ਬੇਰੂਤ 'ਚ ਮੁਜ਼ਾਹਰੇ ਦੌਰਾਨ ਹੋਈ ਗੋਲੀਬਾਰੀ 'ਚ 6 ਮੌਤਾਂ, ਮੁਲਕ 'ਚ ਕੌਮੀ ਸੋਗ ਦਾ ਐਲਾਨ

ਤਸਵੀਰ ਸਰੋਤ, AFP
ਵੀਰਵਾਰ ਨੂੰ ਇੱਕ ਮੁਜ਼ਾਹਰੇ ਦੌਰਾਨ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਗੋਲੀਬਾਰੀ ਦੌਰਾਨ ਛੇ ਜਣਿਆਂ ਦੀ ਜਾਨ ਚਲੀ ਗਈ ਹੈ ਤੇ 32 ਜ਼ਖਮੀ ਹੋਏ ਹਨ।
ਮੁਜ਼ਾਹਰਾਕਾਰੀ ਪਿਛਲੇ ਸਾਲ ਬੇਰੂਤ ਬੰਦਰਗਾਹ ਉੱਪਰ ਹੋਏ ਭਿਆਨ ਬੰਬ ਧਮਾਕੇ ਦੀ ਜਾਂਚ ਦੀ ਮੰਗ ਕਰ ਰਹੇ ਸਨ। ਬੰਬ ਧਮਾਕੇ ਵਿੱਚ 219 ਜਣਿਆਂ ਦੀ ਮੌਤ ਹੋ ਗਈ ਸੀ।
ਮੁਜ਼ਾਹਰੇ ਦੌਰਾਨ ਹਿਜ਼ਬੁਲਾਹ ਅਤੇ ਅਮਾਲ ਨਾਮਕ ਸੰਗਠਨਾਂ ਦੇ ਸਮਰਥਕ ਜੱਜ ਤਾਰੇਕ ਬਿਟਰ ਨੂੰ ਬਦਲਣ ਦੀ ਮੰਗ ਕਰ ਰਹੇ ਸਨ ਕਿ ਉਸੇ ਸਮੇਂ ਗੋਲੀਬਾਰੀ ਸ਼ੁਰੂ ਹੋ ਗਈ।
ਵੀਰਵਾਰ ਦੀ ਘਟਨਾ ਉੱਪਰ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ।
ਉੱਥੇ ਹੀ ਰਾਸ਼ਟਰਪਤੀ ਆਊਨ ਨੇ ਕਿਹਾ, "ਅਸੀਂ ਕਿਸੇ ਨੂੰ ਵੀ ਆਪਣੇ ਲਾਹੇ ਲਈ ਦੇਸ਼ ਨੂੰ ਬੰਦੀ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ।"

ਤਸਵੀਰ ਸਰੋਤ, Reuters
ਜੱਜ ਦਾ ਵਿਰੋਧ
ਹਿਜ਼ਬੁੱਲਾਹ ਅਤੇ ਉਸ ਦੇ ਸਹਿਯੋਗੀ ਜੱਜ ਉੱਪਰ ਪੱਖਪਾਤ ਦਾ ਇਲਜ਼ਾਮ ਲਾ ਰਹੇ ਹਨ, ਹਾਲਾਂਕਿ ਪੀੜਤ ਪਰਿਵਾਰਾਂ ਨੇ ਉਨ੍ਹਾਂ ਦਾ ਪੱਖ ਲਿਆ ਹੈ।
ਮੁਜ਼ਾਹਰਾਕਾਰੀਆਂ ਦਾ ਇਲਜ਼ਾਮ ਹੈ ਕਿ ਜੱਜ ਤਾਰੇਕ ਬਿਤਰ ਪਿਛਲੇ ਸਾਲ ਬੇਰੂਤ ਦੀ ਬੰਗਰਗਾਹ ਉੱਪਰ ਹੋਈ ਧਮਾਕੇ ਦੀ ਪੁੱਛਗਿੱਛ ਲਈ ਹਿਜਬੁੱਲਾਹ ਦੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਦੇ ਖ਼ਿਲਾਫ਼ ਜਾਣਬੁੱਝ ਕੇ ਲਾਪਰਵਾਹੀ ਦੇ ਇਲਜ਼ਾ ਲਾ ਰਹੇ ਹਨ।
ਇਸ ਤੋਂ ਪਹਿਲਾਂ ਅਦਾਲਤ ਨੇ ਇਸੇ ਜੱਜ ਦੇ ਖ਼ਿਲਾਫ਼ ਕੀਤੀ ਗਈ ਇੱਕ ਅਪੀਲ ਨੂੰ ਰੱਦ ਕਰ ਦਿੱਤਾ ਸੀ।
ਬੇਰੂਤ ਤੋਂ ਬੀਬੀਸੀ ਪੱਤਰਕਾਰ ਐਨਾ ਫੌਸਟਰ ਨੇ ਦੱਸਿਆ ਕਿ ਇਹ ਸਭ ਪੈਲੇਸ ਆਫ਼ ਜਸਟਿਸ ਜੋ ਕਿ ਮੁੱਖ ਅਦਾਲਤ ਦੀ ਇਮਾਰਤ ਹੈ ਦੇ ਬਾਹਰ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ।
ਮੁਜ਼ਾਹਰਾਕਾਰੀ ਕਹਿ ਰਹੇ ਸਨ ਕਿ ਜਾਂਚ ਦਾ ਸਿਆਸੀਕਰਨ ਹੋ ਚੁੱਕਿਆ ਹੈ ਅਤੇ ਉਹ ਜੱਜ ਤਾਰੇਕ ਬਿਤਰ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਕਿ ਦੇਖਦੇ ਦੇਖਦੇ ਹਿੰਸਾ ਸ਼ੁਰੂ ਹੋ ਗਈ।
ਜਦੋਂ ਜਲੂਸ ਕੇਂਦਰੀ ਤਾਇਊਨੇਹ-ਬਦਾਰੋ ਇਲਾਕੇ ਦੇ ਇੱਕ ਗੋਲ ਚੱਕਰ ਵਿੱਚੋਂ ਲੰਘ ਰਿਹਾ ਸੀ ਤਾਂ ਸੜਕਾਂ 'ਤੇ ਗੋਲੀਬਾਰੀ ਸ਼ੁਰੂ ਹੋ ਗਈ।
ਪਿਛਲੇ ਸਾਲ ਹੋਈ ਉਸ ਧਮਾਕੇ ਦੇ ਪੀੜਤਾਂ ਨੇ ਇਸ ਕਦਮ ਦੀ ਨਿੰਦਾ ਕੀਤੀ ਸੀ ਜਿਸ ਕਾਰਨ ਜਾਂਚ ਨੂੰ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਰੋਕਣਾ ਪਿਆ।
ਪਿਛਲੇ ਸਾਲ ਹੋਏ ਇਸ ਬੰਬ ਧਮਾਕੇ ਵਿੱਚ ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।

ਤਸਵੀਰ ਸਰੋਤ, AFP
ਸਕੂਲੀ ਵਿਦਿਆਰਥੀਆਂ ਨੇ ਡੈਸਕਾਂ ਹੇਠ ਲੁਕ ਕੇ ਜਾਨ ਬਚਾਈ
ਬੇਰੂਤ ਦੀ ਬੰਦਰਗਾਹ ਵਿੱਚ ਲਗਭਗਲ 2,750 ਟਨ ਅਮੋਨੀਅਮ ਨਾਈਟਰੇਟ ਰੱਖਿਆ ਹੋਇਆ ਸੀ। ਇਸੇ ਜ਼ਖੀਰੇ ਵਿੱਚ ਅੱਗ ਲੱਗਣ ਨਾਲ ਭਿਆਨਕ ਧਮਾਕੇ ਹੋਏ ਸਨ। ਇਹ ਸਾਰਾ ਨਾਈਟਰੇਟ ਬੰਦਰਗਾਹ ਉੱਪਰ ਅਸੁਰੱਖਿਅਤ ਢੰਗ ਨਾਲ ਕਰੀਬ ਛੇ ਸਾਲ ਪਿਆ ਰਿਹਾ ਸੀ।
ਇਲਾਕਾਮਕੀਨਾਂ ਨੂੰ ਆਪਣੇ ਆਪਣੇ ਘਰ ਛੱਡ ਤੇ ਭੱਜਣਾ ਪਿਆ ਤੇ ਸਕੂਲੀ ਵਿਦਿਆਰਥੀਆਂ ਨੂੰ ਡੈਸਕਾਂ ਹੇਠ ਲੁਕ ਕੇ ਆਪਣੀ ਜਾਨ ਬਚਾਉਣੀ ਪਈ।
ਗੋਲੀਬਾਰੀ ਕਰ ਰਹੇ ਲੋਕਾਂ ਕੋਲ ਆਟੋਮੈਟਿਕ ਹਥਿਆਰ ਜਿਵੇਂ- ਰਾਈਫ਼ਲਾਂ, ਰਾਕੇਟ ਲਾਂਚਰ ਆਦਿ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਸ਼ੀਆ ਅਤੇ ਈਸਾਈ ਲੜਾਕੇ ਸਨ। ਜਿਨ੍ਹਾਂ ਨੇ ਦੁਵੱਲੀ ਗੋਲੀਬਾਰੀ ਕੀਤੀ।
