ਅਨੀਤਾ ਆਨੰਦ˸ ਹਰਜੀਤ ਸਿੰਘ ਸੱਜਣ ਦੀ ਥਾਂ ਕੈਨੇਡਾ ਦੀ ਰੱਖਿਆ ਮੰਤਰੀ ਬਣੀ ਪੰਜਾਬੀ ਮੂਲ ਦੀ ਸੰਸਦ ਮੈਂਬਰ

ਤਸਵੀਰ ਸਰੋਤ, LARS HAGBERG/Getty Images
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਕੈਨੇਡਾ ਵਿੱਚ ਪੰਜਾਬੀ ਮੂਲ ਦੀ ਅਨੀਤਾ ਆਨੰਦ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਖਿਆ ਮੰਤਰੀ ਬਣਾਇਆ ਗਿਆ ਹੈ।
ਉਨ੍ਹਾਂ ਨੇ ਅਹੁਦਾ ਅਜਿਹੇ ਸਮੇਂ ਸੌਂਪਿਆ ਗਿਆ ਹੈ ਜਦੋਂ ਕੈਨੇਡਾ ਦੀ ਫੌਜ ਜਿਨਸੀ ਮਾੜੇ ਵਤੀਰੇ ਦੇ ਇਲਜ਼ਾਮਾਂ ਨਾਲ ਜੂਝ ਰਹੀ ਹੈ।
ਇਸ ਤੋਂ ਪਹਿਲਾਂ ਹਰਜੀਤ ਸੱਜਣ ਦੇਸ਼ ਦੇ ਰੱਖਿਆ ਮੰਤਰੀ ਸਨ, ਜੋ ਆਪ ਵੀ ਇੱਕ ਫੌਜੀ ਰਹੇ ਚੁੱਕੇ ਸਨ।
ਪਰ ਸੰਸਦ ਦੇ ਪਿਛਲੇ ਸੈਸ਼ਨ ਵਿੱਚ ਕੈਨੇਡਾ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਰਜੀਤ ਸੱਜਣ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।
ਇਲਜ਼ਾਮ ਲਗਾਇਆ ਸੀ ਕਿ ਸਰਕਾਰ ਫੌਜ ਵਿੱਚ ਅਣਉਚਿਤ ਵਤੀਰੇ ਦੀਆਂ ਸ਼ਿਕਾਇਤਾਂ 'ਤੇ ਕਦਮ ਨਹੀਂ ਚੁੱਕ ਰਹੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿੱਚ ਫੌਜ ਦੇ ਉੱਚ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਵੀ ਇਲਜ਼ਾਮ ਲਗਾਇਆ ਸੀ।

ਤਸਵੀਰ ਸਰੋਤ, Getty Images
ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕੈਬਨਿਟ ਵਿੱਚ ਹੋਏ ਫੇਰਬਦਲ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, "ਅਸੀਂ ਜਾਣਦੇ ਹਾਂ ਕਿ ਸਾਡੀ ਕੈਨੇਡਾਈ ਆਰਮਡ ਫੌਰਸਿਜ਼ ਦੇ ਸੱਭਿਆਚਾਰ ਸਾਹਮਣੇ ਸੰਕਟ ਹੈ।"
ਆਰਮਡ ਫੋਰਸਿਜ਼ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਅਧਿਕਾਰਾਂ ਲਈ ਲੜਨ ਵਾਲੇ ਸਮੂਹਾਂ ਅਤੇ ਜਨਤਾ ਦਾ ਵੀ ਮੰਨਣਾ ਹੈ ਕਿ ਸਰਕਾਰ ਸੈਨਾ ਵਿੱਚ ਅਜਿਹੇ ਮਾਮਲਿਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਮਜ਼ੋਰ ਰਹੀ ਹੈ।
