ਕੋਰੋਨਾਵਾਇਰਸ: ਚੀਨ ਦੇ ਵੱਡੇ ਸ਼ਹਿਰਾਂ ’ਚ ਫ਼ਿਰ ਲੌਕਡਾਊਨ, ਦੁਨੀਆਂ ਤੇ ਕੀ ਅਸਰ ਪੈ ਸਕਦਾ ਹੈ?

ਵੀਡੀਓ ਕੈਪਸ਼ਨ, ਚੀਨ ’ਚ ਫ਼ਿਰ ਲੌਕਡਾਊਨ, ਕੀ ਦੁਨੀਆਂ ਸਾਹਮਣੇ ਸੰਕਟ ਦੀ ਘੜੀ?
ਪ੍ਰਕਾਸ਼ਿਤ

ਜੰਗ ਅਤੇ ਮਹਿਗਾਈ ਵਿਚਾਲੇ ਹੁਣ ਚੀਨ ਵਿੱਚ ਮੁੜ ਤੋਂ ਕੋਵਿਡ ਕਾਰਨ ਲੌਕਡਾਊਨ ਹੈ। ਇਹ ਵਿਸ਼ਵ ਪੱਧਰ ਦੀ ਸਪਲਾਈ ਚੇਨ ਲਈ ਇੱਕ ਅਸਲ ਤੂਫ਼ਾਨ ਵਾਂਗ ਹੈ ਕਿ ਕਿਵੇਂ ਚੀਜ਼ਾਂ ਦੂਜੇ ਦੇਸ਼ਾਂ ਵਿੱਚ ਪਹੁੰਚਣਗੀਆਂ।

ਚੀਨ ਵਿੱਚ ਜਦੋਂ ਵੀ ਕੋਈ ਹਲਚਲ ਹੁੰਦੀ ਹੈ ਤਾਂ ਇਸ ਦਾ ਪੂਰੀ ਦੁਨੀਆਂ ਉੱਤੇ ਕਾਫ਼ੀ ਅਸਰ ਪੈਂਦਾ ਹੈ ਕਿਉਂਕਿ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਮੈਨੂਫ਼ੈਕਚਰਿੰਗ ਸਮਰੱਥਾ ਚੀਨ ਵਿੱਚ ਹੀ ਮੌਜੂਦ ਹੈ। ਇਸੇ ਕਾਰਨ ਜਦੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਤਾਂ ਹਾਲ ਹੀ ਵਿੱਚ ਛੇ ਦਿਨਾਂ ਦਾ ਲੌਕਡਾਊਨ ਲਗਾ ਦਿੱਤਾ ਗਿਆ।

ਇਸ ਲੌਕਡਾਊਨ ਕਾਰਨ ਦੁਨੀਆਂ ਦੇ ਧੰਦਿਆਂ ਨੂੰ ਵੱਡਾ ਝਟਕਾ ਲੱਗਿਆ ਹੈ।

(ਰਿਪੋਰਟ – ਮਾਰਿਕੋ ਓਈ, ਆਵਾਜ਼ – ਸੁਨੀਲ ਕਟਾਰੀਆ, ਐਡਿਟ – ਦੀਪਕ ਜਸਰੋਟੀਆ ਤੇ ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)