ਸਲਮਾਨ ਰਸ਼ਦੀ ਇਸ ਵੇਲੇ ਵੈਂਟੀਲੇਟਰ 'ਤੇ, ਉਨ੍ਹਾਂ ਦੀ ਹਾਲਤ ਅਤੇ ਹਮਲਾਵਰ ਬਾਰੇ ਕੀ-ਕੀ ਪਤਾ ਹੈ

ਸਲਮਾਨ ਰਸ਼ਦੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਭਾਰਤੀ ਮੂਲ ਦੇ ਲੇਖਕ ਅਤੇ ਬੁੱਕਰ ਪੁਰਸਕਾਰ ਜੇਤੂ ਸਲਮਾਨ ਰਸ਼ਦੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਉਹ ਹੁਣ ਗੱਲਬਾਤ ਕਰ ਰਹੇ ਹਨ।

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਉੱਤੇ ਉਨ੍ਹਾਂ 'ਤੇ ਹਮਲਾ ਹੋਇਆ ਸੀ।

ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਇਹ ਧਮਕੀਆਂ ਉਨ੍ਹਾਂ ਨੂੰ ਉਨ੍ਹਾਂ ਵੱਲੋਂ 'ਦਿ ਸੈਟੇਨਿਕ ਵਰਸਿਜ਼' ਕਿਤਾਬ ਲਿਖਣ ਤੋਂ ਬਾਅਦ ਮਿਲ ਰਹੀਆਂ ਸਨ।

ਹਮਲਾ ਉਸ ਵੇਲੇ ਹੋਇਆ ਜਦੋਂ ਉਹ ਚੌਟਾਉਕਵਾ ਸੰਸਥਾ ਦੇ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਨਿਊਯਾਰਕ ਸਟੇਟ ਪੁਲਿਸ ਨੇ ਦੱਸਿਆ ਹੈ ਕਿ ਸਲਮਾਨ ਰਸ਼ਦੀ ਦੀ ਧੋਣ 'ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ।

ਹਮਲਾਵਰ ਉੱਪਰ ਹੱਤਿਆ ਦੀ ਕੋਸ਼ਿਸ਼ ਦਾ ਕੇਸ

ਸ਼ੁੱਕਰਵਾਰ ਨੂੰ ਸਲਮਾਨ ਰਸ਼ਦੀ ਉਪਰ ਹਮਲਾ ਕਰਨ ਵਾਲੇ ਹਾਦੀ ਮਾਤਰ ਉੱਪਰ ਹੱਤਿਆ ਦੀ ਕੋਸ਼ਿਸ਼ ਦਾ ਕੇਸ ਪਾਇਆ ਗਿਆ ਹੈ।

ਹਾਦੀ ਉੱਪਰ ਨਿਊਯਾਰਕ ਵਿਖੇ ਇੱਕ ਸਮਾਗਮ ਦੌਰਾਨ ਰਸਤੇ ਉੱਪਰ ਹਮਲਾ ਕਰਨ ਦੇ ਇਲਜ਼ਾਮ ਹਨ। ਸਲਮਾਨ ਰਸ਼ਦੀ ਦੀ ਹਾਲਤ ਗੰਭੀਰ ਹੈ ਅਤੇ ਆਰੋਪੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਰਸ਼ਦੀ ਦੇ ਉਪਰ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਰਸ਼ਦੀ ਨੇ ਆਪਣੇ ਕਰੀਅਰ ਦੌਰਾਨ ਬਿਨਾਂ ਡਰੇ ਲਿਖਿਆ ਹੈ।

ਐਨਬੀਸੀ ਨਿਊਜ਼ ਮੁਤਾਬਕ ਹਾਦੀ ਮਾਤਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਿਆ ਹੈ ਕਿ ਉਹ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।

ਇਹ ਸੰਸਥਾ ਈਰਾਨ ਵਿਚ ਵੱਡੀ ਰਾਜਨੀਤੀਕ ਅਤੇ ਮਿਲਟਰੀ ਸੰਸਥਾ ਹੈ ਪਰ ਸਿੱਧੇ ਤਰੀਕੇ ਨਾਲ ਹਾਦੀ ਦਾ ਇਸ ਨਾਲ ਕੋਈ ਸਬੰਧ ਸਾਬਤ ਨਹੀਂ ਹੋ ਸਕਿਆ।