ਅਜਿਹੇ ਵਿੱਚ ਇੱਕ ਔਰਤ ਨੂੰ ਰੱਖਿਆ ਮੰਤਰੀ ਬਣਾਉਣ ਦੀ ਵੀ ਮੰਗ ਉੱਠ ਰਹੀ ਸੀ।
ਕੈਨੇਡਾ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਦੇ ਹਨ ਇਹ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਹਰਜੀਤ ਸੱਜਣ ਮੰਤਰੀ ਅਹੁਦੇ ਲਈ ਕਾਬਿਲ ਨਹੀਂ ਹਨ ਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਤੇਜ਼ ਹੋ ਰਹੀ ਸੀ।
ਅਜਿਹੇ ਵਿੱਚ ਭਾਰਤੀ ਮੂਲ ਦੀ ਹੀ ਅਨੀਤਾ ਆਨੰਦ ਨੂੰ ਰੱਖਿਆ ਮੰਤਰੀ ਬਣਾ ਕੇ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਤਸਵੀਰ ਸਰੋਤ, HARJIT SINGH FB PAGE
ਉਹ ਦੱਸਦੇ ਹਨ, "ਇਹ ਕਰੀਬ ਤੈਅ ਹੋ ਗਿਆ ਸੀ ਕਿ ਸੱਜਣ ਨੂੰ ਹਟਾਇਆ ਜਾਵੇਗਾ ਕਿਉਂਕਿ ਦੇਸ਼ ਦੀ ਸਸ਼ਤਰ ਫੌਜ ਵਿੱਚ ਜਿਣਸੀ ਦੁਰਵਿਹਾਰ ਦੇ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਇਸ ਵਿੱਚ ਔਰਤਾਂ ਦੇ ਨਾਲ ਕੁਝ ਗ਼ਲਤ ਕਰਨ ਦੇ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਅਧਿਕਾਰੀਆਂ ਦੇ ਨਾਮ ਵੀ ਉੱਛਲੇ ਸਨ।"
"ਕੁਝ ਦੇ ਖ਼ਿਲਾਫ਼ ਕਾਰਵਾਈ ਵੀ ਹੋਈ। ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਸਨ ਅਤੇ ਜਸਟਿਨ ਟਰੂਜੋ 'ਤੇ ਸਵਾਲ ਉੱਠ ਰਹੇ ਸਨ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਸਭ ਹਰਜੀਤ ਸੱਜਣ ਦੀ ਨੱਕ ਹੇਠਾਂ ਹੋ ਰਿਹਾ ਸੀ। ਅਜਿਹੇ ਵਿੱਚ ਇੱਕ ਔਰਤ ਵਜੋਂ ਅਨੀਤਾ ਆਨੰਦ ਨੂੰ ਨਿਯੁਕਤ ਕੀਤਾ ਗਿਆ ਹੈ।"
ਕੌਣ ਹੈ ਅਨੀਤਾ ਆਨੰਦ
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈਬਸਾਈਟ 'ਤੇ ਛਪੀ ਜਾਣਕਾਰੀ ਮੁਤਾਬਕ ਅਨੀਤਾ ਆਨੰਦ ਸਾਲ 2019 ਵਿੱਚ ਪਹਿਲੀ ਵਾਰ ਓਕਵਿਲ ਤੋਂ ਸੰਸਦ ਮੈਂਬਰ ਚੁਣੀ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਯਾਨਿ ਜਨਤਕ ਸੇਵਾ ਅਤੇ ਖਰੀਦ ਮੰਤਰੀ ਬਣਾਇਆ ਗਿਆ ਸੀ।
ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਵਿੱਚ ਹੋਇਆ ਤੇ 1985 ਵਿੱਚ ਉਹ ਓਂਟਾਰੀਓ ਆ ਗਏ ਸਨ।
