ਵਟਸਐੱਪ ਤੋਂ ਮੈਸੇਜ ਗਾਇਬ ਹੋ ਜਾਣ ਵਾਲਾ ਨਵਾਂ ਫੀਚਰ ਕੀ ਆਇਆ ਹੈ

ਤਸਵੀਰ ਸਰੋਤ, Whatsapp
ਵਟਸਐੱਪ ਵਿੱਚ ਜਲਦੀ ਹੀ ਤੁਹਾਨੂੰ "ਡਿਸਅਪੀਅਰਿੰਗ ਮੈਸੇਜ" ਦਾ ਨਵਾਂ ਵਿਕਲਪ ਮਿਲੇਗਾ, ਜੋ ਸੱਤ ਦਿਨਾਂ ਬਾਅਦ ਮੈਸੇਜ ਭੇਜਣ ਵਾਲੇ ਅਤੇ ਮੈਸੇਜ ਪ੍ਰਾਪਤ ਕਰਨ ਵਾਲੇ ਵਿਚਕਾਰ ਆਪ ਹੀ ਚੈਟ ਨੂੰ ਡਿਲੀਟ ਕਰ ਦੇਵੇਗਾ।
ਮਤਲਬ ਜੇ ਤੁਸੀਂ ਇਸ ਵਿਕਲਪ ਨੂੰ ਇਨੇਬਲ ਕਰਦੇ ਹੋ, ਤਾਂ ਸੱਤ ਦਿਨਾਂ ਪੁਰਾਣੇ ਮੈਸੇਜ ਆਪਣੇ ਆਪ ਹਟਦੇ ਜਾਣਗੇ।
ਫੇਸਬੁੱਕ ਦੀ ਮਾਲਕੀ ਵਾਲੀ ਇਸ ਐਪ ਦੇ ਦੁਨੀਆਂ ਭਰ ਵਿੱਚ ਦੋ ਅਰਬ ਯੂਜ਼ਰ ਹਨ। ਵਟਸਐੱਪ ਦਾ ਕਹਿਣਾ ਹੈ ਕਿ ਇਹ ਨਵੀਂ ਸੈਟਿੰਗ ਚੈਟ ਨੂੰ ਪ੍ਰਾਈਵੇਟ ਰੱਖਣ ਵਿਚ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ
ਹਾਲਾਂਕਿ, ਵਟਸਐਪ ਨੇ ਇਹ ਵੀ ਕਿਹਾ ਸੀ ਕਿ ਜੇ ਮੈਸੇਜ ਪ੍ਰਾਪਤ ਕਰਨ ਵਾਲਾ ਕੋਈ ਮੈਸੇਜ, ਫੋਟੋ ਜਾਂ ਵੀਡੀਓ ਆਪਣੇ ਨਾਲ ਸੱਤ ਦਿਨਾਂ ਬਾਅਦ ਵੀ ਰੱਖਣਾ ਚਾਹੁੰਦਾ ਹੈ, ਤਾਂ ਉਹ ਪਹਿਲਾਂ ਹੀ ਇਸਦਾ ਸਕ੍ਰੀਨਸ਼ਾਟ ਲੈ ਸਕਦਾ ਹੈ ਜਾਂ ਅੱਗੇ ਭੇਜ ਸਕਦਾ ਹੈ।
ਭਾਵ, ਤੁਸੀਂ ਮੈਸੇਜ ਗਾਇਬ ਕਰਨ ਦਾ ਵਿਕਲਪ ਚੁਣਿਆ ਹੈ, ਪਰ ਸਾਹਮਣੇ ਵਾਲਾ ਫਿਰ ਵੀ ਮੈਸੇਜ ਨੂੰ ਕਿਤੇ ਹੋਰ ਸੇਵ ਕਰਕੇ ਰੱਖ ਸਕਦਾ ਹੈ।
"ਡਿਸਅਪੀਅਰਿੰਗ ਮੈਸੇਜ" ਦਾ ਵਿਕਲਪ ਇਸ ਸਾਲ ਨਵੰਬਰ ਦੇ ਅੰਤ ਤੱਕ ਦਿਖਾਈ ਦੇਣਾ ਸ਼ੁਰੂ ਕਰ ਹੋਵੇਗਾ।

ਤਸਵੀਰ ਸਰੋਤ, Getty Images