ਬੇਰੂਤ ਦੀਆਂ ਸੜਕਾਂ ਉੱਪਰ ਅਮਨ ਬਹਾਲੀ ਤੋਂ ਪਹਿਲਾਂ ਕਈ ਘੰਟੇ ਗੋਲੀਬਾਰੀ ਹੁੰਦੀ ਰਹੀ।
ਇੱਕ ਚਸ਼ਮਦੀਦ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਨਜ਼ਦੀਕ ਹੀ ਇੱਕ ਸਕੂਲ ਦੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਹੱਥ ਸਿਰ ਉੱਪਰ ਰੱਖ ਕੇ ਮੂਧੇ ਮੂੰਹ ਜ਼ਮੀਨ ਤੇ ਲੰਬੇ ਪੈ ਜਾਣ ਲਈ ਕਿਹਾ।
ਹਸਪਤਾਲ ਅਤੇ ਫ਼ੌਜੀ ਸੂਤਰਾਂ ਮੁਤਾਬਕ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ ਕੁਝ ਦੇ ਸਿਰ ਵਿੱਚ ਗੋਲੀ ਲੱਗੀ ਸੀ।
ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ ਨੂੰ ਗੋਲੀ ਉਸਦੇ ਘਰ ਵਿੱਚ ਆ ਕੇ ਲੱਗੀ।
ਹਿਜ਼ਬੁਲਾਹ ਅਤੇ ਅਮਾਲ ਨੇ ਹਿੰਸਾ ਲਈ ਕ੍ਰਿਸਚੀਅਨ ਲਿਬਨੀਜ਼ ਫੋਰਸਜ਼ ਪਾਰਟੀ ਉੱਪਰ ਹਮਲਿਆਂ ਦਾ ਇਲਜ਼ਾਮ ਲਗਾਇਆ ਹੈ।
ਇਨ੍ਹਾਂ ਸ਼ੀਆ ਸੰਗਠਨਾਂ ਨੇ ਕਿਹਾ ਕਿ ਮੁ਼ਜ਼ਾਹਰਾਕਾਰੀਆਂ ਉੱਪਰ ਲਿਬਨੀਜ਼ ਫੋਰਸਜ਼ ਪਾਰਟੀ ਦੇ ਲੋਕਾਂ ਵੱਲੋਂ ਹਥਿਆਰਬੰਦ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਨਾਲ ਲਗਦੇ ਇਲਾਕਿਆਂ ਅਤੇ ਛੱਤਾਂ ਉੱਪਰ ਤੈਨਾਅਤ ਕੀਤਾ ਗਿਆ ਸੀ। ਉਨ੍ਹਾਂ ਨੇ ਸਿਸਤ ਲਗਾ ਕੇ ਨਿਸ਼ਾਨੇ ਲਗਾਏ ਅਤੇ ਜਾਣਬੁੱਝ ਕੇ ਲੋਕਾਂ ਨੂੰ ਮਾਰਿਆ।
ਲਿਬਨੀਜ਼ ਫੋਰਸਜ਼ ਦੇ ਆਗੂ ਸਮੀਰ ਗੇਜ਼ਾ ਨੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਘਟਨਾਕ੍ਰਮ ਦਾ ਮੁੱਖ ਕਾਰਨ ਹਥਿਆਰਾਂ ਦਾ ਬੇਕਾਬੂ ਅਤੇ ਵਿਸਤਰਿਤ ਪਸਾਰਾ ਹੈ ਜੋ ਨਾਗਰਿਕਾਂ ਲਈ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਡਰ ਦੀ ਵਜ੍ਹਾ ਹਨ।
