਾਇਆ ਗਏ 31 ਸਾਲਾ ਡੈਮਿਨ ਸੈਂਡਰਸਨ ਦੇ ਸਰੀਰ ਉੱਤੇ ਜ਼ਖ਼ਮ ਸਨ, ਪਰ ਉਸ ਵਲੋਂ ਖੁਦਕੁਸ਼ੀ ਕੀਤੀ ਗਈ ਹੋਵੇ, ਅਜਿਹੇ ਨਿਸ਼ਾਨ ਨਹੀਂ ਦਿਖੇ।

ਇਸ ਵਿਅਕਤੀ ਦੀ ਲਾਸ਼ ਜੇਮਜ਼ ਸਮਿਥ ਕਰੀ ਨੇਸ਼ਨ ਇਲਾਕੇ ਵਿਚੋਂ ਮਿਲੀ ਸੀ, ਜਿੱਥੋਂ ਦੇ ਬਹੁ ਗਿਣਤੀ ਹਮਲੇ ਦੇ ਪੀੜ੍ਹਤ ਸਨ, ਇਹ ਮੂਲ ਨਿਵਾਸੀ ਭਾਈਚਾਰੇ ਨਾਲ ਸਬੰਧਤ ਹਨ।

ਉਸ ਵੇਲੇ ਪੁਲਿਸ ਦਾ ਕਹਿਣਾ ਸੀ ਕਿ ਸੈਂਡਰਸਨ ਦਾ ਦੂਜਾ ਭਰਾ ਅਜੇ ਵੀ ਫਰਾਰ ਹੈ ਅਤੇ ਉਹ ਖਤਰਾ ਬਣਿਆ ਹੋਇਆ ਹੈ।

ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਕੋਲ਼ ਵੀ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੋਵੇ, ਉਹ ਅੱਗੇ ਆਕੇ ਪੁਲਿਸ ਨੂੰ ਦੱਸੇ।

ਪੁਲਿਸ ਮੁਤਾਬਕ ਜਿਸ ਇਲ਼ਾਕੇ ਵਿਚ ਇਹ ਵਾਰਦਾਤ ਹੋਈ ਹੈ, ਉਸ ਸ਼ਹਿਰ ਵਿੱਚ ਸ਼ਾਂਤੀ ਹੈ ਅਤੇ ਆਮ ਲੋਕ ਆਪਣੇ ਲੇਬਰ ਡੇਅ ਦੀ ਛੁੱਟੀ ਵਾਲੀ ਸ਼ਾਮ ਗੁਜਾਰ ਰਹੇ ਸਨ।

ਮਾਈਲਸ ਕੋਲ ਚੋਰੀ ਦੀ ਇੱਕ ਸਫ਼ੇਦ ਗੱਡੀ ਸੀ, ਜਿਸ ਵਿੱਚੋਂ ਇੱਕ ਚਾਕੂ ਵੀ ਮਿਲਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਈਲਸ ਕੋਲ ਚੋਰੀ ਦੀ ਇੱਕ ਸਫ਼ੇਦ ਗੱਡੀ ਸੀ, ਜਿਸ ਵਿੱਚੋਂ ਇੱਕ ਚਾਕੂ ਵੀ ਮਿਲਿਆ ਹੈ

ਕੌਣ ਹਨ ਹਮਲਾਵਰ

ਪੁਲਿਸ ਦੇ ਸਹਾਇਕ ਕਮਿਸ਼ਨ ਰੌਂਡਾ ਬਲੈਕਮੋਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਪਾਏ ਗਏ ਮੁਲਜ਼ਮ ਦੀ ਲਾਸ਼ ਸਥਾਨਕ ਸਮੇਂ ਮੁਤਾਬਕ 11.30 ਵਜੇ ਮਿਲੀ ਅਤੇ ਸੋਮਵਾਰ ਨੂੰ 13.17 ਵਜੇ ਇਸ ਦੀ ਪੁਸ਼ਟੀ ਕੀਤੀ ਗਈ।

