ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਨਾਲ ਕਲਾ ਤੇ ਸਿਆਸਤ ਦੇ ਰਿਸ਼ਤਿਆਂ ਬਾਬਤ ਚਰਚਾ ਛਿੜੀ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਕਾਰਨ ਸਮਾਜ ਦੇ ਕਈ ਤਬਕਿਆਂ ਦੀ ਨਵੇਂ ਸਿਰਿਓਂ ਗੋਲਬੰਦੀ ਹੋ ਰਹੀ ਹੈ। ਕਿਸਾਨ ਅਤੇ ਖੇਤ ਮਜ਼ਦੂਰ ਦੇ ਰਿਸ਼ਤਿਆਂ ਬਾਬਤ ਚਰਚਾ ਹੈ।
ਕਿਸਾਨ ਅਤੇ ਆੜ੍ਹਤੀਆਂ ਦੇ ਰਿਸ਼ਤੇ ਚਰਚਾ ਵਿੱਚ ਹਨ। ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨਾਲ ਖੇਤੀ ਦੇ ਰਾਬਤੇ ਬਾਰੇ ਸੰਵਾਦ ਚੱਲ ਰਿਹਾ ਹੈ।
ਇਸੇ ਦੌਰਾਨ ਕਲਾ ਅਤੇ ਸਿਆਸਤ ਦੀ ਸਾਂਝ ਬਾਰੇ ਸਦੀਵੀ ਬਹਿਸ ਵੀ ਨਵੇਂ ਸਿਰਿਓਂ ਭਖ ਗਈ ਹੈ।
ਕਲਾ ਦੀ ਹਰ ਵੰਨਗੀ ਨਾਲ ਜੁੜੇ ਕਲਾਕਾਰ ਰੋਸ ਮੁਜ਼ਾਹਰਿਆਂ ਦਾ ਹਿੱਸਾ ਵੀ ਬਣ ਰਹੇ ਹਨ ਅਤੇ ਇਨ੍ਹਾਂ ਵਿੱਚ ਆਪਣੀ ਭੂਮਿਕਾ ਦੀ ਭਾਲ ਵੀ ਕਰ ਰਹੇ ਹਨ।
ਰਿਪੋਰਟ: ਦਲਜੀਤ ਅਮੀ ਦੀ ਚੰਡੀਗੜ੍ਹ ਤੋਂ