ਸਲਮਾਨ ਰਸ਼ਦੀ ਦੇ ਏਜੰਟ ਐਂਡਰਿਊ ਵਾਇਲੀ ਨੇ ਇੱਕ ਬਿਆਨ ਜਾਰੀ ਕੀਤਾ ਹੈ।

ਰਸ਼ਦੀ ਗੁਆ ਸਕਦੇ ਹਨ ਇੱਕ ਅੱਖ

ਇਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਰਸ਼ਦੀ ਵੈਂਟੀਲੇਟਰ 'ਤੇ ਹਨ ਅਤੇ ਇਸ ਸਮੇਂ ਬੋਲਣ ਵਿੱਚ ਅਸਮਰੱਥ ਹਨ। ਉਨ੍ਹਾਂ ਮੁਤਾਬਕ ਰਸ਼ਦੀ ਇੱਕ ਅੱਖ ਵੀ ਗੁਆ ਸਕਦੇ ਹਨ।

ਪੁਲਿਸ ਵੱਲੋਂ 24 ਸਾਲਾ ਸ਼ੱਕੀ ਹਾਦੀ ਮਾਟਰ ਨੂੰ ਨਿਊ ਜਰਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਵੱਲੋਂ ਸਟੇਜ 'ਤੇ ਜਾ ਕੇ ਰਸ਼ਦੀ ਉੱਪਰ ਹਮਲਾ ਕੀਤਾ ਗਿਆ।

ਸਲਮਾਨ ਰਸ਼ਦੀ ਦੇ ਪੇਟ ਅਤੇ ਗਰਦਨ ਉੱਪਰ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੈਨਸਿਲਵੇਨੀਆ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਐਂਡਰਿਊ ਵੱਲੋਂ ਇਸ ਹਮਲੇ ਤੋਂ ਬਾਅਦ ਆਖਿਆ ਗਿਆ,"ਸਲਮਾਨ ਦੀ ਇੱਕ ਅੱਖ ਜਾ ਸਕਦੀ ਹੈ। ਉਨ੍ਹਾਂ ਦੀ ਬਾਂਹ ਉਪਰ ਵੀ ਸੱਟਾਂ ਹਨ ਅਤੇ ਜਿਗਰ 'ਤੇ ਵੀ ਸੱਟ ਹੈ।"

ਫ਼ਿਲਹਾਲ ਇਸ ਹਮਲੇ ਦੇ ਮੰਤਵ ਬਾਰੇ ਪੁਲਿਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਨੂੰ ਘਟਨਾ ਸਥਲ ਤੋਂ ਇਲੈਕਟ੍ਰਾਨਿਕ ਉਪਕਰਨ ਮਿਲੇ ਹਨ।

ਸਲਮਾਨ ਰਸ਼ਦੀ

ਤਸਵੀਰ ਸਰੋਤ, Getty Images

ਸਲਮਾਨ ਰਸ਼ਦੀ ਨਾਲ ਉਸ ਵੇਲੇ ਸਟੇਜ 'ਤੇ ਇੰਟਰਵਿਊ ਲਈ ਹੈਨਰੀ ਰੀਜ਼ ਵੀ ਮੌਜੂਦ ਸਨ। ਇਸ ਹਮਲੇ ਦੌਰਾਨ ਉਨ੍ਹਾਂ ਦੇ ਸਿਰ ਤੇ ਸੱਟ ਵੱਜੀ ਹੈ ਅਤੇ ਉਨ੍ਹਾਂ ਨੂੰ ਵੀ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਟਾਫ ਅਤੇ ਦਰਸ਼ਕਾਂ ਨੇ ਹਮਲਾਵਰ ਨੂੰ ਫੜਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹੈਲੀਕਾਪਟਰ ਨਾਲ ਉੱਥੋਂ ਦੇ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।

