ਯੂਕੇ 'ਚ ਪੈਟ੍ਰੋਲ ਪੰਪਾਂ ਦੇ ਬਾਹਰ ਇੰਨੀਆਂ ਲੰਬੀਆਂ ਕਤਾਰਾਂ ਕਿਉਂ

ਤਸਵੀਰ ਸਰੋਤ, Getty Images
ਤੁਸੀਂ ਹਾਲ ਦੇ ਦਿਨਾਂ ਵਿੱਚ ਯੂਕੇ ਵਿੱਚ ਪੈਟ੍ਰੋਲ ਦੇ ਸੰਕਟ ਵਿਚਾਲੇ ਪੰਪ ਦੇ ਬਾਹਰ ਲੱਗੀਆਂ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਬਾਰੇ ਸੁਣਿਆ ਹੋਣਾ।
ਇੱਥੇ ਲੋਕ ਪੈਟ੍ਰੋਲ ਦੀ ਘਾਟ ਦੇ ਡਰ ਕਾਰਨ ਪੈਟ੍ਰੋਲ ਖਰੀਦ ਰਹੇ ਹਨ, ਹਾਲਾਂਕਿ, ਸਰਕਾਰ ਅਤੇ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਘਾਟ ਨਹੀਂ ਹੈ।
ਆਓ ਅਸੀਂ ਦੇਖਦੇ ਹਾਂ ਕਿ, ਕੀ ਹੋ ਰਿਹਾ ਹੈ ਅਤੇ ਕਿਉਂ?
ਪੈਟ੍ਰੋਲ ਪੰਪਾਂ 'ਤੇ ਕੀ ਹੋ ਰਿਹਾ ਹੈ
ਇੱਕ ਪੈਟ੍ਰੋਲ ਪੰਪ ਦੇ ਮਾਲਕ ਨੇ ਇਸ ਨੂੰ "ਕਤਲੇਆਮ" ਵਜੋਂ ਦੱਸਿਆ ਹੈ। ਕਈ ਪੰਪਾਂ 'ਤੇ ਕਤਾਰਾਂ ਮੀਲਾਂ ਦੂਰ ਤੱਕ ਪਹੁੰਚ ਗਈਆਂ ਹਨ ਅਤੇ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕਈ ਡਰਾਈਵਰ ਇੰਤਜ਼ਾਰ ਦੌਰਾਨ ਕਾਰਾਂ ਵਿੱਚ ਹੀ ਸੁੱਤੇ ਸਨ ਅਤੇ ਉੱਥੇ ਦੂਜੇ ਕਤਾਰਾਂ ਟੱਪਣ ਦੀ ਕੋਸ਼ਿਸ਼ ਕਰ ਰਹੇ ਸਨ।
ਕਈ ਪੈਟ੍ਰੋਲ ਪੰਪ ਮੰਗ ਮੁਤਾਬਕ ਪੈਟ੍ਰੋਲ ਦੀ ਲੋੜ ਪੂਰੀ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਨੂੰ ਬੰਦ ਕਰਨਾ ਪਿਆ।
ਓਲਿਸ 4 ਵੇਲਸ ਦੇ ਡਾਇਰੈਕਟਰ, ਕੋਲਿਨ ਓਨਸ ਦਾ ਕਹਿਣਾ ਹੈ ਕਿ ਸਾਊਥ ਵੇਲਸ ਵਿੱਚ ਮੇਸਟੈਗ ਵਿੱਚ ਉਨ੍ਹਾਂ ਦਾ ਗੈਰਾਜ ਆਮ ਤੌਰ 'ਤੇ 20 ਹਜ਼ਾਰ ਤੋਂ 30 ਹਜ਼ਾਰ ਲੀਟਰ ਤੱਕ ਪ੍ਰਤੀ ਦਿਨ ਤੇਲ ਵੇਚਦਾ ਹੈ ਪਰ ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ ਲੀਟਰ ਤੇਲ ਵੇਚ ਚੁੱਕਿਆ ਹੈ।
ਕੁਝ ਥਾਵਾਂ 'ਤੇ ਤਾਂ ਇਸ ਤੋਂ ਵੀ ਮਾੜੇ ਹਾਲਾਤ ਹਨ।
ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਡੈਨੀ ਅਲਟਮਨ ਨੇ ਪੈਟ੍ਰੋਲ ਖ਼ਤਮ ਹੋਣ 'ਤੇ ਗੁੱਸਾ ਫੁੱਟਣ ਬਾਰੇ ਇੱਕ ਟਵੀਟ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
"ਮੇਰੇ ਪਿੱਛੇ ਖੜ੍ਹਾ ਵਿਅਕਤੀ ਗੁੱਸੇ ਵਿੱਚ ਸੀ ਉਸ ਨੇ ਗਾਰਡ ਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ 8-10 ਲੋਕ ਹੱਥੋਪਾਈ ਹੋ ਗਏ ਅਤੇ ਲੱਤਾਂ-ਮੁੱਕੇ ਚੱਲਣ ਲੱਗੇ।"
ਕੀ ਯੂਕੇ ਵਿੱਚ ਪੈਟ੍ਰੋਲ ਖ਼ਤਮ ਹੋ ਰਿਹਾ ਹੈ?