ਮ੍ਰਿਤਕ ਮੁਲਜ਼ਮ ਦੀ ਸ਼ਨਾਖ਼ਤ ਡੈਮਿਨ ਐਂਡਰਸਨ ਵਜੋਂ ਕੀਤੀ ਗਈ।

ਪੁਲਿਸ ਅਫ਼ਸਰ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਦੀ ਲਾਸ਼ ਘਾਹ ਤੇ ਝਾੜੀਆਂ ਵਾਲੇ ਇਲਾਕੇ ਵਿਚੋਂ ਮਿਲੀ ਹੈ, ਜਿਸ ਉੱਤੇ ਜ਼ਖਮਾਂ ਦੇ ਕਾਫੀ ਨਿਸ਼ਾਨ ਹਨ।ਪਰ ਇਸ ਤਰ੍ਹਾਂ ਨਹੀਂ ਲੱਗਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਖ਼ਤਮ ਕੀਤਾ ਹੋਵੇ।

ਪੁਲਿਸ ਦਾ ਮੰਨਣਾ ਹੈ ਕਿ ਦੂਜਾ ਮੁਲਜ਼ਮ ਵੀ ਜ਼ਖ਼ਮੀ ਹੋ ਸਕਦਾ ਹੈ ਅਤੇ ਉਹ ਪੁਲਿਸ ਦੀ ਸਹਾਇਤਾ ਲਈ ਆ ਸਕਦਾ ਹੈ। ਇਸ ਲਈ ਲੋਕ ਧਿਆਨ ਰੱਖਣ। ਪੁਲਿਸ ਨੇ ਅਜੇ ਤੱਕ ਇਹ ਜਾਣਕਾਰੀ ਹੈ, ਉਹ ਜਿੰਦਾ ਹੈ ਜਾਂ ਮਰ ਗਿਆ।

ਪੁਲਿਸ ਉਸ ਨੂੰ ਜਾਣਦੀ ਹੈ, ਉਸ ਦਾ ਲੰਬਾ ਚੌੜਾ ਅਪਰਾਧਿਕ ਰਿਕਾਰਡ ਹੈ।

ਬੀਬੀਸੀ
  • ਕੈਨੇਡਾ ਵਿੱਚ 13 ਥਾਵਾਂ 'ਤੇ ਛੁਰੀਬਾਜ਼ੀ ਦੀਆਂ ਲੜੀਵਾਰ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਲੋਕ ਜ਼ਖ਼ਮੀ ਹੋਏ ਹਨ
  • ਪੁਲਿਸ ਨੇ ਡੈਮਿਨ ਸੈਂਡਰਸਨ ਤੇ ਮਾਈਲਸ ਸੈਂਡਰਸਨ ਨਾਂ ਦੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ, ਦੋਵੇਂ ਹੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਉਨ੍ਹਾਂ ਦੀਆਂ ਤਸਵੀਰਾਂ ਅਤੇ ਵਾਹਨ ਸਬੰਧੀ ਜਾਣਕਾਰੀ ਵੀ ਸਾਂਝਾ ਕੀਤੀ ਹੈ
  • ਛੁਰੀਬਾਜ਼ੀ ਦੀ ਪਹਿਲੀ ਘਟਨਾ ਜੇਮਸ ਸਮਿਥ ਕ੍ਰੀ ਨੇਸ਼ਨ ਕਮਿਊਨਿਟੀ ਵਿੱਚ ਹੋਈ ਦੱਸੀ ਜਾ ਰਹੀ ਹੈ, ਜਿੱਥੇ ਸੁਰੱਖਿਆ ਦੇ ਲਿਹਾਜ਼ ਨਾਲ ਐਮਰਜੈਂਸੀ ਲਗਾ ਦਿੱਤੀ ਗਈ ਹੈ
  • ਪੁਲਿਸ ਨੇ ਲੋਕਾਂ ਨੂੰ ਖ਼ਤਰਨਾਕ ਵਿਕਅਤੀਆਂ ਸਬੰਧੀ ਚਿਤਾਵਨੀ ਜਾਰੀ ਕਰਦੇ ਹੋਏ, ਸੁਰੱਖਿਅਤ ਥਾਂਵਾਂ 'ਤੇ ਰਹਿਣ ਦੀ ਅਪੀਲ ਕੀਤੀ ਹੈ
  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਨੂੰ ਘਿਨਾਉਣਾ ਤੇ ਦਿਲ ਕੰਬਾਊ ਕਹਿ ਕੇ ਨਿੰਦਿਆ
ਬੀਬੀਸੀ

