ਉਹ ਥਾਂ ਜਿੱਥੇ ਅਕਬਰ ਜੰਮੇ ਅਤੇ ਰਾਣਾ ਰਤਨ ਸਿੰਘ ਨੂੰ ਫਾਂਸੀ ਹੋਈ
ਜਿਵੇਂ ਹੀ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦਾ ਨਾਮ ਆਉਂਦਾ ਹੈ, ਦਿਮਾਗ ਵਿੱਚ ਮੁਗਲਾਂ ਦੇ ਸਲਤਨਤ, ਦੀਨ-ਏ-ਇਲਾਹੀ ਅਤੇ ਰਾਜਪੂਤ ਜੋਧਾ ਬਾਈ ਦੇ ਨਾਮ ਆ ਜਾਂਦੇ ਹਨ।
ਜੇ ਇਹ ਪ੍ਰਸ਼ਨ ਪੁੱਛਿਆ ਜਾਵੇ ਕਿ ਅਕਬਰ ਬਾਦਸ਼ਾਹ ਕਿੱਥੇ ਪੈਦਾ ਹੋਏ ਸੀ, ਤਾਂ ਬਹੁਤ ਸਾਰੇ ਲੋਕ ਗੂਗਲ 'ਤੇ ਇਸ ਦਾ ਜਵਾਬ ਲੱਭਣਗੇ।
ਅਕਬਰ ਬਾਦਸ਼ਾਹ ਦਾ ਜਨਮ ਉਮਰਕੋਟ ਵਿੱਚ ਹੋਇਆ ਸੀ।
ਇਤਿਹਾਸਕਾਰਾਂ ਅਨੁਸਾਰ ਬਿਹਾਰ ਦੇ ਅਫ਼ਗਾਨੀ ਰਾਜਪਾਲ ਸ਼ੇਰ ਖ਼ਾਨ ਤੋਂ ਲੜਾਈ ਹਾਰਨ ਤੋਂ ਬਾਅਦ ਹੁਮਾਯੂੰ ਨੇ ਉਮਰਕੋਟ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ।
ਅਤੇ ਉਸ ਵਕਤ ਉਸ ਬੇਵਤਨ ਬਾਦਸ਼ਾਹ ਨਾਲ ਕੁਝ ਕੁ ਸਵਾਰ ਅਤੇ ਉਨ੍ਹਾਂ ਦੀ ਜੀਵਨ ਸਾਥੀ ਹਮੀਦਾ ਬਾਨੋ ਸਨ।
ਉਸ ਬੇਤਾਜ਼ ਬਾਦਸ਼ਾਹ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਮੁਸ਼ਕ ਨਾਫ਼ਾ (ਹਿਰਨ ਦੀ ਨਾਭੀ ਤੋਂ ਮਿਲਣ ਵਾਲੀ ਖੁਸ਼ਬੂ) ਆਪਣੇ ਸਾਥੀਆਂ ਵਿੱਚ ਵੰਡੀ ਅਤੇ ਕਿਹਾ ਕਿ ਜਿਸ ਤਰ੍ਹਾਂ ਮੁਸ਼ਕ ਆਪਣੇ ਆਲੇ-ਦੁਆਲੇ ਖੁਸ਼ਬੂ ਫੈਲਾਉਂਦੀ ਹੈ, ਇੱਕ ਦਿਨ ਇਹ ਬੱਚਾ ਪੂਰੇ ਸੰਸਾਰ ਵਿਚ ਮਸ਼ਹੂਰ ਹੋਵੇਗਾ।
ਹੁਮਾਯੂੰ ਦੀ ਮੌਤ ਤੋਂ ਬਾਅਦ, ਅਕਬਰ 13 ਸਾਲ ਦੀ ਉਮਰ ਵਿੱਚ ਗੱਦੀ 'ਤੇ ਬੈਠੇ ਅਤੇ ਉਨ੍ਹਾਂ ਨੇ ਤਲਵਾਰ ਦੇ ਜ਼ੋਰ ਨਾਲ ਮੁਗਲੀਆ ਸਲਤਨਤ ਨੂੰ ਕਈ ਗੁਣਾ ਵਧਾ ਦਿੱਤਾ ਅਤੇ ਇਹ ਸਲਤਨਤ ਅੰਗਰੇਜ਼ਾਂ ਵਲੋਂ ਇਸ ਖੇਤਰ ਉੱਤੇ ਕਬਜ਼ਾ ਹੋਣ ਤੱਕ ਕਾਇਮ ਰਹੀ।
(ਰਿਪੋਰਟ- ਰਿਆਜ਼ ਸੁਹੈਲ ਉਮਰਕੋਟ ਤੋਂ ਬੀਬੀਸੀ ਉਰਦੂ ਪੱਤਰਕਾਰ)