ਦਿੱਲੀ 'ਚ ਕੇਂਦਰ ਨਾਲ ਬੈਠਕ ਖ਼ਤਮ ਹੋਣ ਮਗਰੋਂ ਕਿਸਾਨਾਂ ਦਾ ਅਗਲਾ ਕਦਮ ਕੀ, ਖੇਤੀਬਾੜੀ ਮੰਤਰੀ ਕੀ ਕਹਿੰਦੇ- ਅਹਿਮ ਖ਼ਬਰਾਂ

ਵੀਡੀਓ ਕੈਪਸ਼ਨ, ਕਿਸਾਨ ਜਥੇਬੰਦੀਆਂ ਤੇ ਆਗੂਆਂ ਨੇ ਕੇਂਦਰ ਨਾਲ ਬੈਠਕ ਤੋਂ ਬਾਅਦ ਕੀ ਕਿਹਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਨਾਲ ਕਿਸਾਨ ਆਗੂਆਂ ਨਾਲ ਦਿੱਲੀ ਵਿੱਚ ਹੋਈ ਬੈਠਕ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਪੰਜਾਬ ਵਿੱਚ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

ਹੁਣ ਕਿਸਾਨ ਆਗੂਆਂ ਦੀ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਮੁੜ ਬੈਠਕ ਹੋਵੇਗੀ ਅਤੇ ਕਿਸਾਨ ਅਗਲੀ ਰਣਨੀਤੀ ਤੈਅ ਕਰਨਗੇ।

ਕਿਸਾਨ ਜੱਥੇਬੰਦੀਆਂ ਨੂੰ ਕੇਂਦਰੀ ਖੇਤੀ ਮੰਤਰੀ ਅਤੇ ਕਲਿਆਣ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਗੱਲਬਾਤ ਸੱਦਾ ਦਿੱਤਾ ਸੀ।

29 ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿਚ ਬੈਠਕ ਕਰਕੇ 13 ਨਵੰਬਰ ਨੂੰ ਦਿੱਲੀ ਵਿਚ ਦੋ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਸੀ।

ਕਿਸਾਨ ਅੰਦੋਲਨ

ਤਸਵੀਰ ਸਰੋਤ, Ani

ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ''ਮੀਟਿੰਗ ਵਿੱਚ ਸਰਕਾਰ ਵੱਲੋਂ ਇਹ ਗੱਲ ਉੱਠੀ ਕਿ ਪੈਸੇਂਜਰ ਅਤੇ ਮਾਲਗੱਡੀਆਂ ਦੋਵੇਂ ਇਕੱਠੀਆਂ ਚੱਲਣ ਦਿੱਤੀਆਂ ਜਾਣ, ਪਰ ਅਸੀਂ ਪੈਸੇਂਜਰ ਗੱਡੀਆਂ ਚੱਲਣ ਦੇਣ ਦੇ ਹੱਕ ਵਿੱਚ ਨਹੀਂ ਹਾਂ।''

ਰਾਜੇਵਾਲ ਨੇ ਅੱਗੇ ਕਿਹਾ ਕਿ ਅਜਿਹੇ ਮਸਲੇ ਦਾ ਹੱਲ ਇੱਕ ਦਿਨ ਵਿੱਚ ਨਹੀਂ ਨਿਕਲ ਸਕਦਾ ਇਸ ਲਈ ਇਸ ਬੈਠਕ ਨੂੰ ਬੇਸਿੱਟਾ ਕਹਿਣਾ ਠੀਕ ਨਹੀਂ ਹੈ।

ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ , "ਗੱਲਬਾਤ ਬੜੇ ਸਾਰਥਕ ਮਾਹੌਲ ਵਿੱਚ ਹੋਈ ਹੈ। ਅਸੀਂ ਆਪਣੀਆਂ ਮੰਗਾਂ ਬੜੇ ਵਧੀਆਂ ਢੰਗ ਨਾਲ ਦੱਸੀਆਂ। ਅਸੀਂ ਉਨ੍ਹਾਂ ਨੂੰ ਕਿਹਾ ਤੁਸੀਂ ਕਹਿ ਰਹੇ ਹੋ ਕਿ ਐੱਮਐੱਸਪੀ ਅਤੇ ਏਪੀਐੱਮਸੀ ਬਰਕਰਾਰ ਰਹੇਗੀ ਤਾਂ ਇਸ 'ਤੇ ਕਾਨੂੰਨ ਪਾਸ ਕਰਨ 'ਚ ਕੀ ਹਰਜ਼ ਹੈ ਤਾਂ ਜੋ ਅਸੀਂ ਗਾਰੰਟੀ ਮੰਨੀਏ।"

ਖੇਤੀਬਾੜੀ ਮੰਤਰੀ ਨੇ ਕੀ ਕਿਹਾ?