ਵਾਰਦਾਤ ਦੌਰਾਨ ਕੀ ਹੋਇਆ ਸੀ

ਕੈਨੇਡਾ ਦੇ ਸਸਕੈੱਚਵੇਨ ਸੂਬੇ ਵਿਚ ਛੁਰੇਬਾਜੀ ਦੀਆਂ ਲੜੀਵਾਰ ਘਟਨਾਵਾਂ ਵਿੱਚ 10 ਵਿਅਕਤੀਆਂ ਦੇ ਮਾਰੇ ਜਾਣ ਅਤੇ 15 ਦੇ ਜ਼ਖਮੀ ਹੋਣ ਦੀਆਂ ਐਤਵਾਰ ਨੂੰ ਰਿਪੋਰਟਾਂ ਮਿਲਿਆ ਸਨ।

ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਹਮਲੇ 13 ਥਾਵਾਂ 'ਤੇ ਹੋਏ ਸਨ ਅਤੇ ਇਨ੍ਹਾਂ ਥਾਵਾਂ 'ਤੇ ਜਾਂਚ ਚੱਲ ਰਹੀ ਹੈ।

ਪੁਲਿਸ ਨੇ ਹੁਣ ਤੱਕ ਦੋ ਸ਼ੱਕੀਆਂ ਦੀ ਪਛਾਣ ਕੀਤੀ ਸੀ, ਇਨ੍ਹਾਂ ਦੀ ਸ਼ਨਾਖ਼ਤ ਡੈਮਿਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਕੀਤੀ ਗਈ ਹੈ।

ਇਹ ਦੋਵੇਂ ਸ਼ੱਕੀ ਵਿਅਕਤੀ ਅਜੇ ਫਰਾਰ ਦੱਸੇ ਜਾ ਰਹੇ ਹਨ।

ਰਾਇਲ ਕੈਨੇਡੀਅਨ ਮਾਂਊਟਿਡ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਿਸ਼ਾਨ ਕੰਪਨੀ ਦੇ ਰੋਜ਼ ਮਾਡਲ ਦੀ ਕਾਲੇ ਰੰਗ ਦੀ ਗੱਡੀ ਹੋ ਸਕਦੀ ਹੈ।

ਪੁਲਿਸ ਨੇ ਲੋਕਾਂ ਨੂੰ ਸ਼ੱਕੀਆਂ ਤੋਂ ਬਚ ਕੇ ਰਹਿਣ ਅਤੇ ਕਿਸੇ ਵੀ ਖਤਰੇ ਤੋਂ ਬਚਾਅ ਲਈ ਬਾਹਰ ਨਾ ਨਿਕਲਣ ਲਈ ਕਿਹਾ ਸੀ

ਜਸਟਿਨ ਟਰੂਡੋ ਦਾ ਪ੍ਰਤੀਕਰਮ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਨੂੰ ਘਿਨਾਉਣਾ ਤੇ ਦਿਲ ਕੰਬਾਊਂ ਕਹਿ ਨੇ ਨਿੰਦਿਆ ਹੈ।

ਟਰੂਡੋ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਦੱਸਿਆ ਕਿ ਸਾਰੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਮੌਕੇ 'ਤੇ ਸਥਿਤੀ ਨੂੰ ਸੰਭਾਲਣ ਵਾਲਿਆਂ ਦਾ ਧੰਨਵਾਦ ਵੀ ਕੀਤਾ।

