ਬੈਰੂਤ: ਧਮਾਕੇ ਦੇ ਇੱਕ ਮਹੀਨੇ ਬਾਅਦ ਮੁੜ ਕੰਬੀ ਲਿਬਨਾਨ ਦੀ ਰਾਜਧਾਨੀ

ਵੀਡੀਓ ਕੈਪਸ਼ਨ, ਲਿਬਨਾਨ: ਧਮਾਕੇ ਦੇ ਇੱਕ ਮਹੀਨੇ ਮੁੜ ਕੰਬਿਆ ਬੈਰੂਤ
ਪ੍ਰਕਾਸ਼ਿਤ

ਲਿਬਨਾਨ ਦੀ ਰਾਜਧਾਨੀ ਬੈਰੂਤ ਦੀ ਬੰਦਰਗਾਹ 'ਤੇ ਭਿਆਨਕ ਅੱਗ ਲੱਗ ਗਈ ਹੈ। ਇੱਕ ਡਿਊਟੀ ਫਰੀ ਜ਼ੋਨ 'ਚ ਇੱਕ ਤੇਲ ਅਤੇ ਟਾਇਰ ਗੋਦਾਮ 'ਚ ਅੱਗ ਭੜਕੀ।

ਅੱਗ ਦੀਆਂ ਉੱਚੀਆਂ ਉਠਦੀਆਂ ਲਪਟਾਂ ਅਤੇ ਧੂੰਆਂ ਦੇਖਿਆ ਗਿਆ। ਹਾਲੇ ਤੱਕ ਕੋਈ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਇੱਕ ਮਹੀਨੇ ਪਹਿਲਾਂ ਇੱਥੇ ਭਿਆਨਕ ਧਮਾਕੇ 'ਚ ਕਰੀਬ 190 ਲੋਕ ਮਰੇ ਸਨ। ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਵਿੱਚ ਹੋਇਆ ਸੀ ਧਮਾਕਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)