ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' ਕਰਦੀ ਬੀਬੀ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ
ਪ੍ਰਕਾਸ਼ਿਤ

ਅਫ਼ਗਾਨ ਪੱਤਰਕਾਰ ਅਨੀਸਾ ਸ਼ਹੀਦ ਨੂੰ ਅਫ਼ਗਾਨਿਸਤਾਨ ਫ੍ਰੀ ਸਪੀਚ ਹੱਬ ਵੱਲੋਂ 'ਜਰਨਲਿਸਟ ਆਫ਼ ਦਿ ਯੀਅਰ' ਖ਼ਿਤਾਬ ਨਾਲ ਨਿਵਾਜਿਆ ਗਿਆ ਹੈ।

ਅਨੀਸਾ ਨੂੰ ਲੱਗਦਾ ਹੈ ਕਿ ਤਾਲਿਬਾਨ ਦੇ ਆਉਣ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਕੰਮ ਕਰਨ ਦੀ ਆਜ਼ਾਦੀ ਨੂੰ ਕੁਚਲ ਦਿੱਤਾ ਜਾਵੇਗਾ। ਫਿਰ ਵੀ ਅਨੀਸਾ ਨੇ ਹਾਰ ਨਹੀਂ ਮੰਨੀ ਅਤੇ ਉਹ ਆਪਣਾ ਕੰਮ ਕਰ ਰਹੇ ਹਨ।

ਅਨੀਸਾ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਉੱਥੋਂ ਦੀਆਂ ਚੰਗੀਆਂ ਖ਼ਬਰਾਂ ਅਤੇ ਕਹਾਣੀਆਂ ਲੋਕਾਂ ਦੇ ਰੂਬਰੂ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)