Banner

ਸਲਮਾਨ ਰਸ਼ਦੀ- ਅੰਕੜਿਆਂ ਵਿੱਚ ਜ਼ਿੰਦਗੀ

  • 1947 ਵਿੱਚ ਭਾਰਤ ਦੇ ਬੰਬਈ( ਮੁੰਬਈ) ਵਿਖੇ ਹੋਇਆ ਜਨਮ
  • 1975-2019 ਦਰਮਿਆਨ ਉਨ੍ਹਾਂ 14 ਨਾਵਲ ਲਿਖੇ ਜਿਨ੍ਹਾਂ ਵਿੱਚੋਂ 2 ਬੱਚਿਆਂ ਲਈ ਸਨ
  • 5 ਵਾਰ ਬੁੱਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
  • 1981 ਵਿਚ 'ਮਿਡਨਾਈਟਸ ਚਿਲਡਰਨ' ਜਿੱਤਿਆ ਲਈ ਬੁੱਕਰ ਪੁਰਸਕਾਰ
  • 9 ਸਾਲ ਲੁਕ ਕੇ ਜ਼ਿੰਦਗੀ ਬਿਤਾਈ ਕਿਉਂਕਿ ਇਰਾਨ ਦੇ ਆਗੂ ਵੱਲੋਂ ਉਨ੍ਹਾਂ ਦੀ ਮੌਤ ਲਈ ਫਤਵਾ ਜਾਰੀ ਕੀਤਾ ਗਿਆ ਸੀ।
  • ਇਰਾਨ ਵੱਲੋਂ ਉਸ ਸਮੇਂ ਰਸ਼ਦੀ ਦੀ ਕਿਤਾਬ 'ਦਿ ਸੈਟੇਨਿਕ ਵਰਸਿਜ਼' ਨੂੰ ਮੁਸਲਮਾਨ ਵਿਰੋਧੀ ਕਰਾਰ ਦਿੱਤਾ ਗਿਆ ਸੀ।
Banner

ਆਨਲਾਈਨ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਘਟਨਾ ਤੋਂ ਤੁਰੰਤ ਬਾਅਦ ਸਟੇਜ ਉੱਤੇ ਮੌਜੂਦ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਸਨ।

ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਹਮਲਾਵਰਾਂ ਨੂੰ ਮੌਕੇ ਉੱਤੇ ਹੀ ਫੜ ਲਿਆ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਨਿਊਯਾਰਕ ਸਟੇਟ ਦੀ ਗਵਰਨਰ ਕੈਥੀ ਹੋਚੁਲ ਨੇ ਹਮਲੇ ਤੋਂ ਬਾਅਦ ਪ੍ਰਤੀਕਿਰਿਆਵਾਂ ਦੇਣ ਵਾਲਿਆਂ ਅਤੇ ਨਿਊਯਾਰਕ ਪੁਲਿਸ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,''ਸਾਡੀ ਹਮਦਰਦੀ ਸਲਮਾਨ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ ਹੈ। ਮੈਂ ਸਟੇਟ ਪੁਲਿਸ ਨੂੰ ਜਾਂਚ ਵਿੱਚ ਲੋੜ ਪੈਣ ਉੱਤੇ ਮਦਦ ਕਰਨ ਦਾ ਹੁਕਮ ਦਿੱਤਾ ਹੈ।''

ਚਸ਼ਮਦੀਦਾਂ ਨੇ ਕੀ ਕਿਹਾ

ਇੱਕ ਚਸ਼ਮਦੀਦ ਕਾਰਲ ਲੈਵਨ ਨੇ ਬੀਬੀਸੀ ਨਿਊਜ਼ ਚੈਨਲ ਨੂੰ ਕਿਹਾ ਕਿ ਜੋ ਉਸ ਪ੍ਰੋਗਰਾਮ ਵਿੱਚ ਸਨ ਉਹ ਹਾਲੇ ਵੀ ਸਦਮੇ ਵਿੱਚ ਹਨ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਹੀ ਡਰਾਉਣਾ ਹਾਦਸਾ ਸੀ।"

ਜਦੋਂ ਹਾਦਸਾ ਹੋਇਆ ਕਾਰਲ ਸਟੇਜ ਤੋਂ 14ਵੀਂ ਜਾਂ 15ਵੀਂ ਕਤਾਰ ਵਿੱਚ ਬੈਠੇ ਸਨ।

ਉਨ੍ਹਾਂ ਨੇ ਦੱਸਿਆ ਕਿ ਰਸ਼ਦੀ ਨੂੰ "ਕਈ ਵਾਰ ਚਾਕੂ ਮਾਰਿਆ ਗਿਆ"। ਹਮਲਾਵਰ ਦਰਸ਼ਕਾਂ ਦੇ ਖੱਬੇ ਪਾਸਿਓਂ ਭੱਜ ਕੇ ਸਟੇਜ 'ਤੇ ਚੜ੍ਹਿਆ ਸੀ।

ਚਸ਼ਮਦੀਦਾਂ ਵਿੱਚ ਇੱਕ ਲਿੰਡਾ ਅਬਰਾਮਸ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਹਮਲਾਵਰ ਲਗਾਤਾਰ ਰਸਤੇ ਉਪਰ ਹਮਲੇ ਕਰ ਰਿਹਾ ਸੀ।