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦੱਸਿਆ ਕਿ ਕਿਸਾਨਾਂ ਨਾਲ ਕਾਫੀ ਲੰਬੀ ਚਰਚਾ ਹੋਈ ਅਤੇ ਯੂਨੀਅਨ ਦੇ ਲੋਕਾਂ ਨੇ ਕਈ ਵਿਸ਼ੇ ਸਾਡੇ ਸਾਹਮਣੇ ਰੱਖੇ।

ਤੋਮਰ

ਤਸਵੀਰ ਸਰੋਤ, NArendra singh tomar/twitter

ਤੋਮਰ ਨੇ ਕਿਹਾ, "ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕਰਨ ਤੋਂ ਬਾਅਦ ਤੈਅ ਹੋਇਆ ਕਿ ਚਰਚਾ ਅਜੇ ਜਾਰੀ ਰਹੇਗੀ। ਅੱਜ ਦੀ ਬੈਠਕ ਵਿੱਚ ਇਹ ਨਜ਼ਰ ਆਇਆ ਕਿ ਉਨ੍ਹਾਂ ਦੀਆਂ ਮੰਗਾਂ ਅਤੇ ਸਰਕਾਰ ਦੀ ਸਥਿਤੀ ਵਿੱਚ ਕਾਫੀ ਦੂਰੀ ਹੈ ਅਤੇ ਇਕਦਮ ਇਸ ਦਾ ਹੱਲ ਨਿਕਲਣ ਵਾਲਾ ਨਹੀਂ ਹੈ। ਇਸ ਲਈ ਅਸੀਂ ਅਪੀਲ ਕੀਤੀ ਉਹ ਲਗਾਤਾਰ ਸਾਡੇ ਨਾਲ ਬੈਠਣ।"

ਪੰਜਾਬ ਵਿੱਚ ਟਰੇਨਾਂ ਚਲਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਨੁਕੂਲ ਵਾਤਾਵਰਨ ਰਹਿਣਾ ਚਾਹੀਦਾ ਹੈ, ਪੰਜਾਬ ਨੂੰ ਹੀ ਫਾਇਦਾ ਹੋਵੇਗਾ। ਟਰੇਨ ਰਾਹੀਂ ਹੀ ਯੂਰੀਆ ਤੇ ਹੋਰ ਮਾਲ ਪਹੁੰਚਣਾ ਹੈ। ਜਿਵੇਂ ਹੀ ਸਹੀ ਵਾਤਾਵਰਨ ਮਿਲੇਗਾ ਟਰੇਨਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਕੇਂਦਰ ਦੀ ਬੈਠਕ ਨੂੰ ਸਕਾਰਾਤਮਕ ਦੱਸਿਆ ਹੈ ਅਤੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਸਣੇ ਹੋਰ ਮੁੱਦਿਆਂ ਬਾਰੇ ਇਹ ਬੈਠਕ ਲਾਹੇਵੰਦ ਸਾਬਿਤ ਹੋਵੇਗੀ।

ਅਮਰੀਕੀ ਚੋਣ ਅਧਿਕਾਰੀਆਂ ਨੇ ਟਰੰਪ ਦੇ ਧੋਖਾਖੜੀ ਦੇ ਇਲਜ਼ਾਮ ਨੂੰ ਕੀ ਕਹਿ ਕੇ ਖਾਰਜ ਕੀਤਾ

ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਟਰੰਪ ਵੱਲੋਂ ਕੀਤੇ ਗਏ ਦਾਅਵੇ ਨੂੰ ਅਮਰੀਕੀ ਚੋਣ ਸੁਰੱਖਿਆ ਅਧਿਕਾਰੀਆਂ ਨੇ ਕੀਤਾ ਖਾਰਜ

ਅਮਰੀਕਾ ਦੇ ਚੋਣ ਅਧਿਕਾਰੀਆਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ 'ਚੋਣਾਂ ਵਿੱਚ ਧੋਖਾਧੜੀ ਦੇ ਇਲਜ਼ਾਮ' ਨੂੰ ਖਾਰਜ ਕਰ ਦਿੱਤਾ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ 'ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਸੁਰੱਖਿਅਤ ਚੋਣਾਂ' ਸਨ।

ਚੋਣ ਅਧਿਕਾਰੀਆਂ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ 'ਕੋਈ ਅਜਿਹਾ ਸਬੂਤ ਨਹੀਂ ਹੈ, ਜਿਸ ਦੇ ਆਧਾਰ 'ਤੇ ਕਿਹਾ ਜਾ ਸਕੇ ਕਿ ਵੋਟਿੰਗ ਸਿਸਟਮ ਨਾਲ ਛੇੜਛਾੜ ਹੋਈ, ਵੋਟ ਖ਼ਰਾਬ ਕੀਤੇ ਗਏ ਜਾਂ ਬਦਲੇ ਗਏ।'

ਡੌਨਲਡ ਟਰੰਪ ਨੇ ਬਿਨਾਂ ਸਬੂਤ ਪੇਸ਼ ਕੀਤਿਆਂ ਇਹ ਇਲਜ਼ਾਮ ਲਗਾਇਆ ਸੀ ਕਿ 'ਉਨ੍ਹਾਂ ਦੇ ਪੱਖ ਵਿੱਚ ਪਏ ਕਰੀਬ ਢਾਈ ਕਰੋੜ ਖ਼ਰਾਬ ਕਰ ਦਿੱਤੇ ਗਏ।'

ਡੌਨਲਡ ਟਰੰਪ ਨੇ ਹੁਣ ਤੱਕ ਜੋ ਬਾਇਡਨ ਤੋਂ ਹਾਰ ਨਹੀਂ ਮੰਨੀ ਹੈ। ਜਦਕਿ ਅਮਰੀਕਾ ਦੇ ਸਾਰੇ ਵੱਡੇ ਟੀਵੀ ਨਿਊਜ਼ ਚੈਨਲਾਂ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਜੋ ਬਾਇਡਨ ਨੂੰ ਜੇਤੂ ਦੱਸਿਆ ਹੈ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)