ਮਿਆਂਮਾਰ : ਸਾਰੋਂਗ ਕ੍ਰਾਂਤੀ ਕੀ ਹੈ ਜਿਸ ਨੂੰ ਔਰਤਾਂ ਨੇ ਫ਼ੌਜ ਵਿਰੁੱਧ ਅੰਦੋਲਨ ਦਾ ਹਥਿਆਰ ਬਣਾਇਆ

ਮਿਆਂਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਰੋਂਗ ਦੱਖਣ ਪੂਰਵ ਏਸ਼ੀਆ ਵਿੱਚ ਔਰਤਾਂ ਦੁਆਰਾ ਕਮਰ 'ਤੇ ਪਹਿਨੀ ਜਾਣ ਵਾਲੀ ਇੱਕ ਪੌਸ਼ਾਕ ਨੂੰ ਕਿਹਾ ਜਾਂਦਾ ਹੈ
    • ਲੇਖਕ, ਲਾਰਾ ਓਵੇਨ
    • ਰੋਲ, ਬੀਬੀਸੀ ਵਰਲਡ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਮਿਆਂਮਾਰ ਵਿਚ ਫਰਬਰੀ ਤੋਂ ਫੌਜੀ ਸਾਸ਼ਨ ਖ਼ਿਲਾਫ਼ ਚੱਲ ਰਹੇ ਲੋਕ ਅੰਦੋਲਨ ਨੂੰ ਦਬਾਉਣ ਲਈ ਮਾਰਸ਼ਲ ਲਾਅ ਦਾ ਦਾਇਰਾ ਹੋਰ ਜ਼ਿਲ੍ਹਿਆਂ ਵਿਚ ਵਧਾ ਦਿੱਤਾ ਗਿਆ ਹੈ।

ਯਾਗੂੰਨ ਸਣੇ ਮੁਲਕ ਭਰ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਨੂੰ ਫੌਜ ਨੇ ਗੋਲੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਕੱਲੇ ਐਤਵਾਰ ਨੂੰ ਹੀ 50 ਲੋਕਾਂ ਦੀ ਮੌਤ ਹੋ ਗਈ।

ਸੱਤਾ ਤੋਂ ਹਟਾਈ ਗਈ ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਦੀ ਅਦਾਲਤ ਵਿਚ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਮੁੜ ਤੋਂ ਹਿੰਸਾ ਭੜਕ ਉੱਠੀ ਹੈ।

ਇਹ ਵੀ ਪੜ੍ਹੋ :

ਸਾਰੋਂਗ ਕ੍ਰਾਂਤੀ ਕੀ ਹੈ

ਮਿਆਂਮਾਰ ਵਿੱਚ ਔਰਤਾਂ ਫੌਜੀ ਸ਼ਾਸਨ ਦੇ ਖ਼ਿਲਾਫ਼ ਆਪਣੇ ਕੱਪੜਿਆਂ ਨਾਲ ਸਬੰਧਿਤ ਇੱਕ ਸਥਾਨਕ 'ਅੰਧਵਿਸ਼ਵਾਸ' ਦੀ ਵਰਤੋਂ ਕਰ ਰਹੀਆਂ ਹਨ, ਜਿਸ ਨੂੰ ਮਿਆਂਮਾਰ ਵਿੱਚ 'ਸਾਰੋਂਗ ਕ੍ਰਾਂਤੀ' ਵੀ ਕਿਹਾ ਜਾ ਰਿਹਾ ਹੈ।

ਮਿਆਂਮਾਰ ਵਿੱਚ ਵਿਆਪਕ ਰੂਪ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਕੋਈ ਮਰਦ ਕਿਸੇ ਔਰਤ ਦੇ ਸਾਰੋਂਗ ਦੇ ਹੇਠੋਂ ਨਿਕਲ ਜਾਂਦਾ ਹੈ ਤਾਂ ਉਹ ਆਪਣੀ ਮਰਦਾਨਾ ਤਾਕਤ ਗਵਾ ਦਿੰਦਾ ਹੈ।

ਮਿਆਂਮਾਰ ਵਿੱਚ ਮਰਦਾਨਾ ਤਾਕਤ ਨੂੰ 'ਹਪੋਨ' ਕਿਹਾ ਜਾਂਦਾ ਹੈ।

ਉਥੇ ਹੀ ਸਾਰੋਂਗ ਦੱਖਣ ਪੂਰਵ ਏਸ਼ੀਆ ਵਿੱਚ ਔਰਤਾਂ ਦੁਆਰਾ ਕਮਰ 'ਤੇ ਪਹਿਨੀ ਜਾਣ ਵਾਲੀ ਇੱਕ ਪੌਸ਼ਾਕ ਨੂੰ ਕਿਹਾ ਜਾਂਦਾ ਹੈ।

ਮਿਆਂਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਨੇ ਜਗ੍ਹਾ-ਜਗ੍ਹਾ ਗੰਦੇ ਕਪੜੇ ਟੰਗ ਦਿੱਤੇ ਹਨ

ਪੁਲਿਸਕਰਮੀਆਂ ਅਤੇ ਫੌਜੀ ਜਵਾਨਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਵੜਨ ਅਤੇ ਗ੍ਰਿਫ਼ਤਾਰੀਆਂ ਕਰਨ ਤੋਂ ਰੋਕਣ ਲਈ, ਮਿਆਂਮਾਰ ਦੇ ਕਈ ਸ਼ਹਿਰਾਂ ਵਿੱਚ ਔਰਤਾਂ ਨੇ ਆਪਣੇ ਸਾਰੋਂਗ ਸੜਕਾਂ 'ਤੇ ਟੰਗ ਦਿੱਤੇ ਹਨ ਅਤੇ ਕਈ ਥਾਵਾਂ 'ਤੇ ਇਸ ਦਾ ਅਸਰ ਵੀ ਦੇਖਿਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਬਰਮਾ ਦੇ ਕੁਝ ਵੀਡੀਓ ਵਾਇਰਲ ਹੋਏ ਹਨ, ਜਿੰਨਾਂ ਵਿੱਚ ਪੁਲਿਸਕਰਮੀਆਂ ਨੂੰ ਗਲੀਆਂ ਵਿੱਚ ਵੜਨ ਤੋਂ ਪਹਿਲਾਂ ਇੰਨਾਂ ਕੱਪੜਿਆਂ ਨੂੰ ਉਤਾਰਦੇ ਹੋਏ ਦੇਖਿਆ ਗਿਆ।

ਮੁਜ਼ਾਹਰਾਕਾਰੀ ਮਿਆਂਮਾਰ ਵਿੱਚ ਸੈਨਿਕ ਸ਼ਾਸਨ ਨੂੰ ਖ਼ਤਮ ਕਰਨ ਅਤੇ ਦੇਸ ਦੀ ਚੁਣੀ ਹੋਈ ਸਰਕਾਰ ਦੇ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਜਿੰਨਾਂ ਵਿੱਚ ਆਂਗ ਸਾਨ ਸੂ ਚੀ ਵੀ ਸ਼ਾਮਿਲ ਹੈ, ਜਿਨ੍ਹਾਂ ਨੂੰ ਇੱਕ ਫ਼ਰਵਰੀ ਨੂੰ ਫੌਜ ਨੇ ਸੱਤਾ ਤੋਂ ਹਟਾ ਦਿੱਤਾ ਸੀ।

ਫੌਜ ਨੇ ਕਿਹਾ ਕਿ ਉਸ ਨੇ ਚੋਣਾਂਵੀ ਧੋਖਾਧੜੀ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਅਤੇ ਫੌਜ ਮੁਖੀ ਨੂੰ ਸੱਤਾ ਸੌਂਪ ਦਿੱਤੀ। ਫੌਜ ਦਾ ਕਹਿਣਾ ਹੈ ਕਿ ਉਸ ਨੇ ਦੇਸ ਵਿੱਚ ਇੱਕ ਸਾਲ ਲਈ ਐਮਰਜੈਂਸੀ ਲਾਗੂ ਕੀਤੀ ਹੈ।

ਇਹ ਵੀ ਪੜ੍ਹੋ

ਮਿਆਂਮਾਰ

ਤਸਵੀਰ ਸਰੋਤ, MAY THA ZIN LEI/BBC BURMESE

ਤਸਵੀਰ ਕੈਪਸ਼ਨ, ਮਿਆਂਮਾਰ ਵਿੱਚ ਵਿਆਪਕ ਰੂਪ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਕੋਈ ਮਰਦ ਕਿਸੇ ਔਰਤ ਦੇ ਸਾਰੋਂਗ ਦੇ ਹੇਠੋਂ ਨਿਕਲ ਜਾਂਦਾ ਹੈ ਤਾਂ ਉਹ ਆਪਣੀ ਮਰਦਾਨਾ ਤਾਕਤ ਗਵਾ ਦਿੰਦਾ ਹੈ

ਵਿਆਪਕ ਮਾਨਤਾ

ਮਿਆਂਮਾਰ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ 'ਸਾਰੋਂਗ ਕ੍ਰਾਂਤੀ' ਨੂੰ ਸਥਾਪਿਤ ਕਰਨ ਲਈ ਵਿਆਪਕ ਤੌਰ 'ਤੇ ਲੋਕਪ੍ਰਿਆ ਮਾਨਤਾਵਾਂ 'ਤੇ ਭਰੋਸਾ ਕੀਤਾ ਹੈ।

ਹੁਤੁਨ ਲਿਨ ਨਾਮ ਦੇ ਇੱਕ ਵਿਦਿਆਰਥੀ ਨੇ ਕਿਹਾ, "ਮੈਂ ਇਸ ਅੰਧਵਿਸ਼ਵਾਸ ਦੇ ਨਾਲ ਵੱਡਾ ਹੋਇਆ ਹਾਂ ਕਿ ਇੱਕ ਔਰਤ ਦਾ ਸਾਰੋਂਗ ਕੱਪੜਾ ਇੱਕ ਅਸ਼ੁੱਧ ਟੁਕੜਾ ਹੁੰਦਾ ਹੈ, ਜੋ ਜੇ ਮੇਰੇ ਉੱਪਰ ਰੱਖਿਆ ਜਾਵੇ ਤਾਂ ਮੇਰੀ ਤਾਕਤ ਨੂੰ ਘੱਟ ਕਰ ਦੇਵੇਗਾ।"

ਬਰਮਾਂ ਦੇ ਲੇਖਿਕਾ ਮੀਮੀ ਆਏ, ਜੋ ਹੁਣ ਯੂਕੇ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਕਿਹਾ ਕਿ "ਪ੍ਰਦਰਸ਼ਨਕਾਰੀ ਔਰਤਾਂ ਆਪਣੇ ਫ਼ਾਇਦੇ ਲਈ ਇੰਨਾਂ ਲਿੰਗਵਾਦੀ ਮਾਨਤਾਵਾਂ ਦੀ ਵਰਤੋਂ ਕਰ ਰਹੀਆਂ ਹਨ।"

ਉਨ੍ਹਾਂ ਨੇ ਕਿਹਾ, "ਵਹਿਮਾਂ ਭਰਮਾਂ ਦਾ ਮੂਲ ਰੂਪ ਵਿੱਚ ਇਹ ਅਰਥ ਨਹੀਂ ਕਿ ਕੋਈ ਪੁਰਸ਼ ਸਾਰੋਂਗ ਕਾਰਨ ਆਪਣੀ ਤਾਕਤ ਗਵਾ ਦੇਵਾਗਾ, ਕਿਉਂਕਿ ਔਰਤਾਂ ਨੂੰ ਅਸ਼ੁੱਧ ਸਮਝਿਆ ਗਿਆ। ਬਲਕਿ ਉਹ ਇਹ ਸੀ ਕਿ ਔਰਤਾਂ ਨੂੰ ਯੌਨ-ਪ੍ਰਾਣੀ ਜਾਂ ਇੱਕ ਭਰਮਾਉਣ ਵਾਲੇ ਜੀਵ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜੋ ਕਿਸੇ ਕਮਜ਼ੋਰ ਪੁਰਸ਼ ਨੂੰ ਬਰਬਾਦ ਕਰ ਸਕਦੀ ਹੈ।"

ਉਨ੍ਹਾਂ ਨੇ ਦੱਸਿਆ ਕਿ ਰਵਾਇਤੀ ਰੂਪ ਵਿੱਚ ਸਾਰੋਂਗ ਦੀ ਵਰਤੋਂ 'ਚੰਗੀ ਕਿਸਮਤ ਦੇ ਪ੍ਰਤੀਕ' ਵਜੋਂ ਕੀਤੀ ਜਾਂਦੀ ਰਹੀ ਹੈ।

ਉਨ੍ਹਾਂ ਨੇ ਕਿਹਾ, "ਇੱਕ ਸਮੇਂ, ਜੰਗ ਵਿੱਚ ਜਾ ਰਹੇ ਪੁਰਸ਼ ਆਪਣੀ ਮਾਂ ਦੇ ਸਾਰੋਂਗ ਦਾ ਇੱਕ ਛੋਟਾ ਟੁਕੜਾ ਆਪਣੇ ਨਾਲ ਲੈ ਕੇ ਜਾਇਆ ਕਰਦੇ ਸਨ। ਉਥੇ ਹੀ, 1988 ਦੀ ਬਗਾਵਤ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੀਆਂ ਮਾਵਾਂ ਦੇ ਸਾਰੋਂਗ ਨੂੰ ਮਡਾਸਾ (ਸਿਰ 'ਤੇ ਬੰਨਣ ਵਾਲਾ ਕੱਪੜਾ) ਦੇ ਰੂਪ ਵਿੱਚ ਪਹਿਨਿਆ ਸੀ।"

8 ਮਾਰਚ ਨੂੰ, ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਔਰਤ ਮੁਜ਼ਾਹਰਾਕਾਰੀਆਂ ਨੇ ਆਪਣੇ ਸਾਰੋਂਗ ਜਗ੍ਹਾ-ਜਗ੍ਹਾ ਟੰਗ ਦਿੱਤੇ ਸਨ, ਜਿਸ ਨੂੰ ਇੱਕ ਕ੍ਰਾਂਤੀ ਦਾ ਹਿੱਸਾ ਦੱਸਿਆ ਗਿਆ।

ਥਿਨਜ਼ਾਰ ਸ਼ੁਨਲੀ ਯੀ, ਜੋ ਕਿ ਲੋਕਤੰਤਰ ਹਮਾਇਤੀ ਕਾਰਕੁਨ ਹਨ, ਉਨ੍ਹਾਂ ਨੇ ਆਪਣੀ ਇੱਕ ਤਸਵੀਰ ਆਨਲਾਈਨ ਸਾਂਝੀ ਕੀਤੀ ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ, "ਮੇਰਾ ਸਾਰੋਂਗ ਮੈਨੂੰ ਮਿਆਂਮਾਰ ਦੀ ਫੌਜ ਤੋਂ ਜ਼ਿਆਦਾ ਸੁਰੱਖਿਆ ਦਿੰਦਾ ਹੈ।"

ਮਿਆਂਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਔਰਤ ਮੁਜ਼ਾਹਰਾਕਾਰੀਆਂ ਨੇ ਆਪਣੇ ਸਾਰੋਂਗ ਜਗ੍ਹਾ-ਜਗ੍ਹਾ ਟੰਗ ਦਿੱਤੇ ਸਨ, ਜਿਸ ਨੂੰ ਇੱਕ ਕ੍ਰਾਂਤੀ ਦਾ ਹਿੱਸਾ ਦੱਸਿਆ ਗਿਆ