ਸਾਲ 2015 ਵਿੱਚ ਓਂਟਾਰੀਓ ਦੇ ਉਸ ਵੇਲੇ ਦੇ ਵਿੱਤ ਮੰਤਰੀ ਚਾਰਲਜ਼ ਸੌਸਾ ਨੇ ਅਨੀਤਾ ਨੂੰ ਸਰਕਾਰ ਦੀ ਵਿੱਤੀ ਯੋਜਨਾਵਾਂ ਨਾਲ ਜੁੜੀ ਮਾਹਿਰਾਂ ਦੀ ਇੱਕ ਕਮੇਟੀ ਵਿੱਚ ਸ਼ਾਮਿਲ ਕੀਤਾ ਸੀ।
ਭਾਰਤੀ ਮੂਲ ਦੀ ਅਨੀਤਾ ਇੱਕ ਸਕਾਲਰ, ਵਕੀਲ ਅਤੇ ਖੋਜਕਾਰ ਵਜੋਂ ਕੰਮ ਕਰ ਚੁੱਕੀ ਹੈ। ਉਹ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਕਾਨੂੰਨ ਦੀ ਪ੍ਰੋਫੈਸਰ ਰਹਿ ਚੁੱਕੀ ਹੈ।
ਸਾਲ 2015 ਵਿੱਚ ਉਨ੍ਹਾਂ ਨੂੰ ਵਿੱਤੀ ਨੀਤੀਆਂ ਦੀ ਸਲਾਹ ਅਤੇ ਯੋਜਨਾ ਲਈ ਬਣੀ ਸਰਕਾਰ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਵਿੱਤੀ ਬਾਜ਼ਾਰ ਦੇ ਨਿਯਮ, ਸ਼ੇਅਰਹੋਲਡਰਸ ਦੇ ਰਾਈਟਸ, ਕਾਰਪੋਰੇਟ ਗਵਰਨੈਂਸ ਵਰਗੇ ਮੁੱਦਿਆਂ 'ਤੇ ਵੀ ਚਰਚਾ ਵਿੱਚ ਭਾਗ ਲੈਂਦੀ ਰਹੀ ਹੈ।

ਤਸਵੀਰ ਸਰੋਤ, Adrian Wyld / POOL / AFP) (Photo by ADRIAN WYLD/P
ਇਸ ਦੇ ਨਾਲ ਹੀ ਜਾਣਕਾਰ ਮੰਨਦੇ ਹਨ ਆਰਮਡ ਫੌਰਸੈਜ਼ ਵਿੱਚ ਜਿਸ ਤਰ੍ਹਾਂ ਨਾਲ ਮਾਮਲੇ ਸਾਹਮਣੇ ਆਏ ਹਨ।
ਉਸ ਨਾਲ ਇਸ ਖੇਤਰ ਵਿੱਚ ਉੱਥੇ ਕੰਮ ਕਰ ਰਹੀਆਂ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ਼ ਦੀ ਬਹਾਲੀ ਲਈ ਇੱਕ ਔਰਤ ਨੂੰ ਉਸ ਅਹੁਦੇ 'ਤੇ ਲਿਆਉਣਾ ਜ਼ਰੂਰੀ ਸੀ।
ਪਰ ਉਸ ਸਾਂਚੇ ਵਿੱਚ ਅਨੀਤਾ ਆਨੰਦ ਫਿਟ ਬੈਠਦੀ ਹੈ, ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਅਨੀਤਾ ਆਨੰਦ ਰੱਖਿਆ ਮਾਮਲਿਆਂ ਵਿੱਚ ਤਜਰਬੇਕਾਰ ਨਹੀਂ ਹੈ, ਹਾਲਾਂਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਹੇ ਹਰਜੀਤ ਸੱਜਣ ਫੌਜ ਵਿੱਚ ਰਹੇ ਸਨ ਅਤੇ ਫੌਜ ਵਿੱਚ ਉਨ੍ਹਾਂ ਕਰੀਅਰ ਕਾਫੀ ਸ਼ਲਾਘਾਯੋਗ ਸੀ।
ਖ਼ਾਸ ਤੌਰ 'ਤੇ ਅਫ਼ਗਾਨਿਸਤਾਨ ਵਿੱਚ ਆਪਣੀ ਤਾਇਨਾਤੀ ਦੌਰਾਨ ਉਨ੍ਹਾਂ ਨੇ ਕਈ ਮੈਡਲ ਜਿੱਤੇ ਸਨ।
ਇਹ ਵੀ ਪੜ੍ਹੋ-
ਫਿਰ ਉਹ ਪੁਲਿਸ ਵਿਭਾਗ ਵਿੱਚ ਸ਼ਾਮਿਲ ਹੋ ਗਏ ਸਨ। ਫੌਜ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪੋਸਟਿੰਗ ਬੋਸਨਿਆ ਅਤੇ ਅਫ਼ਗਾਨਿਸਤਾਨ ਵਿੱਚ ਰਹੀ।