ਫ਼ੌਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਦੂਕਧਾਰੀਆਂ ਦੀ ਭਾਲ ਲਈ ਟੁਕੜੀਆਂ ਤੈਨਾਅਤ ਕੀਤੀਆਂ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ "ਸੜਕਾਂ ਉੱਪਰ ਕਿਸੇ ਵੀ ਬੰਦੂਕਧਾਰੀ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ"।
6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਧਮਾਕੇ ਦਾ ਕਾਰਨ

ਤਸਵੀਰ ਸਰੋਤ, Image copyrightEPA/TONY VRAILAS/MARINETRAFFIC.COM
ਬੈਰੂਤ ਵਿੱਚ ਜੋ ਅਮੋਨੀਅਮ ਨਾਈਟਰੇਟ ਫਟਿਆ, ਉਹ ਇੱਥੇ ਸੱਤ ਸਾਲ ਪਹਿਲਾਂ ਪਹੁੰਚਿਆ ਸੀ ਜਦਕਿ ਇਸ ਦੀ ਮੰਜ਼ਿਲ ਮੋਜ਼ਾਂਬੀਕ (ਅਫ਼ਰੀਕਾ) ਸੀ।
ਤਾਂ ਹੋਇਆ ਇਹ ਕਿ ਇੱਕ ਰੂਸੀ ਮਲਕੀਅਤੀ ਵਾਲਾ ਮਾਲਵਾਹਕ ਜਹਾਜ਼, ਰਿਜ਼ਿਅਜ਼, ਅਮੋਨੀਅਮ ਨਾਈਟਰੇਟ ਲੈ ਕੇ ਜੌਰਜੀਆ ਤੋਂ ਮੋਜ਼ਾਂਬੀਕ ਲਈ ਨਿਕਲਿਆ। ਜਹਾਜ਼ ਮੈਡੀਟਰੇਨੀਅਨ ਸਾਗਰ ਵਿੱਚੋਂ ਲੰਘ ਰਿਹਾ ਸੀ ਕਿ ਜਹਾਜ਼ ਨੂੰ ਬੈਰੂਤ ਤੋਂ ਸੜਕਾਂ ਬਣਾਉਣ ਵਾਲੇ ਭਾਰੇ ਉਪਕਰਣ ਜੌਰਡਨ ਦੀ ਅਬਾਕਾ ਬੰਦਰਗਾਹ ਲਿਜਾਣ ਲਈ ਚੁੱਕਣ ਨੂੰ ਕਿਹਾ ਗਿਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਹਾਜ਼ ਦੇ ਕਪਤਾਨ ਮੁਤਾਬਕ ਉਸ ਸਮੇਂ ਜਹਾਜ਼ ਵਿੱਚ 2,750 ਟਨ ਅਮੋਨੀਅਮ ਨਾਈਟਰੇਟ ਲੱਦਿਆ ਹੋਇਆ ਸੀ। ਅਮੋਨੀਅਮ ਨਾਈਟਰੇਟ ਦੀ ਵਰਤੋਂ ਖਾਦ ਬਣਾਉਣ ਤੋਂ ਇਲਾਵਾ ਮਾਈਨਿੰਗ ਅਤੇ ਉਸਾਰੀ ਖੇਤਰ ਲਈ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ।
ਮੈਡੀਟਰੇਨੀਅਨ ਵਿੱਚ ਆਪਣੇ ਸਫ਼ਰ ਦੌਰਾਨ ਜਹਾਜ਼ ਵਿੱਚੋਂ ਕਿਸੇ “ਤਕਨੀਕੀ ਗੜਬੜੀ” ਕਾਰਨ ਰਿਸਾਵ ਸ਼ੁਰੂ ਹੋ ਗਿਆ। ਫਿਰ ਵੀ ਜਹਾਜ਼ ਸਫ਼ਰ ਕਰ ਸਕਦਾ ਸੀ ਜਿਸ ਕਾਰਨ ਇਸ ਨੂੰ ਉਪਕਰਣ ਚੁੱਕਣ ਲਈ ਬੈਰੂਤ ਭੇਜਿਆ। ਬੈਰੂਤ ਦੀ ਬੰਦਰਗਾਹ ਉੱਪਰ ਜਹਾਜ਼ ਆ ਤਾਂ ਗਿਆ ਪਰ ਉੱਥੋਂ ਕਦੇ ਨਿਕਲ ਨਹੀਂ ਸਕਿਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