"ਉਸ ਨੂੰ ਹਟਾਉਣ ਲਈ ਘੱਟੋ ਘੱਟ ਪੰਜ ਲੋਕ ਅੱਗੇ ਆਏ ਅਤੇ ਅਤੇ ਉਹ ਲਗਾਤਾਰ ਹਮਲੇ ਕਰ ਰਿਹਾ ਸੀ। ਉਹ ਕਾਫ਼ੀ ਤੇਜ਼ੀ ਨਾਲ ਰਸਤੇ ਉੱਪਰ ਹਮਲੇ ਕਰ ਰਿਹਾ ਸੀ।"

ਇੱਕ ਹੋਰ ਚਸ਼ਮਦੀਦ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਹਮਲੇ ਤੋਂ ਇਕਦਮ ਬਾਅਦ ਕੁਝ ਲੋਕ ਆਖ ਰਹੇ ਸਨ ਕਿ ਉਨ੍ਹਾਂ ਦੀ ਨਬਜ਼ ਚੱਲ ਰਹੀ ਹੈ। ਪੁਲਿਸ ਮੁਤਾਬਕ ਦਰਸ਼ਕਾਂ ਵਿਚ ਮੌਜੂਦ ਇੱਕ ਡਾਕਟਰ ਨੇ ਰਸ਼ਦੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ।

ਸਥਾਨਕ ਪੱਤਰਕਾਰ ਨੇ ਕੀ ਦੱਸਿਆ

ਬਫੈਲੋ ਨਿਊਜ਼ ਦੇ ਮਾਰਕ ਸਮਰ ਨੇ ਕਈ ਚਸ਼ਮਦੀਦਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਪ੍ਰੋਗਰਾਮ ਵਿੱਚ ਮੌਜੂਦ ਦਰਸ਼ਕਾਂ ਵਿੱਚ ਵੀ ਵੜਿਆ ਹੋਇਆ ਸੀ, ਉਸ ਨੇ ਕਾਲੇ ਰੰਗ ਦਾ ਮਾਸਕ ਪਹਿਨਿਆ ਹੋਇਆ ਸੀ। ਉਸ ਨੇ ਸਟੇਜ ਉੱਤੇ ਛਾਲ ਮਾਰੀ ਅਤੇ ਰਸ਼ਦੀ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਸਲਮਾਨ ਰਸ਼ਦੀ

ਤਸਵੀਰ ਸਰੋਤ, HORATIOGATES3/BBC

ਤਸਵੀਰ ਕੈਪਸ਼ਨ, ਸਲਮਾਨ ਰਸ਼ਦੀ ਨੂੰ ਹਸਪਤਾਲ ਲਿਜਾਂਦੇ ਹੋਏ

ਥੋੜ੍ਹੀ ਹੀ ਦੇਰ ਬਾਅਦ ਜੋ ਉੱਥੇ 10-15 ਲੋਕ ਸਨ, ਉਹ ਰਸ਼ਦੀ ਦੀ ਮਦਦ ਲਈ ਅੱਗੇ ਆਏ। ਪਰ ਮਦਦ ਮਿਲਣ ਤੋਂ ਪਹਿਲਾਂ ਕਰੀਬ ਪੰਜ ਮਿੰਟ ਤੱਕ ਰਸ਼ਦੀ ਜ਼ਮੀਨ ਉੱਤੇ ਡਿੱਗੇ ਰਹੇ। ਫਿਰ ਹੈਲੀਕਾਪਟਰ ਜ਼ਰੀਏ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਸਮਰ ਕਹਿੰਦੇ ਹਨ ਕਿ ਰਸ਼ਦੀ ਅਕਸਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਨਾਲ ਹੀ ਸਫਰ ਕਰਦੇ ਹਨ।

ਉਹ ਕਹਿੰਦੇ ਹਨ,''ਇਸ ਗੱਲ ਉੱਤੇ ਯਕੀਨ ਕਰਨਾ ਔਖਾ ਹੈ ਕਿ ਹਮਲੇ ਵੇਲੇ ਉਨ੍ਹਾਂ ਨਾਲ ਲੋੜੀਂਦੀ ਸਕਿਊਰਿਟੀ ਨਹੀਂ ਸੀ।''

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਚਾਕੂ ਨਾਲ ਹੋਏ ਕਈ ਵਾਰ

ਚੌਟਾਉਕਵਾ ਸੰਸਥਾ ਵਿੱਚ ਪ੍ਰੋਗਰਾਮ ਦੌਰਾਨ ਮੌਜੂਦ ਡਾਕਟਰ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਚਾਕੂ ਲੱਗਣ ਤੋਂ ਬਾਅਦ ਰਸ਼ੀਦ ਦਾ ਇਲਾਜ ਕਰਨ ਵਿੱਚ ਉਨ੍ਹਾਂ ਨੇ ਮਦਦ ਕੀਤੀ।