ਸ਼ੈੱਲ, ਐਕਸੋਨਬਿਲ ਅਤੇ ਗਰੀਨਰੀ ਸਣੇ ਤੇਲ ਕੰਪਨੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਤੇਲ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ "ਗਾਹਕਾਂ ਦੀ ਅਸਥਾਈ ਮੰਗ ਕਰਕੇ" ਸਪਲਾਈ ਪ੍ਰਭਾਵਿਤ ਹੋਈ ਹੈ।
ਸਰਕਾਰ ਦੇ ਇਸ ਮਾਮਲੇ ਨਾਲ ਜੁੜੇ ਮੰਤਰੀਆਂ ਦਾ ਵੀ ਇਹੀ ਤਰਕ ਹੈ ਜੋ ਤੇਲ ਕੰਪਨੀਆਂ ਦੇ ਰਹੀਆਂ ਹਨ।

ਤਸਵੀਰ ਸਰੋਤ, AFP
ਉਨ੍ਹਾਂ ਦਾ ਕਹਿਣਾ ਹੈ, "ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਕਿ ਲੋਕ ਵੈਸੇ ਹੀ ਪੈਟ੍ਰੋਲ ਖਰੀਦਣ ਜਿਵੇਂ ਆਮ ਤੌਰ 'ਤੇ ਖਰੀਦਦੇ ਸਨ।"
"ਇਸ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ ਕਿਉਂਕਿ ਅਸੀਂ ਤੇਲ ਦੀ ਘਾਟ 'ਤੇ ਅਤੇ ਇਸ 'ਤੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਹੁਣ ਤੱਕ ਬਹੁਤ ਕਵਰੇਜ ਨਹੀਂ ਦੇਖੀ ਹੈ।"
ਹਾਲਾਂਕਿ, ਇਹ ਹੁਣ ਸਾਫ਼ ਹੈ ਕਿ ਪੈਟ੍ਰੋਲ ਦੀ ਕਮੀ ਕੇਵਲ ਪੰਪਾਂ 'ਤੇ ਉਸ ਨੂੰ ਵੇਚਣ ਦੌਰਾਨ ਹੀ ਦੇਖੀ ਗਈ ਹੈ।
ਪੈਟ੍ਰੋਲ ਰਿਟੇਲਰਸ ਐਸੋਸੀਏਸ਼ਨ (PRA) ਨੇ ਸੋਮਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਮੈਂਬਰਸ਼ਿਪ ਵਾਲੇ ਕਰੀਬ ਦੋ-ਤਿਹਾਈ ਯਾਨਿ 5,500 ਸੁਤੰਤਰ ਪੰਪਾਂ 'ਤੇ ਤੇਲ ਨਹੀਂ ਹੈ ਅਤੇ ਬਾਕੀ ਦੇ "ਆਂਸ਼ਿਕ ਤੌਰ 'ਤੇ ਸੁੱਕ ਗਏ ਹਨ ਅਤੇ ਛੇਤੀ ਹੀ ਉੱਥੇ ਵੀ ਤੇਲ ਖ਼ਤਮ ਹੋ ਜਾਵੇਗਾ।"
ਇਸ ਵਿੱਚ ਵਧੇਰੇ ਪ੍ਰਭਾਵਿਤ ਬ੍ਰਿਟੇਨ ਦੇ ਸ਼ਹਿਰੀ ਇਲਾਕੇ ਹਨ ਜਦ ਕਿ ਉੱਤਰ ਆਇਰਲੈਂਡ ਵਿੱਚ ਇਸ 'ਤੇ ਕੋਈ ਫਰਕ ਨਹੀਂ ਪਿਆ ਹੈ।
ਪੀਆਰਏ ਚੇਅਰਮੈਨ ਬ੍ਰਾਇਨ ਮੈਡਰਸਨ ਇਸ ਲਈ ਵੱਧ ਤੋਂ ਵੱਧ ਤੇਲ ਨੂੰ ਖਰੀਦਣ ਦੀ ਕਾਹਲੀ ਨੂੰ ਦੱਸਦੇ ਹਨ।
ਇਹ ਵੀ ਪੜ੍ਹੋ-
ਪੈਟ੍ਰੋਲ ਖਰੀਦਣ ਲਈ ਇੰਨੀ ਹਫ਼ੜਾ-ਦਫ਼ੜੀ ਕਿਉਂ ਹੈ?