ਇਹ ਹਮਲੇ 13 ਥਾਵਾਂ 'ਤੇ ਹੋਏ ਹਨ ਅਤੇ ਇਨ੍ਹਾਂ ਥਾਵਾਂ 'ਤੇ ਜਾਂਚ ਚੱਲ ਰਹੀ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਹ ਹਮਲੇ 13 ਥਾਵਾਂ 'ਤੇ ਹੋਏ ਹਨ ਅਤੇ ਇਨ੍ਹਾਂ ਥਾਵਾਂ 'ਤੇ ਜਾਂਚ ਚੱਲ ਰਹੀ ਹੈ

ਪੁਲਿਸ ਨੇ ਸ਼ੱਕੀ ਵਿਅਕਤੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣ।

ਅਸਿਸਟੈਂਟ ਕਮਿਸ਼ਨਰ ਰੌਂਡਾ ਬਲੈਕਮੋਰੇ ਨੇ ਸੰਦੇਸ਼ ਜਾਰੀ ਕਰਦਿਆਂ ਕਿਹਾ, ''ਜੇ ਡੈਮਿਨ ਅਤੇ ਮਾਈਲਸ ਸੁਣ ਰਹੇ ਹਨ ਜਾਂ ਉਨ੍ਹਾਂ ਨੂੰ ਇਹ ਸੂਚਨਾ ਪ੍ਰਾਪਤ ਹੋ ਰਹੀ ਹੈ ਤਾਂ ਮੈਂ ਉਨ੍ਹਾਂ ਨੂੰ ਕਹਾਂਗੀ ਕਿ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣ।''

ਮੰਨਿਆ ਜਾ ਰਿਹਾ ਹੈ ਕਿ ਜੇਮਸ ਸਮਿਥ ਕ੍ਰੀ ਨੇਸ਼ਨ (ਜੇਐੱਸਸੀਐੱਨ) ਦੀ ਸਥਾਨਕ ਕਮਿਊਨਿਟੀ ਵਿੱਚ ਸਭ ਤੋਂ ਪਹਿਲੇ ਹਮਲੇ ਹੋਏ ਸਨ ਅਤੇ ਹੁਣ ਉੱਥੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ।

ਬੀਬੀਸੀ

ਇਹ ਵੀ ਪੜ੍ਹੋ:-

ਬੀਬੀਸੀ

ਹੁਣ ਤੱਕ ਕੀ-ਕੀ ਹੋਇਆ

ਪੁਲਿਸ ਨੇ ਸਸਕੈੱਚਵਨ ਵਿੱਚ ਹੋਈ ਛੁਰੇਬਾਜ਼ੀ ਸਬੰਧੀ ਹੁਣ ਤੱਕ ਦਾ ਘਟਨਾਕ੍ਰਮ ਜਾਰੀ ਕੀਤਾ ਹੈ:

05:40, 4 ਸਤੰਬਰ (12:40 ਬ੍ਰਿਟਿਸ਼ ਸਮਰ ਟਾਈਮ) - ਸਥਾਨਕ ਸਮੇਂ ਅਨੁਸਾਰ ਪੁਲਿਸ ਨੂੰ ਜੇਮਸ ਸਮਿਥ ਕ੍ਰੀ ਨੇਸ਼ਨ ਵਿੱਚ ਛੁਰੀਬਾਜ਼ੀ ਬਾਰੇ ਇੱਕ ਕਾਲ ਪ੍ਰਾਪਤ ਹੋਈ।

ਥੋੜ੍ਹੀ ਦੇਰ ਬਾਅਦ, ਵੱਖ-ਵੱਖ ਸਥਾਨਾਂ 'ਤੇ ਛੁਰੀਬਾਜ਼ੀ ਦੀਆਂ ਹੋਰ ਰਿਪੋਰਟਾਂ ਵਾਲੀਆਂ ਕਾਲਾਂ ਆਈਆਂ ਅਤੇ ਸ਼ੱਕੀਆਂ ਦੀ ਪਛਾਣ ਡੈਮਿਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਕੀਤੀ ਗਈ।

