ਸੰਗੀਤ ਕਿਵੇਂ ਬਣ ਰਿਹਾ ਡਿਮੇਂਸ਼ੀਆ ਪੀੜਤ ਲੋਕਾਂ ਦਾ ਸਹਾਰਾ?
ਪ੍ਰਕਾਸ਼ਿਤ
UK ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਵਿਚਾਲੇ ਡਿਮੇਂਸ਼ੀਆ ਦੀ ਸਮੱਸਿਆ ਨੂੰ ਸੰਗੀਤ ਨੇ ਕੁਝ ਰਾਹਤ ਦਿੱਤੀ ਹੈ। ਬਾਲੀਵੁੱਡ ਦੇ ਪੁਰਾਣੇ ਗੀਤਾਂ ਨੂੰ ਸੁਣ ਕੇ ਸਾਜੀਦਾ ਚੌਧਰੀ ਦੀਆਂ ਯਾਦਾਂ ਮੁੜ ਆਈਆਂ ਹਨ ਜਿਨ੍ਹਾਂ ਨੂੰ 4 ਸਾਲ ਪਹਿਲਾਂ ਡਿਮੇਂਸ਼ੀਆ ਹੋ ਗਿਆ ਸੀ।
ਸਾਜੀਦਾ ਦੀ ਧੀ ਆਬਿਦਾ ਮੁਤਾਬਕ ਸੰਗੀਤ ਨੇ ਉਨ੍ਹਾਂ ਦੀ ਮਾਂ ਦੀ ਜਿੰਦਗੀ ’ਚ ਬਿਹਤਰੀ ਲਿਆਂਦੀ ਹੈ।
UK ਵਿੱਚ ਡਿਮੇਂਸ਼ੀਆ ਚੈਰੇਟੀ ਨਾਲ ਜੁੜੀਆਂ ਸੰਸਥਾਵਾਂ ਮੁਤਾਬਕ ਘੱਟ-ਗਿਣਤੀ ਭਾਈਚਾਰੇ ਨਾਲ ਜੁੜੇ ਲੋਕਾਂ ਲ਼ਈ ਹੋਰ ਸੁਪੋਰਟ ਦੀ ਲੋੜ ਹੈ।
ਸੰਗੀਤ ਕਲਾਕਾਰ ਨੌਟੀ ਬੁਆਏ ਬੀਬੀਸੀ ਦੇ ਪ੍ਰੋਜੈਕਟ World Service Music Memories ਦੀ ਲੌਂਚਿੰਗ ਲਈ ਸਾਥ ਦੇ ਰਹੇ ਹਨ। ਇਹ ਪ੍ਰੋਜੈਕਟ ਦੁਨੀਆਂ ਭਰ ਦੇ ਗੀਤਾਂ ਦੀ ਕੁਲੈਕਸ਼ਨ ਹੈ ਤਾਂ ਜੋ ਡਿਮੇਂਸ਼ੀਆ ਨਾਲ ਪੀੜਤ ਲੋਕਾਂ ਨੂੰ ਇਸ ਨਾਲ ਮਦਦ ਮਿਲ ਸਕੇ।
(ਰਿਪੋਰਟ- ਸ਼ਬਨਮ ਮਹਿਮੂਦ)