ਇਸ ਵਿਚਾਲੇ ਇਸ ਗੱਲ 'ਤੇ ਵੀ ਚਰਚਾ ਤੇਜ਼ ਹੈ ਕਿ ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡਨੂੰ ਵੀ ਇਸ ਅਹੁਦੇ ਲਈ ਨਿਯੁਕਤ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਵਿਦੇਸ਼ ਮੰਤਰੀ ਰਹਿ ਚੁੱਕੀ ਹੈ।

ਤਸਵੀਰ ਸਰੋਤ, LARS HAGBERG/AFP via Getty Images)
ਅਜਿਹੇ ਵਿੱਚ ਉਨ੍ਹਾਂ ਨੂੰ ਜਾਂ ਕਿਸੇ ਤਜਰਬੇ ਵਾਲੀ ਔਰਤ ਨੂੰ ਜੇਕਰ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ ਤਾਂ ਸਹੀ ਹੁੰਦਾ।
ਕੀ ਹੋਣਗੀਆਂ ਚੁਣੌਤੀਆਂ
ਇਹ ਵੀ ਦੱਸਿਆ ਜਾਂਦਾ ਹੈ ਕਿ ਅਨੀਤਾ ਆਨੰਦ ਟਰੂਡੋ ਦੀ ਕਰੀਬੀ ਮੰਨੀ ਜਾਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਜਸਟਿਸ ਟਰੂਡੋ ਕਹਿ ਚੁੱਕੇ ਹਨ ਅਨੀਤਾ ਆਨੰਦ ਦਾ ਸ਼ਾਸਨ ਚਲਾਉਣ ਦਾ ਚੰਗਾ ਤਜਰਬਾ ਹੈ।
ਅਨੀਤਾ ਆਨੰਦ ਦੇ ਸਾਹਮਣੇ ਵੀ ਕਈ ਚੁਣੌਤੀਆਂ ਹੋਣਗੀਆਂ।
ਉਹ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਹਿ ਚੁੱਕੀ ਹੈ ਕਿ 'ਉਹ ਆਪਣੇ ਨਵੇਂ ਵਿਭਾਗ ਦੇ ਨਾਲ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਸਵਾਲਾਂ ਦੇ "ਬਹੁਤ ਸਪੱਸ਼ਟ" ਜਵਾਬ ਦੇਣ ਵਿੱਚ ਸਮਰੱਥ ਹੋਣਗੀਆਂ।'
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ, "ਮੈਂ ਇੱਕ ਔਰਤ ਹਾਂ, ਇੱਕ ਪਹਿਲੂ ਹੋ ਸਕਦਾ ਹੈ ਪਰ ਇਸ ਰੋਲ ਵਿੱਚ ਆਪਣੇ ਵੱਖ-ਵੱਖ ਤਜਰਬੇ ਵੀ ਲੈ ਕੇ ਆਵਾਂਗੀ, ਜਿਸ ਵਿੱਚ ਮੇਰਾ ਕੰਮ ਦਾ ਤਜਰਬਾ, ਕਾਨੂੰਨ ਦੀ ਜਾਣਕਾਰੀ ਅਤੇ ਪ੍ਰਕਿਰਿਆ ਸ਼ਾਮਿਲ ਹੋਵੇਗੀ।"

ਤਸਵੀਰ ਸਰੋਤ, NICHOLAS KAMM/AFP/GETTY IMAGES
ਨਵੇਂ ਰੋਲ ਵਿੱਚ ਆਪਣੀ ਭੂਮਿਕਾ 'ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਮੇਰੀ ਪਹਿਲੀ ਪਹਿਲ ਇਹ ਹੋਵੇਗੀ ਕਿ ਫੌਜ ਵਿੱਚ ਸਾਰੇ ਸੁਰੱਖਿਅਤ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਜਦੋਂ ਚਾਹੀਦੀ ਹੈ ਉਦੋਂ ਸਹਾਇਤਾ ਮਿਲੇ ਅਤੇ ਅਜਿਹੀ ਵਿਵਸਥਾ ਹੋਵੇ ਜੋ ਨਿਆਂ ਦੇਣ ਦਾ ਭਰੋਸਾ ਦੇਵੇ।"
ਪੱਤਰਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ, "ਅਨੀਤਾ ਆਨੰਦ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਫੌਜ ਵਿੱਚ ਕੰਮ ਕਰ ਰਹੀਆਂ ਔਰਤਾਂ ਦਾ ਵਿਸ਼ਵਾਸ਼ ਜਿੱਤਣਾ ਹੈ ਅਤੇ ਇਹ ਵੀ ਦੇਖਣਾ ਹੈ ਕਿ ਉਹ ਕੀ ਵੱਖ ਕਰ ਸਕਦੀ ਹੈ।"
"ਖ਼ਾਸ ਤੌਰ 'ਤੇ ਜਿਨ੍ਹਾਂ ਅਧਿਕਾਰੀਆਂ 'ਤੇ ਸਵਾਲ ਉੱਠੇ ਹਨ, ਉਨ੍ਹਾਂ ਨੂੰ ਲੈ ਕੇ ਕੀ ਮੁੱਦਾ ਚੁੱਕਦੀ ਹੈ, ਉਹ ਦੇਖਣ ਵਾਲੀ ਗੱਲ ਹੋਵੇਗੀ।"
ਅਨੀਤਾ ਆਨੰਦ ਕੋਵਿਡ-19 ਦੇ ਦੌਰ ਵਿੱਚ ਜਨਤਕ ਸੇਵਾ ਅਤੇ ਖਰੀਦ ਮੰਤਰੀ ਵਜੋਂ ਕੰਮ ਕਰ ਰਹੀ ਸੀ। ਇਸ ਦੌਰਾਨ ਜਿੱਥੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਤਾਂ ਉਨ੍ਹਾਂ ਦੀ ਤਾਰੀਫ਼ ਵੀ ਹੋਈ ਸੀ।
ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀ ਅਤੇ ਫਿਰ ਭਾਰਤ ਤੋਂ ਵੈਕਸੀਨ ਦੀ ਮੰਗ ਕੀਤੀ ਸੀ।
ਇਸ ਨੂੰ ਲੈ ਕੇ ਉਨ੍ਹਾਂ ਦੀਆਂ ਆਲੋਚਨਾ ਵੀ ਹੋਈਆਂ ਸਨ। ਮੰਨਿਆ ਜਾਂਦਾ ਹੈ ਕਿ ਅਜਿਹਾ ਉਨ੍ਹਾਂ ਨੇ ਅਨੀਤਾ ਆਨੰਦ ਦੇ ਰਹਿਣ 'ਤੇ ਕੀਤਾ ਸੀ।
ਦਰਅਸਲ, ਭਾਰਤ ਵਿੱਚ ਕਿਸਾਨ ਨਵੇਂ ਖੇਤੀ ਕਾਨੂੰਨ ਵਿਰੋਧ ਵਿੱਚ ਕਈ ਮਹੀਨਿਆਂ ਤੋਂ ਸੜਕ 'ਤੇ ਹੈ।
ਉਸ 'ਤੇ ਟਰੂਡੋ ਨੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਕਰੀਬ ਪੰਜ ਲੱਖ ਲੋਕਾਂ ਲਈ ਗੁਰੂ ਨਾਨਕ ਦੇਵਵ ਦੀ ਗੁਰਪੁਰਬ ਮੌਕ ਦਿੱਤੇ ਆਨਲਾਈਨ ਸੰਦੇਸ਼ ਵਿੱਚ ਕਿਹਾ ਸੀ ਕਿ ਜੇਕਰ ਉਹ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਨੋਟਿਸ ਨਹੀਂ ਕਰਨਗੇ ਤਾਂ ਇਹ ਉਨ੍ਹਾਂ ਦੀ ਲਾਪਰਵਾਹੀ ਹੋਵੇਗੀ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਕਿਹਾ ਸੀ, "ਸਥਿਤੀ ਚਿੰਤਾਜਨਕ ਹੈ। ਅਸੀਂ ਸਾਰੇ ਪ੍ਰਦਰਸ਼ਨਕਾਰੀਆਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਲੈ ਕੇ ਚਿੰਤਤ ਹਨ।"
"ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਕੈਨੇਡਾ ਹਮੇਸ਼ਾ ਤੋਂ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਦੇ ਅਧਿਕਾਰ ਨੂੰ ਲੈ ਕੇ ਚੇਤੰਨ ਰਿਹਾ ਹੈ। ਅਸੀਂ ਸੰਵਾਦ ਦੀ ਅਹਿਮੀਅਤ 'ਤੇ ਭਰੋਸਾ ਕਰਦੇ ਹਾਂ। ਅਸੀਂ ਭਾਰਤ ਦੇ ਅਧਿਕਾਰੀਆਂ ਨਾਲ ਇਸ ਨੂੰ ਲੈ ਕੇ ਸਿੱਧੀ ਗੱਲ ਕੀਤੀ ਹੈ।"
ਟਰੂਡੋ ਦੇ ਬਿਆਨ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਸੀ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਇੱਕ ਤਲਖ਼ੀ ਦੇਖੀ ਗਈ ਸੀ। ਪਰ ਫਿਰ ਕੈਨੇਡਾ ਨੇ ਭਾਰਤ ਤੋਂ ਕੋਵਿਡ ਵੈਕਸੀਨ ਦੇਣ ਦੀ ਅਪੀਲ ਕੀਤੀ ਸੀ।
ਪੱਤਰਕਾਰ ਗੁਰਪ੍ਰੀਤ ਸਿੰਘ ਦੱਸਦੇ ਹਨ, "ਜਦੋਂ ਭਾਰਤ ਨਾਲ ਵੈਕਸੀਨ ਆਈ ਤਾਂ ਉਹ ਵੰਡੀ ਜਾਣ ਤੋਂ ਪਹਿਲਾਂ ਐਕਸਪਾਇਰ ਹੋ ਗਈ ਸੀ ਅਤੇ ਪੂਰੀ ਮਾਤਰਾ ਵਿੱਚ ਨਹੀਂ ਆਈ ਸੀ ਤਾਂ ਇਸ ਨੂੰ ਲੈ ਕੇ ਆਲੋਚਨਾ ਵੀ ਹੋ ਰਹੀ ਸੀ।"
"ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਟਰੂਡੋ ਕਿਸਾਨਾਂ ਦੇ ਮੁੱਦੇ 'ਤੇ ਬੋਲ ਰਹੇ ਹਨ ਅਤੇ ਭਾਰਤ ਨਾਲ ਮਦਦ ਵੀ ਲੈ ਰਹੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਇਹ ਕਿਹਾ ਜਾ ਰਿਹਾ ਸੀ ਕਿ ਉਹ ਅਜਿਹਾ ਆਨੰਦ ਦੇ ਕਹਿਣ 'ਤੇ ਕਰ ਰਹੇ ਸਨ ਕਿਉਂਕਿ ਉਹ ਕੈਨੇਡਾ ਇੰਡੀਆ ਫਾਊਂਡੇਸ਼ਨ ਨਾਲ ਵੀ ਜੁੜੀ ਰਹੀ ਹੈ।"
ਕੈਨੇਡਾ ਇੰਡੀਆ ਫਾਊਂਡੇਸ਼ਨ ਨੂੰ ਇੱਕ ਭਾਰਤੀ ਸਮਰਥਿਤ ਲੌਬੀ ਗਰੁੱਪ ਮੰਨਿਆ ਜਾਂਦਾ ਹੈ।
ਅਜਿਹੇ ਵਿੱਚ ਲੋਕ ਸਵਾਲ ਚੁੱਕ ਰਹੇ ਹਨ ਕਿ ਟੀਕੇ ਨੂੰ ਲੈ ਕੇ ਜਦੋਂ ਅਜਿਹੇ ਹਾਲਾਤ ਪੈਦਾ ਹੋਏ ਸਨ ਤਾਂ ਉਹ ਰੱਖਿਆ ਮੰਤਰਾਲੇ ਕਿਵੇਂ ਸੰਭਾਲ ਸਕੇਗੀ।
ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ 'ਜਸਟਿਨ ਟਰੂਡੋ ਇਜ਼ ਇਨ ਹਰੀ' ਯਾਨਿ 'ਪ੍ਰਧਾਨ ਮੰਤਰੀ ਜਲਦਬਾਜ਼ੀ ਵਿੱਚ ਹੈ'। ਪਰ ਇਹ ਵੀ ਇੱਕ ਸੱਚਾਈ ਹੈ ਕਿ ਕਿਸੇ ਭਾਰਤੀ ਮੂਲ ਦੀ ਪਹਿਲੀ ਔਰਤ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ ਅਤੇ ਇਤਿਹਾਸਕ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