07:12 - ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਿਸੇ ਸੁਰੱਖਿਅਤ ਥਾਂ 'ਤੇ ਚਲੇ ਜਾਣ। ਜੇਮਜ਼ ਸਮਿਥ ਕ੍ਰੀ ਨੇਸ਼ਨ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਕਿ- ਕੈਂਡਲ ਲੇਕ, ਪ੍ਰਿੰਸ ਐਲਬਰਟ, ਮੇਲਫੋਰਟ, ਹੰਬੋਲਟ ਅਤੇ ਰੋਸਥਰਨ ਦੇ ਨਿਵਾਸੀਆਂ ਨੂੰ ਖ਼ਤਰਨਾਕ ਵਿਅਕਤੀਆਂ ਸਬੰਧੀ ਚੇਤਾਵਨੀ ਜਾਰੀ ਕੀਤੀ।

07:57 - ਪੁਲਿਸ ਨੇ ਦੋ ਸ਼ੱਕੀਆਂ ਦੇ ਨਾਮ, ਉਨ੍ਹਾਂ ਦੀ ਦਿੱਖ ਅਤੇ ਤਸਵੀਰਾਂ ਜਾਰੀ ਕੀਤੀਆਂ।

08:20 - ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਕਿ ਸ਼ੱਕੀ ਵਿਅਕਤੀ ਇੱਕ ਵਾਹਨ ਵਿੱਚ ਯਾਤਰਾ ਕਰ ਰਹੇ ਹਨ, ਖਤਰਨਾਕ ਵਿਅਕਤੀਆਂ ਦੀ ਚੇਤਾਵਨੀ ਨੂੰ ਪੂਰੇ ਸਸਕੈੱਚਵਨ ਸੂਬੇ ਵਿੱਚ ਜਾਰੀ ਕੀਤਾ ਗਿਆ।

09:45 - ਮਾਈਲਸ ਸੈਂਡਰਸਨ ਦੀ ਪਛਾਣ ਲਈ ਸਬੰਧਿਤ ਵਾਹਨ ਦਾ ਵੇਰਵਾ ਅਤੇ ਉਸ ਦੀ ਸਹੀ ਤਸਵੀਰ ਜਾਰੀ ਕੀਤੀ ਗਈ। ਪੁਲਿਸ ਨੇ ਕਿਹਾ ਕਿ ਕਈ ਥਾਵਾਂ 'ਤੇ, ਕਈ ਲੋਕਾਂ ਉੱਤੇ ਹਮਲਾ ਕੀਤਾ ਗਿਆ ਹੈ।

11:25 - ਸ਼ੱਕੀਆਂ ਦੀ ਭਾਲ਼ ਗੁਆਂਢੀ ਸੂਬਿਆਂ ਮੈਨੀਟੋਬਾ ਅਤੇ ਅਲਬਰਟਾ ਵਿੱਚ ਵੀ ਸ਼ੁਰੂ ਕੀਤੀ ਗਈ।

12:07 - ਪੁਲਿਸ ਨੇ ਜਨਤਾ ਨੂੰ ਸੁਚੇਤ ਕੀਤਾ ਕਿ ਸ਼ੱਕੀ ਵਾਹਨ ਰੇਜੀਨਾ ਦੇ ਆਰਕੋਲਾ ਐਵੇਨਿਊ ਵਿੱਚ ਦੇਖਿਆ ਗਿਆ ਸੀ। ਇਹ ਸਥਾਨ ਪਹਿਲੇ ਹਮਲੇ ਵਾਲੀ ਥਾਂ ਤੋਂ 300 ਕਿਲੋਮੀਟਰ ਦੂਰ ਸਥਿਤ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)