ਪਾਕਿਸਤਾਨ 'ਚ ਟਰੱਕ ਅਤੇ ਬੱਸ ਪੇਂਟਿੰਗ ਕਰਨ ਵਾਲੀ 'ਰੋਜ਼ੀ ਉਸਤਾਦ' ਦੀ ਜ਼ਿੰਦਾਦਿਲੀ ਵੇਖੋ

ਵੀਡੀਓ ਕੈਪਸ਼ਨ, 'ਮੈਨੂੰ ਕਿਹਾ ਗਿਆ ਤੁਸੀਂ ਔਰਤ ਹੋ ਕੀ ਕੰਮ ਸਿਖੋਗੇ, ਇਹ ਮਰਦਾਂ ਦਾ ਕੰਮ ਹੈ'
ਪ੍ਰਕਾਸ਼ਿਤ

ਰੋਜ਼ੀਨਾ ਨਾਜ਼ ਕਰਾਚੀ ਦੇ ਕੋਲ ਟਰੱਕ ਅਤੇ ਬੱਸਾਂ ਉੱਪਰ ਪੇਂਟ ਕਰਨ ਦਾ ਕੰਮ ਕਰਦੇ ਹਨ।

ਉਹ ਦੋ ਬੱਚਿਆਂ ਦੀ ਮਾਂ ਹਨ ਅਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ।

ਲਗਭਗ ਦੋ ਦਹਾਕੇ ਪਹਿਲਾਂ ਇੱਕ ਪੁਰਾਣੀ, ਖਟਾਰਾ ਬੱਸ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਘਰ ਸੀ।

ਅੱਜ ਉਹ ਟਰੱਕ ਅਤੇ ਬੱਸ ਪੇਂਟਿੰਗ ਦਾ ਇੱਕ ਜਾਣਿਆ ਪਛਾਣਿਆ ਨਾਮ ਹਨ।

ਲੋਕ ਉਨ੍ਹਾਂ ਨੂੰ ਉਸਤਾਦ ਰੋਜ਼ੀ ਖ਼ਾਨ ਆਖਦੇ ਹਨ।

(ਰਿਪੋਰਟ – ਸ਼ੁਮਾਇਲਾ ਖ਼ਾਨ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)