ਰੀਟਾ ਲੈਂਡਮੈਨ ਨੇ ਦੱਸਿਆ ਕਿ ਰਸ਼ਦੀ ਉੱਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਗਏ ਸਨ। ਇੱਕ ਉਨ੍ਹਾਂ ਦੀ ਧੋਣ ਦੇ ਸੱਜੇ ਪਾਸੇ ਵੀ ਲੱਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਟੇਜ ਉੱਤੇ ਉਨ੍ਹਾਂ ਦੇ ਸਰੀਰ ਹੇਠਾਂ ਕਾਫ਼ੀ ਖ਼ੂਨ ਇਕੱਠਾ ਹੋ ਗਿਆ ਸੀ।

ਸਲਮਾਨ ਰਸ਼ਦੀ ਕੌਣ ਹਨ

1981 ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਕਿਤਾਬ 'ਮਿਡਨਾਈਟ ਚਿਲਡਰਨ' ਨੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦੁਆਈ ਸੀ। ਇਸ ਦੀਆਂ 10 ਲੱਖ ਤੋਂ ਵੱਧ ਕਾਪੀਆਂ ਇਕੱਲੇ ਯੂਕੇ ਵਿੱਚ ਹੀ ਵਿਕੀਆਂ ਸਨ।

ਪਰ 1988 ਵਿੱਚ ਆਈ ਉਨ੍ਹਾਂ ਦੀ ਕਿਤਾਬ ਸੈਟੇਨਿਕ ਵਰਸਿਜ਼ ਨੇ ਉਨ੍ਹਾਂ ਨੂੰ 9 ਸਾਲ ਤੱਕ ਲੁਕਣ ਲਈ ਮਜਬੂਰ ਕਰ ਦਿੱਤਾ।

ਸਲਮਾਨ ਰਸ਼ਦੀ

ਤਸਵੀਰ ਸਰੋਤ, Getty Images

ਕਿਤਾਬ ਦਾ ਕੁਝ ਮੁਸਲਮਾਨਾਂ ਨੇ ਵਿਰੋਧ ਕੀਤਾ। ਕਿਤਾਬ ਵਿੱਚ ਲਿਖੀ ਸਮੱਗਰੀ ਨੂੰ ਉਨ੍ਹਾਂ ਨੇ ਈਸ਼ਨਿੰਦਾ ਕਰਾਰ ਦਿੱਤਾ। ਕੁਝ ਦੇਸਾਂ ਵਿੱਚ ਇਸ ਉੱਤੇ ਬੈਨ ਲਗਾ ਦਿੱਤਾ ਗਿਆ ਸੀ।

ਕਿਤਾਬ ਦੇ ਰਿਲੀਜ਼ ਹੋਣ ਤੋਂ ਇੱਕ ਸਾਲ ਬਾਅਦ ਈਰਾਨ ਦੇ ਨੇਤਾ ਅਯਾਤੁੱਲਾ ਖੁਮੈਨੀ ਨੇ ਰਸ਼ਦੀ ਖ਼ਿਲਾਫ਼ ਮੌਤ ਦਾ ਫਤਵਾ ਜਾਰੀ ਕੀਤਾ ਸੀ।

ਕਿਤਾਬ ਆਉਣ ਦੇ ਇੱਕ ਸਾਲ ਬਾਅਦ ਇਰਾਨ ਦੇ ਮੁੱਖ ਆਗੂ ਅਯਾਤੁੱਲਾ ਖੁਮੈਨੀ ਨੇ ਰਸ਼ਦੀ ਨੂੰ ਮਾਰਨ ਵਾਲੇ ਨੂੰ 30 ਲੱਖ ਡਾਲਰ ਦੇਣ ਦਾ ਐਲਾਨ ਕੀਤਾ।

ਕਿਤਾਬ ਛਪਣ ਤੋਂ ਬਾਅਦ ਹੋਈ ਹਿੰਸਾ ਵਿੱਚ ਦਰਜਨਾਂ ਲੋਕ ਮਾਰੇ ਗਏ। ਇਸ ਵਿੱਚ ਕਿਤਾਬ ਦਾ ਅਨੁਵਾਦ ਕਰਨ ਵਾਲੇ ਲੋਕ ਵੀ ਸ਼ਾਮਲ ਸਨ।

ਰਸ਼ਦੀ ਦੇ ਸਿਰ 'ਤੇ ਰਖਿਆ ਇਨਾਮ ਹਾਲੇ ਵੀ ਕਾਇਮ ਹੈ, ਪਰ ਇਰਾਨ ਸਰਕਾਰ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)