ਇੱਕ ਬਲਾਗ ਵਿੱਚ, ਕੰਪਨੀ ਨੇ ਕਿਹਾ ਕਿ ਸੱਤ ਦਿਨਾਂ ਵਿੱਚ ਮੈਸੇਜ ਦੀ ਮਿਆਦ ਖਤਮ ਹੋਣ ਦਾ ਵਿਕਲਪ ਹੋਣ ਨਾਲ "ਮਨ ਨੂੰ ਸ਼ਾਂਤੀ ਮਿਲੇਗੀ ਕਿ ਤੁਹਾਡੀ ਕੋਈ ਗੱਲਬਾਤ ਪਰਮਾਨੈਂਟ ਨਹੀਂ ਹੈ। ਨਾਲ ਹੀ ਤੁਸੀਂ ਵਿਵਹਾਰਕ ਹੋਵੋਗੇ ਤਾਂ ਜੋ ਤੁਸੀਂ ਜਿਸ ਬਾਰੇ ਗੱਲਬਾਤ ਕਰ ਰਹੇ ਹੋ ਉਸਨੂੰ ਭੁੱਲ ਨਾ ਜਾਓ।"
ਅਪ੍ਰੈਲ 2019 ਵਿੱਚ, ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਯੂਜ਼ਰਜ਼ ਨੂੰ ਵਧੇਰੇ ਨਿੱਜਤਾ ਪ੍ਰਦਾਨ ਕਰਨ ਲਈ ਸੋਸ਼ਲ ਨੈਟਵਰਕ ਵਿੱਚ ਕਈ ਤਬਦੀਲੀਆਂ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਦੀਆਂ ਪ੍ਰਸਤਾਵਿਤ ਤਬਦੀਲੀਆਂ ਵਿੱਚ ਅਜਿਹੇ ਵਿਕਲਪਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ ਦੁਆਰਾ ਸਮੱਗਰੀ ਬਹੁਤ ਘੱਟ ਸਮੇਂ ਲਈ ਸੋਸ਼ਲ ਨੈਟਵਰਕ 'ਤੇ ਰਹੇਗੀ। ਡਿਸਅਪਿਅਰਿੰਗ ਮੈਸੇਜ ਇਸ ਵਿਕਲਪ ਦਾ ਹੀ ਹਿੱਸਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੰਪਨੀ ਆਪਣੇ ਮੈਸੇਜਿੰਗ ਪਲੇਟਫਾਰਮਸ ਵਟ੍ਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਨੂੰ ਇਕ ਸਾਥ ਜੋੜਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਤਾਂ ਜੋ ਸਮੱਗਰੀ ਨੂੰ ਇਨ੍ਹਾਂ ਪਲੇਟਫਾਰਮਾਂ ਵਿਚੋਂ ਕਿਸੇ ਇਕ ਤੋਂ ਦੂਜੇ ਵਿਚ ਸਾਂਝਾ ਕੀਤਾ ਜਾ ਸਕੇ। ਯਾਨੀ ਤੁਸੀਂ ਆਪਣੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਕਿਸੇ ਨੂੰ ਆਪਣੇ ਵਟਸਐੱਪ ਤੋਂ ਮੈਸੇਜ ਕਰ ਸਕੋਗੇ।
ਵਟਸਐੱਪ ਦੀ ਵਿਰੋਧੀ ਮੈਸੇਜਿੰਗ ਐਪ ਸਨੈਪਚੈਟ ਕੋਲ ਪਹਿਲਾਂ ਹੀ "ਡਿਸਅਪਿਅਰਿੰਗ ਮੈਸੇਜ" ਦਾ ਵਿਕਲਪ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












