ਜਸਵੰਤ ਸਿੰਘ ਖਾਲੜਾ: ਮਨੁੱਖੀ ਹੱਕਾਂ ਲਈ ਲੜਨ ਵਾਲਾ ‘ਮਰਜੀਵੜਾ’
ਪ੍ਰਕਾਸ਼ਿਤ
ਪੰਜਾਬ ਦੇ ਜਾਣੇ ਪਛਾਣੇ ਮਰਹੂਮ ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ’ਤੇ ਅਧਾਰਿਤ ਉਨ੍ਹਾਂ ਦੀ 25ਵੀਂ ਬਰਵੀ ਮੌਕੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ।
ਅੰਗਰੇਜ਼ੀ ਵਿੱਚ ਕਿਤਾਬ ਦਾ ਨਾਮ ਹੈ The Valiant- Jaswant Singh Khalara ਅਤੇ ਪੰਜਾਬੀ ਵਿੱਚ ਕਿਤਾਬ ਦਾ ਨਾਂ ਹੈ ਮਰਜੀਵੜਾ- ਜਸਵੰਤ ਸਿੰਘ ਖਾਲੜਾ।
24 ਅਕਤੂਬਰ ਨੂੰ ਇਹ ਕਿਤਾਬ ਕੈਨੇਡਾ ਅਤੇ ਉਸੇ ਤਰੀਕ ਨੂੰ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਕਿਤਾਬ ਰਿਲੀਜ਼ ਕੀਤੀ।
ਬੱਚਿਆਂ ਲਈ ਬਾਤਾਂ ਦੀਆਂ ਕਿਤਾਬਾਂ ਲਿਖਣ ਵਾਲੀ ਲੇਖਿਕਾ ਗੁਰਮੀਤ ਕੌਰ ਨੇ ਸਵਾ ਦੋ ਸੌ ਸਫਿਆਂ ਦੀ ਇਹ ਕਿਤਾਬ ਲਿਖੀ ਹੈ। ਇੱਕ ਝਾਤ ਵੀ ਮਾਰਾਂਗੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਵੀ
(ਰਿਪੋਰਟ- ਕੈਨੇਡਾ ਤੋਂ ਮੋਹਸਿਨ ਅੱਬਾਸ, ਐਡਿਟ- ਰਾਜਨ ਪਪਨੇਜਾ)