ਕੁਝ ਪ੍ਰਦਰਸ਼ਨਕਾਰੀ ਔਰਤਾਂ ਨੇ ਜਨਰਲ ਮਿਨ ਆਂਗ ਹਲਾਈਂਗ ਦੀਆਂ ਤਸਵੀਰਾਂ ਨੂੰ ਸੈਨੇਟਰੀ ਪੈਜਜ਼ 'ਤੇ ਚਿਪਕਾਕੇ, ਉਨ੍ਹਾਂ ਨੂੰ ਸੜਕਾਂ 'ਤੇ ਖ਼ਿਲਾਰ ਦਿੱਤਾ, ਇਸ ਆਸ ਨਾਲ ਕਿ ਫੌਜ ਆਪਣੇ ਜਨਰਲ ਦੀ ਤਸਵੀਰ 'ਤੇ ਪੈਰ ਨਹੀਂ ਰੱਖਣਾ ਚਾਹੇਗੀ ਅਤੇ ਇਸੇ ਕਾਰਨ ਅੱਗੇ ਨਹੀਂ ਵੱਧੇਗੀ।

ਤੁਨ ਲਿਨ ਜ਼ਾ ਜੋ ਇੱਕ ਵਿਦਿਆਰਥੀ ਹੈ, ਉਹ ਵੀ ਸਾਰੋਂਗ ਨੂੰ ਆਪਣੇ ਸਿਰ 'ਤੇ ਬੰਨ੍ਹਕੇ ਇੰਨਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਔਰਤਾਂ ਨੂੰ ਸਸ਼ਕਤ ਕਰਨ ਅਤੇ ਵਿਰੋਧ ਕਰਨ ਜਾ ਰਹੀਆਂ ਬਹਾਦਰ ਔਰਤਾਂ ਦੇ ਨਾਲ ਇੱਕਜੁੱਟਤਾ ਦਿਖਾਉਣ ਦਾ ਇੱਕ ਤਰੀਕੇ ਹੈ।"

ਰਿਪੋਰਟਾਂ ਮੁਤਾਬਕ ਹੁਣ ਤੱਕ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸੁਰੱਖਿਆ ਬਲਾਂ ਵਲੋਂ 110 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਿਲ ਹਨ।

ਦਰਜਨਾਂ ਦੇਸਾਂ ਨੇ ਮਿਆਂਮਾਰ ਦੀ ਫੌਜ ਦੁਆਰਾ ਕੀਤੀ ਗਈ ਹਿੰਸਕ ਕਾਰਵਾਈ ਦੀ ਨਿੰਦਾ ਕੀਤੀ ਹੈ, ਪਰ ਤਖ਼ਤਾ ਪਲਟ ਕਰਨ ਵਾਲੇ ਸੈਨਿਕ ਸ਼ਾਸਕਾਂ ਨੇ ਇਸ ਨੂੰ ਕਾਫ਼ੀ ਹੱਦ ਤੱਕ ਅੱਖੋਂ ਪਰੋਖੇ ਕੀਤਾ ਹੈ।

ਪਰ ਔਰਤ ਮੁਜ਼ਾਹਰਾਕਾਰੀਆਂ ਨੇ ਫੌਜੀ ਸ਼ਾਸਨ ਦਾ ਵਿਰੋਧ ਜਾਰੀ ਰੱਖਣ ਲਈ ਆਪਣੇ ਕੱਪੜਿਆਂ ਦੀ ਵਰਤੋਂ ਕਰਦੇ ਹੋਏ, ਚੁੱਪ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਦਾ ਨਾਅਰਾ ਹੈ, "ਸਾਡਾ ਸਾਰੋਂਗ, ਸਾਡਾ ਬੈਨਰ, ਸਾਡੀ ਜਿੱਤ।"

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)