ਅਫ਼ਗਾਨਿਸਤਾਨ ਵਿੱਚ ਭੂਚਾਲ ਨੇ ਸੈਂਕੜੇ ਘਰਾਂ ਵਿਚ ਵਿਛਾਏ ਸੱਥਰ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਵਿੱਚ ਭੂਚਾਲ ਕਾਰਨ ਕਰੀਬ 1000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਇਸ ਦੇ ਨਾਲ ਹੀ ਕਰੀਬ 1500 ਲੋਕ ਜ਼ਖਮੀ ਹਨ।
ਪਕਤਿਕਾ ਸੂਬੇ ਤੋਂ ਬਰਬਾਦ ਹੋਏ ਘਰਾਂ ਅਤੇ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਸਥਾਨਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਮ੍ਰਿਤਕ ਲੋਕਾਂ ਦੀ ਗਿਣਤੀ ਘੱਟੋ-ਘੱਟ 920 ਹੈ ਅਤੇ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।
ਭੂਚਾਲ ਦਾ ਕੇਂਦਰ ਦੱਖਣ-ਪੂਰਬੀ ਸ਼ਹਿਰ ਖੋਸਤ ਤੋਂ 44 ਕਿੱਲੋਮੀਟਰ ਦੂਰ ਸਥਿਤ ਸੀ। ਭੂਚਾਲ ਦੀ ਰੈਕਟਰ ਸਕੇਲ ’ਤੇ ਤੀਬਰਤਾ 6.1 ਦੱਸੀ ਜਾ ਰਹੀ ਹੈ।
ਐਡਿਟ – ਅਸਮਾ ਹਾਫ਼ਿਜ਼