ਅਮਰੀਕਾ 'ਤੇ ਜਦੋਂ ਜਪਾਨ ਨੇ ਗੁਬਾਰਾ ਬੰਬਾਂ ਨਾਲ ਕੀਤਾ ਹਮਲਾ
ਅਮਰੀਕਾ ਅਤੇ ਜਪਾਨ ਦੋਵੇਂ ਲੰਬੇ ਸਮੇਂ ਤੋਂ ਪ੍ਰਸ਼ਾਂਤ ਮਹਾਂਸਾਗਰ ’ਤੇ ਕਬਜ਼ਾ ਚਾਹੁੰਦੇ ਸਨ। ਉਨ੍ਹਾਂ ਦੀ ਇਹ ਕੋਸ਼ਿਸ਼ ਦੂਜੀ ਵਿਸ਼ਵ ਜੰਗ ਦੌਰਾਨ ਵੀ ਜਾਰੀ ਰਹੀ।
ਅਜਿਹੇ ਵਿੱਚ ਜਪਾਨ ਦੀ ਇੰਪੀਰੀਅਲ ਆਰਮੀ ਦੇ ਅਫਸਰ ਦੁਸ਼ਮਨ ਦੇਸ ’ਤੇ ਹਮਲੇ ਦੇ ਨਵੇਂ ਤਰੀਕੇ ਲੱਭ ਰਹੇ ਸਨ।
ਬੰਬਾਂ ਨਾਲ ਭਰੇ ਇਹ ਗੁਬਾਰੇ 12 ਕਿੱਲੋਮੀਟਰ ਦੀ ਉਚਾਈ ਤੱਕ ਉੱਡ ਸਕਦੇ ਸਨ ਅਤੇ ਇੱਕ ਵਾਰ ਵਿੱਚ 7,500 ਕਿੱਲੋਮੀਟਰ ਦੀ ਦੂਰੀ ਤੈਅ ਕਰ ਸਕਦੇ ਸਨ।
ਇਤਿਹਾਸਕਾਰ ਵੇਬਰ ਆਪਣੀ ਰਿਸਰਚ ਵਿੱਚ ਕਹਿੰਦੇ ਹਨ ਕਿ ਇਨ੍ਹਾਂ ਗੁਬਾਰਿਆਂ ਦੀ ਪਹਿਲੀ ਖੇਪ ਨੂੰ ਨਵੰਬਰ 1944 ਵਿੱਚ ਛੱਡਿਆ ਗਿਆ ਸੀ।
ਜਪਾਨ ਨੇ ਅਪਰੈਲ 1945 ਤੱਕ ਇਸ ਤਰ੍ਹਾਂ ਦਾ ਆਖਰੀ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਪਾਨ ਨੇ ਆਤਮਸਮਰਪਣ ਕਰ ਦਿੱਤਾ।
ਜੰਗ ਤਾਂ ਖ਼ਤਮ ਹੋ ਗਈ ਪਰ ਗੁਬਾਰਿਆਂ ਦਾ ਮਿਲਣਾ 21ਵੀਂ ਸਦੀ ਤੱਕ ਜਾਰੀ ਰਿਹਾ।
ਅਕਤੂਬਰ 2014 ਵਿੱਚ ਕੈਨੇਡੀਅਨ ਨੇਵੀ ਨੇ ਲੁੰਬੀ ਸ਼ਹਿਰ ਦੇ ਕੋਲ ਇਸ ਤਰ੍ਹਾਂ ਦੇ ਗੁਬਾਰਿਆਂ ਨੂੰ ਨਾਕਾਮ ਕੀਤਾ ਸੀ।
ਸਾਲ 2019 ਵਿੱਚ ਵੀ ਕੈਨੇਡਾ ਵਿੱਚ ਰਾਊਸ਼ ਨਦੀ ਕੋਲ ਅਜਿਹਾ ਗੁਬਾਰਾ ਮਿਲਿਆ ਸੀ।
(ਰਿਪੋਰਟ- ਆਲੇਜ਼ਾਂਦਰੋ ਮਿਲਾਨ ਵੈਲੇਂਸੀਆ)