ਜੇ ਪੂਰੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਢਿੱਡ ਭਰ ਕੇ ਕਿਸਾਨ ਘਰ ਭੁੱਖਾ ਸੋਵੇਗਾ ਤਾਂ ਨਾਅਰੇ ਹੀ ਮਾਰੇਗਾ-ਮੁਹੰਮਦ ਹਨੀਫ਼ ਦਾ ਨਜ਼ਰੀਆ
ਪ੍ਰਕਾਸ਼ਿਤ
ਦੋਵੇਂ ਪਾਸਿਆਂ ਦੇ ਪੰਜਾਬ ਬਾਰੇ ਸੁਣਦੇ ਆਏ ਹਾਂ ਕਿ ਪੂਰੇ ਹਿੰਦੁਸਤਾਨ ਅਤੇ ਪਾਕਿਸਤਾਨ ਲਈ ਅਨਾਜ ਅਤੇ ਸਬਜ਼ੀਆਂ ਅਸੀਂ ਉਗਾਉਂਦੇ ਹਾਂ।
ਪਰ ਕਦੇ ਕੋਈ ਜਿਉਂਦਾ ਜਾਗਦਾ ਕਿਸਾਨ ਕਦੇ ਖ਼ਬਰਾਂ ਵਿੱਚ ਦੇਖਿਆ। ਖ਼ਬਰਾਂ ਤਾਂ ਛੱਡੋ ਕਿਸਾਨ ਟੀਵੀ ਅਤੇ ਫ਼ਿਲਮਾਂ ਵਿੱਚ ਵੀ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ।
ਦੋਵਾਂ ਪਾਸਿਆਂ ਦੇ ਕਿਸਾਨ ਅੱਜ ਕੱਲ੍ਹ ਸੜਕਾਂ ’ਤੇ ਨਿਕਲੇ ਹਨ। ਸਾਨੂੰ ਸ਼ਹਿਰ ਵਿੱਚ ਰਹਿਣ ਵਾਲਿਆਂ ਨੂੰ ਤੇ ਸੁੱਕਾ ਰਾਸ਼ਨ ਖਾਣ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਲਗਣਾ, ਜੇਕਰ ਹਿੰਦੁਸਤਾਨੀ ਪੰਜਾਬ ਵਿੱਚ ਟਰੇਨਾਂ ਦੀਆਂ ਪਟੜੀਆਂ ’ਤੇ ਧਰਨੇ ਨਾ ਹੁੰਦੇ।
ਇਹ ਕਹਿਣਾ ਹੈ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦਾ। ਉਨ੍ਹਾਂ ਦੀ ਪੂਰੀ ਟਿੱਪਣੀ ਦੇਖੋ ਇਸ ਵੀਡੀਓ ਵਿੱਚ।