ਕੀ ਕੋਵਿਡ-19 ਤੋਂ ਬਾਅਦ ਦੁਨੀਆਂ ਨੂੰ ਹੋਰ ਮਹਾਂਮਾਰੀਆਂ ਦਾ ਖ਼ਤਰਾ ਹੈ
ਪ੍ਰਕਾਸ਼ਿਤ
ਕੋਵਿਡ -19 ਨੇ ਦੁਨੀਆਂ ਭਰ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ। ਨਤੀਜੇ ਵਜੋਂ ਆਉਣ ਵਾਲੇ ਕਈ ਮਹੀਨਿਆਂ ਤੱਕ ਇਸ ਦਾ ਅਸਰ ਰਹਿਣ ਦੀ ਸੰਭਾਵਨਾ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵਿਸ਼ਾਣੂ ਦੇ ਫੈਲਣ ਦਾ ਖ਼ਤਰਾ ਹੋਵੇ।
ਸਦੀ ਦੀ ਸ਼ੁਰੂਆਤ ਤੋਂ ਹੀ ਸਾਰਸ, ਸਵਾਈਨ ਫਲੂ, ਮਰਸ ਅਤੇ ਇਬੋਲਾ ਦਾ ਵੱਡਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਹੈ।