ਸਮੁੰਦਰ ਕੰਢੇ ਫਸੀਆਂ ਸੈਂਕੜੇ ਵ੍ਹੇਲਾਂ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ

ਵੀਡੀਓ ਕੈਪਸ਼ਨ, ਸਮੁੰਦਰ ਕੰਢੇ ਫਸੀਆਂ 270 ਵ੍ਹੇਲਾਂ ਨੂੰ ਇਵੇਂ ਬਚਾਇਆ ਜਾ ਰਿਹਾ ਹੈ
ਪ੍ਰਕਾਸ਼ਿਤ

ਬਚਾਅ ਕਰਮੀ ਤਸਮੇਨੀਆ ਦੇ ਸਮੁੰਦਰੀ ਤਟ ’ਤੇ ਫਸੀਆਂ ਸੈਂਕੜੇ ਵ੍ਹੇਲਾਂ ਦੇ ਸਮੂਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੱਡੀ ਗਿਣਤੀ ਵਿੱਚ ਵੇਲ੍ਹਾਂ ਦੀ ਮੌਤ ਵੀ ਹੋਈ ਹੈ।

ਅਸਟਰੇਲੀਆ ਦੇ ਬਚਾਅ ਕਰਮੀਆਂ ਮੁਤਾਬਕ ਇਨ੍ਹਾਂ ਵਿੱਚੋੰ ਇੱਕ ਤਿਹਾਈ ਦੀ ਦਾ ਮੌਤ ਵੀ ਹੋ ਚੁੱਕੀ ਹੈ ਅਤੇ ਕਈਆਂ ਦੇ ਮਰ ਦਾ ਖਦਸ਼ਾ ਹੈ।

ਹਾਲਾਂਕਿ, ਕਰਮੀਆਂ ਨੇ ਮੰਗਲਵਾਰ ਨੂੰ 25 ਨੂੰ ਬਚਾਅ ਲਿਆ ਹੈ ਬਹੁਤੀਆਂ ਨੂੰ ਸਮੁੰਦਰ ਵਿੱਚ ਵਾਪਸ ਭੇਜੇ ਜਾਣ ਦਾ ਟੀਚਾ ਹੈ।

ਪਾਇਲਟ ਵ੍ਹੇਲ ਸੋਮਵਾਰ ਨੂੰ ਦੀਪ ਦੇ ਪੱਛਮੀ ਤਟ ’ਤੇ ਥੋੜ੍ਹੇ ਜਿਹੇ ਪਾਣੀ ਵਿੱਚ ਮਿਲੀ, ਇਸ ਬਾਰੇ ਪਤਾ ਨਹੀਂ ਹੈ ਵ੍ਹੇਲ ਨੂੰ ਕੰਢੇ ਤੱਕ ਕਿੰਨੇ ਲਿਆਂਦਾ।

ਸਮੁੰਦਰੀ ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜੇ ਵੀ ਬਚਾਅ ਕਾਰਜ ਕਈ ਦਿਨ ਤੱਕ ਚੱਲੇਗਾ।

ਇਸ ਇਲਾਕੇ ਵਿੱਚ ਵ੍ਹੇਲਾਂ ਦਾ ਸਮੁੰਦਰ ਤਟ ’ਤੇ ਆਉਣਾ ਆਮ ਜਿਹੀ ਗੱਲ ਹੈ ਪਰ ਇੰਨੇ ਵੱਡੇ ਨੰਬਰ ਵਿੱਚ ਦਹਾਕਿਆਂ ਵਿੱਚ ਕਦੇ ਨਹੀਂ ਆਇਆ।

ਤਸਮੇਨੀਆ ਵਿੱਚ ਪਿਛਲੀ ਵਾਰ 2009 ਵਿੱਚ ਕਰੀਬ 200 ਵ੍ਹੇਲ ਫਸੀਆਂ ਸਨ।

ਸਿਖਲਾਈਸ਼ੁਦਾ 40 ਮੈਂਬਰਾਂ ਦੀ ਬਚਾਅ ਕਰਮੀਆਂ ਦੀ ਟੀਮ ਨੇ ਥੋੜ੍ਹੀਆਂ ਜਿਹੀਆਂ ਵ੍ਹੇਲਾਂ ਨੂੰ ਮੰਗਲਵਾਰ ਵਿੱਚ ਮੁੜ ਸਮੁੰਦਰ ਵਿੱਚ ਛੱਡਿਆ। ਇਸ ਲਈ ਉਨ੍ਹਾਂ ਨੇ ਜਾਨਵਰਾਂ ਨੂੰ ਡੂੰਘੇ ਪਾਣੀ ਵਿੱਚ ਧੱਕਣ ਵਾਲੇ ਯੰਤਰ ਦੀ ਵਰਤੋਂ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)