ਪਾਕਿਸਤਾਨ ਵਿੱਚ ਖੇਡੀ ਜਾਂਦੀ ‘ਟੇਪਬਾਲ ਕ੍ਰਿਕਟ’ ਕੀ ਸ਼ੈਅ ਹੈ?
ਪ੍ਰਕਾਸ਼ਿਤ
ਪਾਕਿਸਤਾਨ ਵਿੱਚ ਕ੍ਰਿਕਟ ਦੀ ਇੱਕ ਵਿਧੀ ਟੇਪ ਬਾਲ ਹੈ, ਜਿਸ ਨੂੰ ਕੌਮੀ ਮਕਬੂਲੀਅਤ ਹਾਸਿਲ ਹੈ।
ਟੇਪਬਾਲ ਖਿਡਾਰੀਆਂ ਦਾ ਦਾਅਵਾ ਹੈ ਕਿ ਇਸ ਖੇਡ ਵਿੱਚ ਪਾਕਿਸਤਾਨ ਦੇ ਹਰ ਘਰ ਦਾ ਕੋਈ ਨਾ ਕੋਈ ਸ਼ਖ਼ਸ ਜ਼ਰੂਰ ਸ਼ਰੀਕ ਹੈ।
ਟੇਪਬਾਲ ਕ੍ਰਿਕਟ ਲਈ ਬਕਾਇਦਾ ਮੁਕਾਬਲੇ ਹੁੰਦੇ ਹਨ ਅਤੇ ਦਰਸ਼ਕਾਂ ਦੀ ਭਾਰੀ ਭੀੜ ਜੁੱਟਦੀ ਹੈ।
ਪਾਕਿਸਤਾਨ ਤੋਂ ਅਲੀ ਕਾਜ਼ਮੀ ਦੱਸ ਰਹੇ ਹਨ ਕਿ ਆਖ਼ਿਰ ਇਹ ਟੇਪਬਾਲ ਕ੍ਰਿਕਟ ਕੀ ਹੈ।