ਵਾਤਾਵਰਨ ਤਬਦੀਲੀ: ਚੀਨ ਦੇ ਪਿਘਲਦੇ ਗਲੇਸ਼ੀਅਰਾਂ ਦਾ ਵੀਡੀਓ
ਪ੍ਰਕਾਸ਼ਿਤ
ਸਾਇੰਸਦਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉੱਤਰ-ਪੱਛਮੀ ਚੀਨ ਦੇ ਗਲੇਸ਼ੀਅਰ ਸਦੀ ਦੇ ਅੱਧ ਤੱਕ ਅਲੋਪ ਹੋ ਸਕਦੇ ਹਨ।
ਵਾਤਾਵਰਨ ਤਬਦੀਲੀ ਕਾਰਨ ਉਹ ਬੜੀ ਤੇਜ਼ੀ ਨਾਲ ਪਿਘਲ ਰਹੇ ਹਨ।
ਗਲੇਸ਼ੀਅਰਾਂ ਰਾਹੀਂ ਹੇਠਲੇ ਇਲਾਕਿਆਂ ਵਿੱਚ ਸਿੰਜਾਈ ਕੀਤੀ ਜਾ ਸਕਦੀ ਹੈ ਪਰ ਜਦੋਂ ਇਹ ਪਿਘਲਦੇ ਹਨ ਤਾਂ ਵਹਾਅ ਇਕਸਾਰ ਨਹੀਂ ਹੁੰਦਾ ਹੈ।
ਜਿਸ ਕਾਰਨ ਅਕਸਰ ਲੋੜੀਂਦਾ ਪਾਣੀ ਥੱਲੇ ਨਹੀਂ ਪਹੁੰਚਦਾ ਹੈ, ਨਦੀਆਂ 'ਚ ਵਹਿਣ ਵਾਲੇ ਪਾਣੀ ਨੂੰ ਡੈਮ ਕਾਬੂ ਕਰਦੇ ਹਨ।