ਆਇਡਾ ਤੂਫ਼ਾਨ ਕਾਰਨ ਅਮਰੀਕਾ ਤ੍ਰਸਤ, ਨਿਊ ਯਾਰਕ 'ਚ ਐਮਰਜੈਂਸੀ, ਦਰਜਨਾਂ ਮੌਤਾਂ
ਪ੍ਰਕਾਸ਼ਿਤ
ਅਮਰੀਕਾ ਦੇ ਨਿਊ ਯਾਰਕ ਅਤੇ ਨਿਊ ਜਰਸੀ ਵਿੱਚ ਆਇਡਾ ਤੂਫ਼ਾਨ ਕਾਰਨ ਦਰਜਨ ਤੋਂ ਜ਼ਿਆਦਾ ਜਾਨਾਂ ਚਲੀਆਂ ਗਈਆਂ ਹਨ। ਨਿਊ ਯਾਰਕ ਦੇ ਮੇਅਰ ਦਾ ਕਹਿਣਾ ਹੈ ਕਿ ਇਸ “ਇਤਿਹਾਸਿਕ ਮੌਸਮੀ ਵਰਤਾਰੇ” ਕਾਰਨ ਐਮਰਜੈਂਸੀ ਲਗਾ ਦਿੱਤੀ ਗਈ ਹੈ ਤੇ ਰੇਲਾਂ ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਨਿਊ ਯਾਰਕ ਦੇ ਸੈਂਟਰਲ ਪਾਰਕ ਵਿੱਚ ਇੱਕ ਘੰਟੇ ਦੌਰਾਨ ਅੱਠ ਸੈਂਟੀਮੀਟਰ ਵਰਖਾ ਰਿਕਾਰਡ ਕੀਤੀ ਗਈ। ਉੱਤਰੀ ਤੇ ਪੂਰਬੀ ਸੂਬਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਵਾਤਾਵਰਨ ਦੇ ਇਸ ਸੰਕਟ ਨਾਲ ਨਜਿੱਠਣ ਲਈ 'ਇਤਿਹਾਸਕ ਨਿਵੇਸ਼' ਦੀ ਲੋੜ ਹੈ।
ਇਹ ਵੀ ਪੜ੍ਹੋ: