ਜੀਵਨ ਸੁਲਤਾਨ: 'ਪਾਕਿਸਤਾਨ...ਸਹੀ ਨਹੀਂ ਬਣਿਆ?' - ਵਰਗੀਆਂ ਜੁਗਤਾਂ ਕਰਨ ਵਾਲਾ ਇਹ ਬੰਦਾ ਕੌਣ
ਪ੍ਰਕਾਸ਼ਿਤ
ਪਾਕਿਸਤਾਨ ਦੇ ਸਰਗੋਧਾ ਦੇ ਰਹਿਣ ਵਾਲੇ ਜੀਵਨ ਸੁਲਤਾਨ ਦੇ ਹਸਾਉਣ ਵਾਲੇ ਵੀਡੀਓ ਸੋਸ਼ਲ ਮੀਡੀਆ ’ਤੇ ਅਕਸਰ ਦੇਖੇ ਜਾ ਸਕਦੇ ਹਨ।
ਜੀਵਨ ਸੁਲਤਾਨ ਸਾਲ 2019 ਵਿੱਚ ਸੋਸ਼ਲ ਮੀਡੀਆ ’ਤੇ ਸਰਗਰਮ ਹੋਏ ਅਤੇ ਬੜੀ ਜਲਦੀ ਹੀ ਉਨ੍ਹਾਂ ਲੋਕਾਂ ਵਿਚਾਲੇ ਪਛਾਣ ਬਣਾ ਲਈ।
ਜੀਵਨ ਸੁਲਤਾਨ ਪਾਕਿਸਤਾਨ ਵਿੱਚ ਇੱਕ ਸਰਕਾਰੀ ਮਹਿਕਮੇ ਵਿੱਚ ਨੌਕਰੀ ਕਰਦੇ ਸਨ। ਜੀਵਨ ਨੇ ਭਾਰਤੀ ਪੰਜਾਬ ਦੇ ਲੋਕਾਂ ਅਤੇ ਕਲਾਕਾਰਾਂ ਬਾਰੇ ਵੀ ਗੱਲਬਾਤ ਕੀਤੀ, ਉਨ੍ਹਾਂ ਇਹ ਵੀ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਿਵੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
(ਰਿਪੋਰਟ - ਸੁਨੀਲ ਕਟਾਰੀਆ, ਬੀਬੀਸੀ ਪੱਤਰਕਾਰ)
(ਐਡਿਟ- ਰਾਜਨ ਪਪਨੇਜਾ)