ਕੋਰੋਨਾਵਾਇਰਸ ਬੈਂਕ ਦੇ ਨੋਟ ਸਣੇ ਫੋਨ ਦੀ ਸਕ੍ਰੀਨ ’ਤੇ ਕਿੰਨੇ ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ
ਪ੍ਰਕਾਸ਼ਿਤ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ -19 ਬਿਮਾਰੀ ਲਈ ਜ਼ਿੰਮੇਵਾਰ ਕੋਰੋਨਾਵਾਇਰਸ ਬੈਂਕ ਨੋਟਾਂ, ਫੋਨ ਸਕ੍ਰੀਨਾਂ ਅਤੇ ਸਟੇਨਲੈਸ ਸਟੀਲ ਵਰਗੀਆਂ ਕੁਝ ਸਤਹਾਂ 'ਤੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ।
ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਦਾ ਕਹਿਣਾ ਹੈ ਕਿ ਸਾਰਸ-ਕੋਵ -2 ਵਾਇਰਸ ਕੁਝ ਸਤਹ 'ਤੇ, ਜਿੰਨਾ ਪਹਿਲਾਂ ਸੋਚਿਆ ਜਾਂਦਾ ਸੀ, ਉਸ ਤੋਂ ਜ਼ਿਆਦਾ ਲੰਬਾ ਜ਼ਿੰਦਾ ਰਹਿ ਸਕਦਾ ਹੈ।
ਹਾਲਾਂਕਿ, ਇਹ ਖੋਜ ਹਨੇਰੇ ਅਤੇ ਇਕ ਸਥਿਰ ਤਾਪਮਾਨ 'ਤੇ ਕੀਤੀ ਗਈ ਸੀ। ਜਦੋਂ ਕਿ ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਕੋਰੋਨਾਵਾਇਰਸ ਅਲਟਰਾਵਾਇਲਟ ਲਾਈਟ ਦੀ ਵਰਤੋਂ ਨਾਲ ਨਸ਼ਟ ਹੋ ਜਾਂਦਾ ਹੈ।