ਇਸ ਦਾ ਮੁੱਖ ਕਾਰਨ ਬ੍ਰਿਟੇਨ ਵਿੱਚ ਇਸ ਵੇਲੇ ਜਾਰੀ ਡਰਾਇਵਰਾਂ ਦੀ ਘਾਟ ਨੂੰ ਕਿਹਾ ਜਾ ਰਿਹਾ ਹੈ।
ਅਜਿਹਾ ਅੰਦਾਜ਼ਾ ਹੈ ਕਿ ਬ੍ਰਿਟੇਨ ਵਿੱਚ ਇੱਕ ਲੱਖ ਤੋਂ ਵੱਧ ਟਰੱਕ ਡਰਾਈਵਰਾਂ ਦੀ ਘਾਟ ਹੈ ਅਤੇ ਇਸ ਕਾਰਨ ਹਾਲ ਦੇ ਮਹੀਨੇ ਵਿੱਚ ਬਹੁਤ ਸਾਰੇ ਉਦਯੋਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਵਿੱਚ ਸੁਪਰਮਾਰਕਿਟ ਤੋਂ ਲੈ ਕੇ ਫਾਸਟ ਫੂਡ ਚੇਨਸ ਸ਼ਾਮਿਲ ਹਨ।
ਤੇਲ ਦੀ ਪੈਨਿਕ ਬਾਇੰਗ ਵੀ ਬੀਪੀ ਤੇਲ ਕੰਪਨੀ ਦੇ ਬਿਆਨ ਤੋਂ ਬਾਅਦ ਹੀ ਸ਼ੁਰੂ ਹੋਈ ਸੀ ਜਦੋਂ ਉਸ ਨੇ ਕਿਹਾ ਸੀ ਕਿ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਉਸ ਨੂੰ ਆਪਣੇ ਕਈ ਪੈਟ੍ਰੋਲ ਪੰਪ 'ਅਸਥਾਈ' ਤੌਰ 'ਤੇ ਬੰਦ ਕਰਨੇ ਪੈ ਸਕਦੇ ਹਨ।
ਕਈ ਦੂਜੀਆਂ ਤੇਲ ਕੰਪਨੀਆਂ ਨੇ ਵੀ ਇਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੈ।
ਤਾਂ ਹੁਣ ਬ੍ਰਿਟੇਨ ਵਿੱਚ ਇੰਨੇ ਟਰੱਕ ਡਰਾਈਵਰਾਂ ਦੀ ਘਾਟ ਕਿਉਂ ਹੋ ਗਈ?
ਅਜਿਹੇ ਸਬੂਤ ਮੌਜੂਦ ਹਨ ਕਿ ਪੂਰੇ ਯੂਰਪ ਵਿੱਚ ਹੈਵੀ ਗੁਡਸ ਵ੍ਹੀਕਲ (HGV) ਡਰਾਈਵਰਾਂ ਦੀ ਵੱਡੀ ਘਾਟ ਹੈ, ਪਰ ਇਸ ਵਿੱਚ ਵੀ ਇਸ ਸਮੱਸਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਬ੍ਰਿਟੇਨ ਹੋਇਆ ਹੈ।
ਬ੍ਰੈਗਜ਼ਿਟ ਤੋਂ ਬਾਅਦ ਕਈ ਯੂਰਪੀ ਦੇਸ਼ਾਂ ਦੇ ਡਰਾਈਵਰਾਂ ਨੇ ਆਪਣੇ ਦੇਸ਼ ਵਾਪਸ ਪਰਤਣਾ ਠੀਕ ਸਮਝਿਆ ਜਾਂ ਫਿਰ ਉਹ ਕਿਤੇ ਹੋਰ ਕੰਮ ਕਰਨ ਲੱਗੇ ਹਨ ਕਿਉਂਕਿ ਸੀਮਾ 'ਤੇ ਵਧੇਰੇ ਨੌਕਰਸ਼ਾਹੀ ਹੋ ਗਈ ਹੈ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਫਰਕ ਪਿਆ ਹੈ।
ਉੱਥੇ, ਕੋਵਿਡ-19 ਮਹਾਮਾਰੀ ਕਾਰਨ ਵੀ ਕਈ ਡਰਾਈਵਰ ਆਪਣੇ ਘਰ ਪਰਤੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਹੀ ਵਾਪਸ ਆ ਸਕੇ ਹਨ।

ਤਸਵੀਰ ਸਰੋਤ, EPA
ਦੂਜੇ ਪਾਸੇ ਬਜ਼ੁਰਗ ਡਰਾਈਵਰ ਰਿਟਾਇਰ ਹੋਏ ਹਨ ਅਤੇ ਉਨ੍ਹੇ ਨਵੇਂ ਨਹੀਂ ਆਏ ਹਨ ਅਤੇ ਮਹਾਮਾਰੀ ਕਾਰਨ ਭਾਰੀ ਗਿਣਤੀ ਵਿੱਚ HGV ਡਰਾਈਵਰ ਟੈਸਟ ਨਹੀਂ ਹੋ ਸਕੇ ਹਨ।
ਇਸ ਸੰਕਟ ਨੂੰ ਲੈ ਕੇ ਬ੍ਰਿਟੇਨ ਸਰਕਾਰ ਕੀ ਕਰ ਰਹੀ ਹੈ?
ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਪੈਟ੍ਰੋਲ ਪੰਪਾਂ 'ਤੇ ਦਬਾਅ ਘੱਟ ਕਰਨ ਵਿੱਚ ਮਦਦ ਕਰਨ ਲਈ ਫੌਜ ਨੂੰ ਤਿਆਰ ਰੱਖਿਆ ਗਿਆ ਹੈ।
ਫੌਜ ਦੇ ਟੈਂਕਰ ਡਰਾਈਵਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਤੈਨਾਤ ਕੀਤਾ ਜਾ ਸਕੇ ਅਤੇ ਜਦੋਂ ਜ਼ਰੂਰਤ ਹੋਵੇ ਤਾਂ ਉਹ ਤੇਲ ਜ਼ਰੂਰਤ ਵਾਲੀ ਥਾਂ ਤੱਕ ਪਹੁੰਚ ਸਕਣ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਦੇ ਨਾਲ ਹੀ ਮੰਤਰੀਆਂ ਨੇ ਕਿਹਾ ਹੈ ਕਿ ਕੁਝ ਖ਼ਾਸ HGV ਲਾਈਸੈਂਸ ਦੀ ਮਿਆਦ ਵਧਾ ਦਿੱਤੀ ਗਈ ਹੈ ਅਤੇ ਤੇਲ ਕੰਪਨੀਆਂ ਵਿਚਾਲੇ ਪ੍ਰਤੀਯੋਗਤਾ ਕਾਨੂੰਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਵਪਾਰ ਮੰਤਰੀ ਕਵਾਸੀ ਕਵਾਰਤੇਂਗ ਨੇ ਕਿਹਾ ਹੈ ਕਿ ਇਸ ਰਾਹੀਂ ਕੰਪਨੀਆਂ ਨੂੰ ਤੇਲ ਸਪਲਾਈ ਦੀ ਜਾਣਕਾਰੀ ਸਾਂਝੀ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਇਸ ਤੋਂ ਜ਼ਰੂਰੀ ਹਿੱਸਿਆਂ ਵਿੱਚ ਪਹਿਲਤਾ ਦੇ ਆਧਾਰ 'ਤੇ ਤੇਲ ਪਹੁੰਚਾਇਆ ਜਾਵੇਗਾ।
ਡਰਾਈਵਰਾਂ ਦੀ ਕਮੀ ਨੂੰ ਦੇਖਦਿਆਂ ਹੋਇਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 5 ਹਜ਼ਾਰ ਵਿਦੇਸ਼ੀ ਤੇਲ ਟੈਂਕਰ ਅਤੇ ਫੂਡ ਟਰੱਕ ਡਰਾਈਵਰਾਂ ਲਈ ਅਸਥਾਈ ਵੀਜ਼ਾ ਜਾਰੀ ਕਰੇਗੀ ਇਸ ਦੇ ਨਾਲ ਹੀ 55 ਮੁਰਗੀ ਪਾਲਣ ਮਜ਼ਦੂਰਾਂ ਲਈ ਵੀ ਕ੍ਰਿਸਮਸ ਤੱਕ ਦਾ ਵੀਜ਼ਾ ਦੇਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ HGV ਲਾਈਸੈਂਸ ਧਾਰਕਾਂ ਨੂੰ ਤਕਰੀਬਨ 10 ਲੱਖ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਉਦਯੋਗ ਵਿੱਚ ਵਾਪਸ ਪਰਤਣ ਨੂੰ ਕਿਹਾ ਹੈ।
ਇਸ ਦੇ ਨਾਲ ਹੀ 4 ਹਜ਼ਾਰ ਲੋਕਾਂ ਨੂੰ HGV ਡਰਾਈਵਿੰਗ ਦੀ ਟ੍ਰੇਨਿੰਗ ਦੇਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













